ਪੜਚੋਲ ਕਰੋ

Punjab by-elections:ਜ਼ਿਮਨੀ ਚੋਣਾਂ ਲਈ ਭਾਜਪਾ ਨੇ ਤਿਆਰੀ ਕੀਤੀ ਸ਼ੁਰੂ, ਚਾਰ ਹਲਕਿਆਂ ਦੀ ਇਹਨਾਂ ਲੀਡਰਾਂ ਨੂੰ ਸੰਭਾਲੀ ਕਮਾਨ

ਅਗਾਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਦੀ ਤਿਆਰੀ ਵਜੋਂ ਪੰਜਾਬ ਭਾਜਪਾ ਨੇ ਇਨ੍ਹਾਂ ਚਾਰਾਂ ਵਿਧਾਨਸਭਾ ਦੇ ਇੰਚਾਰਜ, ਸਹਿ-ਇੰਚਾਰਜ, 18 ਮੰਡਲਾਂ ਲਈ ਕੋਆਰਡੀਨੇਟਰ ਅਤੇ ਕੋ-ਕੋਆਰਡੀਨੇਟਰ ਦੀ..

Punjab by-elections: ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਦੀਆਂ ਅਗਾਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਦੀ ਤਿਆਰੀ ਵਜੋਂ ਪੰਜਾਬ ਭਾਜਪਾ ਨੇ ਇਨ੍ਹਾਂ ਚਾਰਾਂ ਵਿਧਾਨਸਭਾ ਦੇ ਇੰਚਾਰਜ, ਸਹਿ-ਇੰਚਾਰਜ, 18 ਮੰਡਲਾਂ ਲਈ ਕੋਆਰਡੀਨੇਟਰ ਅਤੇ ਕੋ-ਕੋਆਰਡੀਨੇਟਰ ਦੀ ਟੀਮਾਂ ਬਣਾ ਕੇ ਕੰਮ ਵੰਡਿਆ। 
ਪੰਜਾਬ ਭਾਜਪਾ ਦੇ ਸੂਬਾ ਆਫਿਸ ਸੇਕ੍ਰੇਟਰੀ ਸੁਨੀਲ ਭਾਰਦਵਾਜ ਅਨੁਸਾਰ ਅਵਿਨਾਸ਼ ਰਾਏ ਖੰਨਾ ਗਿੱਦੜਬਾਹਾ ਵਿਧਾਨ ਸਭਾ ਦੇ ਇੰਚਾਰਜ ਹੋਣਗੇ, ਜਦਕਿ ਦਿਆਲ ਸੋਢੀ ਨੂੰ ਸਹਿ-ਇੰਚਾਰਜ । ਮਨੋਰੰਜਨ ਕਾਲੀਆ ਬਰਨਾਲਾ ਵਿਧਾਨ ਸਭਾ ਦੇ ਇੰਚਾਰਜ , ਜਗਮੋਹਨ ਸਿੰਘ ਰਾਜੂ ਸਹਿ-ਇੰਚਾਰਜ । ਸ਼ਵੇਤ ਮਲਿਕ ਚੱਬੇਵਾਲ ਦੇ ਇੰਚਾਰਜ, ਪਰਮਿੰਦਰ ਬਰਾਰ ਸਹਿ-ਇੰਚਾਰਜ ਹੋਣਗੇ, ਅਤੇ ਅਸ਼ਵਨੀ ਸ਼ਰਮਾ ਡੇਰਾ ਬਾਬਾ ਨਾਨਕ ਦੇ ਇੰਚਾਰਜ, ਰਾਕੇਸ਼ ਰਾਠੌਰ ਸਹਿ-ਇੰਚਾਰਜ ਹੋਣਗੇ। ਇਸ ਤੋਂ ਇਲਾਵਾ, ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਉਪ ਚੋਣਾਂ ਲਈ ਮੀਡੀਆ, ਸੋਸ਼ਲ ਮੀਡੀਆ, ਆਈਟੀ ਅਤੇ ਹੋਰ ਪ੍ਰਸ਼ਾਸਨਿਕ ਮਾਮਲਿਆਂ ਦੇ ਇੰਚਾਰਜ ਹੋਣਗੇ।

ਗਿੱਦੜਬਾਹਾ ਵਿਧਾਨ ਸਭਾ ਦੇ ਮੰਡਲਾਂ ਲਈ, ਹਰਜੋਤ ਸਿੰਘ ਕਮਲ ਅਤੇ ਮੋਨਾ ਜੈਸਵਾਲ ਗਿੱਦੜਬਾਹਾ ਮੰਡਲ ਲਈ ਕੋਆਰਡੀਨੇਟਰ ਅਤੇ ਕੋ-ਕੋਆਰਡੀਨੇਟਰ ਵਜੋਂ ਕੰਮ ਕਰਨਗੇ; ਕੋਟ ਭਾਈ ਮੰਡਲ ਲਈ ਰਾਣਾ ਗੁਰਮੀਤ ਸਿੰਘ ਸੋਢੀ ਕੋਆਰਡੀਨੇਟਰ ਅਤੇ ਦੁਰਗੇਸ਼ ਸ਼ਰਮਾ ਕੋ-ਕੋਆਰਡੀਨੇਟਰ; ਦੋਦਾ ਮੰਡਲ ਲਈ ਹਰਮਿੰਦਰ ਸਿੰਘ ਜੱਸੀ ਕੋਆਰਡੀਨੇਟਰ ਅਤੇ ਸ਼ਿਵਰਾਜ ਚੌਧਰੀ ਕੋ-ਕੋਆਰਡੀਨੇਟਰ; ਗੁਰੂਸਰ ਮੰਡਲ ਲਈ ਸਰੂਪ ਚੰਦ ਸਿੰਗਲਾ ਕੋਆਰਡੀਨੇਟਰ ਅਤੇ ਵੰਦਨਾ ਸਾਂਗਵਾਨ ਕੋ-ਕੋਆਰਡੀਨੇਟਰ ਅਤੇ ਕੋਟਲੀ ਅਬਲੂ ਮੰਡਲ ਲਈ ਇੰਦਰ ਇਕਬਾਲ ਸਿੰਘ ਅਟਵਾਲ ਕੋਆਰਡੀਨੇਟਰ ਅਤੇ ਰਾਜੇਸ਼ ਪਠੇਲਾ ਕੋ-ਕੋਆਰਡੀਨੇਟਰ ਵਜੋਂ ਜਿੰਮੇਵਾਰੀ ਨਿਭਾਉਣਗੇ।

ਬਰਨਾਲਾ ਵਿਧਾਨ ਸਭਾ ਦੇ ਮੰਡਲਾਂ ਲਈ, ਬਰਨਾਲਾ ਪੂਰਬੀ ਮੰਡਲ ਲਈ ਜਗਦੀਪ ਸਿੰਘ ਨਕਈ ਕੋਆਰਡੀਨੇਟਰ ਅਤੇ ਜਤਿੰਦਰ ਮਿੱਤਲ ਕੋ-ਕੋਆਰਡੀਨੇਟਰ ਹੋਣਗੇ; ਹੰਡਿਆਇਆ ਮੰਡਲ ਲਈ ਮੰਗਤ ਰਾਏ ਬਾਂਸਲ ਕੋਆਰਡੀਨੇਟਰ ਅਤੇ ਦਮਨ ਥਿੰਦ ਬਾਜਵਾ ਕੋ-ਕੋਆਰਡੀਨੇਟਰ; ਧਨੌਲਾ ਮੰਡਲ ਲਈ ਅਰਵਿੰਦ ਖੰਨਾ ਕੋਆਰਡੀਨੇਟਰ ਅਤੇ ਜੀਵਨ ਗਰਗ ਕੋ-ਕੋਆਰਡੀਨੇਟਰ; ਅਤੇ ਬਰਨਾਲਾ ਪੱਛਮੀ ਮੰਡਲ ਲਈ ਜਸਬੀਰ ਸਿੰਘ ਬਰਾਰ ਕੋਆਰਡੀਨੇਟਰ ਅਤੇ ਰਣਦੀਪ ਸਿੰਘ ਦਿਓਲ ਕੋ-ਕੋਆਰਡੀਨੇਟਰ ਦੀ ਜਿੱਮੇਦਾਰੀ ਨਿਭਾਉਣਗੇ।

