ਜਲਾਲਾਬਾਦ : ਬੀਐਸਐਫ ਨੇ ਸਰਹੱਦ ਤੋਂ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਹੱਦ 'ਤੇ ਬੀਐਸਐਫ ਨੇ ਪਾਕਿਸਤਾਨੀ ਘੁਸਪੈਠ ਨੂੰ ਦੇਖ ਕੇ ਤਿੰਨ ਗੋਲੀਆਂ ਚਲਾਈਆਂ। ਉਹ ਬਚਾਅ ਲਈ ਭੱਜਿਆ ਅਤੇ ਇੱਕ ਪਿਲਰ ਨਾਲ ਟਕਰਾ ਗਿਆ, ਇਸ ਦੌਰਾਨ ਉਸ ਦੀ ਬਾਂਹ ਪਿੱਲਰ ਨਾਲ ਟਕਰਾ ਜਾਣ ਕਾਰਨ ਉਹ ਜ਼ਖਮੀ ਹੋ ਗਿਆ ਹੈ। 


 

ਜਿਸ ਤੋਂ ਬਾਅਦ ਜਵਾਨਾਂ ਨੇ ਉਸ ਨੂੰ ਕਾਬੂ ਕਰਕੇ ਹਸਪਤਾਲ 'ਚ ਦਾਖਲ ਕਰਵਾਇਆ। ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ 'ਚੋਂ 520 ਰੁਪਏ ਪਾਕਿਸਤਾਨੀ ਕਰੰਸੀ , ਦੋ ਪਾਕਿ ਸਿਮ ਕਾਰਡ ਅਤੇ ਇਕ ਪਰਚੀ ਬਰਾਮਦ ਹੋਈ। ਬੀਐਸਐਫ ਨੇ ਉਸ ਨੂੰ ਫੜ ਕੇ ਸਦਰ ਥਾਣੇ ਦੇ ਹਵਾਲੇ ਕਰ ਦਿੱਤਾ। ਪੁਲੀਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਪੁਲੀਸ ਅਨੁਸਾਰ ਬੀਐਸਐਫ ਬਟਾਲੀਅਨ-52 ਦੇ ਜਵਾਨ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਨੇੜੇ ਗਸ਼ਤ ਕਰ ਰਹੇ ਸਨ। ਬੀਓਪੀ (ਨਿਗਰਾਨੀ ਚੌਕੀ) ਸੰਤੋਖ ਸਿੰਘ ਵਾਲਾ ਨੇੜੇ ਬੀਐਸਐਫ ਜਵਾਨ ਜੀਡੀ ਗੌਰਾਂਗਾ ਪੰਡਿਤ ਨੇ ਦੇਖਿਆ ਕਿ ਪਾਕਿਸਤਾਨ ਵਾਲੇ ਪਾਸਿਓਂ ਇੱਕ ਘੁਸਪੈਠੀਆ ਭਾਰਤ ਵਿੱਚ ਦਾਖਲ ਹੋ ਰਿਹਾ ਹੈ। ਬਾਰਡਰ ਪਿਲਰ ਨੰਬਰ-229/ਐਮ ਵਾਲੇ ਪਾਸਿਓਂ ਭਾਰਤੀ ਸਰਹੱਦ ਵਿੱਚ ਦਾਖਲ ਹੋ ਕੇ ਪਾਕਿਸਤਾਨੀ ਨਾਗਰਿਕ ਕੰਡਿਆਲੀ ਤਾਰ ਵੱਲ ਵਧ ਰਿਹਾ ਸੀ। ਜਵਾਨ ਨੇ ਉਸ ਨੂੰ ਉਥੇ ਹੀ ਰੁਕਣ ਦੀ ਚਿਤਾਵਨੀ ਦਿੱਤੀ ਪਰ ਉਹ ਤੇਜ਼ੀ ਨਾਲ ਕੰਡਿਆਲੀ ਤਾਰ ਵੱਲ ਵਧਣ ਲੱਗਾ।

ਇਸ ਦੇ ਨਾਲ ਹੀ ਜਵਾਨ ਨੇ ਆਪਣੀ ਰਾਈਫਲ ਤੋਂ ਤਿੰਨ ਗੋਲੀਆਂ ਚਲਾਈਆਂ। ਪਾਕਿਸਤਾਨੀ ਘੁਸਪੈਠੀਏ ਉਸ ਨੂੰ ਬਚਾਉਣ ਲਈ ਭੱਜਿਆ ਅਤੇ ਇੱਕ ਪਿਲਰ ਨਾਲ ਟਕਰਾ ਗਿਆ ,ਜਿਸ ਨਾਲ ਉਸਦੀ ਬਾਂਹ 'ਤੇ ਸੱਟ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਮੁਹੰਮਦ ਰਫੀਕ ਪੁੱਤਰ ਮੁਹੰਮਦ ਹਨੀਫ ਵਾਸੀ ਨੰਬਰ 95-ਡੀ ਤਹਿਸੀਲ ਨੂਰਪੁਰ ਪਾਕਿਸਤਾਨ ਵਜੋਂ ਹੋਈ ਹੈ। ਉਸ ਦੇ ਕਬਜ਼ੇ 'ਚੋਂ 520 ਰੁਪਏ ਦੀ ਪਾਕਿਸਤਾਨੀ ਕਰੰਸੀ, 2 ਪਾਕਿਸਤਾਨੀ ਸਿਮ ਕਾਰਡ ਅਤੇ ਇਕ ਪਰਚੀ ਬਰਾਮਦ ਹੋਈ ਹੈ। ਪੁਲਿਸ ਥਾਣਾ ਸਦਰ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।