Breaking News LIVE: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ 'ਚ ਸਖਤੀ, ਵਿਆਹ ਸਮਾਗਮਾਂ ਤੇ ਸਸਕਾਰ ਲਈ ਨਵੇਂ ਨਿਯਮ

Punjab Breaking News, 19 March 2021 LIVE Updates: ਪੰਜਾਬ ਵਿੱਚ ਕਰੋਨਾਵਾਇਰਸ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਸਿਹਤ ਵਿਭਾਗ ਮੁਤਾਬਕ ਵੀਰਵਾਰ ਨੂੰ ਕਰੋਨਾ ਦੇ 2,387 ਕੇਸ ਸਾਹਮਣੇ ਆਏ ਤੇ 32 ਵਿਅਕਤੀਆਂ ਦੀ ਮੌਤ ਹੋ ਗਈ। ਪਿਛਲੇ ਇੱਕ ਦਿਨ ਦੌਰਾਨ ਕਰੋਨਾ ਕਾਰਨ ਹੁਸ਼ਿਆਰਪੁਰ ’ਚ 8, ਜਲੰਧਰ ’ਚ 6, ਅੰਮ੍ਰਿਤਸਰ ਤੇ ਲੁਧਿਆਣਾ ’ਚ 4-4, ਗੁਰਦਾਸਪੁਰ, ਰੋਪੜ ਤੇ ਨਵਾਂਸ਼ਹਿਰ ’ਚ 2-2, ਜਦਕਿ ਪਟਿਆਲਾ, ਸੰਗਰੂਰ, ਬਰਨਾਲਾ ਤੇ ਕਪੂਰਥਲਾ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।

ਏਬੀਪੀ ਸਾਂਝਾ Last Updated: 19 Mar 2021 10:30 AM
ਸਿਨੇਮਾ ਹਾਲ 'ਚ ਦਰਸ਼ਕਾਂ ਦੀ ਬੈਠਣ ਸਮਰਥਾ 50 ਫ਼ੀਸਦੀ ਤੱਕ ਸੀਮਤ ਕੀਤੀ ਗਈ

1. ਇਸ ਦੌਰਾਨ ਫ਼ੈਸਲਾ ਲਿਆ ਗਿਆ ਹੈ ਕਿ 31 ਮਾਰਚ ਤੱਕ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ ਰਹਿਣਗੇ। ਮੈਡੀਕਲ ਕਾਲਜਾਂ ਨੂੰ ਛੋਟ ਰਹੇਗੀ।


2. ਸਿਨੇਮਾ ਹਾਲ 'ਚ ਦਰਸ਼ਕਾਂ ਦੀ ਬੈਠਣ ਸਮਰਥਾ 50 ਫ਼ੀਸਦੀ ਤੱਕ ਸੀਮਤ ਕੀਤੀ ਗਈ ਹੈ। 


3. ਮਾਲਾਂ ਵਿੱਚ 100 ਵਿਅਕਤੀ ਦੀ ਸਮਰਥਾ ਰੱਖੀ ਗਈ ਹੈ।


4. ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਰਾਤ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਕਰਫ਼ਿਊ ਹੋਵੇਗਾ। 


5. ਸਮਾਜਿਕ ਇਕੱਠ ਕਰਨ 'ਤੇ ਪਾਬੰਦੀ ਲਗਾਈ ਗਈ ਹੈ। 


6. ਅੰਤਿਮ ਸਸਕਾਰ ਕਰਨ ਦੌਰਾਨ 20 ਵਿਅਕਤੀ ਹੀ ਇਕੱਠੇ ਹੋਣਗੇ। 


7. ਵਿਆਹ ਸਮਾਗਮ ਵਿੱਚ ਵੀ 20 ਤੋਂ ਵਧੇਰੇ ਵਿਅਕਤੀ ਹਿੱਸਾ ਨਹੀਂ ਲੈ ਸਕਦੇ। 


8. ਮਾਈਕਰੋ ਕੰਟੇਨਮੈਂਟ ਜੋਨ ਨੀਤੀ ਸਾਰੇ ਜ਼ਿਲ੍ਹਿਆਂ ਵਿਚ ਲਾਗੂ ਹੋਵੇਗੀ। 


9. ਕੋਰੋਨਾ ਜਾਂਚ ਦੀ ਪ੍ਰੀਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇਗੀ।


10. ਉੱਚ ਪੱਧਰੀ ਹਸਪਤਾਲਾਂ ਨੂੰ ਕੋਵਿਡ ਬੈੱਡ ਮੁੜ ਬਹਾਲ ਕਰਨ ਲਈ ਕਿਹਾ ਗਿਆ ਹੈ।


11. ਕੈਪਟਨ ਅਗਲੇ 2 ਹਫਤਿਆਂ ਤਕ ਕੋਈ ਐਕਟੀਵਿਟੀ ਨਹੀਂ ਕਰਨਗੇ।

ਜਿਨ੍ਹਾਂ ਜ਼ਿਲ੍ਹਿਆਂ 'ਚ ਨਾਈਟ ਕਰਫਿਊ ਲੱਗਾ

ਜਿਨ੍ਹਾਂ ਜ਼ਿਲ੍ਹਿਆਂ 'ਚ ਨਾਈਟ ਕਰਫਿਊ ਲੱਗਾ


ਹੁਸ਼ਿਆਰਪੁਰ
ਜਲੰਧਰ
ਕਪੂਰਥਲਾ
ਨਵਾਂਸ਼ਹਿਰ
ਲੁਧਿਆਣਾ
ਪਟਿਆਲਾ
ਫਤਿਹਗੜ੍ਹ ਸਾਹਿਬ
ਰੋਪੜ
ਮੁਹਾਲੀ
ਅੰਮ੍ਰਿਤਸਰ
ਗੁਰਦਾਸਪੁਰ

ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ


ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ
31 ਮਾਰਚ ਤੱਕ ਸਕੂਲ ਕਾਲਜ ਬੰਦ
ਮੈਡੀਕਲ ਕਾਲਜਾਂ ਨੂੰ ਛੋਟ
11 ਜ਼ਿਲ੍ਹਿਆਂ ਚ ਨਾਈਟ ਕਰਫਿਊ
ਮੈਰਿਜ ਪੈਲੇਸ ਰੈਸਟੋਰੈਂਟਾਂ ਲਈ ਨਵੇਂ ਨਿਯਮ ਬਣਾਏ
ਲੌਕਡਾਉਨ ਦੀ ਹਾਲੇ ਤੱਕ ਨੌਬਤ ਨਹੀਂ 
ਕੈਪਟਨ ਅਗਲੇ 2 ਹਫਤਿਆਂ ਤਕ ਕੋਈ ਐਕਟੀਵਿਟੀ ਨਹੀਂ ਕਰਨਗੇ
ਹੋਲੇ ਮਹੱਲੇ ਲਈ 14 ਟੀਮਾਂ ਤਾਇਨਾਤ, ਨਰਾਤਿਆਂ ਲਈ ਵੀ ਪ੍ਰਬੰਧ
ਅਰਬਨ ਖੇਤਰ 'ਚ ਕੋਰੋਨਾ ਦੇ ਕੇਸ ਸਭ ਤੋਂ ਵੱਧ 
ਦੇਹਾਤੀ ਇਲਾਕੇ 'ਚ ਮੌਤ ਦਰ ਵੱਧ
ਕੇਸ ਵਧਣ ਨਾਲ ਪ੍ਰੀਖਿਆਵਾਂ ਵੀ ਮੁਲਤਵੀ ਕੀਤੀਆਂ ਜਾ ਸਕਦੀਆਂ

ਕੋਰੋਨਾ ਦਾ ਕਹਿਰ

ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਆਪਣੇ ਸਾਰੇ ਪ੍ਰੋਗਰਾਮ ਦੋ ਹਫਤਿਆਂ ਲਈ ਚਾਲ ਦਿੱਤੇ ਹਨ। ਹੋਟਲ, ਰੈਸਟੋਰੈਂਟ ਉੱਪਰ ਵੀ ਸਖਤੀ ਹੋਏਗੀ।

ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ, ਪ੍ਰੀਖਿਆਵਾਂ ਵੀ ਮੁਅੱਤਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਅੱਜ ਉੱਚ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਬੈਠਕ ਦੌਰਾਨ ਫ਼ੈਸਲਾ ਲਿਆ ਗਿਆ ਹੈ ਕਿ 31 ਮਾਰਚ ਤੱਕ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ ਰਹਿਣਗੇ।

ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ, ਪ੍ਰੀਖਿਆਵਾਂ ਵੀ ਮੁਅੱਤਲ

 


ਚੰਡੀਗੜ੍ਹ: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪ੍ਰੀਖਿਆਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ। 

ਪਿਛੋਕੜ

Punjab Breaking News, 17 March 2021 LIVE Updates: ਪੰਜਾਬ ਵਿੱਚ ਕਰੋਨਾਵਾਇਰਸ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਸਿਹਤ ਵਿਭਾਗ ਮੁਤਾਬਕ ਵੀਰਵਾਰ ਨੂੰ ਕਰੋਨਾ ਦੇ 2,387 ਕੇਸ ਸਾਹਮਣੇ ਆਏ ਤੇ 32 ਵਿਅਕਤੀਆਂ ਦੀ ਮੌਤ ਹੋ ਗਈ। ਪਿਛਲੇ ਇੱਕ ਦਿਨ ਦੌਰਾਨ ਕਰੋਨਾ ਕਾਰਨ ਹੁਸ਼ਿਆਰਪੁਰ ’ਚ 8, ਜਲੰਧਰ ’ਚ 6, ਅੰਮ੍ਰਿਤਸਰ ਤੇ ਲੁਧਿਆਣਾ ’ਚ 4-4, ਗੁਰਦਾਸਪੁਰ, ਰੋਪੜ ਤੇ ਨਵਾਂਸ਼ਹਿਰ ’ਚ 2-2, ਜਦਕਿ ਪਟਿਆਲਾ, ਸੰਗਰੂਰ, ਬਰਨਾਲਾ ਤੇ ਕਪੂਰਥਲਾ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।


 


ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਤੋਂ ਪੰਜਾਬ ਦੇ ਲੋਕਾਂ ਨੂੰ ਚੌਕਸ ਕਰਦਿਆਂ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਵੀਰਵਾਰ ਰਾਤ ਤੋਂ ਕਰਫਿਊ ਦਾ ਸਮਾਂ ਦੋ ਘੰਟੇ ਹੋਰ ਵਧਾਉਣ ਦਾ ਐਲਾਨ ਕੀਤਾ ਹੈ। ਕਰਫਿਊ ਦਾ ਸਮਾਂ ਹੁਣ ਰਾਤ ਨੂੰ 9 ਵਜੇ ਤੋਂ ਸਵੇਰ 5 ਵਜੇ ਤੱਕ ਰਹੇਗਾ।


 


ਮੁੱਖ ਮੰਤਰੀ ਨੇ ਆਉਂਦੇ ਦਿਨਾਂ ’ਚ ਮੁੜ ਪਾਬੰਦੀਆਂ ਆਇਦ ਕਰਨ ਦੀ ਗੱਲ ਵੀ ਆਖੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਵਿਡ ਲਹਿਰ ਕਰਕੇ ਪੰਜਾਬ ਨਾਜ਼ੁਕ ਦੌਰ ਵਿਚ ਹੈ। ਇਸ ਵੇਲੇ ਪੰਜਾਬ ਦੇ ਨੌਂ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਸੌ ਤੋਂ ਵੱਧ ਕੋਵਿਡ-19 ਦੇ ਕੇਸ ਆ ਰਹੇ ਹਨ ਜਿਸ ਕਰਕੇ ਲੁਧਿਆਣਾ, ਜਲੰਧਰ, ਪਟਿਆਲਾ, ਮੁਹਾਲੀ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਤੇ ਰੋਪੜ ਜ਼ਿਲ੍ਹਿਆਂ ਸਖਤੀ ਵਰਤੀ ਜਾ ਰਹੀ ਹੈ।


 


ਸਰਕਾਰ ਨੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਹੋਰ ਸਖਤੀ ਜੇ ਸੰਕੇਤ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਵਿਡ ਸਬੰਧੀ ਮਾਹਿਰਾਂ ਦੀ ਟੀਮ ਨਾਲ ਮਸ਼ਵਰਾ ਕਰਨ ਤੋਂ ਮਗਰੋਂ ਇਕੱਠਾਂ ’ਤੇ ਨਵੀਆਂ ਰੋਕਾਂ ਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿਆਸੀ ਇਕੱਠਾਂ ’ਤੇ ਰੋਕ ਲਾਉਣ ਬਾਰੇ ਸਿਹਤ ਮਾਹਿਰਾਂ ਦੀ ਟੀਮ ਦੇ ਸਲਾਹ ਮਸ਼ਵਰੇ ਮਗਰੋਂ ਫੈਸਲਾ ਲਵਾਂਗੇ।


 


ਅਮਰਿੰਦਰ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਹਵਾਲੇ ਨਾਲ ਇਹ ਵੀ ਸਪੱਸ਼ਟ ਕੀਤਾ ਕਿ ਉਹ ਧਾਰਮਿਕ ਯਾਤਰਾਵਾਂ ’ਤੇ ਰੋਕ ਲਾਉਣ ਦੇ ਹੱਕ ਵਿੱਚ ਨਹੀਂ, ਪਰ ਕੋਵਿਡ-19 ਨੂੰ ਕੰਟਰੋਲ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਤੀਰਥ ਯਾਤਰਾ ਤੇ ਧਾਰਮਿਕ ਮਕਸਦ ਲਈ ਹਿਮਾਚਲ ਜਾਣ ਵਾਲੇ ਪੰਜਾਬੀਆਂ ’ਤੇ ਪਾਬੰਦੀ ਲਗਾਏ ਜਾਣ ਬਾਰੇ ਕੋਈ ਰਸਮੀ ਪੱਤਰ ਪ੍ਰਾਪਤ ਨਹੀਂ ਹੋਇਆ ਪਰ ਜੇ ਕੋਈ ਪੱਤਰ ਮਿਲਿਆ ਤਾਂ ਉਸ ਮਗਰੋਂ ਫੈਸਲਾ ਲੈਣਗੇ।


 


ਮੁੱਖ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਕੇਸਾਂ ਦੀ ਗਿਣਤੀ ਨੂੰ ਦੇਖਦੇ ਹੋਏ ਉਹ ਕਿਸੇ ਵੀ ਤਰ੍ਹਾਂ ਦੀ ਨਰਮੀ ਨਹੀਂ ਵਰਤਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਨਾਸਾਜ਼ ਹੋਣ ’ਤੇ ਫੌਰੀ ਡਾਕਟਰ ਕੋਲ ਜਾਣ ਤੇ ਟੈਸਟ ਕਰਾਉਣ ਕਿਉਂਕਿ ਬਹੁਤੇ ਲੋਕ ਹਸਪਤਾਲ ਜਾਣ ਵਿੱਚ ਦੇਰੀ ਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕ ਮਾਸਕ ਪਹਿਨਣ ਤੇ ਸਮਾਜਿਕ ਦੂਰੀ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਕੋਵਿਡ ਨੇਮਾਂ ਦੀ ਉਲੰਘਣਾ ਲਈ ਜੁਰਮਾਨੇ ਆਦਿ ਦੀ ਰਾਸ਼ੀ ਵਧਾਉਣ ਦਾ ਵੀ ਇਸ਼ਾਰਾ ਕੀਤਾ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.