Breaking News LIVE: ਲਖੀਮਪੁਰ ਖੀਰੀ ਕਾਂਡ ਮਗਰੋਂ ਕਸੂਤੀ ਘਿਰੀ ਬੀਜੇਪੀ. ਕੇਂਦਰੀ ਮੰਤਰੀ ਦੇ ਬੇਟਾ ਤਲਬ
Punjab Breaking News, 8 October 2021 LIVE Updates: ਚੁਫੇਰਿਓਂ ਅਲੋਚਨਾ ਮਗਰੋਂ ਯੂਪੀ ਪੁਲਿਸ ਨੇ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਪੁੱਛਗਿੱਛ ਲਈ ਅੱਜ ਕ੍ਰਾਈਮ ਬ੍ਰਾਂਚ ਦੇ ਦਫ਼ਤਰ ’ਚ ਤਲਬ ਕੀਤਾ ਹੈ।
LIVE
Background
Punjab Breaking News, 8 October 2021 LIVE Updates: ਦੇਸ਼ ਭਰ ਵਿੱਚ ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਬਣੇ ਮਾਹੌਲ ਮਗਰੋਂ ਬੀਜੇਪੀ ਸਰਕਾਰ ਲਗਾਤਾਰ ਬੈਕਫੁੱਟ 'ਤੇ ਆ ਗਈ ਹੈ। ਚੁਫੇਰਿਓਂ ਅਲੋਚਨਾ ਮਗਰੋਂ ਆਖਰ ਯੂਪੀ ਪੁਲਿਸ ਨੇ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਪੁੱਛ-ਗਿੱਛ ਲਈ ਅੱਜ 10 ਵਜੇ ਕ੍ਰਾਈਮ ਬ੍ਰਾਂਚ ਦੇ ਦਫ਼ਤਰ ’ਚ ਤਲਬ ਕੀਤਾ ਹੈ। ਇਸ ਸਬੰਧੀ ਵੀਰਵਾਰ ਨੂੰ ਹੀ ਉਸ ਦੇ ਘਰ ਬਾਹਰ ਨੋਟਿਸ ਚਿਪਕਾਇਆ ਗਿਆ ਸੀ।
ਉਧਰ ਆਈਜੀ ਲਕਸ਼ਮੀ ਸਿੰਘ ਨੇ ਕਿਹਾ ਕਿ ਜੇਕਰ ਆਸ਼ੀਸ਼ ਮਿਸ਼ਰਾ ਨੇ ਸੰਮਨਾਂ ਦੀ ਤਾਮੀਲ ਨਾ ਕੀਤੀ ਤਾਂ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਵੇਗਾ। ਇਸ ਤੋਂ ਇਲਾਵਾ 3 ਅਕਤੂਬਰ ਨੂੰ ਵਾਪਰੀ ਘਟਨਾ ਸਬੰਧੀ ਪੁਲਿਸ ਨੇ ਵੀਰਵਾਰ ਨੂੰ ਦੋ ਵਿਅਕਤੀਆਂ ਲਵਕੁਸ਼ ਤੇ ਆਸ਼ੀਸ਼ ਪਾਂਡੇ ਨੂੰ ਪੁੱਛ-ਪੜਤਾਲ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਦੋਵੇਂ ਉਸ ਥਾਰ ਜੀਪ ’ਚ ਸਵਾਰ ਸਨ ਜਿਸ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪਿੱਛੋਂ ਦੀ ਦਰੜ ਦਿੱਤਾ ਸੀ।
ਇਸ ਤੋਂ ਪਹਿਲਾਂ ਯੋਗੀ ਸਰਕਾਰ ਨੇ ਇਸ ਤੋਂ ਪਹਿਲਾਂ ਬੁੱਧਵਾਰ ਦੇਰ ਰਾਤ ਨੋਟੀਫਿਕੇਸ਼ਨ ਜਾਰੀ ਕਰਕੇ ਲਖੀਮਪੁਰ ਖੀਰੀ ਘਟਨਾ ਦੀ ਜਾਂਚ ਲਈ ਅਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ਪ੍ਰਦੀਪ ਕੁਮਾਰ ਸ੍ਰੀਵਾਸਤਵ ਦੀ ਅਗਵਾਈ ਹੇਠ ਇਕ ਮੈਂਬਰੀ ਕਮਿਸ਼ਨ ਬਣਾਇਆ ਹੈ। ਕਮਿਸ਼ਨ ਨੂੰ ਮਾਮਲੇ ਦੀ ਜਾਂਚ ਲਈ ਦੋ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਸਰਕਾਰ ਉਸ ਦੇ ਕਾਰਜਕਾਲ ਦੇ ਸਮੇਂ ’ਚ ਬਦਲਾਅ ਵੀ ਕਰ ਸਕਦੀ ਹੈ।
ਇਸ ਦੌਰਾਨ ਏਡੀਜੀਪੀ (ਲਖਨਊ ਜ਼ੋਨ) ਐਸਐਨ ਸੁਬੋਧ ਨੇ ਪੁਲਿਸ ਲਾਈਨਜ਼ ਦਾ ਦੌਰਾ ਕੀਤਾ ਜਿਥੇ ਦੋਵੇਂ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਸੀ। ਐੱਸਯੂਵੀ ’ਚੋਂ ਕਾਰਤੂਸਾਂ ਦੇ ਦੋ ਖੋਲ ਮਿਲੇ ਹਨ ਤੇ ਫੋਰੈਂਸਿਕ ਟੀਮ ਉਨ੍ਹਾਂ ਦੀ ਪੜਤਾਲ ਕਰ ਰਹੀ ਹੈ।
ਜਾਂਚ ਲਈ ਆਸ਼ੀਸ਼ ਅਜੇ ਤਕ ਨਹੀਂ ਪਹੁੰਚਿਆ
ਪੁੱਛਗਿਛ ਦੇ ਲਈ ਉਸ ਦੇ ਘਰ ਨੋਟਿਸ ਵੀ ਚਿਪਕਾਇਆ ਗਿਆ ਸੀ। ਪੁੱਛਗਿਛ ਦੇ ਲਈ ਆਸ਼ੀਸ਼ ਨੂੰ ਪੁਲਿਸ ਲਾਈਨ ਸਵੇਰੇ 10 ਵਜੇ ਬੁਲਾਇਆ ਗਿਆ ਸੀ। ਜਾਂਚ ਕਮੇਟੀ ਦੇ ਮੁਖੀ ਤੇ ਡੀਆਈਜੀ ਉਪੇਂਦਰ ਅਗਰਵਾਲ ਪੁਲਿਸ ਲਾਈਨ ਪਹੁੰਚ ਚੁੱਕੇ ਹਨ। ਹਾਲਾਂਕਿ ਆਸ਼ੀਸ਼ ਅਜੇ ਤਕ ਨਹੀਂ ਪਹੁੰਚਿਆ।
ਆਸ਼ੀਸ਼ ਤੇ ਅੰਕਿਤ ਨੇਪਾਲ ਭੱਜੇ
ਖ਼ਬਰ ਇਹ ਵੀ ਹੈ ਕਿ ਆਸ਼ੀਸ਼ ਤੇ ਅੰਕਿਤ ਨੇਪਾਲ ਭੱਜ ਗਏ ਹਨ। ਦੋਵਾਂ ਦੀ ਲੋਕੇਸ਼ਨ ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਮਿਲੀ ਹੈ। ਜਦਕਿ ਆਸ਼ੀਸ਼ ਨੂੰ ਪੁੱਛਗਿਛ ਲਈ ਬੁਲਾਇਆ ਗਿਆ ਹੈ।
ਫਾਰਚੂਨਰ ਕਾਰ 'ਚ ਸੀ ਆਸ਼ੀਸ਼ ਮਿਸ਼ਰਾ
ਸੂਤਰਾਂ ਨੇ ਦੱਸਿਆ ਕਿ ਆਸ਼ੀਸ਼ ਮਿਸ਼ਰਾ ਥਾਰ ਦੇ ਪਿੱਛੇ ਚੱਲ ਰਹੀ ਫਾਰਚੂਨਰ ਕਾਰ 'ਚ ਸੀ। ਫਾਰਚੂਨਰ 'ਚ ਆਸ਼ੀਸ਼ ਆਪਣੇ ਦੋਸਤ ਅੰਕਿਤ ਦਾਸ ਦੇ ਨਾਲ ਸੀ। ਹਾਦਸੇ ਤੋਂ ਬਾਅਦ ਭੀੜ ਨੇ ਫਾਰਚੂਨਰ 'ਚ ਭੰਨਤੋੜ ਕਰਕੇ ਉਸ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ।
ਵੱਡਾ ਖੁਲਾਸਾ ਹੋਇਆ
ਲਖੀਮਪੁਰ ਵਿੱਚ ਕਿਸਾਨਾਂ ਦੀ ਮੌਤ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਜਿਸ ਥਾਰ ਨੇ ਕਿਸਾਨਾਂ ਨੂੰ ਕੁਚਲਿਆ ਸੀ, ਆਸ਼ੀਸ਼ ਮਿਸ਼ਰਾ ਉਸ ਥਾਰ 'ਚ ਮੌਜੂਦ ਨਹੀਂ ਸੀ। ਹਾਲਾਂਕਿ ਆਸ਼ੀਸ਼ ਉਸ ਕਾਫ਼ਲੇ 'ਚ ਜ਼ਰੂਰ ਸੀ। ਪੁਲਿਸ ਸੂਤਰ ਨੇ ਇਹ ਅਹਿਮ ਖੁਲਾਸਾ ਕੀਤਾ ਹੈ।
ਲਖੀਮਪੁਰ ਖੀਰੀ ਦੀਆਂ ਘਟਨਾਵਾਂ ਯੋਜਨਾਬੱਧ
ਸੀਨੀਅਰ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਜਾਂਚ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਲਖੀਮਪੁਰ ਖੀਰੀ ਦੀਆਂ ਘਟਨਾਵਾਂ ਯੋਜਨਾਬੱਧ ਤਰੀਕੇ ਨਾਲ ਕੀਤੀਆਂ ਗਈਆਂ ਜਿਨ੍ਹਾਂ ਦਾ ਉਦੇਸ਼ ਪ੍ਰਦਰਸ਼ਨਕਾਰੀਆਂ ਨੂੰ ਡਰਾਉਣਾ ਤੇ ਦਬਾਉਣਾ ਸੀ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਨੋਟੀਫਿਕੇਸ਼ਨ ਵਿੱਚ ਕੇਂਦਰੀ ਮੰਤਰੀ ਵੱਲੋਂ ਜਨਤਕ ਮੀਟਿੰਗ ਵਿੱਚ ਦਿੱਤੀ ਖੁੱਲ੍ਹੀ ਧਮਕੀ ਦਾ ਜ਼ਿਕਰ ਨਹੀਂ।