(Source: ECI/ABP News/ABP Majha)
Breaking News LIVE: ਰਾਹੁਲ ਗਾਂਧੀ ਨੂੰ ਏਅਰਪੋਰਟ 'ਤੇ ਰੋਕਿਆ, ਧਰਨੇ 'ਤੇ ਬੈਠੇ ਕਾਂਗਰਸੀ ਲੀਡਰ
Punjab Breaking News, 6 October 2021 LIVE Updates: ਲਖੀਮਪੁਰ ਖੀਰੀ 'ਚ ਤਿਕੁਨੀਆ ਹਿੰਸਾ ਮਾਮਲੇ 'ਚ ਰਿਪੋਰਟ ਦਰਜ ਹੋਣ ਮਗਰੋਂ ਅੱਜ ਤੱਕ ਵੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
LIVE
Background
Punjab Breaking News, 6 October 2021 LIVE Updates: ਲਖੀਮਪੁਰ ਖੀਰੀ 'ਚ ਤਿਕੁਨੀਆ ਹਿੰਸਾ ਮਾਮਲੇ 'ਚ ਰਿਪੋਰਟ ਦਰਜ ਹੋਣ ਮਗਰੋਂ ਅੱਜ ਤੱਕ ਵੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸ ਮਾਮਲੇ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਤੇ ਉਸ ਦੇ 20 ਅਣਪਛਾਤੇ ਸਾਥੀਆਂ ਖ਼ਿਲਾਫ਼ ਕਤਲ ਤੇ ਗੈਰ-ਇਰਾਦਤਨ ਹੱਤਿਆ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਤਿਕੁਨੀਆ ਹਿੰਸਾ 'ਚ ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਐਤਵਾਰ ਰਾਤ 2.53 ਵਜੇ ਮ੍ਰਿਤਕ ਕਿਸਾਨ ਦਲਜਿੰਦਰ ਸਿੰਘ ਦੇ ਭਰਾ ਦਲਜੀਤ ਸਿੰਘ ਦੀ ਤਰਫੋਂ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਤੇ 20 ਅਣਪਛਾਤੇ ਸਾਥੀਆਂ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਗਈ ਸੀ। ਦੋਸ਼ ਹੈ ਕਿ ਭੀੜ ਦੇ ਰੂਪ 'ਚ ਆਏ ਹਮਲਾਵਰਾਂ ਨੇ ਲਾਪ੍ਰਵਾਹੀ ਨਾਲ ਗੱਡੀ ਚੜ੍ਹਾ ਕੇ ਕਿਸਾਨਾਂ ਦੀ ਹੱਤਿਆ ਕਰ ਦਿੱਤੀ ਸੀ।
ਇਸ ਦੇ ਨਾਲ ਹੀ ਹਮਲਾ ਕਰਕੇ ਕਈ ਲੋਕਾਂ ਨੂੰ ਗੰਭੀਰ ਸੱਟਾਂ ਵੀ ਪਹੁੰਚਾਈਆਂ ਸਨ। ਇਸ ਮਾਮਲੇ 'ਚ ਹੱਤਿਆ ਤੇ ਗੈਰ-ਇਰਾਦਤਨ ਹੱਤਿਆ ਸਮੇਤ ਕਈ ਗੰਭੀਰ ਧਾਰਾਵਾਂ 'ਚ ਥਾਣਾ ਤਿਕੁਨਿਆ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ 'ਚ ਕੁਝ ਅਜਿਹੀਆਂ ਧਾਰਾਵਾਂ ਹਨ, ਜਿਨ੍ਹਾਂ 'ਚ ਗ੍ਰਿਫਤਾਰੀ ਦਾ ਕਾਨੂੰਨ ਹੈ ਤੇ ਉਮਰ ਕੈਦ ਜਾਂ ਮੌਤ ਤਕ ਦੀ ਸਜ਼ਾ ਵੀ ਹੋ ਸਕਦੀ ਹੈ ਪਰ ਰਿਪੋਰਟ ਦਰਜ ਕਰਨ ਮਗਰੋਂ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਹੋਈ।
