Punjab news: '...ਸਿੱਟ ਬਣਦੀ ਪਰ ਨਸ਼ਾ ਸਿਰਫ਼ ਭਾਜਪਾ ਦੀ ਸਰਕਾਰ ਹੀ ਖ਼ਤਮ ਕਰ ਸਕਦੀ', ਪੇਸ਼ੀ ਤੋਂ ਬਾਅਦ ਬੋਨੀ ਅਜਨਾਲਾ ਦੀ ਪ੍ਰਤੀਕਿਰਿਆ ਆਈ ਸਾਹਮਣੇ
Punjab news: ਬੋਨੀ ਅਜਨਾਲਾ ਨੇ ਕਿਹਾ ਕਿ ਮੈਂ ਇਸ ਸਿੱਟ ਦਾ ਸਨਮਾਨ ਕਰਦਾ ਪਰ ਇਹ ਸਿੱਟ ਜਦੋਂ ਵੀ ਮੇਰੇ ਬਿਆਨ ਲਵੇ ਤਾਂ ਉਨ੍ਹਾਂ ਬਿਆਨਾਂ ਦੇ ਉੱਤੇ ਜਲਦ ਹੀ ਕੰਮ ਵੀ ਕੀਤਾ ਜਾਵੇ ਤਾਂ ਜੋ ਸਿੱਟਾ ਨਿਕਲ ਸਕੇ।
Punjab news: ਸਿੱਟ ਕੋਲ ਪੇਸ਼ ਹੋਣ ਤੋਂ ਬਾਅਦ ਸਾਬਕਾ ਵਿਧਾਇਕ ਅਮਰਪਾਲ ਸਿੰਘ ਅਜਨਾਲਾ (ਬੋਨੀ ਅਜਨਾਲਾ) ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਬੋਨੀ ਅਜਨਾਲਾ ਨੇ ਕਿਹਾ ਕਿ ਮੈਂ ਇਸ ਸਿੱਟ ਦਾ ਸਨਮਾਨ ਕਰਦਾ ਪਰ ਇਹ ਸਿੱਟ ਜਦੋਂ ਵੀ ਮੇਰੇ ਬਿਆਨ ਲਵੇ ਤਾਂ ਉਨ੍ਹਾਂ ਬਿਆਨਾਂ ਦੇ ਉੱਤੇ ਜਲਦ ਹੀ ਕੰਮ ਵੀ ਕੀਤਾ ਜਾਵੇ ਤਾਂ ਜੋ ਸਿੱਟਾ ਨਿਕਲ ਸਕੇ।
ਇਸ ਤੋਂ ਇਲਾਵਾ ਬੋਨੀ ਅਜਨਾਲਾ ਨੇ ਕਿਹਾ ਕਿ ਹਰ ਸਰਕਾਰ ਵੇਲੇ ਸਿੱਟ ਨਸ਼ੇ ‘ਤੇ ਬਣਾਈ ਜਾਂਦੀ ਹੈ ਭਾਵੇਂ ਉਹ ਕਾਂਗਰਸ ਦੀ ਸਰਕਾਰ ਹੋਵੇ, ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਦੀ ਹੋਵੇ ਪਰ ਪੰਜਾਬ ਵਿੱਚੋਂ ਨਸ਼ਾ ਸਿਰਫ ਭਾਜਪਾ ਦੀ ਸਰਕਾਰ ਹੀ ਖਤਮ ਕਰ ਸਕਦੀ ਹੈ।
ਇਹ ਵੀ ਪੜ੍ਹੋ: Patiala News: ਨਸ਼ਾ ਤਸਕਰੀ ਕੇਸ 'ਚ ਬੋਨੀ ਅਜਨਾਲਾ, ਬਿੱਟੂ ਔਲਖ ਤੇ ਜਗਜੀਤ ਚਾਹਲ ਸਿੱਟ ਸਾਹਮਣੇ ਪੇਸ਼
ਇਸ ਤੋਂ ਬਾਅਦ ਫਿਰ ਜਦੋਂ ਸਿੱਟ ਵੱਲੋਂ ਸੰਮਨ ਕੀਤੇ ਜਾਣਗੇ ਤਾਂ ਮੈਂ ਹਮੇਸ਼ਾ ਇਸੇ ਹੀ ਤਰੀਕੇ ਦੇ ਨਾਲ ਉਨ੍ਹਾਂ ਦੀ ਜਾਂਚ ਵਿੱਚ ਸ਼ਾਮਲ ਹੋਵਾਂਗਾ। ਉਨ੍ਹਾਂ ਦੇ ਜਿਹੜੇ ਵੀ ਸਵਾਲ ਹੋਣਗੇ, ਉਨ੍ਹਾਂ ਦੇ ਜਵਾਬ ਮੇਰੇ ਕੋਲ ਤਿਆਰ ਬਰ ਤਿਆਰ ਹੋਣਗੇ।
ਦੱਸ ਦਈਏ ਨਸ਼ਾ ਤਸਕਰੀ ਮਾਮਲੇ ਬਾਰੇ ਦੋ ਸਾਲ ਪਹਿਲਾਂ ਮੁਹਾਲੀ ਵਿੱਚ ਦਰਜ ਕੀਤੇ ਕੇਸ ਸਬੰਧੀ ਚੱਲ ਰਹੀ ਜਾਂਚ ਵਿੱਚ ਬਤੌਰ ਸਰਕਾਰੀ ਗਵਾਹ ਸਾਬਕਾ ਵਿਧਾਇਕ ਅਮਰਪਾਲ ਸਿੰਘ ਅਜਨਾਲਾ (ਬੋਨੀ ਅਜਨਾਲਾ), ਅਕਾਲੀ ਆਗੂ ਬਿੱਟੂ ਔਲਖ ਤੇ ਉਦਯੋਗਪਤੀ ਜਗਜੀਤ ਸਿੰਘ ਚਾਹਲ ਅੱਜ ਇਥੇ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ਸਿੱਟ ਕੋਲ ਪੇਸ਼ ਹੋਏ।
ਉੱਥੇ ਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਬਾਅਦ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਖਿਲਾਫ ਵੀ ਸ਼ਿਕੰਜਾ ਕੱਸ ਦਿੱਤਾ ਹੈ। ਸਿੱਟ ਨੇ ਮਜੀਠੀਆ ਤੋਂ ਬਾਅਦ ਨਸ਼ਿਆਂ ਦੇ ਉਸੇ ਕੇਸ ਵਿੱਚ ਬੋਨੀ ਅਜਨਾਲਾ ਨੂੰ ਵੀ ਤਲਬ ਕੀਤਾ ਹੈ। ਨਸ਼ੀਲੇ ਪਦਾਰਥਾਂ ਨਾਲ ਸਬੰਧਤ ਇਹ ਕੇਸ ਦਸੰਬਰ 2021 ਵਿੱਚ ਦਰਜ ਕੀਤਾ ਗਿਆ ਸੀ।
ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਚੇਅਰਮੈਨ ਤੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇਸ ਸਬੰਧੀ ਪੱਤਰ ਭੇਜਿਆ ਗਿਆ ਸੀ। ਉਸ ਪੱਤਰ ਦੀ ਇੱਕ ਕਾਪੀ ਥਾਣਾ ਰਣਜੀਤ ਐਵੇਨਿਊ ਦੇ ਮੁੱਖ ਅਫਸਰ ਨੂੰ ਵੀ ਭੇਜੀ ਗਈ ਸੀ।
ਇਸ ਪੱਤਰ ਵਿੱਚ ਹਦਾਇਤ ਕੀਤੀ ਗਈ ਹੈ ਕਿ 20 ਦਸੰਬਰ 2021 ਨੂੰ ਥਾਣਾ ਪੰਜਾਬ ਸਟੇਟ ਕ੍ਰਾਈਮ ਮੁਹਾਲੀ ਵੱਲੋਂ ਐਨਡੀਪੀਐਸ ਐਕਟ ਹੇਠ ਦਰਜ ਕੀਤੇ ਗਏ ਕੇਸ ਵਿੱਚ ਜਾਂਚ ਕਰ ਰਹੀ ਸਿੱਟ ਵੱਲੋਂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 13 ਦਸੰਬਰ ਨੂੰ ਪਟਿਆਲਾ ਰੇਂਜ ਦਫਤਰ ਵਿਖੇ ਸੰਮਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Pakistan Terrorist Attack: ਪਾਕਿਸਤਾਨ 'ਚ ਪੁਲਿਸ ਹੈੱਡਕੁਆਰਟਰ 'ਤੇ ਅੱਤਵਾਦੀ ਹਮਲਾ, 3 ਪੁਲਿਸ ਮੁਲਾਜ਼ਮਾਂ ਦੀ ਮੌਤ, 3 ਅੱਤਵਾਦੀ ਹਲਾਕ