(Source: Matrize)
Breaking News LIVE: ਕੋਰੋਨਾ ਦੇ ਕਹਿਰ 'ਚ ਰਾਹਤ ਦੀ ਖਬਰ, ਹੇਠਾਂ ਆਉਣ ਲੱਗੇ ਮਰੀਜ਼ਾਂ ਦੇ ਅੰਕੜੇ
Punjab Breaking News, 10 May 2021 LIVE Updates: ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਦੇ ਵਿਚਕਾਰ ਸੋਮਵਾਰ ਨੂੰ ਰਾਹਤ ਦੀ ਖ਼ਬਰ ਆਈ। 5 ਦਿਨਾਂ 'ਚ ਪਹਿਲੀ ਵਾਰ ਨਵੇਂ ਮਰੀਜ਼ਾਂ ਦੀ ਗਿਣਤੀ 4 ਲੱਖ ਤੋਂ ਹੇਠਾਂ ਆ ਗਈ। ਪਿਛਲੇ 24 ਘੰਟਿਆਂ ਵਿੱਚ ਇੱਥੇ 3 ਲੱਖ 66 ਹਜ਼ਾਰ 317 ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਸੀ। 3 ਲੱਖ 53 ਹਜ਼ਾਰ 580 ਲੋਕ ਵੀ ਬਰਾਮਦ ਹੋਏ, ਜਦੋਂਕਿ 3,747 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਇਸ ਤਰ੍ਹਾਂ ਐਕਟਿਵ ਕੇਸਾਂ ਦੀ ਗਿਣਤੀ 'ਚ ਸਿਰਫ 8,907 ਦਾ ਵਾਧਾ ਹੋਇਆ ਹੈ। ਇਹ ਪਿਛਲੇ 55 ਦਿਨਾਂ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ, 15 ਮਾਰਚ ਨੂੰ 4,103 ਐਕਟਿਵ ਕੇਸ ਵਧੇ ਸੀ।
LIVE
Background

ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ ਮਹਾਮਾਰੀ ਦੇ ਅੰਕੜੇ:
- ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ: 3.66 ਲੱਖ
- ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 3,747
- ਪਿਛਲੇ 24 ਘੰਟਿਆਂ ਵਿੱਚ ਕੁੱਲਠੀਕ ਹੋਏ: 3.53 ਲੱਖ
- ਹੁਣ ਤੱਕ ਸੰਕਰਮਿਤ ਹੋ ਚੁਕੇ: 2.26 ਕਰੋੜ
- ਹੁਣ ਤੱਕ ਠੀਕ ਹੋ ਚੁਕੇ: 1.86 ਕਰੋੜ
- ਕੁੱਲ ਮੌਤਾਂ: 2.46 ਲੱਖ
- ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ: 37.41 ਲੱਖ
ਦੇਸ਼ ਦੇ 18 ਰਾਜਾਂ 'ਚ ਪੂਰੀ ਤਰ੍ਹਾਂ ਤਾਲਾਬੰਦੀ ਵਰਗੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜੋਰਮ, ਗੋਆ ਤੇ ਪੁਡੂਚੇਰੀ ਸ਼ਾਮਲ ਹਨ।
ਦੇਸ਼ ਦੇ 14 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਅੰਸ਼ਕ ਤਾਲਾਬੰਦੀ ਹੈ। ਯਾਨੀ ਇਥੇ ਕੁਝ ਪਾਬੰਦੀਆਂ ਹਨ, ਪਰ ਛੋਟ ਵੀ ਹੈ। ਇਨ੍ਹਾਂ 'ਚ ਜੰਮੂ-ਕਸ਼ਮੀਰ, ਲੱਦਾਖ, ਉਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ, ਮੇਘਾਲਿਆ, ਨਾਗਾਲੈਂਡ, ਅਸਾਮ, ਮਣੀਪੁਰ, ਤ੍ਰਿਪੁਰਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਗੁਜਰਾਤ ਸ਼ਾਮਲ ਹਨ।
ਕੋਰੋਨਾ ਦੇ ਕਹਿਰ 'ਚ ਨਵੀਂ ਮੁਸੀਬਤ! ICMR ਵੱਲੋਂ ਐਡਵਾਈਜ਼ਰੀ ਜਾਰੀ
Black Fungus Infection: ਕੋਰੋਨਾ ਮਰੀਜ਼ਾਂ ਤੇ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ’ਚ Black Fungus Infection, ਜਿਸ ਨੂੰ Mucormycosis ਕਹਿੰਦੇ ਹਨ, ਘਾਤਕ ਹੋ ਸਕਦਾ ਹੈ। ਇਸ ਸਬੰਧੀ ਕੇਂਦਰ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬੇਕਾਬੂ ਡਾਇਬਟੀਜ਼ ਤੇ ਆਈਸੀਯੂ ’ਚ ਜ਼ਿਆਦਾ ਦਿਨ ਬਿਤਾਉਣ ਵਾਲੇ ਕੋਵਿਡ ਦੇ ਮਰੀਜ਼ਾਂ ਵਿੱਚ ਬਲੈਕ ਫ਼ੰਗਸ ਤੋਂ ਹੋਣ ਵਾਲੀ ਬੀਮਾਰੀ Mucormycosis ਦਾ ਜੇ ਸਹੀ ਸਮੇਂ ਹਿਲਾਜ ਨਾ ਕੀਤਾ ਜਾਵੇ, ਤਾਂ ਇਹ ਘਾਤਕ ਸਿੱਧ ਹੋ ਸਕਦੀ ਹੈ।
ਪੰਜਾਬੀ ਗਾਇਕਾ ਸ਼ਿਪਰਾ ਗੋਇਲ ਨੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਨਵਾਂ ਕਦਮ ਚੁੱਕਿਆ ਹੈ। ਸ਼ਿਪਰਾ ਨੇ ਆਪਣੇ ਨਾਂ 'ਤੇ ਐਨਜੀਓ ਦੀ ਸ਼ੁਰੂਆਤ ਕੀਤੀ ਹੈ। ਸ਼ਿਪਰਾ ਦੀ ਇਸ ਐਨਜੀਓ ਦਾ ਨਾਂ 'Shipra Goyal Foundation' ਹੈ। ਇਸ ਫਾਊਂਡੇਸ਼ਨ ਨਾਲ ਸ਼ਿਪਰਾ ਗੋਇਲ ਲੋੜਵੰਦਾਂ ਦੀ ਮਦਦ ਕਰਨਾ ਚਾਹੁੰਦੀ ਹੈ।
ਗਾਇਕਾ ਸ਼ਿਪਰਾ ਗੋਇਲ ਨੇ ਜ਼ਰੂਰਤਮੰਦਾਂ ਦੀ ਮਦਦ ਲਈ ਉਠਾਇਆ ਵੱਡਾ ਕਦਮ
ਪੰਜਾਬੀ ਗਾਇਕਾ ਸ਼ਿਪਰਾ ਗੋਇਲ ਨੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਨਵਾਂ ਕਦਮ ਚੁੱਕਿਆ ਹੈ। ਸ਼ਿਪਰਾ ਨੇ ਆਪਣੇ ਨਾਂ 'ਤੇ ਐਨਜੀਓ ਦੀ ਸ਼ੁਰੂਆਤ ਕੀਤੀ ਹੈ। ਸ਼ਿਪਰਾ ਦੀ ਇਸ ਐਨਜੀਓ ਦਾ ਨਾਂ 'Shipra Goyal Foundation' ਹੈ। ਇਸ ਫਾਊਂਡੇਸ਼ਨ ਨਾਲ ਸ਼ਿਪਰਾ ਗੋਇਲ ਲੋੜਵੰਦਾਂ ਦੀ ਮਦਦ ਕਰਨਾ ਚਾਹੁੰਦੀ ਹੈ।
ਕੋਰੋਨਾ ਦੇ ਕਹਿਰ ਵਿੱਚ ਸਿੱਖ ਭਾਈਚਾਰਾ ਮੁੜ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ। ਦੇਸ਼ ਭਰ ਵਿੱਚ ਸਿੱਖ ਸੰਸਥਾਵਾਂ ਵੱਲੋਂ ਆਕਸੀਜਨ ਦੇ ਲੰਗਰ ਦੀਆਂ ਖਬਰਾਂ ਆ ਰਹੀਆਂ ਹਨ। ਹੁਣ ਵੱਡੀ ਖਬਰ ਦਿੱਲੀ ਤੋਂ ਆਈ ਹੈ। ਇੱਥੋਂ ਦੇ ਗੁਰਦੁਆਰਾ ਰਕਾਬਗੰਜ ਸਾਹਿਬ ’ਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਕਰੋਨਾ ਕੇਅਰ ਸੈਂਟਰ ਸਥਾਪਤ ਕੀਤਾ ਗਿਆ ਹੈ। ਇਸ 400 ਬੈੱਡਾਂ ਵਾਲੇ ਸੈਂਟਰ ਵਿੱਚ ਅੱਜ ਤੋਂ ਸੇਵਾਵਾਂ ਸ਼ੁਰੂ ਹੋ ਗਈਆਂ ਹਨ।
ਕੋਰੋਨਾ ਦੇ ਕਹਿਰ 'ਚ ਮਸੀਹਾ ਬਣਿਆ ਸਿੱਖ ਭਾਈਚਾਰਾ, ਦੁਨੀਆ ਭਰ 'ਚ ਹੋ ਰਹੀ ਵਾਹ-ਵਾਹ
ਕੋਰੋਨਾ ਦੇ ਕਹਿਰ ਵਿੱਚ ਸਿੱਖ ਭਾਈਚਾਰਾ ਮੁੜ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ। ਦੇਸ਼ ਭਰ ਵਿੱਚ ਸਿੱਖ ਸੰਸਥਾਵਾਂ ਵੱਲੋਂ ਆਕਸੀਜਨ ਦੇ ਲੰਗਰ ਦੀਆਂ ਖਬਰਾਂ ਆ ਰਹੀਆਂ ਹਨ। ਹੁਣ ਵੱਡੀ ਖਬਰ ਦਿੱਲੀ ਤੋਂ ਆਈ ਹੈ। ਇੱਥੋਂ ਦੇ ਗੁਰਦੁਆਰਾ ਰਕਾਬਗੰਜ ਸਾਹਿਬ ’ਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਕਰੋਨਾ ਕੇਅਰ ਸੈਂਟਰ ਸਥਾਪਤ ਕੀਤਾ ਗਿਆ ਹੈ। ਇਸ 400 ਬੈੱਡਾਂ ਵਾਲੇ ਸੈਂਟਰ ਵਿੱਚ ਅੱਜ ਤੋਂ ਸੇਵਾਵਾਂ ਸ਼ੁਰੂ ਹੋ ਗਈਆਂ ਹਨ।
ਅਦਾਕਾਰ ਅਮਿਤਾਭ ਬੱਚਨ ਨੇ ਮਰੀਜ਼ਾਂ ਦੀ ਮਦਦ ਲਈ 2 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਉਨ੍ਹਾਂ ਨੇ ਇਹ ਦਾਨ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਵਿੱਚ ਬਣ ਰਹੇ ਕੋਵਿਡ ਸੈਂਟਰ ਦੇ ਨਿਰਮਾਣ ਲਈ ਦਿੱਤਾ ਹੈ। 300 ਬੈੱਡਸ ਵਾਲੇ ਇਸ ਕੋਵਿਡ ਸੈਂਟਰ ਨੂੰ 'ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ ਫ਼ੈਸੇਲਿਟੀ' ਦਾ ਨਾਂ ਦਿੱਤਾ ਗਿਆ ਹੈ।
ਅਮਿਤਾਭ ਬੱਚਨ ਵੱਲੋਂ ਸਿੱਖ ਕੌਮ ਦੀ ਸੇਵਾ ਨੂੰ ਸਲਾਮ! ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ ਨੂੰ ਦਿੱਤੇ ਦੋ ਕਰੋੜ
ਅਦਾਕਾਰ ਅਮਿਤਾਭ ਬੱਚਨ ਨੇ ਮਰੀਜ਼ਾਂ ਦੀ ਮਦਦ ਲਈ 2 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਉਨ੍ਹਾਂ ਨੇ ਇਹ ਦਾਨ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਵਿੱਚ ਬਣ ਰਹੇ ਕੋਵਿਡ ਸੈਂਟਰ ਦੇ ਨਿਰਮਾਣ ਲਈ ਦਿੱਤਾ ਹੈ। 300 ਬੈੱਡਸ ਵਾਲੇ ਇਸ ਕੋਵਿਡ ਸੈਂਟਰ ਨੂੰ 'ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ ਫ਼ੈਸੇਲਿਟੀ' ਦਾ ਨਾਂ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਸੂਬੇ ਭਰ ਵਿੱਚ ਅੱਜ ਤੋਂ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਨੂੰ ਕੋਵਿਡ-19 ਟੀਕੇ ਲਾ ਰਹੀ ਹੈ। ਤਸਵੀਰਾਂ ਮੁਹਾਲੀ ਦੀਆਂ ਹਨ ਜਿੱਥੇ ਵੈਕਸੀਨ ਲਵਾਉਣ ਲਈ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਦੀ ਲਾਈਨ ਲੱਗ ਚੁੱਕੀ ਹੈ।
ਕੋਰੋਨਾ ਟੀਕਾ ਲਵਾਉਣ ਲਈ 18 ਤੋਂ 44 ਸਾਲ ਵਾਲਿਆਂ ਦੀਆਂ ਲੱਗੀਆਂ ਕਤਾਰਾਂ, ਵੇਖੋ ਤਸਵੀਰਾਂ