ਪੜਚੋਲ ਕਰੋ
Advertisement
BSF ਨੇ ਦੇਸ਼ ਵਿਰੋਧੀ ਅਨਸਰਾਂ ਦੀਆਂ ਕੋਸ਼ਿਸ਼ਾਂ ਨੂੰ ਕੀਤਾ ਨਾਕਾਮ, AK 47 ਅਤੇ ਹੋਰ ਹਥਿਆਰ ਬਰਾਮਦ
ਬੀਐਸਐਫ ਨੇ ਸ਼ਨੀਵਾਰ ਨੂੰ ਇੱਕ ਟਵੀਟ ਵਿੱਚ ਕਿਹਾ, “ਬੀਐਸਐਫ ਦੇ ਜਵਾਨਾਂ ਨੇ ਦੇਸ਼ ਵਿਰੋਧੀ ਅਨਸਰਾਂ ਵਿਰੁੱਧ ਹਥਿਆਰਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ।”
ਨਵੀਂ ਦਿੱਲੀ: ਸਰਹੱਦ ਦੀ ਸੁਰੱਖਿਆ ਵਿੱਚ ਤਾਇਨਾਤ ਸਰਹੱਦੀ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਪੰਜਾਬ ਦੇ ਅਬੋਹਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਹਥਿਆਰਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ ਹੈ। ਇਹ ਜਾਣਕਾਰੀ ਬੀਐਸਐਫ ਨੇ ਸ਼ਨੀਵਾਰ ਨੂੰ ਦਿੱਤੀ। ਇਸ ਦੌਰਾਨ ਬੀਐਸਐਫ ਦੀ ਟੁਕੜੀ ਨੇ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ।
ਬੀਐਸਐਫ ਨੇ ਸ਼ਨੀਵਾਰ ਨੂੰ ਇੱਕ ਟਵੀਟ ਵਿੱਚ ਕਿਹਾ, “ਬੀਐਸਐਫ ਦੇ ਜਵਾਨਾਂ ਨੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਹਥਿਆਰਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਅਬੋਹਰ ਵਿਖੇ ਭਾਰਤ-ਪਾਕਿ ਸਰਹੱਦ ‘ਤੇ ਤਸਕਰੀ ਦੀ ਕੋਸ਼ਿਸ਼ ਨੂੰ ਨਕਾਮ ਕਰਦਿਆਂ ਵੱਡੀ ਮਾਤਰਾ ਵਿੱਚ ਹਥਿਆਰਾਂ ਦੀ ਨੂੰ ਖੇਪ ਨੂੰ ਫੜਿਆ। ਇਸ ਵਿਚ ਤਿੰਨ AK47 ਰਾਈਫਲਾਂ, 6 ਮੈਗਜ਼ੀਨ ਅਤੇ 91 ਰਾਊਂਡ, ਦੋ M-16 ਰਾਈਫਲਾਂ ਦੇ ਨਾਲ 4 ਮੈਗਜ਼ੀਨ ਅਤੇ 57 ਰਾਉਂਡ ਸਣੇ ਦੋ ਪਿਸਤੌਲ ਸਮੇਤ 4 ਮੈਗਜ਼ੀਨ ਤੇ 20 ਰਾਊਂਡ ਸ਼ਾਮਲ ਹਨ।“
ਹਾਲ ਹੀ ਵਿੱਚ ਬੀਐਸਐਫ ਨੇ ਜੰਮੂ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਕੰਡਿਆਲੀ ਤਾਰ ਦੇ ਨੇੜੇ ਇੱਕ ਸੁਰੰਗ ਦਾ ਪਤਾ ਲਗਾਇਆ। ਅਧਿਕਾਰੀਆਂ ਨੇ ਕਿਹਾ ਕਿ ਬੀਐਸਐਫ ਨੇ ਇਹ ਪਤਾ ਲਗਾਉਣ ਲਈ ਪੂਰੇ ਖੇਤਰ ਵਿਚ ਇੱਕ ਵੱਡਾ ਅਭਿਆਨ ਚਲਾਇਆ ਕਿ ਕਿਤੇ ਹੋਰ ਵੀ ਅਜਿਹੀਆਂ ਸੁਰੰਗਾਂ ਹਨ ਜਾਂ ਨਹੀਂ। ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ 5 ਲੋਕਾਂ ਨੂੰ ਕੀਤਾ ਗਿਆ ਭਾਰਤ ਦੇ ਹਵਾਲੇ: ਸੂਤਰ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904On 12 Sept' 2020, alert BSF troops foiled attempt by anti-national elements & recovered 03 AK-47 rifles with 06 magazines & 91 rds, 02 M-16 Rifles with 04 magazines & 57 Rds and 02 Pistols with 04 magazines & 20 rds along Indo-Pak border of Abohar, Distt Ferozepur, Punjab. (1/n) pic.twitter.com/dYgCh3sM7q
— BSF (@BSF_India) September 12, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
ਦੇਸ਼
Advertisement