Punjab Breaking News LIVE: ਕੈਨੇਡਾ ਬੈਠੇ ਗੈਂਗਸਟਰਾਂ 'ਤੇ ਹੋਏਗਾ ਵੱਡਾ ਐਕਸ਼ਨ, ਠੰਢ ਵਧਣ ਦੇ ਬਾਵਜੂਦ ਡੇਂਗੂ ਨੇ ਮਚਾਇਆ ਕਹਿਰ, ਯੂਕੇ ਦੇ ਸੰਸਦ ਮੈਂਬਰਾਂ ਨੂੰ ਮਿਲੇ ਸਿੱਧੂ ਮੂਸੇਵਾਲਾ ਦੇ ਮਾਪੇ, ਪੁਲਿਸ ਦੇ ਅਲਟੀਮੇਟਮ ਮਗਰੋਂ ਸੋਸ਼ਲ ਮੀਡੀਆ 'ਤੇ ਵਧੀ ਐਕਟੀਵਿਟੀ

Punjab Breaking News, 27 November 2022 LIVE Updates: ਕੈਨੇਡਾ ਬੈਠੇ ਗੈਂਗਸਟਰਾਂ 'ਤੇ ਹੋਏਗਾ ਵੱਡਾ ਐਕਸ਼ਨ, ਠੰਢ ਵਧਣ ਦੇ ਬਾਵਜੂਦ ਡੇਂਗੂ ਨੇ ਮਚਾਇਆ ਕਹਿਰ, ਯੂਕੇ ਦੇ ਸੰਸਦ ਮੈਂਬਰਾਂ ਨੂੰ ਮਿਲੇ ਸਿੱਧੂ ਮੂਸੇਵਾਲਾ ਦੇ ਮਾਪੇ

ABP Sanjha Last Updated: 27 Nov 2022 03:46 PM
Sukhpal Khaira: ਪੰਜਾਬ ਦੇ 86 ਫੀਸਦੀ ਪਰਿਵਾਰਾਂ ਦੇ ਜ਼ੀਰੋ ਬਿੱਲ 'ਤੇ ਸੀਐਮ ਭਗਵੰਤ ਮਾਨ ਨੇ ਕੀਤੀ ਬੱਲੇ-ਬੱਲੇ ਤਾਂ ਖਹਿਰਾ ਨੇ ਵਿਖਾ ਦਿੱਤਾ ਸ਼ੀਸ਼ਾ

ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਤਿੱਖਾ ਹਮਲਾ ਬੋਲਿਆ ਹੈ। ਪੰਜਾਬ ਸਰਕਾਰ ਵੱਲੋਂ 86 ਫੀਸਦੀ ਪਰਿਵਾਰਾਂ ਦਾ ਬਿੱਲ ਜ਼ੀਰੋ ਬਿੱਲ ਆਉਣ ਦਾ ਦਾਅਵਾ ਕਰਨ ਮਗਰੋਂ ਸੁਖਪਾਲ ਖਹਿਰਾ ਨੇ ਸੂਬੇ ਦੀ ਵਿੱਤੀ ਹਾਲਤ ਬਿਆਨ ਕਰਦੇ ਫਿਰਕ ਜਾਹਿਰ ਕੀਤਾ ਹੈ। ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਅਜਿਹੀਆਂ ਮੁਫਤ ਸਹੂਲਤਾਂ ਨੇ ਪੰਜਾਬ ਨੂੰ ਲਗਪਗ 3 ਲੱਖ ਕਰੋੜ ਦੇ ਕਰਜ਼ੇ ਹੇਠ ਦੱਬ ਦਿੱਤਾ। ਇਸ ਕਾਰਨ ਭਗਵੰਤ ਮਾਨ ਸਰਕਾਰ ਸਮੇਤ ਕੋਈ ਵੀ ਸਰਕਾਰ ਠੋਸ ਤਰੱਕੀ ਨਹੀਂ ਕਰ ਸਕਦੀ, ਨੌਕਰੀਆਂ ਨਹੀਂ ਦੇ ਸਕਦੀ, ਕੋਈ ਵਿਕਾਸ ਜਾਂ ਬੁਨਿਆਦੀ ਢਾਂਚਾ ਬਣਾਉਣਾ ਸੰਭਵ ਨਹੀਂ! ਹੁਣ 'ਆਪ' ਨੇ ਪੁਰਾਣਾ ਕਰਜ਼ਾ ਮੋੜਨ ਲਈ 40 ਹਜ਼ਾਰ ਰੁਪਏ ਦਾ ਨਵਾਂ ਕਰਜ਼ਾ ਜੋੜਿਆ ਹੈ! ਮਾੜੀ ਰਾਜਨੀਤੀ

