ਡੇਰਾ ਬਾਬਾ ਨਾਨਕ : 15 ਅਗਸਤ ਤੋਂ ਪਹਿਲਾਂ ਅੰਤਰਰਾਸ਼ਟਰੀ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐਸਐਫ) ਦੀ 10 ਬਟਾਲੀਅਨ ਨੇ ਡੇਰਾ ਬਾਬਾ ਨਾਨਕ ਟਾਊਨ ਨੇੜੇ ਸਰਹੱਦੀ ਚੌਕੀ ਨੇੜੇ ਘੁਸਪੈਠ ਕਰ ਰਹੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਫੜਿਆ ਹੈ।  ਇਸ ਘਟਨਾ ਦੀ ਪੁਸ਼ਟੀ ਗੁਰਦਾਸਪੁਰ ਵਿੱਚ ਤਾਇਨਾਤ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕੀਤੀ।
 
ਜਾਣਕਾਰੀ ਅਨੁਸਾਰ ਦੋਵਾਂ ਦੀ ਪਛਾਣ ਕਿਸ਼ਨ ਮਸੀਹ ਪੁੱਤਰ ਭੋਲਾ ਮਸੀਹ (26) ਅਤੇ ਰਬੀਜ਼ ਮਸੀਹ ਪੁੱਤਰ ਸਾਜਿਦ ਮਸੀਹ (18) ਵਾਸੀ ਪਿੰਡ ਭੋਲਾ ਬਾਜਵਾ ਜ਼ਿਲ੍ਹਾ ਨਾਰੋਵਾਲ ਵਜੋਂ ਹੋਈ ਹੈ। ਪਾਕਿਸਤਾਨੀ ਘੁਸਪੈਠੀਆਂ ਕੋਲੋਂ ਦੋ ਮੋਬਾਈਲ ਫ਼ੋਨ, 500 ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ।   

 ਡੇਰਾ ਬਾਬਾ ਨਾਨਕ ਟਾਊਨ (ਬੀਓਪੀ) ਵਿਖੇ ਤਾਇਨਾਤ ਜਵਾਨਾਂ ਨੇ 2 ਪਾਕਿਸਤਾਨੀ ਨਾਗਰਿਕਾਂ ਨੂੰ ਕੌਮਾਂਤਰੀ ਸਰਹੱਦ ਪਾਰ ਕਰਦੇ ਦੇਖਿਆ। ਦੋਵੇਂ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋ ਗਏ ਸਨ। ਜਿਸ ਤੋਂ ਬਾਅਦ  ਡੇਰਾ ਬਾਬਾ ਨਾਨਕ ਟਾਊਨ (ਬੀਓਪੀ) ਵਿਖੇ ਤਾਇਨਾਤ ਜਵਾਨਾਂ ਨੇ ਦੋਵੇਂ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਬੀਐਸਐਫ ਦੇ ਜਵਾਨਾਂ ਨੂੰ
  ਤਲਾਸ਼ੀ ਦੌਰਾਨ ਦੋਵਾਂ ਕੋਲੋਂ ਦੋ ਮੋਬਾਈਲ ਮਿਲੇ ਹਨ। 500 ਪਾਕਿਸਤਾਨੀ ਰੁਪਏ, ਦੋ ਆਈਡੀ ਕਾਰਡ, ਇੱਕ ਤੰਬਾਕੂ ਦਾ ਪੈਕਟ ਵੀ ਮਿਲਿਆ ਹੈ। ਬੀਐਸਐਫ ਨੇ ਦੋਵਾਂ ਨੂੰ ਮੁੱਢਲੀ ਪੁੱਛਗਿੱਛ ਲਈ ਡੀਸੀ (ਜੀ) ਦੀ ਟੀਮ ਕੋਲ ਭੇਜ ਦਿੱਤਾ ਹੈ। ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਦੇ ਨਿਰਦੇਸ਼ਾਂ 'ਤੇ ਬੀਐਸਐਫ ਦੇ ਜਵਾਨ ਪੂਰੀ ਤਿਆਰੀ ਨਾਲ ਸਰਹੱਦ ਦੀ ਸੁਰੱਖਿਆ ਲਈ ਡਟੇ ਹੋਏ ਹਨ।

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।