ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਵਾਲਮੀਕ ਸਮਾਜ ਨੂੰ 12 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਵਾਪਸ ਲੈਣ ਦੀ ਅਪੀਲ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਬਾਰ ਫਿਰ ਵਾਲਮੀਕ ਸਮਾਜ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਰੱਖੜੀ ਦਾ ਤਿਉਹਾਰ ਅਤੇ ਅਜ਼ਾਦੀ ਦੀ 75ਵੀਂ ਵਰੇਗੰਢ ਦੇ ਮੱਦੇਜ਼ਰ 12 ਅਹਸਤ ਨੂੰ ਬੰਦ ਦੇ ਸੱਦੇ ਨੂੰ ਵਾਪਸ ਲੈ ਲੈਣ।
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਵਾਲਮੀਕ ਸਮਾਜ ਦੀਆਂ ਮੰਗਾਂ ਨੂੰ ਪੂਰੇ ਵਿਸਥਾਰ ਨਾਲ ਵਿਚਾਰ ਕੇ ਸਕਰਾਤਮਕ ਹੱਲ ਕੱਢਿਆ ਜਾਵੇਗਾ। ਅੱਜ ਇੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵਾਲਮੀਕ ਸਮਾਜ ਦੇ ਆਗੂਆਂ ਨੇ ਪਾਵਨ ਵਾਲਮੀਕ ਤੀਰਥ ਪ੍ਰਬੰਧਕ ਕਮੇਟੀ, ਪੰਜਾਬ ਦੇ ਬੈਨਰ ਹੇਠ ਮੰਗਾਂ ਸਬੰਧੀ ਮੰਗ ਪੱਤਰ ਸੌਪਿਆ।ਇਸ ਮੌਕੇ ਮੰਗ ਪੱਤਰ ਦੇਣ ਆਏ ਅਗੂਆਂ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਰੋਸਾ ਦਿੱਤਾ ਕਿ ਜਲਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ ਜਾਵੇਗੀ।
ਇਸ ਦੇ ਨਾਲ ਹੀ ਮੰਤਰੀ ਨੇ ਵਾਲਮੀਕ ਸਮਾਜ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਪੂਰਾ ਦੇਸ਼ 15 ਅਗਸਤ ਨੂੰ ਅਜ਼ਾਦੀ ਦੀ 75ਵੀਂ ਵਰੇਗੰਢ ਮਨਾ ਰਿਹਾ ਹੈ ਅਤੇ ਰੱਖੜੀ ਦਾ ਤਿਉਹਾਰ ਵੀ ਇੰਨਾਂ ਦਿਨਾ ਵਿਚ ਹੈ, ਸੋ ਇਸ ਕਰਕੇ 12 ਅਗਸਤ ਨੂੰ ਵਾਲਮੀਕ ਸਮਾਜ ਵਲੋਂ ਬੰਦ ਦੇ ਸੱਦੇ ਨੂੰ ਵਾਪਸ ਲੈ ਲਿਆ ਜਾਵੇ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਅੱਜ ਵਾਲਮੀਕ ਸਮਾਜ ਦੇ ਅਗੂਆਂ ਵਲੋਂ ਸਿਰਫ ਮੰਗ ਪੱਤਰ ਸੌਂਪਣ ਸਬੰਧੀ ਸੱਦਾ ਦਿੱਤਾ ਗਿਆ ਸੀ, ਪਰ ਸਰਕਾਰੀ ਰੁਝੇਵੇਂ ਰੱਦ ਕਰਕੇ ਉਨ੍ਹਾਂ ਨੇ ਵਿਸਥਾਰ ਨਾਲ ਵਾਲਮੀਕ ਸਮਾਜ ਦੀਆਂ ਮੰਗਾਂ ਬਾਰ ਸਾਰੇ ਅਗੂਆਂ ਦੇ ਵਿਚਾਰ ਸੁਣੇ ਹਨ।
ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ‘ਤੇ ਵਾਲਮੀਕ ਸਮਾਜ ਦੀਆਂ ਬਹੁਤ ਸਾਰੀਆਂ ਮੰਗਾਂ ਨਾਲ ਸਿਧਾਂਤਕ ਤੌਰ ‘ਤੇ ਸਹਿਮਤ ਹਨ, ਪਰ ਇੰਨਾਂ ਮੰਗਾਂ ਨਾਲ ਸਬੰਧਤ ਵਿਭਾਗ ਉਨ੍ਹਾਂ ਕੋਲ ਨਹੀਂ ਹਨ।ਮੰਤਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਵਾਲਮੀਕ ਸਮਾਜ ਦੀਆਂ ਭਾਵਨਾਵਾਂ ਅਤੇ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਦੇ ਮੁੱਖ ਮੰਤਰੀ ਕੋਲ ਪਹੁੰਚਾ ਦਿੱਤਾ ਜਾਵੇਗਾ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜ਼ਾਦੀ ਦੀ 75ਵੀਂ ਵਰੇਗੰਢ ਹੋਣ ਕਾਰਨ ਸਰਕਾਰੀ ਰੁਝੇਵੇਂ ਕਾਫੀ ਜਿਆਦਾ ਹਨ, ਇਸ ਕਰਕੇ ਜਲਦ ਮੁੱਖ ਮੰਤਰੀ ਨਾਲ ਵਾਲਮੀਕ ਸਮਾਜ ਦੀ ਮੀਟਿੰਗ ਕਰਵਾ ਦਿੱਤੀ ਜਾਵੇਗੀ।
ਮੀਟਿੰਗ ਦੇ ਅੰਤ ਵਿਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਬਾਰ ਫਿਰ ਵਾਲਮੀਕ ਸਮਾਜ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਰੱਖੜੀ ਦਾ ਤਿਉਹਾਰ ਅਤੇ ਅਜ਼ਾਦੀ ਦੀ 75ਵੀਂ ਵਰੇਗੰਢ ਦੇ ਮੱਦੇਜ਼ਰ 12 ਅਹਸਤ ਨੂੰ ਬੰਦ ਦੇ ਸੱਦੇ ਨੂੰ ਵਾਪਸ ਲੈ ਲੈਣ।
ਇਹ ਵੀ ਪੜ੍ਹੋ: Viral Video: ਲਾਲ ਮਿਰਚ ਨੇ ਇਸ ਖਤਰਨਾਕ ਪੌਦੇ ਦਾ ਕੀਤਾ ਬੁਰਾ ਹਾਲ, ਦੇਖੋ ਵਾਇਰਲ ਵੀਡੀਓ
ਇਹ ਵੀ ਪੜ੍ਹੋ: Viral News: ਪਾਲਤੂ ਅਜਗਰ ਨੇ ਖੋਹਿਆ ਮਾਲਕ ਦਾ ਸਾਹ, ਬੇਰਹਿਮੀ ਨਾਲ ਉਤਾਰ ਦਿੱਤਾ ਮੌਤ ਦੇ ਘਾਟ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :