ਪੜਚੋਲ ਕਰੋ
Advertisement
ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ 5 ਲੋਕਾਂ ਨੂੰ ਕੀਤਾ ਗਿਆ ਭਾਰਤ ਦੇ ਹਵਾਲੇ: ਸੂਤਰ
ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਨੇ ਸ਼ਨੀਵਾਰ ਨੂੰ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਏ ਪੰਜ ਜਵਾਨਾਂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ।
ਗੁਹਾਟੀ: ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਨੇ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਪੰਜ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਕਰ ਦਿੱਤਾ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਸ਼ੁੱਕਰਵਾਰ ਨੂੰ ਅਸਾਮ ਦੇ ਤੇਜਪੁਰ ਵਿਖੇ ਰੱਖਿਆ ਪੀਆਰਓ ਨੇ ਕਿਹਾ ਸੀ ਕਿ ਅਪਰ ਸੁਬਾਨਸਿਰੀ ਦੇ ਪੰਜ ਨੌਜਵਾਨ ਜੋ ਅਸਲ ਕੰਟਰੋਲ ਰੇਖਾ (ਐਲਏਸੀ) ਨੂੰ ਪਾਰ ਕਰ ਕੇ ਚੀਨ ਦੀ ਸਰਹੱਦ ‘ਚ ਗਏ ਸੀ ਨੂੰ 12 ਸਤੰਬਰ ਨੂੰ ਸਵੇਰੇ ਸਾਢੇ 9 ਵਜੇ ਪੀਐਲਏ ਦੁਆਰਾ ਵਾਪਸ ਭੇਜਿਆ ਜਾਵੇਗਾ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਵੀ ਇਸ ਸਬੰਧੀ ਟਵੀਟ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ “ਚੀਨੀ ਪੀਐਲਏ ਨੇ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਦੇ ਹਵਾਲੇ ਕਰਨ ਦੀ ਪੁਸ਼ਟੀ ਕੀਤੀ ਹੈ। 5 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਇੱਕ ਵਿਧਾਇਕ ਨੇ ਚੀਨੀ ਸੈਨਿਕਾਂ ਵਲੋਂ ਆਪਣੇ ਨੌਜਵਾਨਾਂ ਨੂੰ ਲੈ ਜਾਣ ਦੇ ਦੋਸ਼ ਲਗਾਉਂਦਿਆਂ ਕੇਂਦਰ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਦੀਆਂ ਕੂਟਨੀਤਿਕ ਕੋਸ਼ਿਸ਼ਾਂ ਕੀਤੀਆਂ ਜੋ ਰੰਗ ਲਿਆਉਂਦੀਆਂ ਨਜ਼ਰ ਆਈਆਂ।
ਦੂਜੇ ਪਾਸੇ ਚੀਨ ਦੇ ਅਧਿਕਾਰਤ ਅਖਬਾਰ ਗਲੋਬਲ ਟਾਈਮਜ਼ ਦੇ ਸੰਪਾਦਕ ਹੂ ਸਿਜਿਨ ਨੇ ਟਵੀਟ ਕਰ ਕਿਹਾ ਸੀ ਕਿ ਪੰਜਾਂ ਨੌਜਵਾਨ ਭਾਰਤ ਦੀ ਖੁਫੀਆ ਏਜੰਸੀ ਦਾ ਹਿੱਸਾ ਸੀ। ਗਲੋਬਲ ਟਾਈਮਜ਼ ਦੇ ਅਨੁਸਾਰ, ਉਹ ਦੱਖਣੀ ਤਿੱਬਤ ਵਿੱਚ ਉਸ ਸਮੇਂ ਫੜੇ ਗਏ ਜਦੋਂ ਉਹ ਚੀਨ ਦੀ ਖੁਫੀਆ ਜਾਣਕਾਰੀ ਚੋਰੀ ਕਰ ਰਹੇ ਸੀ। ਦੱਸ ਦੇਈਏ ਕਿ ਚੀਨ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦਾ ਹਿੱਸਾ ਮੰਨਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904#HarKaDeshKeNaam#WeCare #ArunachalPradesh Good news #India... By persistent efforts of #IndianArmy, 5 hunters of #UpperSubansiri, who crossed over #LAC on 2 Sept, will finally return on 12 Sept. #PLA will hand them over to #India in #Damai #China at 0930hrs morning. #LohitValley pic.twitter.com/FtyRaFLVXl
— PRO Defence Tezpur (Assam/Arunachal Pradesh) (@ProAssam) September 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement