Breaking News LIVE: ਕੋਰੋਨਾ ਨਾਲ ਵਿਗੜਦੇ ਹਾਲਾਤ ਵਿਚਾਲੇ ਮੋਦੀ ਵੱਲੋਂ ਫੌਜ ਮੁਖੀ ਨਾਲ ਮੀਟਿੰਗ
Punjab Breaking News, 29 April 2021 LIVE Updates: ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਕੋਵਿਡ ਪ੍ਰਬੰਧਨ 'ਚ ਮਦਦ ਲਈ ਫੌਜ ਵੱਲੋਂ ਕੀਤੀ ਜਾ ਰਹੀ ਵੱਖ-ਵੱਖ ਪਹਿਲ 'ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਪੀਐਮ ਮੋਦੀ ਹਵਾਈ ਫੌਜ ਮੁਖੀ ਤੇ ਸੀਡੀਐਸ ਬਿਪਨ ਰਾਵਤ ਨਾਲ ਮੀਟਿੰਗ ਕਰ ਚੁੱਕੇ ਹਨ।
LIVE
Background
ਜਨਰਲ ਨਰਵਣੇ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ
ਜਨਰਲ ਨਰਵਣੇ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਫੌਜ ਜਿੱਥੇ ਸੰਭਵ ਹੋ ਰਿਹਾ ਹੈ, ਉੱਥੇ ਆਪਣੇ ਹਸਪਤਾਲਾਂ ਨੂੰ ਆਮ ਲੋਕਾਂ ਲਈ ਖੋਲ੍ਹ ਰਹੀ ਹੈ। ਆਮ ਨਾਗਰਿਕ ਨਜ਼ਦੀਕੀ ਫੌਜੀ ਹਸਪਤਾਲ ਜਾ ਸਕਦੇ ਹਨ। ਫੌਜ ਕੋਵਿਡ ਦੇ ਮਾਮਲਿਆਂ ਨਾਲ ਨਜਿੱਠਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਸਥਾਈ ਹਸਪਤਾਲ ਬਣਾ ਰਹੀ ਹੈ। ਫੌਜ ਪ੍ਰਮੁੱਖ ਨੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਹੈ ਕਿ ਆਯਾਤ ਕੀਤੇ ਗਏ ਆਕਸੀਜਨ ਟੈਂਕਰਾਂ ਤੇ ਗੱਡੀਆਂ ਦੇ ਪ੍ਰਬੰਧਨ ਵਿੱਚ ਜਿੱਥੇ ਮਾਹਿਰਾਂ ਦੀ ਲੋੜ ਪੈ ਰਹੀ ਹੈ, ਉੱਥੇ ਫੌਜ ਵੱਲੋਂ ਮਦਦ ਪਹੁੰਚਾਈ ਜਾ ਰਹੀ ਹੈ।
ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਕੋਵਿਡ ਪ੍ਰਬੰਧਨ 'ਚ ਮਦਦ ਲਈ ਫੌਜ ਵੱਲੋਂ ਕੀਤੀ ਜਾ ਰਹੀ ਵੱਖ-ਵੱਖ ਪਹਿਲ 'ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਪੀਐਮ ਮੋਦੀ ਹਵਾਈ ਫੌਜ ਮੁਖੀ ਤੇ ਸੀਡੀਐਸ ਬਿਪਨ ਰਾਵਤ ਨਾਲ ਮੀਟਿੰਗ ਕਰ ਚੁੱਕੇ ਹਨ।
ਕੋਰੋਨਾ ਸੰਕਟ 'ਚ ਮੋਦੀ ਨੂੰ ਫੌਜ ਦਾ ਸਹਾਰਾ, ਫੌਜ ਮੁਖੀ ਨਾਲ ਅਹਿਮ ਮੀਟਿੰਗ

ਜਨਰਲ ਨਰਵਣੇ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਫੌਜ ਜਿੱਥੇ ਸੰਭਵ ਹੋ ਰਿਹਾ ਹੈ, ਉੱਥੇ ਆਪਣੇ ਹਸਪਤਾਲਾਂ ਨੂੰ ਆਮ ਲੋਕਾਂ ਲਈ ਖੋਲ੍ਹ ਰਹੀ ਹੈ।
ਇੰਗਲੈਂਡ ਦੇ ਸਿਹਤ ਮੰਤਰੀ ਮੈਟ ਹੈਨਕੌਕ (Minister of Health Matt Hancock) ਨੇ ਕਿਹਾ ਹੈ ਕਿ ਇੰਗਲੈਂਡ (England) ਕੋਲ ਇਸ ਵੇਲੇ ਭਾਰਤ ਨੂੰ ਦੇਣ ਲਈ ਕੋਵਿਡ ਟੀਕਿਆਂ (Corona Vaccine) ਦੀ ਕੋਈ ਵਾਧੂ ਖੇਪ ਨਹੀਂ ਕਿਉਂਕਿ ਸਾਡਾ ਦੇਸ਼ ਖ਼ੁਦ ਕੋਰੋਨਾਵਾਇਰਸ (Coronavirus in India) ਦੀ ਘਾਤਕ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਇੰਗਲੈਂਡ ਨੇ ਭਾਰਤ ਨੂੰ ਵੈਂਟੀਲੇਟਰ ਤੇ ਆਕਸੀਜਨ ਕੰਸੈਂਟ੍ਰੇਟਰ ਦਿੱਤੇ ਹਨ ਪਰ ਹੈਨਕੌਕ ਨੇ ਕਿਹਾ ਕਿ ਇੰਗਲੈਂਡ ਕੋਲ ਵੈਕਸੀਨ ਦੀ ਵਾਧੂ ਖੇਪ ਮੌਜੂਦ ਨਹੀਂ।
ਇੰਗਲੈਂਡ ਵੱਲੋਂ ਭਾਰਤ ਨੂੰ ਕੋਰੋਨਾ ਵੈਕਸੀਨ ਦੇਣ ਤੋਂ ਇਨਕਾਰ, ਦੱਸੀ ਇਹ ਵਜ੍ਹਾ

ਭਾਰਤ ’ਚ ਮਹਾਮਾਰੀ ਦੀ ਦੂਜੀ ਲਹਿਰ ਦੇ ਸੰਦਰਭ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਬੁਲਾਰੇ ਨੇ ਕਿਹਾ ਕਿ ਇਸ ਪ੍ਰਕਿਰਿਆ ਦੀ ਨਿਰੰਤਰ ਸਮੀਖਿਆ ਕੀਤੀ ਜਾ ਰਹੀ ਹੈ। ਦੇਸ਼ 495 ਆਕਸੀਜਨ ਕੰਸੈਂਟ੍ਰੇਟਰ, 120 ਵੈਂਟੀਲੇਟਰ ਆਦਿ ਦਾ ਇੱਕ ਸਹਾਇਤਾ ਪੈਕੇਜ ਭੇਜ ਰਿਹਾ ਹੈ, ਤਾਂ ਜੋ ਭਾਰਤ ਵਿੱਚ ਸਪਲਾਈ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।
ਜ਼ਿਆਦਾਤਰ ਲੋਕ ਜੋ ਕੋਵਿਡ-19 ਤੋਂ ਪੀੜਤ ਹੁੰਦੇ ਹਨ, ਉਨ੍ਹਾਂ ਨੂੰ ਸਿਰਫ਼ ਹਲਕੇ ਲੱਛਣ ਅਨੁਭਵ ਹੁੰਦੇ ਹਨ ਤੇ ਘਰ ’ਚ ਹੀ ਠੀਕ ਹੋ ਸਕਦੇ ਹਨ। ਇਹ ਲੱਛਣ ਕੁਝ ਦਿਨ ਜਾਰੀ ਰਹਿ ਸਕਦੇ ਹਨ। ਉਹ ਇੱਕ ਹਫ਼ਤੇ ਅੰਦਰ ਬਿਹਤਰ ਮਹਿਸੂਸ ਕਰ ਸਕਦੇ ਹਨ। ਇਲਾਜ ਦਾ ਉਦੇਸ਼ ਲੱਛਣਾਂ ਤੋਂ ਰਾਹਤ ਹੀ ਹੁੰਦਾ ਹੈ। ਆਰਾਮ, ਤਰਲ ਪਦਾਰਥ ਲੈਣ ਤੇ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਨਾਲ ਫ਼ਾਇਦਾ ਹੋ ਸਕਦਾ ਹੈ। ਮੌਜੂਦਾ ਮੈਡੀਕਲ ਸਥਿਤੀ ਵਾਲੇ ਕਿਸੇ ਵੀ ਉਮਰ ਦੇ ਬਜ਼ੁਰਗ ਨੂੰ ਚਾਹੀਦਾ ਹੈ ਕਿ ਜਿਵੇਂ ਹੀ ਲੱਛਣ ਸ਼ੁਰੂ ਹੋਣ, ਆਪਣੇ ਡਾਕਟਰ ਨੂੰ ਮਿਲਣ।