Punjab News :  ਪਾਕਿਸਤਾਨ ਤੋਂ ਆਈ ਖਤਰਨਾਕ ਹਥਿਆਰਾਂ ਦੀ ਖੇਪ ਬਰਾਮਦ

ਪੰਜਾਬ ਪੁਲਿਸ ਨੇ ਭਾਰਤ-ਪਾਕਿ ਸਰਹੱਦ 'ਤੇ ਗੁਆਂਢੀ ਦੇਸ਼ ਤੋਂ ਆਈ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਮੁਤਾਬਕ ਹਥਿਆਰਾਂ ਦੀ ਇਹ ਖੇਪ ਕੰਡਿਆਲੀ ਤਾਰ ਤੋਂ ਪਾਰ ਬੈਠੇ ਆਈਐਸਆਈ ਏਜੰਟਾਂ ਵੱਲੋਂ ਡ੍ਰੋਨ ਰਾਹੀਂ ਭੇਜੀ ਗਈ ਸੀ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਇਹ ਹਥਿਆਰ ਭਾਰਤ ਵਿੱਚ ਅੱਤਵਾਦੀਆਂ ਨੂੰ ਮੁਹੱਈਆ ਕਰਵਾਏ ਜਾਣੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੂੰ ਇਸ ਬਾਰੇ ਸੁਰਾਗ ਮਿਲ ਗਿਆ ਤੇ ਖੇਪ ਪੁਲਿਸ ਦੇ ਹੱਥ ਲੱਗ ਗਈ। ਇਸ ਪੂਰੇ ਮਾਮਲੇ ਨੂੰ ਲੈ ਕੇ STF ਅੱਜ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।

Punjab News: ਲੰਗਾਹ ਦੀ ਪੰਥ 'ਚ ਵਾਪਸੀ 'ਤੇ ਬੋਲੇ ਰੰਧਾਵਾ, ਕੌਮ ਨੂੰ ਸਿਰਮੌਰ ਯੋਧੇ ਦੀ ਬਹੁਤ ਜ਼ਰੂਰਤ ਸੀ

ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਪੰਥ ਵਿੱਚ ਵਾਪਸੀ ਉਪਰ ਤਿੱਖਾ ਵਿਅੰਗ ਕੀਤਾ ਹੈ। ਉਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਸੁੱਚਾ ਸਿੰਘ ਲੰਗਾਹ ਲਈ ਸਨਮਾਨਿਤ ਉਪਾਧੀ ਦੀ ਮੰਗ ਕੀਤੀ ਹੈ। ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਦਿਆਂ ਲਿਖਿਆ ਜਥੇਦਾਰ ਸਾਹਿਬ ਨੂੰ ਪੰਥ ਦੇ ਇਸ ਮਹਾਨ ਯੋਧੇ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਉਸ ਨੂੰ ਪੰਥ ਵਿੱਚ ਦੁਬਾਰਾ ਸ਼ਾਮਲ ਕਰਨ ਤੇ ਮੁਬਾਰਕਾਂ। ਕੌਮ ਨੂੰ ਇਸ ਸਿਰਮੋਰ ਯੋਧੇ ਦੀ ਬਹੁਤ ਜ਼ਰੂਰਤ ਸੀ। ਮੇਰਾ ਸੁਝਾਅ ਹੈ ਕਿ ਹੁਣ ਸੁੱਚਾ ਸਿੰਘ ਲੰਗਾਹ ਦੇ ਅਤੀਤ ਨੂੰ ਦੇਖਦਿਆਂ ਤੇ ਉਸ ਦੇ ‘ਮਹਾਨ’ ਕੰਮਾਂ ਲਈ ਕੋਈ ਸਨਮਾਨਿਤ ਉਪਾਧੀ ਵੀ ਦੇ ਦੇਣੀ ਚਾਹੀਦੀ ਹੈ।

Sidhu Moose wala: ਇੰਗਲੈਂਡ ਤੋਂ ਵਾਪਸ ਆਏ ਸਿੱਧੂ ਮੂਸੇਵਾਲਾ ਦੇ ਮਾਪੇ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 6 ਮਹੀਨੇ ਹੋ ਗਏ ਹਨ ਅਤੇ ਅੱਜ ਵੀ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਰ ਐਤਵਾਰ ਨੂੰ ਸਿੱਧੂ ਮੂਸੇ ਵਾਲੇ ਦੇ ਪ੍ਰਸ਼ੰਸਕ ਲਗਾਤਾਰ ਪਿੰਡ ਮੂਸੇ ਪਹੁੰਚ ਰਹੇ ਹਨ।ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਸਮਰਥਨ ਕਰਦੇ ਰਹਿਣਗੇ ਪਰ ਉਹ ਲਗਾਤਾਰ ਆਪਣੇ ਬੇਟੇ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ ਪਰ ਹੁਣ ਤੱਕ ਉਸ ਨੂੰ ਜਾਂਚ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਹ ਜਾਣਨਾ ਚਾਹੁੰਦਾ ਹੈ ਕਿ ਉਸ ਦੇ ਪੁੱਤਰ ਦੀ ਮੌਤ ਪਿੱਛੇ ਕਿਹੜੀ ਤਾਕਤ ਸੀ। ਬੇਸ਼ੱਕ ਗੋਲ਼ੀ ਮਾਰਨ ਵਾਲੇ ਫੜ੍ਹੇ ਗਏ ਹਨ ਪਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੇਟੇ ਨੂੰ ਜੋ ਨਹੀਂ ਚਾਹੁੰਦੇ ਸੀ ਉਹ ਸਾਮਹਣੇ ਆਉਣ, ਇਸ ਦੇ ਪਿੱਛੇ ਮਿਊਜ਼ਿਕ ਇੰਡਸਟਰੀ ਤੇ ਰਾਜਨੀਤਿਕ ਲੋਕ ਵੀ ਹੋ ਸਕਦੇ ਹਨ, ਜਿੰਨ੍ਹਾਂ ਨੇ ਉਸ ਦੇ ਬੇਟੇ ਨੂੰ ਪਾਸੇ ਕਰਕੇ ਆਪਣਾ ਧੰਦਾ ਚਲਾਇਆ।

