Breaking News LIVE: ਕਿਸਾਨ ਮਹਾਪੰਚਾਇਤ 'ਚ ਕੇਜਰੀਵਾਲ ਦਾ ਵੱਡਾ ਐਲਾਨ

Punjab Breaking News, 21 March 2021 LIVE Updates: ਕੇਜਰੀਵਾਲ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਉਹ ਦਿੱਲੀ ਵਿੱਚ ਹਨ ਕਿਸਾਨ ਕੋਈ ਫਿਕਰ ਨਾ ਕਰਨ। ਉਨ੍ਹਾਂ ਕਿਹਾ ਕਿ ਉਹ ਖੁਦ ਕਿਸਾਨ ਅੰਦੋਲਨ ਦਾ ਹਿੱਸਾ ਬਣੇ। ਇਸ ਕਰਕੇ ਹੁਣ ਬੀਜੇਪੀ ਸਰਕਾਰ ਉਨ੍ਹਾਂ ਨੂੰ ਤੰਗ ਕਰ ਰਹੀ ਹੈ।

ਏਬੀਪੀ ਸਾਂਝਾ Last Updated: 21 Mar 2021 11:25 AM
ਕੇਜਰੀਵਾਲ ਨੇ ਐਲਾਨ ਕੀਤਾ

ਕੇਜਰੀਵਾਲ ਨੇ ਕਿਹਾ ਕਿ ਸਰਕਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਹੈ। ਤਿਲਕ ਨਗਰ ਤੋਂ ਵਿਧਾਇਕ ਤੇ ਪਾਰਟੀ ਦੇ ਸੁਬਾਈ ਇੰਚਾਰਜ ਜਰਨੈਲ ਸਿੰਘ ਨੇ ਕੇਜਰੀਵਾਲ ਨੂੰ ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ ਲੜਨ ਵਾਲੇ ਆਗੂ ਕਰਾਰ ਦਿੰਦੇ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਦੇ ਹੱਕ ਪੂੰਜੀਪਤੀ ਦੋਸਤਾਂ ਨੂੰ ਵੇਚ ਦਿੱਤੇ ਹਨ। 

ਕੇਜਰੀਵਾਲ ਨੇ ਐਲਾਨ ਕੀਤਾ

ਕੇਜਰੀਵਾਲ ਮੰਚ ਉੱਤੇ 2.45 ਵਜੇ ਪੁੱਜੇ। ਉਹ ਮੰਚ ਉੱਤੇ ਲੋਕਾਂ ਦੇ ਰੁਬਰੂ ਹੋਏ ਤੇ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਕਿਸਾਨ ਸੰਘਰਸ਼ ’ਚ ਸ਼ਹੀਦ ਸੂਬੇ ਦੇ 282 ਕਿਸਾਨਾਂ ਤੇ ਬੀਬੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। 

ਕੇਜਰੀਵਾਲ


ਕੇਜਰੀਵਾਲ ਨੇ ਕਾਂਗਰਸ 'ਤੇ ਜਿੱਥੇ ਸ਼ਬਦੀ ਹਮਲੇ ਕੀਤੇ ਤੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਤੁਹਾਡੇ ਨਾਲ ਦੇਸ਼ ਦੇ ਹਰ ਇੱਕ ਵਰਗ ਦਾ ਸਾਥ ਹੈ ਤੇ ਤੁਹਾਨੂੰ ਡਰਨ ਦੀ ਲੋੜ ਨਹੀਂ। ਇਸ ਮੌਕੇ ਉੁਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਇੱਥੇ ਆਇਆ ਹਾਂ ਜਿਨ੍ਹਾਂ ਨੇ ਸਾਰੇ ਦੇਸ਼ ਨੂੰ ਜਗਾਇਆ।

