Breaking News LIVE: ਕੋਰੋਨਾ ਦੇ ਕਹਿਰ 'ਚ ਵੱਡਾ ਖੁਲਾਸਾ, ਮੌਤਾਂ ਦੀ ਸਹੀ ਗਿਣਤੀ ਨਹੀਂ ਦੱਸ ਰਹੀ ਸਰਕਾਰ
Punjab Breaking News, 9 May 2021 LIVE Updates: ਕੋਰੋਨਾ ਦੇ ਕਹਿਰ ਵਿੱਚ ਮੋਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਨਜ਼ਰ ਆ ਰਹੀ ਹੈ। ਹੁਣ ਨਵਾਂ ਖੁਲਾਸਾ ਹੋਇਆ ਹੈ ਕਿ ਸਰਕਾਰ ਕੋਰੋਨਾ ਨਾਲ ਮੌਤਾਂ ਦਾ ਅਸਲ ਅੰਕੜਾ ਛੁਪਾ ਰਹੀ ਹੈ। ਇਹ ਚਰਚਾ ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਦਾਅਵੇ ਨਾਲ ਛਿੜੀ ਹੈ। ਐਸੋਸੀਏਸ਼ਨ ਨੇ ਮੋਦੀ ਸਰਕਾਰ ਨੂੰ ਪੱਤਰ ਲਿਖ ਕੇ ਸਵਾਲ ਕੀਤਾ ਹੈ ਕਿ ਮੌਤਾਂ ਦੀ ਗਿਣਤੀ ਬਾਰੇ ਅਸਲੀਅਤ ਕਿਉਂ ਛੁਪਾਈ ਜਾ ਰਹੀ ਹੈ? ਆਈਐਮਏ ਨੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਾਗਣ ਦਾ ਮਸ਼ਵਰਾ ਦਿੱਤਾ ਹੈ।
LIVE
Background
Punjab Breaking News, 9 May 2021 LIVE Updates: ਪੰਜਾਬ ਵਿੱਚ ਕੋਰੋਨਾਵਾਇਰਸ ਦਾ ਵੱਡਾ ਵਿਸਫੋਟ ਹੋਇਆ ਹੈ। ਸੂਬੇ ਵਿੱਚ ਪਹਿਲੀ ਵਾਰ ਨਵੇਂ ਕੇਸਾਂ ਦਾ ਅੰਕੜਾ ਨੌਂ ਹਜ਼ਾਰ ਨੂੰ ਟੱਪਿਆ ਹੈ। ਸ਼ਨੀਵਾਰ ਨੂੰ 9100 ਨਵੇਂ ਪੌਜ਼ੇਟਿਵ ਕੇਸ ਆਏ ਤੇ 171 ਲੋਕਾਂ ਦੀ ਮੌਤ ਹੋਈ ਹੈ। ਕਰੋਨਾ ਕਾਰਨ ਹੁਣ ਤੱਕ ਸੂਬੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 10315 ਹੋ ਗਈ ਹੈ।
ਸਿਹਤ ਵਿਭਾਗ ਅਨੁਸਾਰ ਸੂਬੇ ਵਿੱਚ ਸ਼ਨੀਵਾਰ ਨੂੰ 9100 ਨਵੇਂ ਪਾਜ਼ੇਟਿਵ ਕੇਸ ਆਏ ਹਨ ਜਦਕਿ 6647 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹੁਣ ਰਾਜ ਵਿੱਚ 71,948 ਐਕਟਿਵ ਕੇਸ ਹਨ। 9086 ਮਰੀਜ਼ਾਂ ਦਾ ਆਕਸੀਜਨ ਰਾਹੀਂ ਤੇ 288 ਦਾ ਵੈਂਟੀਲੇਟਰ ਰਾਹੀਂ ਇਲਾਜ ਹੋ ਰਿਹਾ ਹੈ।