ਚੱਬੇਵਾਲ ਵਿਧਾਨ ਸਭਾ ਦੇ ਮੰਡਲਾਂ ਲਈ, ਚੱਬੇਵਾਲ ਮੰਡਲ ਲਈ ਕੇ.ਡੀ. ਭੰਡਾਰੀ ਅਤੇ ਭਾਨੂ ਪ੍ਰਤਾਪ ਕੋਆਰਡੀਨੇਟਰ ਅਤੇ ਕੋ-ਕੋਆਰਡੀਨੇਟਰ ਹੋਣਗੇ; ਕੋਟ ਫਤੂਹੀ ਲਈ ਮੰਡਲ ਜੰਗੀ ਲਾਲ ਮਹਾਜਨ ਕੋਆਰਡੀਨੇਟਰ ਅਤੇ ਦਿਨੇਸ਼ ਸਰਪਾਲ ਕੋ-ਕੋਆਰਡੀਨੇਟਰ; ਭਾਮ ਮੰਡਲ ਲਈ ਸੁਸ਼ੀਲ ਕੁਮਾਰ ਰਿੰਕੂ ਕੋਆਰਡੀਨੇਟਰ ਅਤੇ ਅਨਿਲ ਸੱਚਰ ਕੋ-ਕੋਆਰਡੀਨੇਟਰ ਅਤੇ ਅਹਰਣਾ ਕਲਾਂ ਮੰਡਲ ਲਈ ਸ਼ੀਤਲ ਅੰਗੁਰਾਲ ਕੋਆਰਡੀਨੇਟਰ ਅਤੇ ਰਾਜੇਸ਼ ਬਾਘਾ ਕੋ-ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਇਜ਼ਰਾਇਲੀ ਖਿਲਾਫ਼ ਇਰਾਨ ਵੱਲੋਂ ਵੱਡੀ ਜੰਗ ਦਾ ਐਲਾਨ, ਇਰਾਨੀ ਸੁਪਰੀਮ ਲੀਡਰ ਨੇ ਅਰਬ ਦੇਸ਼ਾਂ ਤੋਂ ਮੰਗਿਆ ਸਾਥ

ਡੇਰਾ ਬਾਬਾ ਨਾਨਕ ਵਿਧਾਨ ਸਭਾ ਦੇ ਮੰਡਲਾਂ ਲਈ, ਡੇਰਾ ਬਾਬਾ ਨਾਨਕ ਮੰਡਲ ਲਈ ਅਸ਼ਵਨੀ ਸੇਖੜੀ ਅਤੇ ਮਨਜੀਤ ਸਿੰਘ ਰਾਏ ਕੋਆਰਡੀਨੇਟਰ ਅਤੇ ਕੋ-ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾਉਣਗੇ। ਬਖਸ਼ੀਵਾਲ ਮੰਡਲ ਲਈ ਫਤਿਹਜੰਗ ਬਾਜਵਾ ਕੋਆਰਡੀਨੇਟਰ ਅਤੇ ਰਾਕੇਸ਼ ਸ਼ਰਮਾ ਕੋ-ਕੋਆਰਡੀਨੇਟਰ; ਘੁੰਮਣ ਕਲਾਂ ਮੰਡਲ ਲਈ ਅਰੁਣੇਸ਼ ਸ਼ਾਕਰ ਕੋਆਰਡੀਨੇਟਰ ਅਤੇ ਸੁਖਵਿੰਦਰ ਸਿੰਘ ਪਿੰਟੂ ਕੋ-ਕੋਆਰਡੀਨੇਟਰ; ਧਿਆਨਪੁਰ ਮੰਡਲ ਲਈ ਬਲਵਿੰਦਰ ਸਿੰਘ ਲਾਡੀ ਕੋਆਰਡੀਨੇਟਰ ਅਤੇ ਗੁਰਪ੍ਰਤਾਪ ਸਿੰਘ ਟਿੱਕਾ ਕੋ-ਕੋਆਰਡੀਨੇਟਰ ਅਤੇ ਕਲਾਨੌਰ ਮੰਡਲ ਲਈ ਹਰਜਿੰਦਰ ਸਿੰਘ ਠੇਕੇਦਾਰ ਕੋਆਰਡੀਨੇਟਰ ਅਤੇ ਰਾਜੇਸ਼ ਹਨੀ ਕੋ-ਕੋਆਰਡੀਨੇਟਰ ਹੋਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18-11-2024
ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ
ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ
ਨਾਈਟ ਡਿਊਟੀ ਕਰਨ ਵਾਲੇ ਦੇਸ਼ ਦੇ 35% ਡਾਕਟਰ ਖੁਦ ਨੂੰ ਨਹੀਂ ਕਰਦੇ ਸੁਰੱਖਿਅਤ ਮਹਿਸੂਸ, IMA ਜੀ ਰਿਪੋਰਟ 'ਚ ਹੋਇਆ ਡਰਾਉਣਾ ਖੁਲਾਸਾ
ਨਾਈਟ ਡਿਊਟੀ ਕਰਨ ਵਾਲੇ ਦੇਸ਼ ਦੇ 35% ਡਾਕਟਰ ਖੁਦ ਨੂੰ ਨਹੀਂ ਕਰਦੇ ਸੁਰੱਖਿਅਤ ਮਹਿਸੂਸ, IMA ਜੀ ਰਿਪੋਰਟ 'ਚ ਹੋਇਆ ਡਰਾਉਣਾ ਖੁਲਾਸਾ
ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
Advertisement
ABP Premium

