ਚੰਡੀਗੜ੍ਹ: ਕੇਂਦਰ ਸਰਕਾਰ (Central Government) ਨਾਲ ਟਕਰਾਅ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਅਮਰੀਕੀ ਕੰਪਨੀਆਂ ਨੂੰ ਸੂਬੇ ’ਚ ਆਪਣਾ ਸਰਮਾਇਆ ਲਾਉਣ ਦਾ ਸੱਦਾ ਦਿੱਤਾ ਹੈ। ਕਿਸਾਨ ਸੰਘਰਸ਼ (Farmer Protest) ਕਰਕੇ ਕੈਪਟਨ ਸਰਕਾਰ ਤੇ ਮੋਦੀ ਸਰਕਾਰ ਵਿਚਾਲੇ ਤਣਾਅ ਵਧਿਆ ਹੋਇਆ ਹੈ। ਕੇਂਦਰ ਸਰਕਾਰ ਨੇ ਪੰਜਾਬ ਨੂੰ ਫੰਡ ਜਾਰੀ ਕਰਨ ਵਿੱਚ ਵੀ ਸਖਤੀ ਵਰਤੀ ਹੋਈ ਹੈ। ਰੇਲਾਂ ਰੋਕਣ ਕਰਕੇ ਵੀ ਆਰਥਿਕਤਾ ਲੀਹੋਂ ਲਹਿ ਰਹੀ ਹੈ। ਅਜਿਹੇ ਵਿੱਚ ਕੈਪਟਨ ਨੇ ਪੰਜਾਬ ਨੂੰ ਆਰਥਿਕ ਹੁਲਾਰਾ ਦੇਣ ਲਈ ਅਮਰੀਕੀ ਕਾਰੋਬਾਰੀਆਂ ਤੋਂ ਮਦਦ ਮੰਗੀ ਹੈ।

ਉਨ੍ਹਾਂ  ਨੇ ਅਮਰੀਕੀ ਕਾਰਪੋਰੇਟ ਖੇਤਰ ਨੂੰ ਪੰਜਾਬ ਦੀਆਂ ਉਦਯੋਗਾਂ ਤੇ ਨਿਵੇਸ਼ਕਾਂ ਲਈ ਵਧੀਆ ਨੀਤੀਆਂ ਬਾਰੇ ਜਾਣਕਾਰੀ ਦਿੰਦਿਆਂ ਨਿਵੇਸ਼ ਦਾ ਸੱਦਾ ਦਿੱਤਾ ਹੈ। ਉਨ੍ਹਾਂ ਅਮਰੀਕਾ-ਪੰਜਾਬ ਨਿਵੇਸ਼ਕ ਗੋਲਮੇਜ਼ ਸੰਮੇਲਨ 2020 ਨੂੰ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਕਈ ਮਹੀਨੇ ਲੌਕਡਾਉਨ ਲਾਗੂ ਰਹਿਣ ਤੋਂ ਬਾਅਦ ਹੁਣ ਪੰਜਾਬ ਦੀ ਅਰਥਵਿਵਸਥਾ ਮੁੜ ਲੀਹ ’ਤੇ ਆ ਰਹੀ ਹੈ।

Coronavirus in Punjab: ਪੰਜਾਬ ਨੂੰ ਕੋਰੋਨਾ ਤੋਂ ਨਹੀਂ ਬਚਾ ਸਕੀ ਕੈਪਟਨ ਸਰਕਾਰ! ਕੇਂਦਰ ਸਰਕਾਰ ਦੇ ਅੰਕੜਿਆਂ ਨੇ ਉਡਾਈ ਨੀਂਦ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ ਹੁਣ ਪੰਜਾਬ ਪਰਤਣ ਲੱਗ ਪਏ ਹਨ ਤੇ ਉਦਯੋਗ ਆਪਣੇ ਪੈਰਾਂ ’ਤੇ ਖਲੋ ਗਏ ਹਨ। ਉਨ੍ਹਾਂ ਪੰਜਾਬ ਦੀਆਂ ਕੰਪਨੀਆਂ ਸਭ ਤੋਂ ਵੱਧ ਬਰਾਮਦ ਅਮਰੀਕਾ ਨੂੰ ਹੀ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਾਲ 2019-20 ਦਰਾਨ ਪੰਜਾਬ ਤੋਂ ਅਮਰੀਕਾ ਨੂੰ 68.5 ਕਰੋੜ ਅਮਰੀਕੀ ਡਾਲਰ ਦੀਆਂ ਬਰਾਮਦਾਂ ਹੋਈਆਂ, ਜੋ ਸੂਬੇ ਦੀਆਂ ਕੁੱਲ ਬਰਾਮਦਾਂ ਦਾ ਲਗਪਗ 12 ਫ਼ੀਸਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੈਪਸੀ ਤੇ ਵਾਲਮਾਰਟ ਨੇ ਪੰਜਾਬ ਤੋਂ ਹੀ ਆਪਣੇ ਭਾਰਤੀ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ ਤੇ ਇਸ ਵੇਲੇ ਐਮੇਜ਼ੌਨ, ਵਾਲਮਾਰਟ, ਕੁਆਰਕ, ਕਾਰਗਿਲ, ਟਾਇਸਨ, ਸ਼੍ਰੇਅਬਰ, ਪੈਪਸੀ, ਕੋਕਾ ਕੋਲਾ ਸਮੇਤ 30 ਤੋਂ ਵੱਧ ਅਮਰੀਕੀ ਕੰਪਨੀਆਂ ਸੂਬੇ ’ਚ ਆਪਣਾ ਕਾਰੋਬਾਰ ਵਧੀਆ ਤਰੀਕੇ ਨਾਲ ਕਰ ਰਹੀਆਂ ਹਨ।

ਮਾਸਟਰਕਾਰਡ ਦੇ ਸੀਈਓ ਅਜੇ ਬੰਗਾ ਦੇ ਇੱਕ ਸੁਆਲ ਦੇ ਜੁਆਬ ’ਚ ਮੁੱਖ ਮੰਤਰੀ ਨੇ ਮੰਨਿਆ ਕਿ ਖੇਤੀ ਬਿੱਲਾਂ ਨੂੰ ਲੈ ਕੇ ਉਨ੍ਹਾਂ ਦੇ ਕੇਂਦਰ ਨਾਲ ਕੁਝ ਮਤਭੇਦ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਾਰਪੋਰੇਟ ਖੇਤਰ ਦੇ ਖ਼ਿਲਾਫ਼ ਨਹੀਂ ਹਾਂ ਪਰ ਕਿਸਾਨਾਂ ਤੇ ਆੜ੍ਹਤੀਆਂ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਰਿਸ਼ਤੇ ਨੂੰ ਬਚਾਉਣ ਲਈ ਵਿਵਸਥਾ ਹੋਣੀ ਚਾਹੀਦੀ ਹੈ।

Big News| J&k 'ਚ ਅੱਤਵਾਦੀਆਂ ਦੀ ਸਾਜਿਸ਼ ਨਾਕਾਮ Nagrota ਦੇ Toll Plaza ਨੇੜੇ 4 ਅੱਤਵਾਦੀ ਢੇਰ,ਦੇਖੋ LIVE ਤਸਵੀਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904