ਕੇਜਰੀਵਾਲ ਨੇ ਐਲਾਨ ਕੀਤਾ

ਕੇਜਰੀਵਾਲ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਉਹ ਦਿੱਲੀ ਵਿੱਚ ਹਨ ਕਿਸਾਨ ਕੋਈ ਫਿਕਰ ਨਾ ਕਰਨ। ਉਨ੍ਹਾਂ ਕਿਹਾ ਕਿ ਉਹ ਖੁਦ ਕਿਸਾਨ ਅੰਦੋਲਨ ਦਾ ਹਿੱਸਾ ਬਣੇ। ਇਸ ਕਰਕੇ ਹੁਣ ਬੀਜੇਪੀ ਸਰਕਾਰ ਉਨ੍ਹਾਂ ਨੂੰ ਤੰਗ ਕਰ ਰਹੀ ਹੈ।

ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਦੀ ਰੱਜ ਕੇ ਤਾਰੀਫ ਕੀਤੀ

ਬਾਘਾਪੁਰਾਣਾ ਵਿੱਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਦੀ ਰੱਜ ਕੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਵਿਰੁੱਧ ਆਵਾਜ਼ ਪੰਜਾਬ ਤੋਂ ਹੀ ਉੱਠੀ। ਹੁਣ ਇਹ ਅੰਦੋਲਨ ਦੇਸ਼ ਭਰ ਵਿੱਚ ਫੈਲ ਗਿਆ ਹੈ। 

ਆਮ ਆਦਮੀ ਪਾਰਟੀ

ਕੇਜਰੀਵਾਲ ਸਰਕਾਰ ਦੇ ਦਿੱਲੀ ਮਾਡਲ ਤੋਂ ਪ੍ਰਭਾਵਿਤ ਹੋ ਕੇ ਲੋਕ ਉੱਤਰਾਖੰਡ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੇ ਹਨ। ਲੋਕ ਇਹੋ ਚਾਹੁੰਦੇ ਹਨ ਕਿ ਉੱਤਰਾਖੰਡ ਵਿੱਚ ਵੀ ਉਨ੍ਹਾਂ ਬਿਜਲੀ, ਪਾਣੀ, ਸਿੱਖਿਆ ਜਿਹੀਆਂ ਬੁਨਿਆਦੀ ਚੀਜ਼ਾਂ ਮੁਫ਼ਤ ਮਿਲਣ। ਇੱਕ ਭ੍ਰਿਸ਼ਟਾਚਾਰ ਮੁਕਤ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਵੇ।

 

ਉੱਤਰਾਖੰਡ ਵਿੱਚ ਕੁੱਲ 70 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਨੂੰ 8 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 32 ਅਤੇ ਭਾਜਪਾ ਨੂੰ 24 ਸੀਟਾਂ ਮਿਲਣ ਦੀ ਸੰਭਾਵਨਾ ਹੈ। ਬਸਪਾ ਦੀਆਂ ਸੀਟਾਂ ਘੱਟ ਹੋਣਗੀਆਂ। ਇਸ ਪ੍ਰਕਾਰ ਆਮ ਆਦਮੀ ਪਾਰਟੀ ਉੱਤਰਾਖੰਡ ਵਿੱਚ ਕਿੰਗਮੇਕਰ ਦੀ ਭੂਮਿਕਾ ਨਿਭਾਅ ਸਕਦੀ ਹੈ।

 

ਆਮ ਆਦਮੀ ਪਾਰਟੀ ਨੂੰ ਤੇਜ਼ੀ ਨਾਲ ਦੂਜੇ ਰਾਜਾਂ ਵਿੱਚ ਮਾਨਤਾ ਮਿਲਦੀ ਜਾ ਰਹੀ ਹੈ। ਉਸ ਨੂੰ ਹੁਣ ਗੁਜਰਾਤ, ਮਹਾਰਾਸ਼ਟਰ ਤੋਂ ਲੈ ਕੇ ਗੋਆ ਤੱਕ ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਜਿੱਤ ਮਿਲੀ ਹੈ।

ਦਿੱਲੀ ਤੇ ਪੰਜਾਬ ਤੋਂ ਬਾਅਦ ਹੁਣ ਉੱਤਰਾਖੰਡ 'ਚ ਆਮ ਆਦਮੀ ਪਾਰਟੀ ਕਿੰਗਮੇਕਰ!

