ਜਲੰਧਰ: ਕੈਸ਼ ਲਈ ATM ਦੀ ਲਾਈਨ ਵਿੱਚ ਲੱਗੇ ਜਲੰਧਰ ਦੇ ਕੱਪੜਾ ਕਾਰੋਬਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਬੈਂਕ ਆਫ਼ ਬੜੋਦਾ ਦੀ ਚਿੱਕ ਚੈੱਕ ਚੌਕ ਵਿਚਲੀ ਬਰਾਂਚ ਵਿੱਚ ਕੱਪੜਾ ਕਾਰੋਬਾਰੀ ਰੇਸ਼ਮ ਲਾਲ ਕੈਸ਼ ਲਈ ਇੱਕ ਘੰਟੇ ਤੋਂ ਲਾਈਨ ਵਿੱਚ ਲੱਗਾ ਹੋਇਆ ਸੀ।

ਲੰਮੇ ਸਮੇਂ ਤੱਕ ਲਾਈਨ ਵਿੱਚ ਲੱਗੇ ਰਹਿਣ ਕਾਰਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਰੇਸ਼ਮ ਲਾਲ ਨੂੰ ਤੁਰੰਤ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੋਟ ਬੰਦੀ ਦੇ ਕਾਰਨ ਹੁਣ ਤੱਕ ਦੇਸ਼ ੲਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ ਜਲਾਲਾਬਾਦ ਵਿੱਚ ਬੈਂਕ ਦੀ ਲਾਈਨ ਵਿੱਚ ਲੱਗੇ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ।