Breaking : ਬਿਕਰਮ ਮਜੀਠੀਆ ਦਾ ਚੰਨੀ 'ਤੇ ਵੱਡਾ ਹਮਲਾ- ਟੇਪ ਕੱਢ ਕੇ ਕੱਢਵਾਂਵਾਗਾ ਚੀਕਾਂ
ਇਸ ਦੌਰਾਨ ਉਨ੍ਹਾਂ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਸੁਖਪਾਲ ਖਹਿਰਾ ਨੂੰ ਵੀ ਸੈਕਸ਼ਨ 319 NDPS Act 'ਚ ਸੰਮਨ ਕੀਤਾ ਸੀ ਪਰ ਖਹਿਰਾ 'ਤੇ ਕੋਈ ਰੇਡ ਨਹੀਂ ਹੋਈ।ਸਿਮਰਜੀਤ ਬੈਂਸ ਖਿਲਾਫ ਵੀ ਵਾਰੰਟ ਜਾਰੀ ਕੀਤਾ ਗਿਆ ਸੀ।
ਚੰਡੀਗੜ੍ਹ, Punjab News : ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ 'ਤੇ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ ਹੈ। ਮੇਰੀ ਪਤਨੀ ਤੇ ਇਕ ਬੇਟੇ ਕੋਰੋਨਾ ਪਾਜ਼ੇਟਿਵ ਹੈ ਪਰ ਮੇਰੇ ਘਰ ਰੇਡ ਕੀਤੀ ਗਈ। ਜਦੋਂ ਜੱਜ ਨੇ ਕਿਹਾ ਸੀ ਕਿ
I will consider it ਫਿਰ ਰੇਡ ਕਿਉਂ ਕੀਤੀ ਗਈ।
ਬਿਕਰਮ ਮਜੀਠੀਆ ਨੇ ਪ੍ਰੈਸ ਵਾਰਤਾ ਸਮੇਂ ਇਹ ਵੀ ਕਿਹਾ ਕਿ ਫ੍ਰੀ ਹੋ ਕੇ ਚਰਨਜੀਤ ਚੰਨੀ ਖਿਲਾਫ ਜੋ ਸਬੂਤ ਭਾਵ ਟੇਪ ਉਹ ਕੱਢਾਂਗੇ ਤੇ ਉਸ ਦੀਆਂ ਚੀਕਾਂ ਕੱਢਵਾ ਦਿਆਂਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਅੰਤ੍ਰਿਮ ਜ਼ਮਾਨਤ ਨਾ ਮਿਲੀ ਤਾਂ ਖੁਦ ਹੀ ਸਿਰੰਡਰ ਕਰ ਦਿਆਂਗਾ।
ਸਿਧਾਰਥ ਚਟੋਪਾਧਿਆਏ ਦੀ ਆਡੀਓ ਰਿਕਾਰਡਿੰਗ Leak ਹੋਈ ਹੈ ਜਿਸ 'ਚ ਉਹ ਇਕ PO ਨਾਲ ਗੱਲ ਕਰ ਰਿਹਾ ਹੈ। ਉਸ 'ਤੇ ਕਾਰਵਾਈ ਕੋਈ ਨਹੀਂ ਹੁੰਦੀ। ਸੁਖਜਿੰਦਰ ਰੰਧਾਵਾ ਦੇ ਪਿਤਾ 'ਤੇ ਐਂਟੀ ਨੈਸ਼ਨਲ ਫੋਰਸ (Anti national forces) ਨਾਲ ਮਿਲੀਭੁਗਤ ਦੇ ਦੋਸ਼ ਲੱਗੇ ਸੀ। ਉਨ੍ਹਾਂ ਨੇ ਗੋਲਡਨ ਟੈਂਪਲ 'ਤੇ ਹਮਲੇ ਨੂੰ ਸਹੀ ਠਹਿਰਾਇਆ ਸੀ।
ਉਨ੍ਹਾਂ ਨੇ ਕਿਹਾ ਕਿ ਕਿ ਆਡੀਓ ਲੀਕ ਨੇ ਸਾਬਤ ਕਰ ਦਿੱਤਾ ਹੈ ਕੀ ਜੇਲ੍ਹਾਂ 'ਚ ਗਲਤ ਕੰਮ ਹੋ ਰਹੇ ਹਨ। ਇਨ੍ਹਾਂ ਆਡੀਓ ਦੀ NIA investigation ਹੋਣੀ ਚਾਹੀਦੀ ਹੈ।
ਇਸ ਦੌਰਾਨ ਉਨ੍ਹਾਂ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਸੁਖਪਾਲ ਖਹਿਰਾ ਨੂੰ ਵੀ ਸੈਕਸ਼ਨ 319 NDPS Act 'ਚ ਸੰਮਨ ਕੀਤਾ ਸੀ ਪਰ ਖਹਿਰਾ 'ਤੇ ਕੋਈ ਰੇਡ ਨਹੀਂ ਹੋਈ।
ਸਿਮਰਜੀਤ ਬੈਂਸ ਖਿਲਾਫ ਵੀ ਵਾਰੰਟ ਜਾਰੀ ਕੀਤਾ ਗਿਆ ਸੀ ਪਰ ਕੋਈ ਰੇਡ ਨਹੀਂ ਹੋਈ ਤੇ ਖਹਿਰਾ ਨੂੰ ਟਿਕਟ ਵੀ ਦੇ ਦਿੱਤੀ ਗਈ ਸੀ।
ਪੰਜਾਬ ਦੇ ਅਨੋਖੇ ਨੌਜਵਾਨ ਸੋਹਨਾ-ਮੋਹਨਾ ਚੋਣਾਂ 'ਚ ਰਚਣਗੇ ਇਤਿਹਾਸ, ਚੋਣ ਕਮਿਸ਼ਨ ਦੇ ਦਿੱਤੀ ਵੱਡੀ ਜ਼ਿੰਮੇਵਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin