Punjab news: ਬਾਡੀ ਬਿਲਡਰ ਅਤੁਲ ਤ੍ਰੇਹਨ ਨੇ ਇੰਟਰਨੈਸ਼ਨਲ ਮੁਕਾਬਲੇ 'ਚ ਜਿੱਤਿਆ ਗੋਲਡ ਮੈਡਲ, ਮਾਪਿਆਂ ਦਾ ਨਾਂਅ ਕੀਤਾ ਰੋਸ਼ਨ
Punjab news: ਹੁਸਿ਼ਆਰਪੁਰ ਦੇ ਬਾਡੀ ਬਿਲਡਰ ਨੌਜਵਾਨ ਅਤੁਲ ਤ੍ਰੇਹਨ ਨੇ ਇੰਟਰਨੈਸ਼ਨਲ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਗੋਲਡ ਮੈਡਲ ਹਾਸਿਲ ਕੀਤਾ ਹੈ।
Punjab news: ਹਮੇਸ਼ਾਂ ਹੀ ਹੁਸਿ਼ਆਰਪੁਰ ਦੇ ਨੌਜਵਾਨਾਂ ਨੇ ਆਪਣੀ ਮਿਹਨਤ ਅਤੇ ਬੁਲੰਦ ਹੌਂਸਲੇ ਸਦਕਾ ਹੁਸਿ਼ਆਰਪੁਰ ਸ਼ਹਿਰ ਦਾ ਨਾਮ ਦੁਨੀਆ ਭਰ ‘ਚ ਰੁਸ਼ਨਾਇਆ ਹੈ। ਇਸ ਵਾਰ ਮੁੜ ਹੁਸਿ਼ਆਰਪੁਰ ਦੇ ਬਾਡੀ ਬਿਲਡਰ ਨੌਜਵਾਨ ਅਤੁਲ ਤ੍ਰੇਹਨ ਨੇ ਇੰਟਰਨੈਸ਼ਨਲ ਮੁਕਾਬਲੇ ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਗੋਲਡ ਮੈਡਲ ਹਾਸਿਲ ਕੀਤਾ ਹੈ।
ਹੁਸਿ਼ਆਰਪੁਰ ਦਾ ਨਾਮ ਇਕ ਵਾਰ ਮੁੜ ਦੁਨੀਆ ਭਰ ‘ਚ ਚਮਕਾਇਆ ਹੈ। ਜਿਵੇਂ ਹੀ ਗੋਲਡ ਮੈਡਲ ਜਿੱਤ ਕੇ ਅਤੁਲ ਤ੍ਰੇਹਨ ਆਪਣੇ ਜਿੰਮ ਪਹੁੰਚਿਆਂ ਤਾਂ ਉਥੇ ਮੌਜੂਦ ਨੌਜਵਾਨਾਂ ਅਤੇ ਰਾਜਸੀ ਆਗੂਆਂ ਵਲੋਂ ਅਤੁਲ ਤ੍ਰੇਹਨ ਦਾ ਸ਼ਾਨਦਾਰ ਸਵਾਗਤ ਕਰਦਿਆਂ ਹੋਇਆਂ ਕੇਕ ਕੱਟ ਕੇ ਮੂੰਹ ਮਿੱਠਾ ਕਰਵਾਇਆ।
ਇਹ ਵੀ ਪੜ੍ਹੋ: Punjab news: ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਰੰਗੇ ਹੱਥੀਂ ਕਾਬੂ
ਜਾਣਕਾਰੀ ਦਿੰਦਿਆਂ ਅਤੁਲ ਤ੍ਰੇਹਨ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਬਾਫੀ ਬਿਲਡਿੰਗ ਦੇ ਮੁਕਾਬਲਿਆਂ ‘ਚ ਭਾਗ ਲੈ ਰਿਹਾ ਹੈ ਤੇ ਹੁਣ ਤੱਕ ਅਨੇਕਾਂ ਹੀ ਮੁਕਾਬਲੇ ਉਹ ਜਿੱਤ ਵੀ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਹਾਲ ਹੀ ‘ਚ ਮੁਬੰਈ ‘ਚ ਹੋਈ ਅਮੈਚੋਅਰ ਓਲੰਪੀਆ ‘ਚ ਉਸ ਵਲੋਂ ਭਾਗ ਲੈ ਕੇ ਗੋਲਡ ਮੈਡਲ ਜਿੱਤਿਆ ਗਿਆ ਹੈ ਅਤੇ ਇਸ ਪ੍ਰਤੀਯੋਗਿਤਾ ਚ ਦੁਨੀਆ ਭਰ ਦੇ 1000 ਤੋਂ ਵਧੇਰੇ ਬਾਡੀ ਬਿਲਡਰਾਂ ਨੇ ਭਾਗ ਲਿਆ ਸੀ ਅਤੇ ਆਪਣੇ ਭਾਰ ਵਰਗ 'ਚ ਉਸ ਵਲੋਂ ਸ਼ਾਨਦਾਰ ਪ੍ਰਦਸ਼ਨ ਕੀਤਾ ਗਿਆ ਹੈ ਤੇ ਗੋਲਡ ਮੈਡਲ ਜਿੱਤਿਆ ਗਿਆ ਹੈ।
ਅਤੁਲ ਤ੍ਰੇਹਨ ਨੇ ਦੱਸਿਆ ਕਿ ਇਸ ਪ੍ਰਤੀਯੋਗਿਤਾ ਲਈ ਉਹ ਪਿਛਲੇ ਲੰਮੇ ਸਮੇਂ ਤੋਂ ਮਿਹਨਤ ਕਰ ਰਿਹਾ ਸੀ ਤੇ ਇਸ ਕੰਮ ‘ਚ ਉਸ ਦੇ ਕੋਚ ਸਨਮੀਤ ਗਿੱਲ ਜੋ ਕਿ ਸਿਰਸਾ ਹਰਿਆਣਾ ਦੇ ਰਹਿਣ ਵਾਲੇ ਨੇ ਵਲੋਂ ਵੀ ਉਸ ਦਾ ਪੂਰਾ ਸਾਥ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਨਿਰਦੇਸ਼ਾਂ ਸਦਕਾ ਹੀ ਉਹ ਇਸ ਮੁਕਾਮ ਤੱਕ ਪਹੁੰਚ ਸਕਿਆ ਹੈ।
ਇਹ ਵੀ ਪੜ੍ਹੋ: Punjab news: ਸੰਮੀ ਅਤੇ ਮਲਵਈ ਗਿੱਧੇ ਨਾਲ਼ ਲੱਗੀਆਂ ਪੰਜਾਬੀ ਯੂਨੀਵਰਿਸਟੀ ਵਿੱਚ ਰੌਣਕਾਂ