Arshdeep Singh On His Bowling: ਅਰਸ਼ਦੀਪ ਸਿੰਘ ਨੇ ਵਨਡੇ ਡੈਬਿਊ 'ਤੇ ਦਿੱਤੀ ਪ੍ਰਤੀਕਿਰਿਆ

ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੀ ਗੇਂਦਬਾਜ਼ੀ ਨੂੰ ਲੈ ਕੇ ਬਿਆਨ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਵਨਡੇ 'ਚ ਆਪਣੀ ਤਾਕਤ ਹਾਸਲ ਕਰਕੇ ਟੀਮ ਲਈ ਦੌੜਾਂ ਨੂੰ ਰੋਕਣਾ ਚਾਹੁੰਦਾ ਹੈ। ਉਨ੍ਹਾਂ ਨੇ ਇਹ ਬਿਆਨ ਵਨਡੇ ਕ੍ਰਿਕਟ 'ਚ ਡੈਬਿਊ ਕਰਨ ਤੋਂ ਬਾਅਦ ਦਿੱਤਾ ਹੈ। 25 ਨਵੰਬਰ ਨੂੰ ਅਰਸ਼ਦੀਪ ਨੇ ਆਕਲੈਂਡ ਵਿੱਚ ਨਿਊਜ਼ੀਲੈਂਡ ਖਿਲਾਫ ਆਪਣੇ ਵਨਡੇ ਕਰੀਅਰ ਦੀ ਸ਼ੁਰੂਆਤ ਕੀਤੀ। ਹਾਲਾਂਕਿ ਉਹ ਡੈਬਿਊ ਮੈਚ 'ਚ ਕੋਈ ਵਿਕਟ ਨਹੀਂ ਲੈ ਸਕੇ ਸਨ। ਇਸ ਮੈਚ 'ਚ ਭਾਰਤ ਨੂੰ ਨਿਊਜ਼ੀਲੈਂਡ ਨੇ 7 ਵਿਕਟਾਂ ਨਾਲ ਹਰਾਇਆ ਸੀ।

FIFA WC 2022: ਮੇਸੀ ਨੇ ਮੈਕਸੀਕੋ ਖਿਲਾਫ਼ ਗੋਲ ਕਰਕੇ ਰਚਿਆ ਇਤਿਹਾਸ

ਅਰਜਨਟੀਨਾ ਨੇ ਆਖਿਰਕਾਰ ਫੀਫਾ ਵਿਸ਼ਵ ਕੱਪ 2022 ਵਿੱਚ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਅਰਜਨਟੀਨਾ ਨੇ ਕਰੋ ਜਾਂ ਮਰੋ ਦੇ ਮੈਚ ਵਿੱਚ ਮੈਕਸੀਕੋ ਨੂੰ 2-0 ਨਾਲ ਹਰਾਇਆ। ਇਸ ਮੈਚ 'ਚ ਸਟਾਰ ਫੁੱਟਬਾਲਰ ਲਿਓਨੇਲ ਮੇਸੀ ਅਤੇ ਐਂਜੋ ਫਰਨਾਂਡੀਜ਼ ਨੇ ਗੋਲ ਕੀਤੇ। ਮੇਸੀ ਨੇ ਮੈਕਸੀਕੋ ਦੇ ਖਿਲਾਫ ਗੋਲ ਕਰਕੇ ਇੱਕ ਵੱਡਾ ਰਿਕਾਰਡ ਬਣਾ ਲਿਆ ਹੈ। ਦਰਅਸਲ, ਮੇਸੀ ਨੇ ਅਰਜਨਟੀਨਾ ਦੇ ਸਾਬਕਾ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦੇ ਵਿਸ਼ਵ ਕੱਪ ਦੇ 8 ਗੋਲਾਂ ਦੀ ਬਰਾਬਰੀ ਕਰ ਲਈ ਹੈ।

Gujarat Assembly Election 2022 : ਅਰਵਿੰਦ ਕੇਜਰੀਵਾਲ ਬੋਲੇ - 'ਲਿਖ ਕੇ ਦਿੰਦਾ ਹਾਂ ਗੁਜਰਾਤ 'ਚ AAP ਦੀ ਸਰਕਾਰ ਬਣੇਗੀ

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਹਰ ਪਾਰਟੀ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਐਤਵਾਰ ਨੂੰ ਚੋਣ ਪ੍ਰਚਾਰ ਦੌਰਾਨ ਵੱਡੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ, "27 ਸਾਲਾਂ 'ਚ ਪਹਿਲੀ ਵਾਰ ਭਾਜਪਾ ਇੰਨੀ ਬੌਖਲਾਈ ਹੈ। ਇੱਥੇ ਲੋਕ ਡਰੇ ਹੋਏ ਹਨ। ਮੈਂ ਪਹਿਲੀ ਵਾਰ ਸੁਣਿਆ ਹੈ ਕਿ ਵੋਟਰ ਇਹ ਦੱਸਣ ਤੋਂ ਡਰਦੇ ਹਨ ਕਿ ਉਹ ਕਿਸ ਨੂੰ ਵੋਟ ਦੇ ਰਹੇ ਹਨ। ਭਾਜਪਾ ਦੇ ਵੋਟਰ ਆਮ ਨੂੰ ਵੋਟ ਪਾਉਣ ਜਾ ਰਹੇ ਹਨ। ਅੱਜ ਮੈਂ ਇੱਕ ਭਵਿੱਖਬਾਣੀ ਲਿਖਣ ਜਾ ਰਿਹਾ ਹਾਂ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।

Mann Ki Baat : 'ਮਨ ਕੀ ਬਾਤ' 'ਚ ਬੋਲੇ ਪੀਐਮ ਮੋਦੀ, ਜੀ-20 ਸਾਡੇ ਲਈ ਇੱਕ ਵੱਡਾ ਮੌਕਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਹਨ। ਇਹ ਮਨ ਕੀ ਬਾਤ ਦਾ 95ਵਾਂ ਐਪੀਸੋਡ ਹੈ। ਇਸ ਪ੍ਰੋਗਰਾਮ ਵਿੱਚ ਪੀਐਮ ਮੋਦੀ ਨੇ ਭਾਰਤ ਵਿੱਚ ਹੋਣ ਵਾਲੀ ਜੀ-20 ਕਾਨਫਰੰਸ ਦਾ ਜ਼ਿਕਰ ਕੀਤਾ। ਪੀਐਮ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਤੇਲੰਗਾਨਾ ਦੇ ਰਾਜਨਾ ਸਿਰਸੀਲਾ ਜ਼ਿਲ੍ਹੇ ਦੇ ਇੱਕ ਜੁਲਾਹੇ ਭਰਾ ਯੇਲਧੀ ਹਰੀਪ੍ਰਸਾਦ ਗਰੂ ਨੇ ਮੈਨੂੰ ਆਪਣੇ ਹੱਥਾਂ ਨਾਲ ਬੁਣ ਕੇ G-20 ਦਾ ਲੋਗੋ ਭੇਜਿਆ ਹੈ। ਉਸ ਨੂੰ ਇਹ ਸ਼ਾਨਦਾਰ ਬੁਣਾਈ ਪ੍ਰਤਿਭਾ ਆਪਣੇ ਪਿਤਾ ਤੋਂ ਮਿਲੀ ਸੀ ਅਤੇ ਅੱਜ ਉਹ ਪੂਰੀ ਲਗਨ ਨਾਲ ਇਸ ਵਿਚ ਲੱਗਾ ਹੋਇਆ ਹੈ। ਲੋਗੋ ਭੇਜਣ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ।

Poland vs Saudi Arabia : ਪੋਲੈਂਡ ਨੇ ਸਾਊਦੀ ਅਰਬ ਨੂੰ 2-0 ਨਾਲ ਹਰਾਇਆ

ਫੀਫਾ ਵਿਸ਼ਵ ਕੱਪ ਦੇ ਸੱਤਵੇਂ ਦਿਨ ਪੋਲੈਂਡ ਦੇ ਸਾਹਮਣੇ ਸਾਊਦੀ ਅਰਬ ਦੀ ਟੀਮ ਸੀ। ਇਸ ਮੈਚ ਵਿੱਚ ਪੋਲੈਂਡ ਨੇ ਸਾਊਦੀ ਅਰਬ ਨੂੰ 2-0 ਨਾਲ ਹਰਾਇਆ ਹੈ। ਇਸ ਟੂਰਨਾਮੈਂਟ ਵਿੱਚ ਪੋਲੈਂਡ ਦੀ ਇਹ ਪਹਿਲੀ ਜਿੱਤ ਹੈ। ਦਰਅਸਲ, ਇਸ ਤੋਂ ਪਹਿਲਾਂ ਪੋਲੈਂਡ ਅਤੇ ਮੈਕਸੀਕੋ ਵਿਚਾਲੇ ਖੇਡਿਆ ਗਿਆ ਮੈਚ ਡਰਾਅ ਰਿਹਾ ਸੀ। ਜਦਕਿ ਸਾਊਦੀ ਅਰਬ ਨੇ ਆਪਣੇ ਪਹਿਲੇ ਮੈਚ 'ਚ ਅਰਜਨਟੀਨਾ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ ਪਰ ਇਸ ਮੈਚ 'ਚ ਸਾਊਦੀ ਅਰਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਜਿੱਤ ਤੋਂ ਬਾਅਦ ਪੋਲੈਂਡ ਦੀ ਟੀਮ ਦੋ ਮੈਚਾਂ ਤੋਂ ਬਾਅਦ 4 ਅੰਕਾਂ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਸਾਊਦੀ ਅਰਬ ਦੇ ਦੋ ਮੈਚਾਂ ਤੋਂ ਬਾਅਦ 3 ਅੰਕ ਹਨ।

Mohali News: ਮੁਹਾਲੀ ਵਾਸੀਆਂ ਲਈ ਖੁਸ਼ਖਬਰੀ

ਮੁਹਾਲੀ ਵਾਸੀਆਂ ਲਈ ਖੁਸ਼ਖਬਰੀ ਹੈ। ਪੰਜਾਬ ਸਰਕਾਰ ਵੱਲੋਂ ਜਲਦੀ ਹੀ ਮੁਹਾਲੀ ਜ਼ਿਲ੍ਹੇ ਵਿੱਚ 22 ਹੋਰ ਨਵੇਂ ਆਮ ਆਦਮੀ ਕਲੀਨਿਕ (ਮੁਹੱਲਾ ਕਲੀਨਿਕ) ਸਥਾਪਤ ਕੀਤੇ ਜਾਣਗੇ। ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਨੇੜੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਇਹ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਹਨ। ਹਾਸਲ ਜਾਣਕਾਰੀ ਮੁਤਾਬਕ ਮੁਹਾਲੀ ਦੇ ਫੇਜ਼-1, ਫੇਜ਼-3ਬੀ-1, ਫੇਜ਼-7, ਫੇਜ਼-9, ਫੇਜ਼-11, ਲਾਂਡਰਾਂ, ਪਾਪੜੀ, ਮਜਾਤ, ਚੰਦੋ, ਬੂਥਗੜ੍ਹ, ਪਲਹੇੜੀ, ਖ਼ਿਜ਼ਰਾਬਾਦ, ਪੰਡਵਾਲਾ, ਖਿਜ਼ਰਗੜ੍ਹ, ਬਸੌਲੀ, ਮੁੱਲਾਂਪੁਰ ਗਰੀਬਦਾਸ, ਸਹੌੜਾ, ਘੜੂੰਆਂ, ਮੁੰਡੀ ਖਰੜ, ਬਲਟਾਣਾ, ਪ੍ਰੀਤ ਕਲੋਨੀ ਜ਼ੀਰਕਪੁਰ ਤੇ ਨਵਾਂ ਗਾਉਂ ਵਿੱਚ ਨਵੇਂ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾਣਗੇ। ਇੱਥੇ ਇਕ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨੀਕਲ ਸਹਾਇਕ ਤੇ ਹੈਲਪਰ ਸਮੇਤ ਚਾਰ ਅਧਿਕਾਰੀਆਂ/ਕਰਮਚਾਰੀਆਂ ਦਾ ਸਟਾਫ਼ ਤਾਇਨਾਤ ਕੀਤਾ ਜਾਵੇਗਾ। ਇਨ੍ਹਾਂ ਥਾਵਾਂ ’ਤੇ 41 ਟੈਸਟ ਮੁਫ਼ਤ ਕੀਤੇ ਜਾਣਗੇ ਤੇ ਹੋਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

CM Bhagwant Mann: ਪੰਜਾਬ ਭਰ ‘ਚ 17 ਸਬ-ਡਵੀਜ਼ਨਾਂ, ਤਹਿਸੀਲਾਂ ਤੇ ਸਬ-ਤਹਿਸੀਲਾਂ ਦੀਆਂ ਬਣਨਗੀਆਂ ਸ਼ਾਨਦਾਰ ਬਿਲਡਿੰਗਾਂ 

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਰ ‘ਚ 17 ਸਬ-ਡਵੀਜ਼ਨਾਂ, ਤਹਿਸੀਲਾਂ ਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾਂ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਇਮਾਰਤਾਂ ਉੱਪਰ 80 ਕਰੋੜ ਰੁਪਏ ਖਰਚ ਹੋਣ ਦਾ ਦਾਅਵਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ।