ਘਰ 'ਚ ਹੀ ਕੋਰੋਨਾ ਪੌਜ਼ੇਟਿਵ ਦੀ ਕਿਵੇਂ ਕਰੀਏ ਦੇਖਭਾਲ? ਜਾਣੋ ਹੋਮ ਆਈਸੋਲੇਸ਼ਨ ਨਾਲ ਜੁੜੇ ਖ਼ਾਸ ਨੁਕਤੇ

ਵਿਸ਼ਵ ਸਿਹਤ ਸੰਗਠਨ (WHO) ਤੇ ਅਮਰੀਕੀ ਸੰਸਥਾ CDC ਲੇ ਸਿਫ਼ਾਰਸ਼ ਕੀਤੀ ਹੈ ਕਿ ਕੋਵਿਡ-19 ਪਾਜ਼ਿਟਿਵ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਰਦਿਆਂ ਖ਼ੁਦ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ।
ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ (Farmers Protest) ਲਗਾਤਾਰ ਜਾਰੀ ਹੈ। ਇਸ ਦੌਰਾਨ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ (Gurnam Singh Chaduni) ਨੇ ਕੋਰੋਨਾ ਲਾਗ ਵਾਲੇ ਮਰੀਜ਼ਾਂ ਨੂੰ ਟਵੀਟ ਕਰ ਸੁਝਾਅ ਦਿੱਤਾ ਹੈ। ਕਿਸਾਨ ਆਗੂ ਗੁਰਨਾਮ ਚੜੂਨੀ ਨੇ ਕੋਰੋਨਾ ਲਾਗ (Corona Patients) ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਲਾਹ ਦਿੱਤੀ ਹੈ ਕਿ ਜਿਹੜੇ ਲੋਕਾਂ ਨੂੰ ਹਸਪਤਾਲ ਵਿੱਚ ਬੈੱਡ ਜਾਂ ਆਕਸੀਜਨ (Lack of Ozygen) ਨਹੀਂ ਮਿਲਦਾ ਉਨ੍ਹਾਂ ਨੂੰ ਵਿਧਾਇਕ ਤੇ ਸਾਂਸਦਾਂ ਦੇ ਘਰ ਡੇਰਾ ਲਾਉਣਾ ਚਾਹੀਦਾ ਹੈ।
ਕੋਰੋਨਾ ਮਰੀਜ਼ਾਂ ਲਈ ਕਿਸਾਨ ਲੀਡਰ ਦੀ ਸਲਾਹ, ਹਸਪਤਾਲ 'ਚ ਥਾਂ ਨਾ ਮਿਲੇ ਤਾਂ ਬੀਜੇਪੀ MP ਤੇ MLA ਦੇ ਘਰਾਂ 'ਚ ਲਾਓ ਡੇਰਾ

ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਸੀ ਕਿ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੂੰ ਆਪਣੇ ਟੈਸਟ ਕਰਵਾਉਣ ਜਾਂ ਟੀਕਾਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
