ਨਵਾਂ ਸ਼ਹਿਰ 'ਚ 33 ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਹਸਪਤਾਲ ਤੋਂ ਮਿਲੀ ਛੁੱਟੀ
ਏਬੀਪੀ ਸਾਂਝਾ | 16 May 2020 04:17 PM (IST)
ਨਵਾਂ ਸ਼ਹਿਰ ਵਿੱਚ ਅੱਜ 33 ਕੋਰੋਨਾ ਮਰੀਜਾਂ ਦੇ ਸਿਹਤਯਾਬ ਹੋਣ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਛੁੱਟੀ ਦਿਤੀ ਗਈ ਹੈ।
ਨਵਾਂ ਸ਼ਹਿਰ: ਨਵਾਂ ਸ਼ਹਿਰ ਵਿੱਚ ਅੱਜ 33 ਕੋਰੋਨਾ ਮਰੀਜਾਂ ਦੇ ਸਿਹਤਯਾਬ ਹੋਣ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਛੁੱਟੀ ਦਿਤੀ ਗਈ ਹੈ। ਇਹਨਾਂ ਮਰੀਜ ਦੀ ਕੋਰੋਨਾ ਰਿਪੋਰਟ ਅੱਜ ਨੈਗੇਟਿਵ ਆਈ ਸੀ ਜਿਸ ਤੋਂ ਬਾਅਦ ਅੱਜ ਇਹਨਾਂ ਨੂੰ ਆਪਣੇ ਆਪਣੇ ਘਰ ਭੇਜਿਆ ਦਿੱਤਾ ਗਿਆ ਹੈ। ਇਹਨਾਂ ਨੂੰ 14 ਦਿਨ ਹੋਰ ਆਪਣੇ ਘਰਾਂ ਵਿੱਚ ਏਕੰਤਵਾਸ ਰਹਿਣਾ ਪਵੇਗਾ।ਜ਼ਿਲ੍ਹੇ ਵਿੱਚ ਕੁੱਲ 85 ਮਰੀਜ ਇਲਾਜ ਅਧੀਨ ਸਨ।ਸਿਹਤਯਾਬ ਹੋਏ ਮਰੀਜ਼ਾਂ 'ਚ ਮਹਾਰਾਸ਼ਟਰ ਤੋਂ ਆਏ ਸ਼ਰਧਾਲੂ ਵੀ ਸ਼ਾਮਲ ਹਨ।ਇਹਨਾਂ ਵਿੱਚ ਉਹ 3 ਸਾਲ ਦਾ ਛੋਟਾ ਬੱਚਾ ਵੀ ਮੌਜੂਦ ਸੀ ਜੋ ਕੋਰੋਨਾ ਵਾਰਡ ਵਿੱਚ ਭੰਗੜਾ ਪਾ ਮਰੀਜਾਂ ਦਾ ਮਨੋਰੰਜਨ ਕਰਦਾ ਰਿਹਾ ਹੈ। ਸਿਹਤਯਾਬ ਹੋਣ ਤੋਂ ਬਾਅਦ ਘਰ ਜਾ ਰਹੇ ਮਰੀਜਾਂ ਨੇ ਦੱਸਿਆ ਕੇ ਉਹ ਹੁਣ ਬਿਲਕੁਲ ਠੀਕ ਮਿਹਸੂਸ ਕਰ ਰਹੇ ਹਨ। ਡਾਕਟਰਾਂ ਵਲੋਂ ਵੀ ਉਹਨਾਂ ਦਾ ਪੂਰਾ ਖਿਆਲ ਰੱਖਿਆ ਗਿਆ। ਜਿਲਾ ਹਸਪਤਾਲ ਦੇ ਐਸਐਮਓ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਕੇ ਸਾਡੇ ਜ਼ਿਲ੍ਹੇ ਦੇ 33 ਕੋਰੋਨਾ ਮਰੀਜ ਸਿਹਤਯਾਬ ਹੋਣ ਤੋਂ ਬਾਅਦ ਘਰ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 51 ਹੋਰ ਮਰੀਜ਼ ਹਾਲੇ ਇਲਾਜ ਅਧੀਨ ਹਨ। ਜਿਹਨਾਂ ਵਿੱਚੋ 35 ਮਰੀਜ ਇਸ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਹ ਵੀ ਪੜ੍ਹੋ: ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ ਵਿਸ਼ਵ ਬੈਂਕ ਨੇ ਭਾਰਤ ਲਈ ਕੀਤਾ ਵੱਡਾ ਐਲਾਨ ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ ਠੇਕੇ ਖੁੱਲ੍ਹਵਾਉਣ ਲਈ ਕੈਪਟਨ ਸਰਕਾਰ ਦੀ ਵੱਡੀ ਧਮਕੀ, ਅਜੇ ਵੀ ਨਹੀਂ ਖੋਲ੍ਹੇ ਠੇਕੇ ਤਾਂ ਹੋਵੇਗੀ ਇਹ ਕਾਰਵਾਈ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