ਫ਼ਾਜ਼ਿਲਕਾ ਦੇ ਖੇਤਾਂ 'ਚੋਂ ਵਾਹੀ ਦੌਰਾਨ ਮਿਲਿਆ ਬੰਬ, ਦਹਿਸ਼ਤ ਦਾ ਮਾਹੌਲ
ਪੰਜਾਬ 'ਚ ਇਸ ਤਰ੍ਹਾਂ ਫੈਲ ਰਹੀ ਦਹਿਸ਼ਤ ਕਾਰਨ ਲਗਾਤਾਰ ਪੰਜਾਬ ਸਰਕਾਰ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਤੋਂ ਮੋਹਾਲੀ 'ਚ ਇੰਟੈਲੀਜੈਂਸ ਡਿਪਾਰਟਮੈਂਟ 'ਤੇ ਰਾਕੇਟ ਲੌਂਚਰ ਨਾਲ ਹਮਲਾ ਕੀਤਾ ਗਿਆ ਸੀ।
ਰਵਨੀਤ ਕੌਰ ਦੀ ਰਿਪੋਰਟ
ਫਾਜ਼ਿਲਕਾ : ਖੇਤ 'ਚ ਕਿਸਾਨ ਵਾਹੀ ਕਰ ਰਿਹਾ ਸੀ ਕਿ ਜ਼ਮੀਨ 'ਚੋਂ ਰਾਕੇਟ ਲੌਂਚਰ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਫ਼ਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਬਾਧਾ ਦੇ ਸੇਮ ਨਾਲੇ ਦੇ ਨਾਲ ਪੈਂਦੀ ਕਿਸਾਨ ਦੀ ਜ਼ਮੀਨ 'ਚ ਕਿਸਾਨ ਖੇਤ 'ਚ ਵਾਹੀ ਕਰ ਰਿਹਾ ਸੀ। ਇਸ ਦੌਰਾਨ ਜ਼ਮੀਨ ਵਿਚੋਂ ਇਕ ਬੰਬ ਮਿਲਿਆ, ਬੰਬ ਦੇ ਮਿਲਦਿਆਂ ਹੀ ਕਿਸਾਨ ਘਬਰਾ ਗਿਆ ਜਿਸ ਨੇ ਮੌਕੇ 'ਤੇ ਪੁਲਸ ਨੂੰ ਸੂਚਿਤ ਕੀਤਾ ਤਾਂ ਹੁਣ ਮੌਕੇ 'ਤੇ ਵੱਡੀ ਗਿਣਤੀ ਵਿਚ ਪੁਲਿਸ ਪਹੁੰਚੀ ਹੈ। ਬੰਬ ਵਿਸਫੋਟਕ ਦਸਤੇ ਨੂੰ ਸੂਚਿਤ ਕੀਤਾ ਗਿਆ ਹੈ।
ਪੰਜਾਬ 'ਚ ਇਸ ਤਰ੍ਹਾਂ ਫੈਲ ਰਹੀ ਦਹਿਸ਼ਤ ਕਾਰਨ ਲਗਾਤਾਰ ਪੰਜਾਬ ਸਰਕਾਰ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਤੋਂ ਮੋਹਾਲੀ 'ਚ ਇੰਟੈਲੀਜੈਂਸ ਡਿਪਾਰਟਮੈਂਟ 'ਤੇ ਰਾਕੇਟ ਲੌਂਚਰ ਨਾਲ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਹਾਈ ਅਲਰਟ 'ਤੇ ਆ ਗਿਆ ਸੀ। ਮਾਨ ਸਰਕਾਰ ਸਰਕਾਰ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤਾ ਗਏ ਸੀ। ਲਗਾਤਾਰ ਬੰਬਾਂ ਦਾ ਮਿਲਣਾ ਚਿੰਤਾ ਦਾ ਵਿਸ਼ਾ ਹੈ।
ਇਸ ਤੋਂ ਪਹਿਲਾਂ ਵੀ ਸਟੇਸ਼ਨ 'ਤੇ ਬੰਬ ਰੱਖਣ ਦੀ ਸੂਚਨਾ ਮਿਲੀ ਸੀ। ਪੰਜਾਬ ਦੇ ਜ਼ਿਆਦਾਤਰ ਇਲਾਕੇ ਸਰਹੱਦਾਂ ਨਾਲ ਲੱਗਦੇ ਹਨ ਆਏ ਦਿਨ ਅਜਿਹੀ ਸੂਚਨਾਵਾਂ ਮਿਲਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਹੀ ਸਰਹੱਦੋਂ ਜ਼ਿਆਦਾਤਰ ਪਾਕਿਸਤਾਨ ਵੱਲੋਂ ਡਰੋਨ ਆਉਂਦੇ ਹਨ। ਜਿੰਨਾ 'ਚੋਂ ਕਈ ਤਾਂ ਬੀਐਸਐਫ ਦੀ ਮੁਸਤੈਦੀ ਨਾਲ ਨਸ਼ਟ ਕਰ ਦਿੱਤੇ ਹਨ। ਪਰ ਕਈ ਪਕੜ 'ਚ ਨਹੀਂ ਆਉਂਦੇ ਇਸ ਨਾਲ ਪੰਜਾਬ ਦੀ ਸੁਰੱਖਿਆ ਨੂੰ ਲਗਾਤਾਰ ਖਤਰਾ ਪੈਦਾ ਹੋ ਰਿਹਾ ਹੈ।
ਇਸ ਸਬੰਦੀ ਕੈਪਟਨ ਅਮਰਿੰਦਰ ਸਿੰਘ ਆਪਣੇ ਬਿਆਨਾਂ 'ਚ ਜ਼ਿਕਰ ਕਰ ਚੁੱਕੇ ਹਨ। ਕੇਂਦਰ ਸਰਕਾਰ ਤੋਂ ਸਹਾਇਤਾ ਵੀ ਮੰਗ ਚੁੱਕੇ ਹਨ ਤੇ ਨਾਲ ਹੀ ਪੰਜਾਬ ਦੇ ਸੁਰੱਖਿਆ ਮਸਲਿਆਂ ਦਖਲਅੰਦਾਜ਼ੀ ਕਰਨ ਦੀ ਮੰਗ ਵੀ ਕਰ ਚੁੱਕੇ ਹਨ। ਪੰਜਾਬ ਦੇ ਲਾਅ ਐਂਡ ਦੀ ਸਥਿਤੀ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਚੁੱਕੇ ਹਨ। ਪੰਜਾਬ 'ਚ ਹਥਿਆਰਾਂ ਦਾ ਆਉਣਾ ਵੀ ਆਮ ਗੱਲ ਹੋ ਗਿਆ ਹੈ।