ਮੁਕੱਦਮੇ ਦੀਆਂ ਧਰਾਵਾਂ 'ਤੇ
147 : ਹਿੰਸਾ, 2 ਸਾਲ ਤਕ ਦੀ ਕੈਦ
148 : ਹਥਿਆਰਾਂ ਨਾਲ ਹਿੰਸਾ, 3 ਸਾਲ ਤਕ ਦੀ ਕੈਦ
149 : ਗਰੁੱਪ ਵੱਲੋਂ ਹਿੰਸਾ - ਹਿੰਸਾ 'ਚ ਸ਼ਮੂਲੀਅਤ
179 : ਜਨਤਕ ਸੜਕ 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣਾ, 1 ਸਾਲ ਤਕ ਕੈਦ
338 : ਗੰਭੀਰ ਸੱਟ ਪਹੁੰਚਾਉਣਾ, 2 ਸਾਲ ਤਕ ਦੀ ਕੈਦ
304 ਏ : ਗੈਰ-ਇਰਾਦਤਨ ਹੱਤਿਆ, 2 ਸਾਲ ਤਕ ਦੀ ਕੈਦ
302 : ਹੱਤਿਆ, ਮੌਤ ਦੀ ਸਜ਼ਾ ਜਾਂ ਉਮਰ ਕੈਦ
120 ਬੀ : ਸਾਜ਼ਿਸ਼ 'ਚ ਸ਼ਾਮਲ ਹੋਣਾ, ਅਪਰਾਧ ਕਰਨ ਵਾਲੇ ਦੇ ਬਰਾਬਰ ਸਜ਼ਾ
ਰਾਹੁਲ ਗਾਂਧੀ ਧਰਨੇ 'ਤੇ ਬੈਠੇ
ਹੁਣ ਰਾਹੁਲ ਗਾਂਧੀ ਨੂੰ ਲਖਨਾਊ ਏਅਰਪੋਰਟ ਉੱਪਰ ਸੁਰੱਖਿਆ ਬਲਾਂ ਨੇ ਘੇਰ ਲਿਆ ਹੈ। ਸੁਰੱਖਿਆ ਬਲ ਕਾਂਗਰਸੀ ਲੀਡਰਾਂ ਨੂੰ ਆਪਣੀ ਗੱਡੀ ਵਿੱਚ ਲੈ ਜਾਣਾ ਚਾਹੁੰਦੇ ਹਨ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਆਪਣੀ ਕਾਰ ਵਿੱਚ ਹੀ ਲਖੀਮਪੁਰ ਜਾਣਗੇ। ਰਾਹੁਲ ਗਾਂਧੀ ਏਅਰਪੋਰਟ ਉੱਪਰ ਹੀ ਧਰਨੇ 'ਤੇ ਬੈਠ ਗਏ ਹਨ।
50-50 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਖੀਮਪੁਰ ਖੀਰੀ ਵਿੱਚ ਮਾਰੇ ਗਏ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲਖੀਮਪੁਰ ਖੀਰੀ ਵਿੱਚ ਬੀਜੇਪੀ ਦੇ ਕਾਫਲੇ ਦਾ ਸ਼ਿਕਾਰ ਹੋਏ ਕਿਸਾਨਾਂ ਤੇ ਪੱਤਰਕਾਰਾਂ ਨੂੰ ਪੰਜਾਬ ਸਰਕਾਰ 50-50 ਲੱਖ ਰੁਪਏ ਦੇਵੇਗੀ। ਛੱਤੀਸਗੜ੍ਹ ਸਰਕਾਰ ਨੇ ਵੀ 50-50 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
'ਮਾਰਨ ਵਾਲੇ ਜੇਲ੍ਹ ਤੋਂ ਬਾਹਰ ਹਨ, ਜਿੰਨਾਂ ਨਾਲ ਨਾਲ ਵਾਪਰਦਾ ਹੈ ਉਹ ਜੇਲ੍ਹ 'ਚ ਹਨ'