Chandigarh Weather: ਸ਼ਿਮਲਾ ਨਾਲੋਂ ਵੀ ਠਰ੍ਹਿਆ ਚੰਡੀਗੜ੍ਹ

ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨਾਲ ਲਗਦੇ ਪਹਾੜੀ ਇਲਾਕੇ ਵਿੱਚ ਬਰਫਬਾਰੀ ਕਰਕੇ ਮੈਦਾਨੀ ਇਲਾਕੇ ਵਿੱਚ ਠੰਢ ਵਧਦੀ ਜਾ ਰਹੀ ਹੈ। ਪਹਾੜੀ ਇਲਾਕੇ ਵੱਲੋਂ ਆ ਰਹੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਠਾਰ ਕੇ ਰੱਖ ਦਿੱਤਾ ਹੈ। ਇਸੇ ਕਰਕੇ ਸ਼ਹਿਰ ਦੀਆਂ ਰਾਤਾਂ ਸ਼ਿਮਲਾ ਨਾਲੋਂ ਵੀ ਠੰਢੀਆਂ ਹੋ ਗਈਆਂ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 9.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ ਘੱਟ ਹੈ। ਇਸੇ ਤਰ੍ਹਾਂ ਸ਼ਿਮਲਾ ਵਿੱਚ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਦੇ ਕਰੀਬ ਹੈ।

Satyendar Jain New Video : ਤਿਹਾੜ ਜੇਲ੍ਹ 'ਚ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦੀ ਸੇਵਾ 'ਚ ਲੱਗੇ ਕਈ ਲੋਕ

ਦਿੱਲੀ ਸਰਕਾਰ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਨੇਤਾ ਸਤੇਂਦਰ ਜੈਨ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਉਸ ਦੇ ਕਈ ਵੀਡੀਓ ਜੇਲ੍ਹ ਤੋਂ ਸਾਹਮਣੇ ਆ ਰਹੇ ਹਨ। ਹੁਣ ਐਤਵਾਰ ਨੂੰ ਇੱਕ ਨਵਾਂ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਸਤੇਂਦਰ ਜੈਨ ਦੀ ਕੋਠੀ ਦੀ ਸਫ਼ਾਈ ਹੋ ਰਹੀ ਹੈ। ਇਸ ਤੋਂ ਪਹਿਲਾਂ ਸਤੇਂਦਰ ਜੈਨ ਨੂੰ ਤਿਹਾੜ ਜੇਲ੍ਹ ਦੇ ਮੁਅੱਤਲ ਸੁਪਰਡੈਂਟ ਅਜੀਤ ਕੁਮਾਰ ਨਾਲ ਗੱਲ ਕਰਦੇ ਦੇਖਿਆ ਗਿਆ ਸੀ। ਤਿਹਾੜ ਜੇਲ੍ਹ ਤੋਂ ਸਤੇਂਦਰ ਕੁਮਾਰ ਦੇ ਹੁਣ ਤੱਕ 4 ਵੀਡੀਓ ਸਾਹਮਣੇ ਆ ਚੁੱਕੇ ਹਨ।

Rahul Gandhi In Mhow : ਰਾਹੁਲ ਗਾਂਧੀ ਬੋਲੇ - ਦਾਦੀ ਨੂੰ 32 ਗੋਲੀਆਂ ਮਾਰੀਆਂ

ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਇਨ੍ਹੀਂ ਦਿਨੀਂ ਮੱਧ ਪ੍ਰਦੇਸ਼ ਵਿੱਚ ਹੈ। ਮੱਧ ਪ੍ਰਦੇਸ਼ ਵਿੱਚ ਸੰਵਿਧਾਨ ਦੇ ਲੇਖਕ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਸਥਾਨ ਵੀ ਹੈ। ਇੰਦੌਰ ਨੇੜੇ ਮਹੂ ਪਹੁੰਚੇ ਰਾਹੁਲ ਗਾਂਧੀ ਦਾ ਇੱਥੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਰਾਹੁਲ ਨੇ ਮਹੂ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕੀਤਾ ਅਤੇ ਇੱਕ ਵਾਰ ਫਿਰ ਉਨ੍ਹਾਂ ਦੇ ਨਿਸ਼ਾਨੇ 'ਤੇ    ਆਰਐਸਐਸ ਅਤੇ ਬੀਜੇਪੀ ਰਹੀ।

ਪਿਛੋਕੜ

Punjab Breaking News, 27 November 2022 LIVE Updates: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਅੱਤਵਾਦੀ ਸਬੰਧਾਂ ਵਾਲੇ ਕੈਨੇਡਾ ਸਥਿਤ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਹੈ। ਐਨਆਈਏ ਅਜਿਹੇ ਲੋੜੀਂਦੇ ਗੈਂਗਸਟਰਾਂ ਨੂੰ ਯੂਏਪੀਏ (ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ) ਦੇ ਦਾਇਰੇ ਵਿੱਚ ਲਿਆ ਕੇ 'ਵਿਅਕਤੀਗਤ ਅੱਤਵਾਦੀ' ਘੋਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਨੇ ਵਿਦੇਸ਼ੀ ਧਰਤੀ ਤੋਂ ਪੰਜਾਬ ਵਿੱਚ ਲੋਕਾਂ ਦੀਆਂ ਨਿਸ਼ਾਨਾ ਹੱਤਿਆਵਾਂ ਕੀਤੀਆਂ ਹਨ। ਦਰਅਸਲ, ਐਨਆਈਏ ਦੀ ਹਾਲ ਹੀ ਵਿੱਚ ਹੋਈ ਇੱਕ ਉੱਚ-ਪੱਧਰੀ ਮੀਟਿੰਗ ਵਿੱਚ, ਯੂਏਪੀਏ ਸੂਚੀ ਵਿੱਚ ਕੁਝ ਅਜਿਹੇ ਸਲਾਹਕਾਰਾਂ ਨੂੰ ਸ਼ਾਮਲ ਕਰਨ ਦੇ ਮੁੱਦੇ 'ਤੇ ਚਰਚਾ ਕੀਤੀ ਗਈ ਸੀ। ਪਿਛਲੇ ਦਿਨੀਂ ਕੈਨੇਡਾ 'ਚ ਬੈਠੇ ਕਈ ਗੈਂਗਸਟਰ ਪੰਜਾਬ 'ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਚੁੱਕੇ ਹਨ, ਜਿਨ੍ਹਾਂ 'ਚ ਗੋਲਡੀ ਬਰਾੜ ਵੀ ਸ਼ਾਮਲ ਹੈ, ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਪੰਜਾਬ 'ਚ ਰੁਕੇਗੀ ਟਾਰਗੇਟ ਕਿਲਿੰਗ !


