Breaking News LIVE: ਕੱਲ੍ਹ ਸਵੇੇਰੇ 6 ਵਜੇ ਤੋਂ ਸ਼ਾਮ 6 ਵਜੇ ਰਹੇਗਾ ਸਭ ਕੁਝ ਬੰਦ, ਸਿਰਫ ਕੁਝ ਚੀਜ਼ਾਂ ਨੂੰ ਮਿਲੇਗੀ ਛੋਟ
Punjab Breaking News, 25 March 2021 LIVE Updates: ਕਿਸਾਨ ਲੀਡਰ ਡਾ. ਦਰਸ਼ਨ ਪਾਲ (farmer leader Darshan Pal) ਨੇ ਦੱਸਿਆ ਕਿ ਹਰ ਰਾਜ ਦੀਆਂ ਮੁੱਖ ਟਰੇਡ ਯੂਨੀਅਨਾਂ ਤੇ ਸਥਾਨਕ ਜੱਥੇਬੰਦੀਆਂ ਨੇ ਬੰਦ ਦਾ ਸਮਰਥਨ ਕੀਤਾ ਹੈ। ਦੇਸ਼ ਦੀਆਂ 10 ਵੱਡੀਆਂ ਟਰੇਡ ਯੂਨੀਅਨਾਂ ਤੇ ਦੋ ਹੋਰ ਵੱਡੀਆਂ ਐਸੋਸੀਏਸ਼ਨਾਂ, ਬੈਂਕ, ਡਾਕਟਰਾਂ, ਵਕੀਲਾਂ, ਤਕਨੀਕੀ ਖੇਤਰ ਦੇ ਲੋਕਾਂ, ਮਜ਼ਦੂਰ, ਕਾਰੋਬਾਰੀ ਸੰਸਥਾਵਾਂ, ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਦੀਆਂ ਯੂਨੀਅਨਾਂ, ਵਿਦਿਆਰਥੀ ਤੇ ਮਹਿਲਾ ਜਥੇਬੰਦੀਆਂ ਵੱਲੋਂ ਵੀ ਸਮਰਥਨ ਦੇ ਬਿਆਨ ਆ ਚੁੱਕੇ ਹਨ।
26 ਮਾਰਚ ਨੂੰ ਭਾਰਤ ਬੰਦ ਕਰਕੇ ਚਰਚਾ ਹੈ ਕਿ ਹੋਲਾ ਮਹੱਲੇ 'ਤੇ ਜਾਣ ਵਾਲੀਆਂ ਸੰਗਤਾਂ ਨੂੰ ਦਿੱਕਤ ਆਏਗੀ। ਇਸ ਬਾਰੇ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੰਗਤ ਬੰਦ ਦੇ ਸੱਦੇ ਦਾ ਸਹਿਯੋਗ ਕਰੇ। ਉਨ੍ਹਾਂ ਕਿਹਾ ਕਿ ਸੰਗਤ ਕੱਲ੍ਹ ਦੀ ਬਜਾਏ ਅੱਜ ਹੀ ਦਰਸ਼ਨਾਂ ਲਈ ਪਹੁੰਚ ਜਾਵੇ ਜਾਂ ਫਿਰ ਕੱਲ੍ਹ ਦਾ ਦਿਨ ਛੱਡ ਕੇ ਪਰਸੋਂ ਅਨੰਦਪੁਰ ਸਾਹਿਬ ਜਾਇਆ ਜਾਵੇ।
ਕਿਸਾਨ ਲੀਡਰ ਰੁਲਦੁ ਸਿੰਘ ਮਾਨਸਾ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਦੇਸ਼ ਦੇ ਹਰ ਵਰਗ ਵੱਲੋਂ ਹਮਾਇਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਭਾਰਤ ਬੰਦ ਨਾਲੋਂ ਇਸ ਵਾਰ ਫਰਕ ਹੋਵੇਗਾ। ਇਸ ਵਾਰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਭਾਰਤ ਬੰਦ ਹੋਏਗਾ। ਪਹਿਲਾਂ ਇਕੱਲੇ ਕਿਸਾਨਾਂ ਦਾ ਭਾਰਤ ਬੰਦ ਸੀ ਪਰ ਕੱਲ੍ਹ ਨੂੰ ਟ੍ਰੇਡ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ।
ਕਿਸਾਨ ਲੀਡਰ ਡਾ. ਦਰਸ਼ਨ ਪਾਲ (farmer leader Darshan Pal) ਨੇ ਦੱਸਿਆ ਕਿ ਹਰ ਰਾਜ ਦੀਆਂ ਮੁੱਖ ਟਰੇਡ ਯੂਨੀਅਨਾਂ ਤੇ ਸਥਾਨਕ ਜੱਥੇਬੰਦੀਆਂ ਨੇ ਬੰਦ ਦਾ ਸਮਰਥਨ ਕੀਤਾ ਹੈ। ਦੇਸ਼ ਦੀਆਂ 10 ਵੱਡੀਆਂ ਟਰੇਡ ਯੂਨੀਅਨਾਂ ਤੇ ਦੋ ਹੋਰ ਵੱਡੀਆਂ ਐਸੋਸੀਏਸ਼ਨਾਂ, ਬੈਂਕ, ਡਾਕਟਰਾਂ, ਵਕੀਲਾਂ, ਤਕਨੀਕੀ ਖੇਤਰ ਦੇ ਲੋਕਾਂ, ਮਜ਼ਦੂਰ, ਕਾਰੋਬਾਰੀ ਸੰਸਥਾਵਾਂ, ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਦੀਆਂ ਯੂਨੀਅਨਾਂ, ਵਿਦਿਆਰਥੀ ਤੇ ਮਹਿਲਾ ਜਥੇਬੰਦੀਆਂ ਵੱਲੋਂ ਵੀ ਸਮਰਥਨ ਦੇ ਬਿਆਨ ਆ ਚੁੱਕੇ ਹਨ।
ਦੇਸ਼ ’ਚ ਜਾਨਲੇਵਾ ਕੋਰੋਨਾ ਵਾਇਰਸ (Coronavirus) ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਇਸ ਵਾਇਰਸ ਦੀ ਵਧਦੀ ਲਾਗ ’ਚ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਫ਼ਿਲਹਾਲ ‘ਐਸਟ੍ਰਾਜੈਨੇਕਾ ਕੋਵੀਸ਼ੀਲਡ’ ਵੈਕਸੀਨ (covishield vaccine) ਦੀ ਬਰਾਮਦ ਉੱਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਪਾਬੰਦੀ ਅਗਲੇ ਹੁਕਮ ਤੱਕ ਜਾਰੀ ਰਹੇਗੀ। ਵੈਕਸੀਨ ਦੀ ਬਰਾਮਦ ਰੋਕਣ ਦਾ ਇੱਕ ਵੱਡਾ ਕਾਰਣ ਭਾਰਤ ’ਚ ਟੀਕਾਕਰਣ ਦੀ ਵਧਦੀ ਰਫ਼ਤਾਰ ਵੀ ਹੈ।
ਵੀਰਵਾਰ ਨੂੰ ਭਾਰਤ ’ਚ ਕੋਰੋਨਾ ਦੀ ਸਥਿਤੀ
¨ ਕੁੱਲ ਮਾਮਲੇ – ਇੱਕ ਕਰੋੜ 17 ਲੱਖ 87 ਹਜ਼ਾਰ 534
¨ ਕੁੱਲ ਡਿਸਚਾਰਜ – ਇੱਕ ਕਰੋੜ 12 ਲੱਖ 31 ਹਜ਼ਾਰ 650
¨ ਕੁੱਲ ਸਰਗਰਮ ਕੇਸ – ਤਿੰਨ ਲੱਖ 95 ਹਜ਼ਾਰ 192
¨ ਕੁੱਲ ਮੌਤਾਂ – ਇੱਕ ਲੱਖ 60 ਹਜ਼ਾਰ 692
¨ ਕੁੱਲ ਟੀਕਾਕਰਣ – 5 ਕਰੋੜ 31 ਲੱਖ 45 ਹਜ਼ਾਰ 790 ਖ਼ੁਰਾਕਾਂ
ਦੇਸ਼ ’ਚ ਕੋਰੋਨਾ ਵੈਕਸੀਨ ਦੀਆਂ ਸਵਾ ਪੰਜ ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੇ ਜਾਣ ਦੇ ਬਾਵਜੂਦ ਇਸ ਮਹਾਮਾਰੀ ਵਾਲੇ ਵਾਇਰਸ ਦੀ ਲਾਗ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾ ਦੇ ਰੋਜ਼ਾਨਾ ਨਵੇਂ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 53,476 ਨਵੇਂ ਕੋਰੋਨਾ ਕੇਸ ਆਏ ਤੇ 251 ਵਿਅਕਤੀਆਂ ਦੀ ਜਾਨ ਚਲੀ ਗਈ। ਉਂਝ 26,490 ਵਿਅਕਤੀ ਇਸ ਲਾਗ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 23 ਅਕਤੂਬਰ ਨੂੰ 53,370 ਮਾਮਲੇ ਦਰਜ ਹੋਏ ਸਨ।
ਪਿਛੋਕੜ
Punjab Breaking News, 25 March 2021 LIVE Updates: ਦੇਸ਼ ’ਚ ਕੋਰੋਨਾ ਵੈਕਸੀਨ ਦੀਆਂ ਸਵਾ ਪੰਜ ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੇ ਜਾਣ ਦੇ ਬਾਵਜੂਦ ਇਸ ਮਹਾਮਾਰੀ ਵਾਲੇ ਵਾਇਰਸ ਦੀ ਲਾਗ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾ ਦੇ ਰੋਜ਼ਾਨਾ ਨਵੇਂ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 53,476 ਨਵੇਂ ਕੋਰੋਨਾ ਕੇਸ ਆਏ ਤੇ 251 ਵਿਅਕਤੀਆਂ ਦੀ ਜਾਨ ਚਲੀ ਗਈ। ਉਂਝ 26,490 ਵਿਅਕਤੀ ਇਸ ਲਾਗ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 23 ਅਕਤੂਬਰ ਨੂੰ 53,370 ਮਾਮਲੇ ਦਰਜ ਹੋਏ ਸਨ।
ਵੀਰਵਾਰ ਨੂੰ ਭਾਰਤ ’ਚ ਕੋਰੋਨਾ ਦੀ ਸਥਿਤੀ
¨ ਕੁੱਲ ਮਾਮਲੇ – ਇੱਕ ਕਰੋੜ 17 ਲੱਖ 87 ਹਜ਼ਾਰ 534
¨ ਕੁੱਲ ਡਿਸਚਾਰਜ – ਇੱਕ ਕਰੋੜ 12 ਲੱਖ 31 ਹਜ਼ਾਰ 650
¨ ਕੁੱਲ ਸਰਗਰਮ ਕੇਸ – ਤਿੰਨ ਲੱਖ 95 ਹਜ਼ਾਰ 192
¨ ਕੁੱਲ ਮੌਤਾਂ – ਇੱਕ ਲੱਖ 60 ਹਜ਼ਾਰ 692
¨ ਕੁੱਲ ਟੀਕਾਕਰਣ – 5 ਕਰੋੜ 31 ਲੱਖ 45 ਹਜ਼ਾਰ 790 ਖ਼ੁਰਾਕਾਂ
ਇੱਕ ਸਮਾਂ ਅਜਿਹਾ ਸੀ, ਜਦੋਂ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਘਟਣ ਲੱਗ ਪਏ ਸਨ। ਇਸ ਵਰ੍ਹੇ 1 ਫ਼ਰਵਰੀ ਨੂੰ 8,635 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਸਨ। ਇੱਕ ਦਿਨ ’ਚ ਕੋਰੋਨਾ ਦੇ ਮਾਮਲਿਆਂ ਦੀ ਇਹ ਗਿਣਤੀ ਇਸ ਸਾਲ ਦੌਰਾਨ ਸਭ ਤੋਂ ਘੱਟ ਹੈ। ਸਭ ਤੋਂ ਵੱਧ ਕੇਸ ਸਤੰਬਰ 2021 ਦੌਰਾਨ ਦਰਜ ਕੀਤੇ ਗਏ ਸਨ।
ਸਿਹਤ ਮੰਤਰਾਲੇ ਅਨੁਸਾਰ ਦੇਸ਼ ਦੇ ਇਨ੍ਹਾਂ 10 ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਨਵੇਂ ਮਰੀਜ਼ ਸਾਹਮਣੇ ਆਏ ਹਨ- ਪੁਣੇ, ਨਾਗਪੁਰ, ਮੁੰਬਈ, ਥਾਣੇ, ਨਾਸਿਕ, ਔਰੰਗਾਬਾਦ, ਬੈਂਗਲੁਰੂ, ਅਰਬਨ ਨਾਂਦੇੜ, ਜਲਗਾਓਂ ਤੇ ਅਕੋਲਾ। ਇਨ੍ਹਾਂ ਵਿੱਚੋਂ ਮਹਾਰਾਸ਼ਟਰ ਦੇ 9 ਜ਼ਿਲ੍ਹੇ ਹਨ ਤੇ ਕਰਨਾਟਕ ਦਾ ਸਿਰਫ਼ ਇੱਕੋ ਜ਼ਿਲ੍ਹਾ ਹੈ।
ਦੋ ਰਾਜਾਂ ਮਹਾਰ਼ਸਟਰ ਤੇ ਪੰਜਾਬ ਵਿੱਚ ਇਹ ਮਾਮਲੇ ਲਗਾਤਾਰ ਵਧ ਰਹੇ ਹਨ। ਇਨ੍ਹਾਂ ਤੋਂ ਇਲਾਵਾ ਗੁਜਰਾਤ, ਮੱਧ ਪ੍ਰਦੇਸ਼, ਕਰਨਾਟਕ, ਤਾਮਿਲ ਨਾਡੂ, ਛੱਤੀਸਗੜ੍ਹ ਤੇ ਚੰਡੀਗੜ੍ਹ ’ਚ ਕੋਰੋਨਾ ਦੀ ਲਾਗ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।
- - - - - - - - - Advertisement - - - - - - - - -