ਘਰ 'ਚ ਵੜ ਕੇ AAP ਵਰਕਰ 'ਤੇ ਕੀਤੀ ਫਾਇਰਿੰਗ, ਲੱਤ 'ਚ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
Jalandhar News: ਜਲੰਧਰ ਦੇ ਪਿੰਡ ਜੰਡਿਆਲਾ ਮਜਕੀ ਨੇੜੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਜੰਡਿਆਲਾ ਮਜਕੀ ਦੇ ਪਿੰਡ ਪੱਟੀ ਸਾਹਨ ਦਾ ਰਹਿਣ ਵਾਲਾ 32 ਸਾਲਾ ਵਿਵੇਕ ਮੱਟੂ ਜ਼ਖ਼ਮੀ ਹੋ ਗਿਆ।
Jalandhar News: ਜਲੰਧਰ ਦੇ ਪਿੰਡ ਜੰਡਿਆਲਾ ਮਜਕੀ ਨੇੜੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਜੰਡਿਆਲਾ ਮਜਕੀ ਦੇ ਪਿੰਡ ਪੱਟੀ ਸਾਹਨ ਦਾ ਰਹਿਣ ਵਾਲਾ 32 ਸਾਲਾ ਵਿਵੇਕ ਮੱਟੂ ਜ਼ਖ਼ਮੀ ਹੋ ਗਿਆ। ਮੱਟੂ ਦੀ ਲੱਤ 'ਤੇ ਗੋਲੀ ਲੱਗੀ ਹੈ। ਇਹ ਘਟਨਾ ਬੀਤੀ ਸ਼ਾਮ ਕਰੀਬ 4.30 ਵਜੇ ਵਾਪਰੀ।
ਥਾਣਾ ਸਿਟੀ ਸਦਰ ਦੇ ਐਸਐਚਓ ਸੁਰੇਸ਼ ਕੁਮਾਰ ਅਤੇ ਜੰਡਿਆਲਾ ਚੌਕੀ ਦੇ ਇੰਚਾਰਜ ਜਸਵੀਰ ਚੰਦ ਮਾਮਲੇ ਦੀ ਜਾਂਚ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਵਰਕਰ ਵਿਵੇਕ ਮੱਟੂ ਨੂੰ ਉਸ ਦੇ ਪਰਿਵਾਰ ਵੱਲੋਂ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਵੇਕ ਮੱਟੂ ਦੀ ਪਿੰਡ ਦੇ ਹੀ ਮਨੀ ਬਾਵਾ ਅਤੇ ਬਿੱਲਾ ਨਾਮਕ ਨੌਜਵਾਨ ਨਾਲ ਰੰਜਿਸ਼ ਚੱਲ ਰਹੀ ਹੈ। ਤਿੰਨਾਂ ਵਿਚਕਾਰ ਲੜਾਈ ਵੀ ਹੋਈ ਸੀ। ਇਸੇ ਰੰਜਿਸ਼ ਕਾਰਨ ਉਕਤ ਮੁਲਜ਼ਮਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਖੋਲ ਬਰਾਮਦ ਕੀਤੇ ਹਨ। ਮੁਲਜ਼ਮਾਂ ਨੇ ਮੱਟੂ ਦੇ ਘਰ ਦਾਖ਼ਲ ਹੋ ਕੇ ਉਸ ਨੂੰ ਗੋਲੀ ਮਾਰ ਦਿੱਤੀ। ਮੁਲਜ਼ਮਾਂ ਨੇ ਮੱਟੂ ’ਤੇ ਦੋ ਗੋਲੀਆਂ ਚਲਾਈਆਂ। ਇੱਕ ਗੋਲੀ ਉਸ ਦੀ ਲੱਤ ਵਿੱਚ ਲੱਗੀ। ਫਿਲਹਾਲ ਮੱਟੂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮ ਸੁਖਜੀਵਨ ਸਿੰਘ ਅਤੇ ਉਸ ਦੇ ਇੱਕ ਸਾਥੀ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਘਰ ਤੋੜਨ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25, 27/54/59 ਤਹਿਤ ਕੇਸ ਦਰਜ ਕਰ ਲਿਆ ਹੈ।