(Source: Poll of Polls)
Firozpur News: ਮਾਤਮ 'ਚ ਬਦਲੀਆਂ ਖੁਸ਼ੀਆਂ! ਅਨੰਦ ਕਾਰਜ ਮਗਰੋਂ ਲਾੜੀ ਦੀ ਮੌਤ, ਬਾਰਾਤ ਖਾਲੀ ਹੱਥ ਪਰਤੀ
Firozpur News: ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਆਈ ਹੈ। ਇੱਥੇ ਵਿਆਹ ਦੀਆਂ ਖੁਸ਼ੀਆਂ ਅਚਾਨਕ ਮਾਤਮ ਵਿੱਚ ਬਦਲ ਗਈਆਂ। ਵਿਆਹ ਦੌਰਾਨ ਲਾੜੀ ਦਾ ਬਲੱਡ ਪ੍ਰੈਸ਼ਰ (ਬੀਪੀ) ਲੋਅ ਹੋ ਗਿਆ।
Firozpur News: ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਆਈ ਹੈ। ਇੱਥੇ ਵਿਆਹ ਦੀਆਂ ਖੁਸ਼ੀਆਂ ਅਚਾਨਕ ਮਾਤਮ ਵਿੱਚ ਬਦਲ ਗਈਆਂ। ਵਿਆਹ ਦੌਰਾਨ ਲਾੜੀ ਦਾ ਬਲੱਡ ਪ੍ਰੈਸ਼ਰ (ਬੀਪੀ) ਲੋਅ ਹੋ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬਾਰਾਤ ਨੂੰ ਖਾਲੀ ਹੱਥ ਪਰਤਣਾ ਪਿਆ। ਲੜਕੀ ਦੇ ਪਰਿਵਾਰ ਵਾਲਿਆਂ ਨੂੰ ਡੋਲੀ ਦੀ ਥਾਂ ਅਰਥੀ ਕੱਢਣੀ ਪਈ।
ਦਰਅਸਲ ਮਾਮਲਾ ਗੁਰੂਹਰਸਹਾਏ ਦੇ ਪਿੰਡ ਸਵਾਹਵਾਲਾ ਦਾ ਹੈ। ਇੱਥੇ ਜੈ ਚੰਦ ਦੀ 23 ਸਾਲਾ ਬੇਟੀ ਨੀਲਮ ਦਾ ਸੋਮਵਾਰ ਨੂੰ ਵਿਆਹ ਸੀ। ਪਿੰਡ ਰੁਕਨਾ ਬਸਤੀ ਵਾਸੀ ਮਹਿੰਦਰ ਕੁਮਾਰ ਥਿੰਦ ਦਾ ਲੜਕਾ ਗੁਰਪ੍ਰੀਤ ਬਾਰਾਤ ਲੈ ਕੇ ਪਹੁੰਚਿਆ ਸੀ। ਪਰਿਵਾਰ ਨੇ ਬਾਰਾਤ ਦਾ ਧੂਮਧਾਮ ਨਾਲ ਸਵਾਗਤ ਕੀਤਾ। ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ।
ਨੀਲਮ ਦੀ ਮਾਂ ਨੇ ਦੱਸਿਆ ਕਿ ਆਨੰਦ ਕਾਰਜ ਤੋਂ ਪਹਿਲਾਂ ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਉਹ ਘਬਰਾਹਟ ਮਹਿਸੂਸ ਕਰ ਰਹੀ ਸੀ। ਇਸ ਤੋਂ ਬਾਅਦ ਉਸ ਨੂੰ ਪੀਣ ਲਈ ਪਾਣੀ ਦਿੱਤਾ ਗਿਆ ਤੇ ਉਸ ਨੇ ਰਾਹਤ ਮਹਿਸੂਸ ਕੀਤੀ। ਫਿਰ ਅਨੰਦ ਕਾਰਜ ਹੋ ਗਿਆ। ਜਦੋਂ ਬੇਟੀ ਨੂੰ ਸਟੇਜ 'ਤੇ ਲਿਜਾਇਆ ਜਾ ਰਿਹਾ ਸੀ ਤਾਂ ਉਹ ਬੇਹੋਸ਼ ਹੋ ਗਈ। ਨੀਲਮ ਦੇ ਚਿਹਰੇ 'ਤੇ ਪਾਣੀ ਛਿੜਕਿਆ ਗਿਆ, ਪਰ ਉਸ ਨੂੰ ਹੋਸ਼ ਨਹੀਂ ਆਇਆ।
ਕਰੀਬ 10 ਮਿੰਟ ਤੱਕ ਲੋਕਾਂ ਨੇ ਲਾੜੀ ਨੂੰ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਨੇ ਤੁਰੰਤ ਪਿੰਡ ਦੇ ਡਾਕਟਰ ਨੂੰ ਬੁਲਾ ਕੇ ਲੜਕੀ ਨੂੰ ਦਿਖਾਇਆ। ਉਸੇ ਸਮੇਂ ਡਾਕਟਰ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ ਜਿਸ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ।