ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਲਾਇਵ ਸੈਸ਼ਨ ਦੌਰਾਨ ਇਹ ਐਲਾਨ ਕੀਤਾ ਹੈ ਕਿ ਪੰਜਾਬ ਰਾਜ 'ਚ ਕਰਫਿਊ 18 ਮਈ ਤੋਂ ਹੱਟਾ ਦਿੱਤਾ ਜਾਵੇਗਾ। ਪਰ ਲੌਕਡਾਊਨ ਜਾਰੀ ਰਹੇਗਾ। ਇਸ ਬਾਰੇ ਵਧੇਰੇ ਜਾਣਕਾਰੀ ਕੱਲ੍ਹ ਦਿੱਤੀ ਜਾਵੇਗੀ।
ਕੈਪਟਨ ਨੇ ਇਹ ਵੀ ਕਿਹਾ ਹੈ ਕਿ ਉਹ ਰੈਡ, ਓਰੇਂਜ ਅਤੇ ਗ੍ਰੀਨ ਜ਼ੋਨ ਦੇ ਹੱਕ 'ਚ ਨਹੀਂ ਹਨ। ਇਸ ਲਈ ਉਹ ਕੇਂਦਰ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕੰਫਾਇਨਮੈਂਟ ਅਤੇ ਨਾਨ ਕੰਨਫਾਇਨਮੈਂਟ ਏਰੀਆ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ।
ਕੰਨਫਾਇਨਮੈਂਟ ਮਤਲਬ ਉਹ ਖੇਤਰ ਜਿੱਥੇ ਕੋਰੋਨਾ ਦੇ ਕੇਸ ਹਨ ਅਤੇ ਨਾਨ ਕੰਨਫਾਇਨਮੈਂਟ ਉਹ ਖੇਤਰ ਜਿੱਥੇ ਕੋਰੋਨਾ ਦੇ ਕੇਸ ਨਹੀਂ ਹਨ। ਹੁਣ ਕੈਪਟਨ ਸਰਕਾਰ ਕੰਨਫਾਇਨਮੈਂਟ ਖੇਤਰ ਨੂੰ ਛੱਡ ਕਿ ਬਾਕੀ ਇਲਾਕੇ ਖੋਲ੍ਹਣ ਦੀ ਤਿਆਰੀ 'ਚ ਹੈ ਤਾਂ ਜੋ ਆਮ ਜਿੰਦਗੀ ਜਲਦੀ ਲੀਹ ਤੇ ਆ ਸਕੇ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਹ ਸਕੂਲ ਖੋਲ੍ਹਣ ਦੇ ਹਾਲੇ ਹੱਕ 'ਚ ਨਹੀਂ ਹਨ ਕਿਉਂਕਿ ਬੱਚਿਆਂ ਦੀ ਸੁਰੱਖਿਆ ਉਨ੍ਹਾਂ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਲਾਸ 'ਚ ਬੱਚਿਆਂ ਨੂੰ ਇੱਕ ਦੂਜੇ ਤੋਂ ਦੂਰ ਰੱਖਣਾ ਸੰਭਵ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ
ਵਿਸ਼ਵ ਬੈਂਕ ਨੇ ਭਾਰਤ ਲਈ ਕੀਤਾ ਵੱਡਾ ਐਲਾਨ
ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ
ਠੇਕੇ ਖੁੱਲ੍ਹਵਾਉਣ ਲਈ ਕੈਪਟਨ ਸਰਕਾਰ ਦੀ ਵੱਡੀ ਧਮਕੀ, ਅਜੇ ਵੀ ਨਹੀਂ ਖੋਲ੍ਹੇ ਠੇਕੇ ਤਾਂ ਹੋਵੇਗੀ ਇਹ ਕਾਰਵਾਈ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਬ੍ਰੇਕਿੰਗ- ਕੈਪਟਨ ਨੇ ਕੀਤਾ ਵੱਡਾ ਐਲਾਨ, ਪੰਜਾਬ ’ਚ 18 ਮਈ ਤੋ ਕਰਫਿਊ ਖ਼ਤਮ ਲੌਕਡਾਊਨ ਸ਼ੁਰੂ
ਏਬੀਪੀ ਸਾਂਝਾ
Updated at:
16 May 2020 07:36 PM (IST)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਲਾਇਵ ਸੈਸ਼ਨ ਦੌਰਾਨ ਇਹ ਐਲਾਨ ਕੀਤਾ ਹੈ ਕਿ ਪੰਜਾਬ ਰਾਜ 'ਚ ਕਰਫਿਊ 18 ਮਈ ਤੋਂ ਹੱਟਾ ਦਿੱਤਾ ਜਾਵੇਗਾ।
ਬ੍ਰੇਕਿੰਗ ਨਿਊਜ਼
- - - - - - - - - Advertisement - - - - - - - - -