Jalandhar News: ਠੰਢ ਵਧਣ ਦੇ ਬਾਵਜੂਦ ਡੇਂਗੂ ਨੇ ਮਚਾਇਆ ਕਹਿਰ, ਜਲੰਧਰ 'ਚ ਮਰੀਜ਼ਾਂ ਦੀ ਗਿਣਤੀ 390 ਤੋਂ ਟੱਪੀ
Jalandhar News: ਜਲੰਧਰ ਵਿੱਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਹੈਰਾਨੀ ਦੀ ਗੱਲ਼ ਹੈ ਕਿ ਠੰਢ ਵਧਣ ਦੇ ਨਾਲ ਹੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗ ਪਈ ਹੈ। ਉਂਝ ਠੰਢ ਵਧਣ ਨਾਲ ਮੱਛਰ ਘਟਣ ਲੱਗਦੇ ਹਨ ਜਿਸ ਕਰਕੇ ਇਸ ਮੌਸਮ ਵਿੱਚ...
Jalandhar News: ਜਲੰਧਰ ਵਿੱਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਹੈਰਾਨੀ ਦੀ ਗੱਲ਼ ਹੈ ਕਿ ਠੰਢ ਵਧਣ ਦੇ ਨਾਲ ਹੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗ ਪਈ ਹੈ। ਉਂਝ ਠੰਢ ਵਧਣ ਨਾਲ ਮੱਛਰ ਘਟਣ ਲੱਗਦੇ ਹਨ ਜਿਸ ਕਰਕੇ ਇਸ ਮੌਸਮ ਵਿੱਚ ਡੇਂਗੂ ਦੇ ਕੇਸ ਹੇਠਾਂ ਆ ਜਾਂਦੇ ਹਨ। ਇਸ ਲਈ ਇਸ ਵਾਰ ਲੋਕਾਂ ਵਿੱਚ ਇਸ ਬਿਮਾਰੀ ਤੋਂ ਸਹਿਮ ਪੈਦਾ ਹੋ ਗਿਆ ਹੈ।
ਇਹ ਵੀ ਹੈਰਾਨੀ ਦੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਜ਼ਿਲ੍ਹੇ ਵਿੱਚ ਡੇਂਗੂ ਮਰੀਜ਼ਾਂ ਦੀ ਗਿਣਤੀ 37 ਸੀ ਜਿਹੜੀ ਵਧ ਕੇ 390 ਤੋਂ ਵੀ ਟੱਪ ਗਈ ਹੈ। ਸ਼ਨੀਵਾਰ ਨੂੰ 13 ਨਵੇਂ ਮਰੀਜ਼ਾਂ ਦੀ ਨਿਸ਼ਾਨਦੇਹੀ ਹੋਈ ਹੈ ਜਿਨ੍ਹਾਂ ਵਿੱਚ ਡੇਂਗੂ ਦੇ ਲੱਛਣ ਪਾਏ ਗਏ ਹਨ। ਸੂਤਰਾਂ ਮੁਤਾਬਕ ਜਲੰਧਰ ਸ਼ਹਿਰ ਵਿੱਚ ਡੇਂਗੂ ਦੇ ਸਭ ਤੋਂ ਵੱਧ ਮਰੀਜ਼ਾਂ ਦੀ ਪਛਾਣ ਹੋਈ ਹੈ।
ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਡੇਂਗੂ ਦੇ ਜਿਨ੍ਹਾਂ ਮਰੀਜ਼ਾਂ ਦੀ ਨਿਸ਼ਾਨਦੇਹੀ ਹੋਈ ਹੈ, ਉਨ੍ਹਾਂ ਵਿੱਚ 240 ਦੇ ਕਰੀਬ ਸ਼ਹਿਰੀ ਖੇਤਰ ਦੇ ਹਨ ਜਦੋਂਕਿ 164 ਮਾਮਲੇ ਪੇਂਡੂ ਖੇਤਰਾਂ ਤੋਂ ਹਨ। ਡੇਂਗੂ ਦੇ ਜਿਹੜੇ 13 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਵੀ 11 ਕੇਸ ਸਿਰਫ਼ ਸ਼ਹਿਰੀ ਖੇਤਰ ਦੇ ਹਨ।
ਡੇਂਗੂ ਦਾ ਪ੍ਰਭਾਵ ਸ਼ਹਿਰ ਵਿੱਚ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੇ ਲੋਕਾਂ ਦੇ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦਾ ਪਤਾ ਲਗਾ ਰਹੀਆਂ ਹਨ। ਜ਼ਿਲ੍ਹੇ ਵਿੱਚ ਹੁਣ ਤੱਕ 2,31,072 ਘਰਾਂ ਦੀ ਚੈਕਿੰਗ ਲਈ ਸਰਵੇ ਕੀਤਾ ਜਾ ਚੁੱਕਾ ਹੈ।
ਇਨ੍ਹਾਂ ਵਿੱਚੋਂ ਸ਼ਹਿਰੀ ਖੇਤਰਾਂ ਵਿੱਚ 1,21,344 ਤੇ ਪੇਂਡੂ ਖੇਤਰਾਂ ਵਿੱਚ 1,09,728 ਪਰਿਵਾਰਾਂ ਦਾ ਸਰਵੇਖਣ ਕੀਤਾ ਗਿਆ। ਜਲੰਧਰ ਵਿੱਚ ਹੁਣ ਤੱਕ 1894 ਘਰਾਂ ਵਿੱਚ ਡੇਂਗੂ ਮੱਛਰ ਦਾ ਲਾਰਵਾ ਮਿਲਿਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ 1799 ਘਰ ਸ਼ਹਿਰੀ ਖੇਤਰ ਵਿੱਚ ਹਨ ਜਦਕਿ 95 ਪੇਂਡੂ ਖੇਤਰ ’ਚ ਹਨ। ਸਿਹਤ ਵਿਭਾਗ ਨੇ ਸਫ਼ਾਈ ਨਾ ਰੱਖਣ ਵਾਲੇ 27 ਜਣਿਆਂ ਦੇ ਚਲਾਨ ਵੀ ਕੀਤੇ ਹਨ।
ਇਹ ਵੀ ਪੜ੍ਹੋ: Funny Video: ਪੈਟਰੋਲ ਭਰਨ ਦੀ ਸੀ ਕਾਹਲੀ, ਹਵਾ 'ਚ ਉੱਡਾਈ ਬਾਈਕ, ਪਿੱਛੇ ਬੈਠੇ ਦਾਦੇ ਦੀ ਹੋਈ ਬੁਰੀ ਹਾਲਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।