ਸਿਹਤ ਵਿਭਾਗ ਅਨੁਸਾਰ ਸ਼ਨੀਵਾਰ ਲੁਧਿਆਣਾ ’ਚ 19, ਬਠਿੰਡਾ ਤੇ ਮੁਕਤਸਰ ’ਚ 17-17, ਅੰਮ੍ਰਿਤਸਰ ਤੇ ਪਟਿਆਲਾ ’ਚ 13-13, ਜਲੰਧਰ ਤੇ ਸੰਗਰੂਰ ’ਚ 11-11, ਮੁਹਾਲੀ ਤੇ ਪਠਾਨਕੋਟ ’ਚ 10-10, ਫਾਜ਼ਿਲਕਾ ’ਚ 9, ਹੁਸ਼ਿਆਰਪੁਰ ਤੇ ਤਰਨ ਤਾਰਨ ’ਚ 7-7, ਗੁਰਦਾਸਪੁਰ ’ਚ 5, ਕਪੂਰਥਲਾ ਤੇ ਰੂਪਨਗਰ ’ਚ 4-4, ਫ਼ਿਰੋਜ਼ਪੁਰ, ਨਵਾਂ ਸ਼ਹਿਰ, ਫ਼ਤਹਿਗੜ੍ਹ ਸਾਹਿਬ ਤੇ ਮਾਨਸਾ ’ਚ 3-3 ਤੇ ਬਰਨਾਲਾ ਤੇ ਫ਼ਰੀਦਕੋਟ ’ਚ 1-1 ਮਰੀਜ਼ ਦੀ ਮੌਤ ਹੋਈ ਹੈ।
ਹਸਪਤਾਲ 'ਚ ਭਰਤੀ ਲਈ ਹੁਣ ਕੋਰੋਨਾ ਪੌਜ਼ੇਟਿਵ ਰਿਪੋਰਟ ਦੀ ਨਹੀਂ ਲੋੜ
ਭਾਰਤ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਹਰ ਰੋਜ਼ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ।
ਕੋਵਿਡ ਸਿਹਤ ਸਹੂਲਤ ਜਾਂ ਹਸਪਤਾਲ 'ਚ ਐਡਮਿਟ ਹੋਣ ਲਈ ਹੁਣ ਕੋਵਿਡ ਪੌਜ਼ੇਟਿਵ ਰਿਪੋਰਟ ਲਾਜ਼ਮੀ ਨਹੀਂ ਹੈ। ਇਹ ਫੈਸਲਾ ਉਨ੍ਹਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ ਜਿਨ੍ਹਾਂ 'ਚ ਲੱਛਣ ਹਨ ਪਰ ਰਿਪੋਰਟ ਨਹੀਂ ਆਈ ਜਾਂ ਆਰਟੀਪੀਸੀਆਰ 'ਚ ਨੈਗੇਟਿਵ ਹੈ, ਪਰ ਸਿਟੀ ਸਕੈਨ 'ਚ ਇਨਫੈਕਸ਼ਨ ਮਿਲਦੀ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਮਰੀਜ਼ਾਂ ਦੇ ਹਸਪਤਾਲ ਵਿੱਚ ਭਰਤੀ ਕਰਨ ਲਈ ਕੌਮੀ ਨੀਤੀ ਨੂੰ ਬਦਲ ਦਿੱਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਤਿੰਨ ਦਿਨਾਂ ਦੇ ਅੰਦਰ ਅੰਦਰ ਇਨ੍ਹਾਂ ਨਵੇਂ ਦਿਸ਼ਾ ਨਿਰਦੇਸ਼ਾਂ ਨੂੰ ਸ਼ਾਮਲ ਕਰਨ ਲਈ ਜ਼ਰੂਰੀ ਆਦੇਸ਼ ਜਾਰੀ ਕਰਨ।
