ਪੜਚੋਲ ਕਰੋ

ਕੈਨੇਡਾ ਸਰਕਾਰ ਕੋਲ ਉਠਾਇਆ 'ਆਪ' ਵਿਧਾਇਕਾਂ ਨੂੰ ਬੇਰੰਗ ਮੋੜਨ ਦਾ ਮਸਲਾ

ਚੰਡੀਗੜ੍ਹ: ਪੰਜਾਬ ਦੇ ਦੋ ਵਿਧਾਇਕਾਂ ਨੂੰ ਓਟਾਵਾ ਏਅਰਪੋਰਟ ਤੋਂ ਵਾਪਸ ਭੇਜਣ ਦਾ ਮਸਲਾ ਭਾਰਤੀ ਹਾਈ ਕਮਿਸ਼ਨ ਓਟਾਵਾ ਵੱਲੋਂ ਕੈਨੇਡੀਅਨ ਸਰਕਾਰ ਕੋਲ ਚੁੱਕਿਆ ਗਿਆ ਹੈ। ਇਸ ਬਾਬਤ ਜਾਣਕਾਰੀ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੱਤਰ ਲਿਖ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਦਿੱਤੀ ਹੈ।   ਇਸ ਤੋਂ ਪਹਿਲਾਂ 25 ਜੁਲਾਈ, 2018 ਨੂੰ ਚਿੱਠੀ ਲਿਖ ਕੇ ਸਪੀਕਰ ਰਾਣਾ ਕੇਪੀ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਤੋਂ ਮੰਗ ਕੀਤੀ ਸੀ ਕਿ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਕੈਨੇਡੀਅਨ ਅਥਾਰਟੀ ਦਾ ਵਤੀਰਾ ਸਹੀ ਨਹੀਂ। ਉਨ੍ਹਾਂ ਲਿਖਿਆ ਸੀ ਕਿ ਕੈਨੇਡੀਅਨ ਅਥਾਰਟੀਜ਼ ਦਾ ਫਰਜ਼ ਬਣਦਾ ਸੀ ਕਿ ਉਹ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਮਰਜੀਤ ਸਿੰਘ ਸੰਦੋਆ ਤੇ ਕੁਲਤਾਰ ਸਿੰਘ ਸੰਧਵਾਂ ਦੀ ਸਹਾਇਤਾ ਕਰਦੇ ਤੇ ਹਲੀਮੀ ਭਰਿਆ ਵਤੀਰਾ ਅਖਤਿਆਰ ਕਰਦੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਲਿਖੇ ਪੱਤਰ ਦੇ ਜਵਾਬ ਵਿੱਚ ਵਿਦੇਸ਼ ਮੰਤਰੀ ਨੇ ਲਿਖਿਆ ਹੈ ਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਚੁਣੇ ਹੋਏ ਨੁਮਾਇੰਦਿਆਂ ਨਾਲ ਹਲੀਮੀ ਤੇ ਆਦਰ ਭਰਿਆ ਰਵੱਈਆ ਅਪਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਸਬੰਧੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਨਾਲ ਰਾਬਤਾ ਬਣਾਇਆ ਹੋਇਆ ਹੈ। ਵਿਧਾਇਕਾਂ ਨੂੰ ਵਾਪਸ ਭੇਜਣ ਦੇ ਕਾਰਨਾਂ ਬਾਰੇ ਵਿਸਥਾਰਤ ਪ੍ਰਤੀਕਰਮ ਮੰਗਿਆ ਗਿਆ ਹੈ। ਵਿਦੇਸ਼ ਮੰਤਰੀ ਨੇ ਦੱਸਿਆ ਹੈ ਕਿ ਭਾਰਤ ਸਰਕਾਰ ਇਸ ਮਾਮਲੇ ਨੂੰ ਕੈਨੇਡਾ ਸਰਕਾਰ ਕੋਲ ਪੂਰੀ ਗੰਭੀਰਤਾ ਨਾਲ ਉਠਾ ਰਹੀ ਹੈ। ਇਹ ਯਕੀਨੀ ਕਰ ਰਹੀ ਹੈ ਕਿ ਭਵਿੱਖ ਵਿਚ ਅਜਿਹੀ ਕੋਈ ਮੰਦਭਾਗੀ ਘਟਨਾ ਨਾ ਵਾਪਰੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਸਾਰੇ ਵਿਧਾਇਕਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਵਿਦੇਸ਼ ਯਾਤਰਾ 'ਤੇ ਜਾਣ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਸਮੇਤ ਹਰ ਤਰ੍ਹਾਂ ਦੀਆਂ ਪ੍ਰਵਾਨਗੀਆਂ ਤੇ ਸਿਆਸੀ ਕਲੀਅਰੈਂਸ ਲਈ ਜਾਵੇ ਤਾਂ ਜੋ ਕੋਈ ਦਿੱਕਤ ਨਾ ਆਵੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
 Mohali Clash News :  ਦਿਨ-ਦਿਹਾੜੇ ਦੋ ਗੁੱਟਾਂ 'ਚ ਝੜਪ , ਡੰਡਿਆਂ ਨਾਲ ਇੱਕ ਦੂਜੇ 'ਤੇ ਹਮਲਾ, ਕਈ ਗੰਭੀਰ ਜ਼ਖਮੀ
 Mohali Clash News :  ਦਿਨ-ਦਿਹਾੜੇ ਦੋ ਗੁੱਟਾਂ 'ਚ ਝੜਪ , ਡੰਡਿਆਂ ਨਾਲ ਇੱਕ ਦੂਜੇ 'ਤੇ ਹਮਲਾ, ਕਈ ਗੰਭੀਰ ਜ਼ਖਮੀ
Punjab Fraud Case : ਵਿਦੇਸ਼ ਭੇਜਣ ਦੇ ਨਾਂ 'ਤੇ 4 ਲੱਖ ਰੁਪਏ ਦੀ ਠੱਗੀ , ਆਰੋਪੀ ਨੇ ਕਿਸ਼ਤਾਂ 'ਚ ਵਸੂਲੇ ਪੈਸੇ , ਮਾਮਲਾ ਦਰਜ 
Punjab Fraud Case : ਵਿਦੇਸ਼ ਭੇਜਣ ਦੇ ਨਾਂ 'ਤੇ 4 ਲੱਖ ਰੁਪਏ ਦੀ ਠੱਗੀ , ਆਰੋਪੀ ਨੇ ਕਿਸ਼ਤਾਂ 'ਚ ਵਸੂਲੇ ਪੈਸੇ , ਮਾਮਲਾ ਦਰਜ 
Yoga Teacher Marriage Scam : ਬਾਰਾਤ ਲੈ ਕੇ ਨਹੀਂ ਪਹੁੰਚਿਆ ਲਾੜਾ , ਦੁਲਹਣ ਕਰਦੀ ਰਹੀ ਇੰਤਜ਼ਾਰ, ਕਈ ਵਾਰ ਸਬੰਧ ਬਣਾਏ
Yoga Teacher Marriage Scam : ਬਾਰਾਤ ਲੈ ਕੇ ਨਹੀਂ ਪਹੁੰਚਿਆ ਲਾੜਾ , ਦੁਲਹਣ ਕਰਦੀ ਰਹੀ ਇੰਤਜ਼ਾਰ, ਕਈ ਵਾਰ ਸਬੰਧ ਬਣਾਏ

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Coronavirus New Variant: ਕੋਰੋਨਾਵਾਇਰਸ ਦੇ ਨਵੇਂ ਵੈਰਿਏਂਟ ਨੇ ਫੈਲਾਈ ਦਹਿਸ਼ਤ, ਖਤਰੇ 'ਚ 23 ਦੇਸ਼; ਜਾਣੋ ਪੁਰਾਣੇ ਨਾਲੋਂ ਕਿੰਨਾ ਖਤਰਨਾਕ? 'ਸਿਕਾਡਾ' ਨੂੰ ਲੈ ਫੈਲਿਆ ਡਰ...
ਕੋਰੋਨਾਵਾਇਰਸ ਦੇ ਨਵੇਂ ਵੈਰਿਏਂਟ ਨੇ ਫੈਲਾਈ ਦਹਿਸ਼ਤ, ਖਤਰੇ 'ਚ 23 ਦੇਸ਼; ਜਾਣੋ ਪੁਰਾਣੇ ਨਾਲੋਂ ਕਿੰਨਾ ਖਤਰਨਾਕ? 'ਸਿਕਾਡਾ' ਨੂੰ ਲੈ ਫੈਲਿਆ ਡਰ...
Punjab School Timings: ਪੰਜਾਬ ਦੇ ਸਕੂਲਾਂ ਦਾ 1 ਅਪ੍ਰੈਲ ਤੋਂ ਬਦਲੇਗਾ ਸਮਾਂ, ਜਾਣੋ ਕੀ ਹੋਏਗੀ ਨਵੀਂ ਟਾਈਮਿੰਗ ?
ਪੰਜਾਬ ਦੇ ਸਕੂਲਾਂ ਦਾ 1 ਅਪ੍ਰੈਲ ਤੋਂ ਬਦਲੇਗਾ ਸਮਾਂ, ਜਾਣੋ ਕੀ ਹੋਏਗੀ ਨਵੀਂ ਟਾਈਮਿੰਗ ?
Congress Party: ਸਿਆਸੀ ਜਗਤ 'ਚ ਹਲਚਲ ਤੇਜ਼, ਕਾਂਗਰਸ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ; ਚੋਣਾਂ ਤੋਂ ਪਹਿਲਾਂ ਅਸਤੀਫਾ਼ ਦੇ ਇਸ ਪਾਰਟੀ ਨੂੰ ਦਿੱਤਾ ਵੱਡਾ ਝਟਕਾ... 
ਸਿਆਸੀ ਜਗਤ 'ਚ ਹਲਚਲ ਤੇਜ਼, ਕਾਂਗਰਸ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ; ਚੋਣਾਂ ਤੋਂ ਪਹਿਲਾਂ ਅਸਤੀਫਾ਼ ਦੇ ਇਸ ਪਾਰਟੀ ਨੂੰ ਦਿੱਤਾ ਵੱਡਾ ਝਟਕਾ... 
8 ਸਾਲ ਦੇ ਬੱਚੇ ਨਾਲ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ, ਮਾਸੂਮ ਦੀ ਹਾਲਤ ਵਿਗੜੀ ਤਾਂ ਖੁੱਲ੍ਹਿਆ ਰਾਜ
8 ਸਾਲ ਦੇ ਬੱਚੇ ਨਾਲ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ, ਮਾਸੂਮ ਦੀ ਹਾਲਤ ਵਿਗੜੀ ਤਾਂ ਖੁੱਲ੍ਹਿਆ ਰਾਜ
Amritsar ਹਵਾਈ ਅੱਡੇ 'ਤੇ ਜਾਣ ਵਾਲਿਆਂ ਲਈ ਵੱਡੀ ਖਬਰ! ਹੁਣ 6 ਮਹੀਨੇ ਲਈ...; ਜਾਣ ਲਓ ਨਵਾਂ ਸਮਾਂ
Amritsar ਹਵਾਈ ਅੱਡੇ 'ਤੇ ਜਾਣ ਵਾਲਿਆਂ ਲਈ ਵੱਡੀ ਖਬਰ! ਹੁਣ 6 ਮਹੀਨੇ ਲਈ...; ਜਾਣ ਲਓ ਨਵਾਂ ਸਮਾਂ
ਪੈਟਰੋਲ-ਡੀਜ਼ਲ ਦੀਆਂ ਘੱਟ ਹੋਈਆਂ ਕੀਮਤਾਂ? ਐਕਸਾਈਜ਼ ਡਿਊਟੀ ਦਾ ਕੀ ਹੋਇਆ ਅਸਰ
ਪੈਟਰੋਲ-ਡੀਜ਼ਲ ਦੀਆਂ ਘੱਟ ਹੋਈਆਂ ਕੀਮਤਾਂ? ਐਕਸਾਈਜ਼ ਡਿਊਟੀ ਦਾ ਕੀ ਹੋਇਆ ਅਸਰ
ਪੰਜਾਬ ਦੇ 10 ਜ਼ਿਲ੍ਹਿਆਂ 'ਚ ਹਨੇਰੀ ਅਤੇ ਬਾਕੀਆਂ 'ਚ ਮੀਂਹ ਪੈਣ ਦੀ ਸੰਭਾਵਨਾ; ਅਲਰਟ ਜਾਰੀ
ਪੰਜਾਬ ਦੇ 10 ਜ਼ਿਲ੍ਹਿਆਂ 'ਚ ਹਨੇਰੀ ਅਤੇ ਬਾਕੀਆਂ 'ਚ ਮੀਂਹ ਪੈਣ ਦੀ ਸੰਭਾਵਨਾ; ਅਲਰਟ ਜਾਰੀ
ਕਰੋੜਾਂ ਦੀ ਠੱਗੀ ਦੇ ਮਾਮਲੇ 'ਚ AAP ਆਗੂ ਗ੍ਰਿਫਤਾਰ, ਪਤਨੀ 'ਤੇ ਵੀ ਕੇਸ ਦਰਜ; ਮੱਚਿਆ ਹੜਕੰਪ
ਕਰੋੜਾਂ ਦੀ ਠੱਗੀ ਦੇ ਮਾਮਲੇ 'ਚ AAP ਆਗੂ ਗ੍ਰਿਫਤਾਰ, ਪਤਨੀ 'ਤੇ ਵੀ ਕੇਸ ਦਰਜ; ਮੱਚਿਆ ਹੜਕੰਪ
Embed widget