'ਪੰਜਾਬ ਦੇ ਹਾਲਾਤ: ਵਪਾਰੀਆਂ, ਉਦਯੋਗਪਤੀਆਂ ਤੇ ਡਾਕਟਰਾਂ ਦੇ ਹੋ ਰਹੇ ਨੇ ਕਤਲ, ਵਪਾਰੀਆਂ ਨੇ ਦੂਜੇ ਸੂਬਿਆਂ ਨੂੰ ਪਾਏ ਚਾਲੇ'
ਇਸ ਤੋਂ ਇਲਾਵਾ ਕੇਜਰੀਵਾਲ ਅਤੇ ਇਸਦੀ ਦਿੱਲੀ ਵਾਲੀ ਧਾੜਵੀ ਜੁੰਡਲੀ ਆਪਣੀਆਂ ਜੇਬਾਂ ਭਰਨ ਲਈ ਉਦਯੋਗਪਤੀਆਂ ਨੂੰ ਡਰਾਉਂਦੀ, ਧਮਕਾਉਂਦੀ ਅਤੇ ਸ਼ੋਸ਼ਣ ਕਰਦੀ ਹੈ । ਇਹ ਤ੍ਰਾਸਦੀ ਉਦਯੋਗਾਂ ਦੇ ਭੱਜਣ ਦਾ ਮੁੱਖ ਕਾਰਨ ਹੈ, ਜਿਸ ਕਰਕੇ ਪੰਜਾਬ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ ।

Punjab News: ਪੰਜਾਬ ਵਿੱਚ ਵਪਾਰੀਆਂ ਤੋਂ ਮੰਗੀਆਂ ਜਾ ਰਹੀਆਂ ਫਿਰੌਤੀਆਂ ਤੇ ਲੰਘੇ ਕੱਲ੍ਹ ਅਬੋਹਰ ਵਿੱਚ ਹੋਏ ਵੱਡੇ ਕਾਰੋਬਾਰੀ ਦੇ ਕਤਲ ਤੋਂ ਬਾਅਦ ਵਪਾਰੀਆਂ ਵਿੱਚ ਡਰ ਦਾ ਮਾਹੌਲ ਹੈ। ਉਹ ਲੰਬੇ ਸਮੇਂ ਤੋਂ ਸਰਕਾਰ ਤੇ ਪੁਲਿਸ ਤੋਂ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਪਣਾ ਵਪਾਰ ਮੱਧ ਪ੍ਰਦੇਸ਼ ਵਿੱਚ ਸ਼ੁਰੂ ਕਰਨ। ਇਸ ਮੀਟਿੰਗ ਨੂੰ ਲੈ ਕੇ ਹੁਣ ਸਰਕਾਰ ਨੂੰ ਫਿਕਰਮੰਦ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿੱਚੋਂ ਵਪਾਰੀਆਂ ਦਾ ਸਰਕਾਰ ਤੇ ਪੁਲਿਸ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ।
ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ,
ਪੰਜਾਬ ਦੇ ਹਾਲਾਤ:
• 2022 ਵਿੱਚ, ਪੰਜਾਬ ਦੇ ਉਦਯੋਗਪਤੀਆਂ ਨੇ ਯੂ.ਪੀ. ਵਿੱਚ ₹2,950 ਕਰੋੜ ਦੀ ਨਿਵੇਸ਼ ਕੀਤਾ ।
• 2023 ਵਿੱਚ, ਉਨ੍ਹਾਂ ਨੇ ਯੂ.ਪੀ. ਸਰਕਾਰ ਨਾਲ ₹9,000 ਕਰੋੜ ਦੇ MoUs ਸਾਈਨ ਕੀਤੇ ।
• ਹੁਣ 2025 ਵਿੱਚ, ਬੀਤੇ ਕੱਲ੍ਹ ਹੀ ਉਦਯੋਗਪਤੀਆਂ ਨੇ ਮੱਧ ਪ੍ਰਦੇਸ਼ ਵਿੱਚ ₹15,000 ਕਰੋੜ ਦੇ ਨਿਵੇਸ਼ ਦਾ ਐਲਾਨ ਕੀਤਾ ।
ਜਿਹੜਾ ਪੰਜਾਬ 2007 ਤੋਂ 2017 ਤੱਕ ਵਪਾਰ ਅਤੇ ਉਦਯੋਗ ਲਈ ਸਭ ਤੋਂ ਸ਼ਾਨਦਾਰ ਸੂਬਾ ਸੀ, ਅੱਜ ਸਮੁੱਚਾ ਉਦਯੋਗ ਅਤੇ ਵਪਾਰ ਪੰਜਾਬ ‘ਚ ਰਹਿਣਾ ਕਿਉਂ ਪਸੰਦ ਨਹੀਂ ਕਰ ਰਿਹਾ ?
ਕਿਉਂਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਬੇਕਾਬੂ ਹੋ ਚੁੱਕੀ ਹੈ, ਗੈਂਗਸਟਰ ਰਾਜ ਚੱਲ ਰਿਹਾ ਹੈ, ਵਪਾਰੀਆਂ, ਉਦਯੋਗਪਤੀਆਂ, ਡਾਕਟਰਾਂ ਅਤੇ ਪੇਸ਼ਾਵਰ ਲੋਕਾਂ ਦੇ ਦਿਨ ਦਿਹਾੜੇ ਕਤਲ ਅਤੇ ਫ਼ਿਰੌਤੀਆਂ ਦਾ ਸਿਲਸਿਲਾ ਸ਼ਰੇਆਮ ਚੱਲ ਰਿਹਾ ਹੈ ।
State of Affairs in Punjab:
— Sukhbir Singh Badal (@officeofssbadal) July 8, 2025
• In 2022, Punjab industrialists invested Rs 2,950 crores in UP.
• In 2023, they signed MoUs worth Rs 9,000 crore with UP.
• In 2025, just yesterday, they promised a Rs 15,000 crore investment in Madhya Pradesh!
Punjab was a preferred investment… pic.twitter.com/yt1b28F9JZ
ਇਸ ਤੋਂ ਇਲਾਵਾ ਕੇਜਰੀਵਾਲ ਅਤੇ ਇਸਦੀ ਦਿੱਲੀ ਵਾਲੀ ਧਾੜਵੀ ਜੁੰਡਲੀ ਆਪਣੀਆਂ ਜੇਬਾਂ ਭਰਨ ਲਈ ਉਦਯੋਗਪਤੀਆਂ ਨੂੰ ਡਰਾਉਂਦੀ, ਧਮਕਾਉਂਦੀ ਅਤੇ ਸ਼ੋਸ਼ਣ ਕਰਦੀ ਹੈ । ਇਹ ਤ੍ਰਾਸਦੀ ਉਦਯੋਗਾਂ ਦੇ ਭੱਜਣ ਦਾ ਮੁੱਖ ਕਾਰਨ ਹੈ, ਜਿਸ ਕਰਕੇ ਪੰਜਾਬ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ ।
ਸੂਬੇ ਦੀ ਨਾਕਾਮ ਵਿਵਸਥਾ, ਮਾਰੂ ਨੀਤੀਆਂ ਅਤੇ ਫਜ਼ੂਲ ਖ਼ਰਚਿਆਂ ਕਰਕੇ ਪੰਜਾਬ ਕਰਜ਼ੇ ਦੀ ਦਲਦਲ ‘ਚ ਧਸ ਚੁੱਕਿਆ ਹੈ। ਇਹ ਉਨ੍ਹਾਂ ਪੰਜਾਬੀਆਂ ਨਾਲ ਵੱਡਾ ਧੋਖਾ ਹੋਇਆ ਹੈ, ਜਿਨ੍ਹਾਂ ਨੇ ਪੰਜਾਬ ਵਿੱਚ ਆਪ ਸਰਕਾਰ ਨੂੰ ਇੰਨੀ ਵੱਡੀ ਜਿੱਤ ਦਿਵਾਈ ਸੀ । ਪਰ ਹੁਣ ਲੋਕ ਚੁੱਪ ਨਹੀਂ ਰਹਿਣਗੇ, ਇਨ੍ਹਾਂ ਨੂੰ ਪੰਜਾਬੀਆਂ ਦੇ ਹਰ ਸਵਾਲ ਦਾ ਜਵਾਬ ਦੇਣਾ ਪਵੇਗਾ ।






