ਉੱਤਰਾਖੰਡ ਵਿਧਾਨ ਸਭਾ ਚੋਣਾਂ ਤੋਂ ਇੱਕ ਸਾਲ ਪਹਿਲਾਂ ABP NEWS ਤੇ C-Voter ਨੇ ਜਨਤਾ ਦੀ ਰਾਏ ਜਾਣਨ ਲਈ ਸਰਵੇਖਣ ਕੀਤਾ ਹੈ। ਇਨ੍ਹਾਂ ਸੂਬਾਈ ਚੋਣਾਂ ਵਿੱਚ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵਿਚਾਲੇ ਵੇਖਿਆ ਜਾ ਰਿਹਾ ਹੈ। ਇਸ ਸਰਵੇਖਣ ਮੁਤਾਬਕ ਵਿਧਾਨ ਸਭਾ ਚੋਣਾਂ 2022 ’ਚ ਅਰਵਿੰਦ ਕੇਜਰੀਵਾਲ ਦੀ ‘ਆਮ ਆਦਮੀ ਪਾਰਟੀ’ ਇੱਕ ‘ਕਿੰਗਮੇਕਰ’ ਦੀ ਭੂਮਿਕਾ ਨਿਭਾਅ ਸਕਦੀ ਹੈ।

 
ਸਰਵੇਖਣ ਮੁਤਾਬਕ ਜੇ ਉੱਤਰਾਖੰਡ ’ਚ ਅੱਜ ਚੋਣਾਂ ਹੁੰਦੀਆਂ ਹਨ, ਤਾਂ ਆਮ ਆਦਮੀ ਪਾਰਟੀ ਨੂੰ ਵੱਡੀ ਗਿਣਤੀ ’ਚ ਨੌਜਵਾਨਾਂ, ਔਰਤਾਂ ਤੇ ਬਜ਼ੁਰਗਾਂ ਸਮੇਤ ਹਰੇਕ ਵਰਗ ਦੀਆਂ ਵੋਟਾਂ ਮਿਲਣਗੀਆਂ। ਇਸ ਵੇਲੇ ਆਮ ਆਦਮੀ ਪਾਰਟੀ ਨੂੰ 9 ਫ਼ੀਸਦੀ ਤੋਂ ਵੱਧ ਵੋਟਾਂ ਮਿਲਣਗੀਆਂ।

ਕੇਜਰੀਵਾਲ ਦਾ ਸਵਾਗਤ

ਆਮ ਆਦਮੀ ਪਾਰਟੀ ਵੱਲੋਂ ਬਾਘਾਪੁਰਾਣਾ ਵਿੱਚ ਕੀਤੀ ਜਾ ਰਹੀ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪੁੱਜੇ ਪਰ ਉਨ੍ਹਾਂ ਦੇ ਇੱਥੇ ਪੁੱਜਣ ਤੋਂ ਪਹਿਲਾਂ ਅੱਜ ਤੜਕੇ ਪਾਰਟੀ ਵੱਲੋਂ ਲਾਏ ਗਏ ਸਵਾਗਤੀ ਬੋਰਡ ਨਗਰ ਨਿਗਮ ਨੇ ਉਤਾਰ ਦਿੱਤੇ। ਇਸ ਬਾਰੇ ਭਗਵੰਤ ਮਾਨ ਨੇ ਸਵਾਗਤੀ ਬੋਰਡ ਹਟਾਉਣ ਬਾਰੇ ਆਖਿਆ ਕਿ ਅਜਿਹਾ ਕਰਕੇ ਕੇਜਰੀਵਾਲ ਨੂੰ ਲੋਕਾਂ ਦੇ ਦਿਲਾਂ ਵਿੱਚੋਂ ਨਹੀਂ ਕੱਢਿਆ ਜਾ ਸਕਦਾ।

ਕਿਸਾਨ ਮਹਾਪੰਚਾਇਤ

ਕਿਸਾਨ ਮਹਾਪੰਚਾਇਤ ਵਿੱਚ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੀ ਸੂਬਾ ਸਰਕਾਰ ਤੱਕ ਪਲ-ਪਲ ਦੀ ਜਾਣਕਾਰੀ ਪੁੱਜਦੀ ਕਰਨ ਤੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਣ ਲਈ ਏਆਈਜੀ ਦੀ ਨਿਗਰਾਨੀ ਹੇਠ ਚਾਰ ਜ਼ਿਲ੍ਹਿਆਂ ਦਾ ਖੁਫ਼ੀਆ ਤੰਤਰ ਸਰਗਰਮ ਹੈ।

ਆਮ ਆਦਮੀ ਪਾਰਟੀ (

ਆਮ ਆਦਮੀ ਪਾਰਟੀ (ਆਪ) ਵੱਲੋਂ ਕਰਵਾਈ ਜਾ ਰਹੀ ਬਾਘਾਪੁਰਾਣਾ ਵਿਖੇ ਕਿਸਾਨ ਮਹਾ ਪੰਚਾਇਤ ਵਿੱਚ ਜਲਦ ਹੀ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਹਨ। ਉਹ ਅੰਮ੍ਰਿਤਸਰ ਹਵਾਈ ਅੱਡੇ ਤੋਂ ਨਿਕਲੇ ਚੁੱਕੇ ਹਨ। 

ਕੇਜਰੀਵਾਲ ਦਾ ਸਵਾਗਤ

ਆਮ ਆਦਮੀ ਪਾਰਟੀ ਦਾ ਬਾਘਾ ਪੁਰਾਣਾ (ਮੋਗਾ) ਵਿੱਚ ਮਹਾਂ ਕਿਸਾਨ ਸੰਮੇਲਨ ਛੇਤੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਲੋਕ ਪੰਡਾਲ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ। ਸਥਾਨਕ ਲੀਡਰਸ਼ਿਪ ਵੱਲੋਂ ਕੇਜਰੀਵਾਲ ਦੀ ਉਡੀਕ ਕੀਤੀ ਜਾ ਰਹੀ ਹੈ। ਸੁਰੱਖਿਆ ਪ੍ਰਬੰਧ ਸਖਤ ਹਨ।

ਕੇਜਰੀਵਾਲ ਦਾ ਸਵਾਗਤ

ਹਵਾਈ ਅੱਡਾ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜਦੋਂ ਤੋਂ ਕਿਸਾਨਾਂ ਵੱਲੋਂ ਕਾਲੇ ਖੇਤੀ ਕਾਨੂੰਨਾ ਖਿਲਾਫ਼ ਅੰਦੋਲਨ ਸ਼ੁਰੂ ਕੀਤਾ ਗਿਆ ਹੈ, ਉਨ੍ਹਾਂ ਦੀ ਪਾਰਟੀ ਤੇ ਸਰਕਾਰ ਉਸ ਸਮੇਂ ਤੋਂ ਹੀ ਕਿਸਾਨਾਂ ਨਾਲ ਖੜ੍ਹੀ ਹੈ। 

ਕੇਜਰੀਵਾਲ ਦਾ ਸਵਾਗਤ

ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਬਾਘਾ ਪੁਰਾਣਾ ਵਿੱਚ ਹੋ ਰਹੇ ਕਿਸਾਨ ਸੰਮੇਲਨ ਵਿੱਚ ਸਿਰਕਤ ਕਰਨ ਲਈ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ। ਇੱਥੇ ਸੰਸਦ ਮੈਂਬਰ ਭਗਵੰਤ ਮਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਕੋਰੋਨਾ

 ਪੂਰੇ ਦੇਸ਼ ਵਿੱਚ ਔਸਤਨ ਇਹ ਅੰਕੜਾ ਇੱਕ ਤੋਂ ਡੇਢ ਦੇ ਵਿਚਕਾਰ ਬਣਿਆ ਹੋਇਆ ਹੈ। ਪਿਛਲੇ ਵਰ੍ਹੇ ਕੋਰੋਨਾ ਦੇ ਸਿਖ਼ਰਲੇ ਦੌਰ ’ਚ ਵੀ ਇਹ ਅੰਕੜਾ ਦੇਸ਼ ਵਿੱਚ ਡੇਢ ਤੋਂ ਢਾਈ ਦੇ ਵਿਚਕਾਰ ਸੀ। ਮਾਹਿਰਾਂ ਅਨੁਸਾਰ ਫ਼ਰਵਰੀ ਦੇ ਪਹਿਲੇ ਹਫ਼ਤੇ ਤਾਂ ਕੋਰੋਨਾ ਵਾਇਰਸ ਕਾਬੂ ਹੇਠ ਵਿਖਾਈ ਦੇ ਰਿਹਾ ਸੀ। ਕੁੱਲ ਮਰੀਜ਼ਾਂ ’ਚੋਂ ਸਿਰਫ਼ 1.32% ਮਰੀਜ਼ ਹੀ ਹਸਪਤਾਲਾਂ ’ਚ ਦਾਖ਼ਲ ਸਨ ਪਰ ਹੁਣ ਮਰੀਜ਼ਾਂ ਦੀ ਗਿਣਤੀ ਵਧ ਕੇ 2.50% ਹੋ ਗਈ ਹੈ।

ਪੰਜਾਬ ਤੇ ਮਹਾਰਾਸ਼ਟਰ ’ਚ ਕੋਰੋਨਾ ਕਹਿਰ, ਇੱਕ ਤੋਂ ਪੰਜ ਨੂੰ ਲੱਗ ਰਹੀ ਕੋਰੋਨਾ ਦੀ ਲਾਗ

ਦੇਸ਼ ’ਚ ਕੋਰੋਨਾ ਦਾ ‘R’ ਫ਼ੈਕਟਰ ਵੀ ਵਧ ਰਿਹਾ ਹੈ। ‘R ਫ਼ੈਕਟਰ’ ਤੋਂ ਮਤਲਬ ਹੈ ਕਿ ਵਾਇਰਸ ਦਾ ਰੀਪ੍ਰੋਡਕਸ਼ਨ ਇਸੇ ਕਾਰਨ ਕੋਈ ਰੋਗੀ ਅਗਲੇ ਕੁਝ ਮਰੀਜ਼ਾਂ ਵਿੱਚ ਵਾਇਰਸ ਦੀ ਲਾਗ ਫੈਲਾਉਂਦਾ ਹੈ। ਮਾਹਿਰਾਂ ਅਨੁਸਾਰ ਕੋਰੋਨਾ ਵਾਇਰਸ ਇਸ ਵੇਲੇ ਪੰਜਾਬ ਤੇ ਮਹਾਰਾਸ਼ਟਰ ’ਚ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਨ੍ਹਾਂ ਦੋਵੇਂ ਸੂਬਿਆਂ ’ਚ ਇੱਕ ਰੋਗੀ ਤੋਂ ਅੱਗੇ ਪੰਜ ਵਿਅਕਤੀਆਂ ਨੂੰ ਇਸ ਮਹਾਮਾਰੀ ਦੀ ਲਾਗ ਫੈਲ ਰਹੀ ਹੈ। ਗੁਜਰਾਤ ਤੇ ਮੱਧ ਪ੍ਰਦੇਸ਼ ’ਚ ਇਹ ਅੰਕੜਾ ਤਿੰਨ ਹੈ।

ਪਿਛੋਕੜ

Punjab Breaking News, 21 March 2021 LIVE Updates: ਦੇਸ਼ ’ਚ ਕੋਰੋਨਾ ਦਾ ‘R’ ਫ਼ੈਕਟਰ ਵੀ ਵਧ ਰਿਹਾ ਹੈ। ‘R ਫ਼ੈਕਟਰ’ ਤੋਂ ਮਤਲਬ ਹੈ ਕਿ ਵਾਇਰਸ ਦਾ ਰੀਪ੍ਰੋਡਕਸ਼ਨ ਇਸੇ ਕਾਰਨ ਕੋਈ ਰੋਗੀ ਅਗਲੇ ਕੁਝ ਮਰੀਜ਼ਾਂ ਵਿੱਚ ਵਾਇਰਸ ਦੀ ਲਾਗ ਫੈਲਾਉਂਦਾ ਹੈ। ਮਾਹਿਰਾਂ ਅਨੁਸਾਰ ਕੋਰੋਨਾ ਵਾਇਰਸ ਇਸ ਵੇਲੇ ਪੰਜਾਬ ਤੇ ਮਹਾਰਾਸ਼ਟਰ ’ਚ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਨ੍ਹਾਂ ਦੋਵੇਂ ਸੂਬਿਆਂ ’ਚ ਇੱਕ ਰੋਗੀ ਤੋਂ ਅੱਗੇ ਪੰਜ ਵਿਅਕਤੀਆਂ ਨੂੰ ਇਸ ਮਹਾਮਾਰੀ ਦੀ ਲਾਗ ਫੈਲ ਰਹੀ ਹੈ। ਗੁਜਰਾਤ ਤੇ ਮੱਧ ਪ੍ਰਦੇਸ਼ ’ਚ ਇਹ ਅੰਕੜਾ ਤਿੰਨ ਹੈ।

 
ਉਂਝ ਪੂਰੇ ਦੇਸ਼ ਵਿੱਚ ਔਸਤਨ ਇਹ ਅੰਕੜਾ ਇੱਕ ਤੋਂ ਡੇਢ ਦੇ ਵਿਚਕਾਰ ਬਣਿਆ ਹੋਇਆ ਹੈ। ਪਿਛਲੇ ਵਰ੍ਹੇ ਕੋਰੋਨਾ ਦੇ ਸਿਖ਼ਰਲੇ ਦੌਰ ’ਚ ਵੀ ਇਹ ਅੰਕੜਾ ਦੇਸ਼ ਵਿੱਚ ਡੇਢ ਤੋਂ ਢਾਈ ਦੇ ਵਿਚਕਾਰ ਸੀ। ਮਾਹਿਰਾਂ ਅਨੁਸਾਰ ਫ਼ਰਵਰੀ ਦੇ ਪਹਿਲੇ ਹਫ਼ਤੇ ਤਾਂ ਕੋਰੋਨਾ ਵਾਇਰਸ ਕਾਬੂ ਹੇਠ ਵਿਖਾਈ ਦੇ ਰਿਹਾ ਸੀ। ਕੁੱਲ ਮਰੀਜ਼ਾਂ ’ਚੋਂ ਸਿਰਫ਼ 1.32% ਮਰੀਜ਼ ਹੀ ਹਸਪਤਾਲਾਂ ’ਚ ਦਾਖ਼ਲ ਸਨ ਪਰ ਹੁਣ ਮਰੀਜ਼ਾਂ ਦੀ ਗਿਣਤੀ ਵਧ ਕੇ 2.50% ਹੋ ਗਈ ਹੈ।

 
ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ICMR) ਦੀ ਕੋਰੋਨਾ ਟਾਸਕ ਫ਼ੋਰਸ ਦੇ ਆਪਰੇਸ਼ਨ ਤੇ ਰਿਸਰਚ ਗਰੁੱਪ ਦੇ ਚੇਅਰਮੈਨ ਪ੍ਰੋ. ਨਰੇਂਦਰ ਅਰੋੜਾ ਅਨੁਸਾਰ ਪੰਜਾਬ ਤੇ ਮਹਾਰਾਸ਼ਟਰ ’ਚ ਹਾਲਾਤ ਉੱਤੇ ਹੁਣੇ ਕਾਬੂ ਪਾਉਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਇੱਕ ਤੋਂ ਪੰਜ ਤੇ ਫਿਰ 125 ਵਿਅਕਤੀਆਂ ’ਚ ਇੰਝ ਰੋਗ ਫੈਲਦਾ ਹੋਇਆ ਅੱਗੇ ਵਧਦਾ ਹੈ।

 

ਮਾਹਿਰਾਂ ਮੁਤਾਬਕ ਕੋਰੋਨਾ ਨਾਲ ਸਬੰਧਤ ਕਾਇਦੇ-ਕਾਨੂੰਨਾਂ ਦੀ ਪਾਲਣਾ ਨਾ ਕਰਨ ਕਰਕੇ ਵਾਇਰਸ ਦੀ ਲਾਗ ਅੱਗੇ ਫੈਲਦੀ ਜਾ ਰਹੀ ਹੈ। ਸਨਿੱਚਰਵਾਰ ਨੂੰ 43,815 ਨਵੇਂ ਮਾਮਲੇ ਦੇਸ਼ ’ਚ ਸਾਹਮਣੇ ਆਏ। 115 ਦਿਨਾਂ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਪੰਜਾਬ ’ਚ ਮੌਤ ਦਰ 3% ਹੈ, ਜੋ ਸਭ ਤੋਂ ਵੱਧ ਹੈ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.