ਪ੍ਰਿਯੰਕਾ ਗਾਂਧੀ ਦੀ ਗ੍ਰਿਫਤਾਰੀ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ,' 'ਪ੍ਰਿਯੰਕਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਕੋਈ ਸਮੱਸਿਆ ਨਹੀਂ, ਇਹ ਮੁੱਦਾ ਕਿਸਾਨਾਂ ਦਾ ਹੈ। ਮਾਰਨ ਵਾਲੇ ਜੇਲ੍ਹ ਦੇ ਬਾਹਰ ਹੁੰਦੇ ਹਨ, ਜਿਨ੍ਹਾਂ ਨਾਲ ਇਹ ਵਾਪਰਦਾ ਹੈ ਉਹ ਜੇਲ ਦੇ ਅੰਦਰ ਹੁੰਦੇ ਹਨ। ਅਸੀਂ ਉਥੇ ਜਾ ਕੇ ਵੇਖਣਾ ਚਾਹੁੰਦੇ ਹਾਂ, ਸਾਰੀਆਂ ਪਾਰਟੀਆਂ ਨੂੰ ਰੋਕਿਆ ਜਾ ਰਿਹਾ ਹੈ। ਇਹ ਠੀਕ ਹੈ ਕਿ ਪ੍ਰਿਯੰਕਾ ਨੂੰ ਰੋਕਿਆ ਜਾ ਰਿਹਾ ਹੈ ਪਰ ਅਸੀਂ ਕਿਸਾਨਾਂ ਦੀ ਗੱਲ ਕਰ ਰਹੇ ਹਾਂ। ਵਿਰੋਧੀ ਧਿਰ ਦਾ ਕੰਮ ਦਬਾਅ ਬਣਾਉਣਾ ਹੁੰਦਾ ਹੈ, ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਂਦੀ ਹੈ। ਜਦੋਂ ਅਸੀਂ ਹਾਥਰਸ ਗਏ, ਉਨ੍ਹਾਂ ਨੂੰ ਦਬਾਅ ਹੇਠ ਕੰਮ ਕਰਨਾ ਪਿਆ, ਦਬਾਅ ਬਣਾਉਣਾ ਸਾਡਾ ਕੰਮ ਹੈ।
ਪ੍ਰਧਾਨ ਮੰਤਰੀ ਕੱਲ੍ਹ ਲਖਨਊ ਵਿੱਚ ਸਨ ਪਰ ਲਖੀਮਪੁਰ ਨਹੀਂ ਗਏ: ਰਾਹੁਲ
ਰਾਹੁਲ ਗਾਂਧੀ ਨੇ ਕਿਹਾ, “ਪ੍ਰਧਾਨ ਮੰਤਰੀ ਕੱਲ੍ਹ ਲਖਨਊ ਵਿੱਚ ਸਨ ਪਰ ਲਖੀਮਪੁਰ ਨਹੀਂ ਗਏ, ਲਖੀਮਪੁਰ ਕਿਸਾਨ ਕਤਲੇਆਮ ਵਿੱਚ ਮਾਰੇ ਗਏ ਕਿਸਾਨਾਂ ਦਾ ਪੋਸਟਮਾਰਟਮ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਹੈ। ਅੱਜ ਅਸੀਂ ਦੋ ਮੁੱਖ ਮੰਤਰੀਆਂ ਨਾਲ ਲਖਨਊ ਜਾਣ ਦੀ ਕੋਸ਼ਿਸ਼ ਕਰਾਂਗੇ, ਉਸ ਤੋਂ ਬਾਅਦ ਅਸੀਂ ਲਖੀਮਪੁਰ ਜਾਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਇੱਕ ਚਿੱਠੀ ਲਿਖੀ ਹੈ, ਅਸੀਂ ਤਿੰਨ ਲੋਕ ਜਾ ਰਹੇ ਹਾਂ, 144 ਪੰਜ ਲੋਕਾਂ ਨੂੰ ਰੋਕ ਸਕਦਾ ਹੈ, ਇਸ ਲਈ ਅਸੀਂ ਤਿੰਨ ਲੋਕਾਂ ਨੂੰ ਜਾ ਰਹੇ ਹਾਂ।
ਕਿਸਾਨਾਂ 'ਤੇ ਪਿਛਲੇ ਕੁਝ ਸਮੇਂ ਤੋਂ ਹਮਲੇ ਹੋ ਰਹੇ
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਕਿਸਾਨਾਂ 'ਤੇ ਪਿਛਲੇ ਕੁਝ ਸਮੇਂ ਤੋਂ ਹਮਲੇ ਹੋ ਰਹੇ ਹਨ। ਕਿਸਾਨਾਂ ਨੂੰ ਜੀਪ ਥੱਲੇ ਕੁਚਲ ਕੇ ਮਾਰਿਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ 'ਤੇ ਦੋਸ਼ ਹਨ ਪਰ ਉਸ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਜੋ ਕੁਝ ਕਿਸਾਨਾਂ ਦਾ ਹੈ, ਉਨ੍ਹਾਂ ਤੋਂ ਖੋਹਿਆ ਜਾ ਰਿਹਾ ਹੈ, ਇਹ ਸਭ ਦੇ ਸਾਹਮਣੇ ਹੋ ਰਿਹਾ ਹੈ, ਇਸ ਲਈ ਦੇਸ਼ ਦੇ ਕਿਸਾਨ ਦਿੱਲੀ ਦੀ ਸਰਹੱਦ 'ਤੇ ਬੈਠੇ ਹਨ।