ਪਠਾਨਕੋਟ ਅਤੇ ਫਿਰੋਜ਼ਪੁਰ 'ਚ ਬਲੈਕਆਊਟ, ਕਈ ਇਲਾਕਿਆਂ ਵਿੱਚ ਵੱਜੇ ਸਾਇਰਨ
India Pakistan Tension: ਪਠਾਨਕੋਟ ਅਤੇ ਫਿਰੋਜ਼ਪੁਰ ਵਿੱਚ ਮੁੜ ਬਲੈਕਆਊਟ ਕਰ ਦਿੱਤਾ ਗਿਆ ਹੈ।

India Pakistan Tension: ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕਰਨ ਤੋਂ ਬਾਅਦ LoC ‘ਤੇ ਪਾਕਿਸਤਾਨੀ ਫੌਜ ਨੇ ਮੁੜ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਪਠਾਨਕੋਟ ਅਤੇ ਫਿਰੋਜ਼ਪੁਰ ਵਿੱਚ ਮੁੜ ਬਲੈਕਆਊਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਈ ਇਲਾਕਿਆਂ ਵਿੱਚ ਸਾਇਰਨ ਵੀ ਵੱਜੇ ਹਨ।
ਤੁਹਾਨੂੰ ਦੱਸ ਦਈਏ ਕਿ ਚਾਰ ਘੰਟੇ ਪਹਿਲਾਂ ਅਮਰੀਕਾ ਨੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਸਮਝੌਤਾ ਕਰਵਾਇਆ ਸੀ, ਭਾਵ ਕਿ ਅਮਰੀਕਾ ਨਾਲ ਲੰਬੀ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਜੰਗਬੰਦੀ ਲਈ ਸਹਿਮਤ ਹੋ ਗਏ ਸਨ। ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ। ਉੱਥੇ ਹੀ ਲੋਕਾਂ ਨੂੰ ਵੀ ਇਹ ਖ਼ਬਰ ਸੁਣ ਕੇ ਸੁਖ ਦਾ ਸਾਹ ਆਇਆ ਸੀ ਕਿ ਜੰਗ ਖ਼ਤਮ ਹੋ ਗਈ ਹੈ।
ਪੰਜਾਬ ਦੇ ਸ਼ਹਿਰਾਂ ਵਿੱਚ ਵੀ ਬਲੈਕਆਊਟ ਖਤਮ ਕਰ ਦਿੱਤਾ ਗਿਆ ਸੀ ਅਤੇ ਸਥਿਤੀ ਬਿਲਕੁਲ ਆਮ ਵਾਂਗ ਹੋ ਗਈ ਸੀ। ਪਰ ਹਾਲੇ 4 ਘੰਟੇ ਹੀ ਬੀਤੇ ਸੀ ਅਤੇ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕਰਦਿਆਂ ਹੋਇਆਂ ਮੁੜ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੇ ਮੱਦੇਨਜ਼ਰ ਸਰਹੱਦੀ ਇਲਾਕਿਆਂ ਵਿੱਚ ਪਠਾਨਕੋਟ ਅਤੇ ਫਿਰੋਜ਼ਪੁਰ ਵਿੱਚ ਫਿਰ ਲਾਈਟਾਂ ਬੰਦ ਕਰਨ ਭਾਵ ਕਿ ਬਲੈਕਆਊਟ ਕਰਨ ਦਾ ਆਦੇਸ਼ ਕਰ ਦਿੱਤਾ ਗਿਆ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਾਇਰਨ ਵੀ ਵੱਜਣ ਲੱਗ ਪਏ ਹਨ। ਜਿਸ ਤੋਂ ਬਾਅਦ ਲੋਕ ਫਿਰ ਤੋਂ ਸਹਿਮ ਗਏ ਹਨ।






