 


ਠੰਢ ਵਧਣ ਦੇ ਬਾਵਜੂਦ ਡੇਂਗੂ ਨੇ ਮਚਾਇਆ ਕਹਿਰ, ਜਲੰਧਰ 'ਚ ਮਰੀਜ਼ਾਂ ਦੀ ਗਿਣਤੀ 390 ਤੋਂ ਟੱਪੀ


Jalandhar News: ਜਲੰਧਰ ਵਿੱਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਹੈਰਾਨੀ ਦੀ ਗੱਲ਼ ਹੈ ਕਿ ਠੰਢ ਵਧਣ ਦੇ ਨਾਲ ਹੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗ ਪਈ ਹੈ। ਉਂਝ ਠੰਢ ਵਧਣ ਨਾਲ ਮੱਛਰ ਘਟਣ ਲੱਗਦੇ ਹਨ ਜਿਸ ਕਰਕੇ ਇਸ ਮੌਸਮ ਵਿੱਚ ਡੇਂਗੂ ਦੇ ਕੇਸ ਹੇਠਾਂ ਆ ਜਾਂਦੇ ਹਨ। ਇਸ ਲਈ ਇਸ ਵਾਰ ਲੋਕਾਂ ਵਿੱਚ ਇਸ ਬਿਮਾਰੀ ਤੋਂ ਸਹਿਮ ਪੈਦਾ ਹੋ ਗਿਆ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਜ਼ਿਲ੍ਹੇ ਵਿੱਚ ਡੇਂਗੂ ਮਰੀਜ਼ਾਂ ਦੀ ਗਿਣਤੀ 37 ਸੀ ਜਿਹੜੀ ਵਧ ਕੇ 390 ਤੋਂ ਵੀ ਟੱਪ ਗਈ ਹੈ। ਸ਼ਨੀਵਾਰ ਨੂੰ 13 ਨਵੇਂ ਮਰੀਜ਼ਾਂ ਦੀ ਨਿਸ਼ਾਨਦੇਹੀ ਹੋਈ ਹੈ ਜਿਨ੍ਹਾਂ ਵਿੱਚ ਡੇਂਗੂ ਦੇ ਲੱਛਣ ਪਾਏ ਗਏ ਹਨ। ਸੂਤਰਾਂ ਮੁਤਾਬਕ ਜਲੰਧਰ ਸ਼ਹਿਰ ਵਿੱਚ ਡੇਂਗੂ ਦੇ ਸਭ ਤੋਂ ਵੱਧ ਮਰੀਜ਼ਾਂ ਦੀ ਪਛਾਣ ਹੋਈ ਹੈ। ਠੰਢ ਵਧਣ ਦੇ ਬਾਵਜੂਦ ਡੇਂਗੂ ਨੇ ਮਚਾਇਆ ਕਹਿਰ, ਜਲੰਧਰ 'ਚ ਮਰੀਜ਼ਾਂ ਦੀ ਗਿਣਤੀ 390 ਤੋਂ ਟੱਪੀ


 


