ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਈ ਮੰਤਰੀਆਂ ਦੇ ਵਿਭਾਗ ਬਦਲ ਦਿੱਤੇ ਹਨ, ਜਿਨ੍ਹਾਂ ਵਿੱਚ ਨਵਜੋਤ ਸਿੱਧੂ ਵੀ ਸ਼ਾਮਲ ਹਨ। ਕੈਪਟਨ ਨੇ ਮੰਤਰੀਆਂ ਲਈ ਨਵੇਂ ਵਿਭਾਗਾਂ ਦੀ ਸੂਚੀ ਪੰਜਾਬ ਦੇ ਗਵਰਨਰ ਨੂੰ ਪ੍ਰਵਾਨਗੀ ਲਈ ਭੇਜ ਦਿੱਤੀ ਹੈ।
ਸੂਤਰਾਂ ਮੁਤਾਬਕ ਵੀਰਵਾਰ ਨੂੰ ਕੈਬਨਿਟ ਦੀ ਬੈਠਕ ਮਗਰੋਂ ਕੈਪਟਨ ਨੇ ਆਪਣੇ ਪੰਜ ਮੰਤਰੀਆਂ ਦੇ ਵਿਭਾਗ ਬਦਲਣ ਦਾ ਫੈਸਲਾ ਕਰ ਲਿਆ ਹੈ। ਹਾਲਾਂਕਿ, ਨਿਸ਼ਾਨਾ ਨਵਜੋਤ ਸਿੱਧੂ ਹੀ ਹਨ ਪਰ ਅਜਿਹਾ ਨਾ ਲੱਗੇ ਇਸ ਲਈ ਚਾਰ ਹੋਰ ਮੰਤਰੀਆਂ ਦੇ ਵਿਭਾਗ ਵੀ ਬਦਲੇ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਵਿੱਚ ਬ੍ਰਹਮ ਮੁਹਿੰਦਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਗੁਰਪ੍ਰੀਤ ਸਿੰਘ ਕਾਂਗੜ ਸ਼ਾਮਲ ਹਨ।
ਇਹ ਵੀ ਪਤਾ ਲੱਗਾ ਹੈ ਕਿ ਸਿੱਖਿਆ, ਸਥਾਨਕ ਸਰਕਾਰਾਂ, ਬਿਜਲੀ, ਸ਼ਹਿਰੀ ਆਵਾਸ ਤੇ ਸਿਹਤ ਵਿਭਾਗਾਂ ਨੂੰ ਨਵੇਂ ਮੰਤਰੀ ਮਿਲ ਸਕਦੇ ਹਨ। ਉੱਧਰ, ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਉਹ ਆਪਣਾ ਮੰਤਰਾਲਾ ਨਹੀਂ ਛੱਡਣਗੇ। ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦਾ ਵਿਭਾਗ ਬਦਲਿਆ ਗਿਆ ਤਾਂ ਉਹ ਵੀ ਆਪਣਾ ਫੈਸਲਾ ਸੁਣਾ ਦੇਣਗੇ।
ਨਵਜੋਤ ਸਿੱਧੂ ਤੋਂ ਖੁੱਸਾ ਮੰਤਰਾਲਾ! ਕੈਪਟਨ ਨੇ ਬਦਲੇ ਕਈ ਮੰਤਰੀਆਂ ਦੇ ਵਿਭਾਗ
ਏਬੀਪੀ ਸਾਂਝਾ
Updated at:
06 Jun 2019 05:49 PM (IST)
ਹਾਲਾਂਕਿ, ਨਿਸ਼ਾਨਾ ਨਵਜੋਤ ਸਿੱਧੂ ਹੀ ਹਨ ਪਰ ਅਜਿਹਾ ਨਾ ਲੱਗੇ ਇਸ ਲਈ ਚਾਰ ਹੋਰ ਮੰਤਰੀਆਂ ਦੇ ਵਿਭਾਗ ਵੀ ਬਦਲੇ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਵਿੱਚ ਬ੍ਰਹਮ ਮੁਹਿੰਦਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਗੁਰਪ੍ਰੀਤ ਸਿੰਘ ਕਾਂਗੜ ਸ਼ਾਮਲ ਹਨ।
- - - - - - - - - Advertisement - - - - - - - - -