ਕੈਪਟਨ ਸਰਕਾਰ ਮੁਤਾਬਕ ਇਨ੍ਹਾਂ ਹੜ੍ਹਾਂ ਕਾਰਨ ਪੰਜਾਬ ਦਾ 1,700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੀ ਭਰਪਾਈ ਲਈ ਮੁੱਖ ਮੰਤਰੀ ਨੇ 100 ਕਰੋੜ ਰੁਪਏ ਜਾਰੀ ਕੀਤੇ ਹਨ ਤੇ ਉਨ੍ਹਾਂ ਕੇਂਦਰ ਸਰਕਾਰ ਤੋਂ ਵੀ 1,000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕੇਂਦਰ ਤੋਂ ਪੈਸੇ ਆਵੇ ਜਾਂ ਨਾ, ਅਸੀਂ ਰਾਹਤ ਵਿੱਚ ਕੋਈ ਘਾਟ ਨਹੀਂ ਆਉਣ ਦਿਆਂਗੇ।
ਜ਼ਰੂਰ ਪੜ੍ਹੋ- ਹੜ੍ਹ ਮਾਰੇ ਪੰਜਾਬ ਨੂੰ ਮੋਦੀ ਸਰਕਾਰ ਨੇ ਵਿਸਾਰਿਆ, ਦੂਜੇ ਰਾਜਾਂ ਨੂੰ ਗੱਫੇ
ਮੁੱਖ ਮੰਤਰੀ ਨੇ ਮੰਨਿਆ ਕਿ ਹਾਲਾਤ ਅੱਛੇ ਨਹੀਂ, ਪਰ ਪਾਣੀ ਹੌਲੀ-ਹੌਲੀ ਹੇਠਾਂ ਜਾ ਰਿਹਾ ਹੈ। ਮੁੱਖ ਮੰਤਰੀ ਮੁਤਾਬਕ ਸਤਲੁਜ ਦਰਿਆ ਵਿੱਚ ਕੁੱਲ 14 ਥਾਵਾਂ 'ਤੇ ਪਾੜ ਪਿਆ ਹੈ ਤੇ ਉਨ੍ਹਾਂ ਕਿਹਾ ਕਿ ਅਗਲੇ ਮੀਂਹ ਤੋਂ ਪਹਿਲਾਂ ਸਾਰੇ ਪਾੜ ਪੂਰਨ ਦੀ ਕੋਸ਼ਿਸ਼ ਹੋਵੇਗੀ। ਕੈਪਟਨ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਹੇਠ ਆਏ ਸਾਰੇ ਪਰਿਵਾਰ ਸੁਰੱਖਿਅਤ ਹਨ।
ਸਬੰਧਤ ਖ਼ਬਰ- ਹੜ੍ਹਾਂ ਦੇ ਖਰਾਬੇ ਨੂੰ ਠੀਕ ਕਰਨ ਲਈ ਕੈਪਟਨ ਨੇ ਮੋਦੀ ਤੋਂ ਮੰਗਿਆ ਵਿਸ਼ੇਸ਼ ਪੈਕੇਜ
ਕੈਪਟਨ ਨੇ ਅੱਜ ਹੜ੍ਹ ਕਰਕੇ ਪ੍ਰਭਾਵਿਤ ਹੋਏ ਨਵਾਂਸ਼ਹਿਰ, ਲੁਧਿਆਣਾ, ਫਿਲੌਰ, ਸ਼ਾਹਕੋਟ ਤੇ ਲੋਹੀਆਂ ਦਾ ਹਵਾਈ ਸਰਵੇਖਣ ਵੀ ਕੀਤਾ। ਕਰੀਬ 30 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ ਤੇ 108 ਪਿੰਡਾਂ ਦੀ ਫ਼ਸਲ ਖ਼ਰਾਬ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਸਤਲੁਜ ਦਰਿਆ ਵਿੱਚ 14 ਵਾਰ ਪਾੜ ਪੈ ਚੁੱਕਿਆ ਹੈ ਤੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਨੇ ਫੌਜ ਤੋਂ ਮਦਦ ਦੀ ਮੰਗ ਕੀਤੀ ਹੈ।