ਪੁੱਤ ਦੇ ਇਨਸਾਫ਼ ਲਈ ਯੂਕੇ ਦੇ ਸੰਸਦ ਮੈਂਬਰਾਂ ਨੂੰ ਮਿਲੇ ਸਿੱਧੂ ਮੂਸੇਵਾਲਾ ਦੇ ਮਾਪੇ


Sidhu Moosewala Murder case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਹੁਣ ਇਨਸਾਫ਼ ਲਈ ਵਿਦੇਸ਼ਾਂ ਵਿੱਚ ਵਸੇ ਸੰਸਦ ਮੈਂਬਰਾਂ ਤੇ ਭਾਰਤੀ ਮੂਲ ਦੇ ਨਾਮਵਰ ਲੋਕਾਂ ਕੋਲ ਪਹੁੰਚ ਕੀਤੀ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬ੍ਰਿਟੇਨ ਵਿੱਚ ਏਸ਼ਿਆਈ ਮੂਲ ਦੇ ਸੰਸਦ ਮੈਂਬਰਾਂ ਸਾਹਮਣੇ ਆਪਣਾ ਦੁੱਖੜਾ ਰੱਖਿਆ ਤੇ ਕਿਹਾ ਕਿ ਜੇਕਰ ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਮੈਂ ਪੂਰੀ ਦੁਨੀਆ ਤੋਂ ਮਦਦ ਮੰਗਾਂਗਾ ਤਾਂ ਜੋ ਭਾਰਤ ਸਰਕਾਰ 'ਤੇ ਦਬਾਅ ਪਾਇਆ ਜਾ ਸਕੇ। ਪੁੱਤ ਦੇ ਇਨਸਾਫ਼ ਲਈ ਯੂਕੇ ਦੇ ਸੰਸਦ ਮੈਂਬਰਾਂ ਨੂੰ ਮਿਲੇ ਸਿੱਧੂ ਮੂਸੇਵਾਲਾ ਦੇ ਮਾਪੇ


 


ਪੰਜਾਬ ਪੁਲਿਸ ਦੇ ਅਲਟੀਮੇਟਮ ਮਗਰੋਂ ਸੋਸ਼ਲ ਮੀਡੀਆ 'ਤੇ ਵਧੀ ਐਕਟੀਵਿਟੀ


ਸੋਸ਼ਲ ਮੀਡੀਆ ਉਪਰ ਐਕਟਿਵ ਲੋਕ ਬੇਹੱਦ ਚੌਕਸ ਹੋ ਗਏ ਹਨ। ਪੰਜਾਬ ਪੁਲਿਸ ਦੀ ਸਖਤੀ ਮਗਰੋਂ ਲੋਕ ਹਥਿਆਰਾਂ ਵਾਲੀਆਂ ਪੋਸਟਾਂ ਧੜਾਧੜ ਹਟਾ ਰਹੇ ਹਨ। ਅਜਿਹੀਆਂ ਪੋਸਟਾਂ ਹਟਾਉਣ ਵਾਲਿਆਂ ਵਿੱਚ ਕਈ ਕਲਾਕਾਰ ਤੇ ਨਾਮੀ ਸ਼ਖਸੀਅਤਾਂ ਵੀ ਹਨ। ਸੂਤਰਾਂ ਮੁਤਾਬਕ ਪੰਜਾਬ ਅੰਦਰ ਫੇਸਬੁੱਕ, ਇੰਸਟਾਗ੍ਰਾਮ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਉਪਰ ਅਚਾਨਕ ਐਕਟੀਵਿਟੀ ਵਧ ਹੈ। ਪਤਾ ਲੱਗਾ ਹੈ ਲੋਕ ਆਪਣੀਆਂ ਪੁਰਾਣੀਆਂ ਪੋਸਟਾਂ ਚੈੱਕ ਕਰ ਰਹੇ ਹਨ। ਪੰਜਾਬ ਪੁਲਿਸ ਦੇ ਅਲਟੀਮੇਟਮ ਮਗਰੋਂ ਸੋਸ਼ਲ ਮੀਡੀਆ 'ਤੇ ਵਧੀ ਐਕਟੀਵਿਟੀ


 


ਰਾਹੁਲ ਗਾਂਧੀ ਬੋਲੇ - ਦਾਦੀ ਨੂੰ 32 ਗੋਲੀਆਂ ਮਾਰੀਆਂ ... ਪਿਤਾ ਨੂੰ ਬੰਬ ਨਾਲ ਉਡਾ ਦਿੱਤਾ


Rahul Gandhi In Mhow : ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਇਨ੍ਹੀਂ ਦਿਨੀਂ ਮੱਧ ਪ੍ਰਦੇਸ਼ ਵਿੱਚ ਹੈ। ਮੱਧ ਪ੍ਰਦੇਸ਼ ਵਿੱਚ ਸੰਵਿਧਾਨ ਦੇ ਲੇਖਕ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਸਥਾਨ ਵੀ ਹੈ। ਇੰਦੌਰ ਨੇੜੇ ਮਹੂ ਪਹੁੰਚੇ ਰਾਹੁਲ ਗਾਂਧੀ ਦਾ ਇੱਥੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਰਾਹੁਲ ਨੇ ਮਹੂ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕੀਤਾ ਅਤੇ ਇੱਕ ਵਾਰ ਫਿਰ ਉਨ੍ਹਾਂ ਦੇ ਨਿਸ਼ਾਨੇ 'ਤੇ ਆਰਐਸਐਸ ਅਤੇ ਬੀਜੇਪੀ ਰਹੀ। ਰਾਹੁਲ ਗਾਂਧੀ ਬੋਲੇ - ਦਾਦੀ ਨੂੰ 32 ਗੋਲੀਆਂ ਮਾਰੀਆਂ ... ਪਿਤਾ ਨੂੰ ਬੰਬ ਨਾਲ ਉਡਾ ਦਿੱਤਾ


 


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.