ਵੀਡੀਓਜ਼

Encounter News|Crime|ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਨਹੀਂ ਖ਼ੈਰ!Mohali ਪੁਲਿਸ ਤੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂChandigradh Haryana Vidhan Sbah|ਚੰਡੀਗੜ੍ਹ 'ਚ ਹਰਿਆਣਾ ਨੂੰ ਨਹੀਂ ਮਿਲੇਗੀ ਥਾਂ?Punjab ਗਵਰਨਰ ਨੇ ਖ਼ੁਲਾਸਾ!Canada ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਝੱਟਕਾ ! ਪੰਜਾਬੀ ਨਹੀਂ ਕਰ ਪਾਉਣਗੇ ਕੈਨੇਡਾ 'ਚ ਇਹ ਕੰਮ.. | Justin TrudeauAAP ਨੂੰ ਲੱਗਿਆ ਵੱਡਾ ਝਟਕਾ! ਵੋਟਾਂ ਤੋਂ ਪਹਿਲਾਂ ਮੰਤਰੀ ਨੇ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ | BJP

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18-11-2024
ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ
ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ
ਨਾਈਟ ਡਿਊਟੀ ਕਰਨ ਵਾਲੇ ਦੇਸ਼ ਦੇ 35% ਡਾਕਟਰ ਖੁਦ ਨੂੰ ਨਹੀਂ ਕਰਦੇ ਸੁਰੱਖਿਅਤ ਮਹਿਸੂਸ, IMA ਜੀ ਰਿਪੋਰਟ 'ਚ ਹੋਇਆ ਡਰਾਉਣਾ ਖੁਲਾਸਾ
ਨਾਈਟ ਡਿਊਟੀ ਕਰਨ ਵਾਲੇ ਦੇਸ਼ ਦੇ 35% ਡਾਕਟਰ ਖੁਦ ਨੂੰ ਨਹੀਂ ਕਰਦੇ ਸੁਰੱਖਿਅਤ ਮਹਿਸੂਸ, IMA ਜੀ ਰਿਪੋਰਟ 'ਚ ਹੋਇਆ ਡਰਾਉਣਾ ਖੁਲਾਸਾ
ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, 50 ਮੀਟਰ ਤੋਂ ਵੀ ਘੱਟ ਰਹੇਗੀ ਵਿਜ਼ੀਬਲਿਟੀ, ਚੰਡੀਗੜ੍ਹ ਦੇ ਹਾਲਾਤ ਬਹੁਤ ਖਰਾਬ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, 50 ਮੀਟਰ ਤੋਂ ਵੀ ਘੱਟ ਰਹੇਗੀ ਵਿਜ਼ੀਬਲਿਟੀ, ਚੰਡੀਗੜ੍ਹ ਦੇ ਹਾਲਾਤ ਬਹੁਤ ਖਰਾਬ
ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਨੂੰ ਮਿਲੀ ਜਾ*ਨੋਂ ਮਾ*ਰਨ ਦੀ ਧ*ਮਕੀ, ਭਾਜਪਾ ਛੱਡੋ ਜਾਂ ਫਿਰ ਜ਼ਿੰਦਗੀ!
ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਨੂੰ ਮਿਲੀ ਜਾ*ਨੋਂ ਮਾ*ਰਨ ਦੀ ਧ*ਮਕੀ, ਭਾਜਪਾ ਛੱਡੋ ਜਾਂ ਫਿਰ ਜ਼ਿੰਦਗੀ!
ਮਨੀਪੁਰ 'ਚ ਹਿੰਸਾ ਕਾਰਨ 'ਸੰਕਟ' 'ਚ BJP ਸਰਕਾਰ! NPP ਨੇ ਸਮਰਥਨ ਵਾਪਸ ਲੈਣ ਦਾ ਕੀਤਾ ਐਲਾਨ
ਮਨੀਪੁਰ 'ਚ ਹਿੰਸਾ ਕਾਰਨ 'ਸੰਕਟ' 'ਚ BJP ਸਰਕਾਰ! NPP ਨੇ ਸਮਰਥਨ ਵਾਪਸ ਲੈਣ ਦਾ ਕੀਤਾ ਐਲਾਨ
ਨਵੇਂ ਬਣੇ ਸਰਪੰਚ ਦਾ ਗੋ*ਲੀਆਂ ਮਾਰ ਕੇ ਕੀਤਾ ਗਿਆ ਕ*ਤਲ, ਅਣਪਛਾਤਿਆਂ ਵੱਲੋਂ ਕੀਤਾ ਗਿਆ ਹ*ਮਲਾ
ਨਵੇਂ ਬਣੇ ਸਰਪੰਚ ਦਾ ਗੋ*ਲੀਆਂ ਮਾਰ ਕੇ ਕੀਤਾ ਗਿਆ ਕ*ਤਲ, ਅਣਪਛਾਤਿਆਂ ਵੱਲੋਂ ਕੀਤਾ ਗਿਆ ਹ*ਮਲਾ
Embed widget