ਕੋਰੋਨਾਵਾਇਰਸ ਆਪਣਾ ਘਾਤਕ ਰੂਪ ਦਿਖਾ ਰਿਹਾ ਹੈ।ਦੇਸ਼ 'ਚ ਰੋਜ਼ਾਨਾ ਕੋਰੋਨਾ ਦੇ 4 ਲੱਖ ਨਵੇਂ ਕੇਸ ਦਰਜ ਹੋ ਰਹੇ ਹਨ। ਕੇਂਦਰ ਤੇ ਸੂਬਾ ਸਰਕਾਰਾਂ ਜਨਤਾ ਨੂੰ ਆਕਸੀਜਨ ਤੇ ਕੋਰੋਨਾ ਵੈਕਸੀਨ ਉਪਲੱਬਧ ਕਰਵਾਉਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ। ਭਾਰਤ ਵਿੱਚ ਵੈਕਸੀਨ ਦੀ ਘਾਟ ਕਾਰਨ ਕੋਰੋਨਾ ਟੀਕਾ ਲਵਾਉਣਾ ਹੀ ਇੱਕ ਚੁਣੌਤੀ ਭਰਿਆ ਕੰਮ ਹੈ।
ਕੋਰੋਨਾ ਵੈਕਸੀਨ ਲਵਾਉਣ ਲਈ ਇਨ੍ਹਾਂ ਪਲੇਟਫਾਰਮਾਂ 'ਤੇ ਚੈੱਕ ਕਰੋ ਵੈਕਸੀਨ ਦੀ ਉਪਲੱਬਧਤਾ
ਕੋਰੋਨਾਵਾਇਰਸ ਆਪਣਾ ਘਾਤਕ ਰੂਪ ਦਿਖਾ ਰਿਹਾ ਹੈ।ਦੇਸ਼ 'ਚ ਰੋਜ਼ਾਨਾ ਕੋਰੋਨਾ ਦੇ 4 ਲੱਖ ਨਵੇਂ ਕੇਸ ਦਰਜ ਹੋ ਰਹੇ ਹਨ। ਕੇਂਦਰ ਤੇ ਸੂਬਾ ਸਰਕਾਰਾਂ ਜਨਤਾ ਨੂੰ ਆਕਸੀਜਨ ਤੇ ਕੋਰੋਨਾ ਵੈਕਸੀਨ ਉਪਲੱਬਧ ਕਰਵਾਉਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ।
DRDO ਦੀ ਐਂਟੀ ਕੋਵਿਡ ਦਵਾਈ ‘2-ਡੀਆਕਸੀ-ਡੀ–ਗਲੂਕੋਜ਼’ ਨੂੰ ਪਿੱਛੇ ਜਿਹੇ ਹੰਗਾਮੀ ਵਰਤੋਂ ਲਈ DCGI ਨੇ ਪ੍ਰਵਾਨਗੀ ਦਿੱਤੀ ਹੈ। DRDO ਦੇ ਚੇਅਰਮੈਨ ਜੀ. ਸਤੀਸ਼ ਰੈਡੀ ਨੇ ਕਿਹਾ ਕਿ 11 ਜਾਂ 12 ਮਈ ਤੋਂ ਇਹ ਐਂਟੀ ਕੋਵਿਡ ਦਵਾ ਬਾਜ਼ਾਰ ’ਚ ਉਪਲਬਧ ਹੋਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ’ਚ ਦਵਾਈ ਦੀਆਂ ਘੱਟੋ-ਘੱਟ 10 ਹਜ਼ਾਰ ਡੋਜ਼ ਬਾਜ਼ਾਰ ਵਿੱਚ ਆ ਸਕਦੀਆਂ ਹਨ। ਉਨ੍ਹਾਂ ਇਹ ਦਾਅਵਾ ਇੱਕ ਟੀਵੀ ਪ੍ਰੋਗਰਾਮ ਦੌਰਾਨ ਕੀਤਾ। ਇਹ ਜਾਣਕਾਰੀ ਕੋਰੋਨਾ ਨਾਲ ਲੜਨ ਲਈ ਬਹੁਤ ਕੰਮ ਆ ਸਕਦੀ ਹੈ।
ਕੋਰੋਨਾ ਦੇ ਕਹਿਰ 'ਚ ਰਾਹਤ ਦੀ ਵੱਡੀ ਖਬਰ! ਐਂਟੀ ਕੋਰੋਨਾ ਦਵਾਈ 11-12 ਮਈ ਤੋਂ ਮਿਲੇਗੀ
DRDO ਦੀ ਐਂਟੀ ਕੋਵਿਡ ਦਵਾਈ ‘2-ਡੀਆਕਸੀ-ਡੀ–ਗਲੂਕੋਜ਼’ ਨੂੰ ਪਿੱਛੇ ਜਿਹੇ ਹੰਗਾਮੀ ਵਰਤੋਂ ਲਈ DCGI ਨੇ ਪ੍ਰਵਾਨਗੀ ਦਿੱਤੀ ਹੈ। DRDO ਦੇ ਚੇਅਰਮੈਨ ਜੀ. ਸਤੀਸ਼ ਰੈਡੀ ਨੇ ਕਿਹਾ ਕਿ 11 ਜਾਂ 12 ਮਈ ਤੋਂ ਇਹ ਐਂਟੀ ਕੋਵਿਡ ਦਵਾ ਬਾਜ਼ਾਰ ’ਚ ਉਪਲਬਧ ਹੋਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ’ਚ ਦਵਾਈ ਦੀਆਂ ਘੱਟੋ-ਘੱਟ 10 ਹਜ਼ਾਰ ਡੋਜ਼ ਬਾਜ਼ਾਰ ਵਿੱਚ ਆ ਸਕਦੀਆਂ ਹਨ। ਉਨ੍ਹਾਂ ਇਹ ਦਾਅਵਾ ਇੱਕ ਟੀਵੀ ਪ੍ਰੋਗਰਾਮ ਦੌਰਾਨ ਕੀਤਾ। ਇਹ ਜਾਣਕਾਰੀ ਕੋਰੋਨਾ ਨਾਲ ਲੜਨ ਲਈ ਬਹੁਤ ਕੰਮ ਆ ਸਕਦੀ ਹੈ।
ਦਿੱਲੀ 'ਚ ਲੌਕਡਾਊਨ ਇਕ ਹਫਤੇ ਲਈ ਵਾਧ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦੱਸਿਆ ਕਿ 17 ਮਈ ਦੀ ਸਵੇਰ ਤਕ ਲੌਕਡਾਊਨ ਲਾਗੂ ਰਹੇਗਾ ਤੇ ਇਸ ਵਾਰ ਇਸ 'ਚ ਹੋਰ ਜ਼ਿਆਦਾ ਸਖਤੀ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਇਕ ਹਫਤੇ ਤਕ ਮੈਟਰੋ ਸੇਵਾਵਾਂ ਵੀ ਬੰਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਕੇਸ ਘੱਟ ਹੋਏ ਹਨ ਪਰ ਅਜੇ ਤਕ ਢਿੱਲ ਨਹੀਂ ਵਰਤੀ ਜਾ ਸਕਦੀ।
ਦਿੱਲੀ 'ਚ ਮੁੜ ਵਧਾਇਆ ਲੌਕਡਾਊਨ, ਕੇਜਰੀਵਾਲ ਬੋਲੇ- ਜਾਨ ਹੈ ਤਾਂ ਜਹਾਨ ਹੈ
ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦੱਸਿਆ ਕਿ 17 ਮਈ ਦੀ ਸਵੇਰ ਤਕ ਲੌਕਡਾਊਨ ਲਾਗੂ ਰਹੇਗਾ ਤੇ ਇਸ ਵਾਰ ਇਸ 'ਚ ਹੋਰ ਜ਼ਿਆਦਾ ਸਖਤੀ ਵਰਤੀ ਜਾਵੇਗੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਪੰਜਾਬ ਦੇ ਨਾਲ-ਨਾਲ ਚਾਰ ਸੂਬਿਆਂ ਦੇ ਮੁੱਖ ਮੰਤਰੀਆਂ ਬਾਰੇ ਕੋਰੋਨਾ ਮਹਾਮਾਰੀ ਦੀ ਸਥਿਤੀ ਬਾਰੇ ਬੈਠਕ ਕੀਤੀ। ਇਸ ਦੀ ਪੁਸ਼ਟੀ ਸਰਕਾਰੀ ਸੂਤਰਾਂ ਨੇ ਕੀਤੀ ਹੈ। ਬੈਠਕ ਵਿੱਚ ਪੰਜਾਬ ਤੋਂ ਇਲਾਵਾ ਕਰਨਾਟਕ, ਬਿਹਾਰ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਸ਼ਾਮਲ ਸਨ।
ਮੋਦੀ ਨੇ ਕੈਪਟਨ ਸਣੇ ਚਾਰ ਮੁੱਖ ਮੰਤਰੀਆਂ ਨਾਲ ਕੀਤੀ ਅਹਿਮ ਮੀਟਿੰਗ
ਮੋਦੀ ਪਿਛਲੇ ਕਈ ਦਿਨਾਂ ਤੋਂ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਲੈਫ਼ਟੀਨੈਂਟ ਗਵਰਨਰਾਂ ਨਾਲ ਬੈਠਕਾਂ ਕਰ ਰਹੇ ਹਨ। ਇਸ ਦੌਰਾਨ ਉਹ ਸੂਬਿਆਂ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰੇ ਤੋਂ ਇਲਾਵਾ ਆਪਣੇ ਸੁਝਾਅ ਵੀ ਦਿੰਦੇ ਹਨ।
ਕੋਰੋਨਾ ਨਾਲ ਜੰਗ ਵਿੱਚ ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰਾਂ ਵੀ ਫੇਲ੍ਹ ਨਜ਼ਰ ਆ ਰਹੀਆਂ ਹਨ। ਹਾਲਾਤ ਇਹ ਹਨ ਕਿ ਕੇਂਦਰੀ ਮੰਤਰੀ ਨੂੰ ਵੀ ਆਪਣੀ ਹੀ ਪਾਰਟੀ ਦੀ ਯੂਪੀ ਸਰਕਾਰ ਦੀ ਪੋਲ ਖੋਲ੍ਹਣੀ ਪਈ ਹੈ। ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਸਿਹਤ ਮਹਿਮਕੇ ਦੇ ਅਫ਼ਸਰ ਫ਼ੋਨ ਹੀ ਨਹੀਂ ਚੁੱਕਦੇ।
ਮੋਦੀ ਦੇ ਮੰਤਰੀ ਨੇ ਖੋਲ੍ਹੀ ਆਪਣੀ ਹੀ ਸਰਕਾਰ ਦੀ ਪੋਲ, ਫ਼ੋਨ ਹੀ ਨਹੀਂ ਚੁੱਕਦੇ ਸਿਹਤ ਵਿਭਾਗ ਦੇ ਅਫ਼ਸਰ
ਕੇਂਦਰੀ ਮੰਤਰੀ ਨੇ ਇਸ ਤੱਥ ਤੋਂ ਵੀ ਜਾਣੂ ਕਰਵਾਇਆ ਕਿ ਹਸਪਤਾਲਾਂ ’ਚ ਉਪਯੋਗ ਹੋਣ ਵਾਲੇ ਮਲਟੀ ਪੈਰਾ ਮੌਨੀਟਰ, ਬਾਇਓਪੈੱਕ ਮਸ਼ੀਨ, ਵੈਂਟੀਲੇਟਰ ਸਮੇਤ ਹੋਰ ਜ਼ਰੂਰੀ ਉਪਕਰਣਾਂ ਦੀ ਕਾਲਾ ਬਾਜ਼ਾਰੀ ਕਰ ਕੇ ਉਨ੍ਹਾਂ ਨੂੰ ਡੇਢ ਗੁਣਾ ਕੀਮਤ ਉੱਤੇ ਵੇਚਿਆ ਜਾ ਰਿਹਾ ਹੈ।