ਚੰਡੀਗੜ੍ਹ: ਡੇਰਾ ਸਿਰਸਾ ਦੇ ਨੂੰ 51 ਲੱਖ ਦੇ ਚੈੱਕ ਦੇਣ ਦੇ ਸਵਾਲ ਤੋਂ ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਭੱਜ ਗਏ ਹਨ। 'ਏਬੀਪੀ ਸਾਂਝਾ' ਨੇ ਉਨ੍ਹਾਂ ਨੂੰ ਪੁੱਛਿਆ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜਨਮ ਦਿਨ 'ਤੇ 51 ਲੱਖ ਰੁਪਏ ਕਿਸ ਸਰਕਾਰੀ ਕੋਟੇ 'ਚੋਂ ਦਿੱਤੇ ਸਨ ਪਰ ਉਹ ਸਵਾਲ ਸੁਣ ਕੇ ਭੱਜ ਗਏ।

ਹਾਲਾਂਕਿ ਉਹ ਐਸ.ਵਾਈ.ਐਲ. ਦੇ ਮਸਲੇ 'ਤੇ ਬੋਲਦੇ ਰਹੇ ਪਰ 51 ਲੱਖ ਦੇ ਚੈੱਕ ਦੀ ਗੱਲ ਆਉਦਿਆਂ ਭੱਜ ਗਏ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜਨਮ ਦਿਨ 'ਤੇ 15 ਅਗਸਤ ਨੂੰ ਰਾਮ ਬਿਲਾਸ ਸ਼ਰਮਾ ਨੇ ਡੇਰੇ ਜਾ ਕੇ 51 ਲੱਖ ਰੁਪਏ ਦਿਤੇ ਸਨ।

ਇਸ ਨੂੰ ਲੈ ਕੇ ਸਰਕਾਰ ਦੀ ਕਾਫੀ ਆਲੋਚਨਾ ਹੋਈ ਸੀ। ਹੁਣ ਇਸ ਮਾਮਲੇ 'ਤੇ ਸ਼ਰਮਾ ਕੁਝ ਦੇਖਣ ਨੂੰ ਤਿਆਰ ਹੈ। ਡੇਰੇ ਨੂੰ ਪਿਛਲੇ ਸਾਲ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿੱਜ ਨੇ ਵੀ 50 ਲੱਖ ਰੁਪਏ ਦਿੱਤੇ ਸਨ।