ਚੰਡੀਗੜ੍ਹ: ਪੰਜਾਬ ਵਿੱਚ ਆਏ ਹੜ੍ਹਾਂ ਦਾ ਦੌਰਾ ਕਰਕੇ ਆਏ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਰਾਹਤ ਕਾਰਜ ਠੀਕ ਹੋ ਰਹੇ ਹਨ। ਉਨ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਬਿਆਨਾਂ ਨੂੰ ਗ਼ੈਰਜ਼ਿੰਮੇਵਾਰਾਨਾ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਔਖੇ ਮੌਕੇ ਕੇਂਦਰ ਤੋਂ ਕੁਝ ਮਦਦ ਦਿਵਾਉਣ ਦੀ ਬਜਾਏ ਅਜਿਹੀ ਬਿਆਨਬਾਜ਼ੀ ਮੰਦਭਾਗੀ ਹੈ।
ਆਸ਼ੂ ਨੇ ਕਿਹਾ ਕਿ ਲੋਕਾਂ ਤਕ ਖਾਣਾ, ਦਵਾਈਆਂ ਤੇ ਹਰ ਤਰ੍ਹਾਂ ਦੀ ਵਿਵਸਥਾ ਸਰਕਾਰ ਪਹੁੰਚਾ ਰਹੀ ਹੈ। ਕੇਂਦਰ ਵੱਲੋਂ ਪੰਜਾਬ ਨੂੰ ਸ਼ੁਰੂਆਤੀ ਦੌਰ ਵਿੱਚ ਹੜ੍ਹ ਪੀੜਤ ਸੂਬਿਆਂ 'ਚੋਂ ਬਾਹਰ ਰੱਖਣ 'ਤੇ ਉਨ੍ਹਾਂ ਕਿਹਾ ਹਰਸਿਮਰਤ ਬਾਦਲ ਨੂੰ ਕੇਂਦਰ ਸਰਕਾਰ ਵੱਲੋਂ ਫਲੱਡ ਰਿਲੀਫ ਫੰਡ ਲਿਆਉਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਹਾਲਾਂਕਿ, ਹੁਣ ਕੇਂਦਰ ਨੇ ਪੰਜਾਬ ਵਿੱਚ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਟੀਮ ਭੇਜਣ ਦਾ ਐਲਾਨ ਕਰ ਦਿੱਤਾ ਹੈ।
ਮੰਤਰੀ ਨੇ ਕਿਹਾ ਕਿ ਪੰਜਾਬ ਨਾਲ ਕੇਂਦਰ ਵੱਲੋਂ ਸਦਾ ਹੀ ਸਿਆਸਤ ਹੁੰਦੀ ਰਹੀ ਹੈ ਪਰ ਇਸ ਵਾਰ ਵੀ ਇਹ ਸਿਆਸਤ ਨਜ਼ਰ ਆਈ। ਆਸ਼ੂ ਨੇ ਕਿਹਾ 1000 ਕਰੋੜ ਨਾਲ ਸ਼ੁਰੂਆਤੀ ਦੌਰ ਵਿੱਚ ਲੋਕਾਂ ਨੂੰ ਰਾਹਤ ਦੇਣੀ ਸ਼ੁਰੂ ਕੀਤੀ ਜਾਵੇਗੀ ਬਾਕੀ ਨੁਕਸਾਨ ਦਾ ਅੰਦਾਜ਼ਾ ਪਾਣੀ ਸੁੱਕਣ ਤੋਂ ਬਾਅਦ ਹੀ ਪਤਾ ਲੱਗੇਗਾ।
ਹੜ੍ਹਾਂ 'ਤੇ ਜੰਗ: ਹਰਸਿਮਰਤ ਬਾਦਲ ਨੂੰ ਕੈਪਟਨ ਦੇ ਮੰਤਰੀ ਨੇ ਘੇਰਿਆ
ਏਬੀਪੀ ਸਾਂਝਾ
Updated at:
26 Aug 2019 03:49 PM (IST)
ਕੇਂਦਰ ਵੱਲੋਂ ਪੰਜਾਬ ਨੂੰ ਸ਼ੁਰੂਆਤੀ ਦੌਰ ਵਿੱਚ ਹੜ੍ਹ ਪੀੜਤ ਸੂਬਿਆਂ 'ਚੋਂ ਬਾਹਰ ਰੱਖਣ 'ਤੇ ਉਨ੍ਹਾਂ ਕਿਹਾ ਹਰਸਿਮਰਤ ਬਾਦਲ ਨੂੰ ਕੇਂਦਰ ਸਰਕਾਰ ਵੱਲੋਂ ਫਲੱਡ ਰਿਲੀਫ ਫੰਡ ਲਿਆਉਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
- - - - - - - - - Advertisement - - - - - - - - -