ਕਾਂਗਰਸੀ ਲੀਡਰ ਗੁਰਲਾਲ ਭੁੱਲਰ ਦੇ ਕਤਲ 'ਤੇ ਕੈਪਟਨ ਦਾ ਐਕਸ਼ਨ, ਡੀਜੀਪੀ ਨੂੰ ਦਿੱਤੇ ਸਖਤ ਨਿਰਦੇਸ਼
ਵੀਰਵਾਰ ਨੂੰ ਫਰੀਦਕੋਟ ਦੇ ਮੁੱਖ ਚੌਕ ਵਿੱਚ ਦੋ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭੁੱਲਰ (35) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਚੰਡੀਗੜ੍ਹ: ਫਰੀਦਕੋਟ 'ਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭੁੱਲਰ ਦੇ ਕਤਲ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਨੋਟਿਸ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ। ਕੈਪਟਨ ਨੇ ਪੰਜਾਬ ਦੇ ਡੀਜੀਪੀ ਨੂੰ ਇਸ ਘਟਨਾ ਸਬੰਧੀ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।ਗੁਰਲਾਲ ਸਿੰਘ ਭੁੱਲਰ ਦੇ ਕਤਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਟਵੀਟ ਕਰਦਿਆਂ ਕਿਹਾ, "ਫਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ 'ਤੇ ਹਮਲੇ ਦੀ ਘਟਨਾ ਹੈਰਾਨ ਕਰਨ ਵਾਲੀ ਹੈ। ਮੈਂ ਇਸ ਮਾਮਲੇ ਦੀ ਤੁਰੰਤ ਤੇ ਸਖਤ ਜਾਂਚ ਲਈ ਪੰਜਾਬ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਹਨ। ਇਸ ਘਿਨਾਉਣੇ ਕੇਸ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ।
<blockquote class="twitter-tweet"><p lang="en" dir="ltr">Shocking incident of fatal attack on our Faridkot <a href="https://twitter.com/IYCPunjab?ref_src=twsrc%5Etfw" rel='nofollow'>@IYCPunjab</a> President Gurlal Singh. Have directed <a href="https://twitter.com/DGPPunjabPolice?ref_src=twsrc%5Etfw" rel='nofollow'>@DGPPunjabPolice</a> to ensure a speedy investigation and nab the culprits responsible for this heinous act. The guilty will be severely punished.</p>— Capt.Amarinder Singh (@capt_amarinder) <a href="https://twitter.com/capt_amarinder/status/1362403604317921283?ref_src=twsrc%5Etfw" rel='nofollow'>February 18, 2021</a></blockquote> <script async src="https://platform.twitter.com/widgets.js" charset="utf-8"></script>
ਦੱਸ ਦਈਏ ਕਿ ਵੀਰਵਾਰ ਨੂੰ ਫਰੀਦਕੋਟ ਦੇ ਮੁੱਖ ਚੌਕ ਵਿੱਚ ਦੋ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭੁੱਲਰ (35) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਯੂਥ ਕਾਂਗਰਸੀ ਆਗੂ ਉੱਪਰ ਸੱਤ ਗੋਲੀਆਂ ਚਲਾਈਆਂ ਜੋ ਉਸ ਦੇ ਸਿਰ ਤੇ ਢਿੱਡ ਵਿੱਚ ਲੱਗੀਆਂ।
ਦੱਸ ਦਈਏ ਕਿ ਯੂਥ ਕਾਂਗਰਸੀ ਆਗੂ ਨੂੰ ਪੁਲਿਸ ਸੁਰੱਖਿਆ ਮਿਲੀ ਹੋਈ ਸੀ ਜੋ ਕੁਝ ਸਮਾਂ ਪਹਿਲਾਂ ਹੀ ਪੁਲੀਸ ਪ੍ਰਸ਼ਾਸਨ ਨੇ ਵਾਪਸ ਲੈ ਲਈ ਸੀ। ਗੁਰਲਾਲ ਸਿੰਘ ਫਰੀਦਕੋਟ ਦੇ ਗਰੀਨ ਐਵੇਨਿਊ ਦਾ ਵਸਨੀਕ ਤੇ ਆਪਣੇ ਮਾਪਿਆਂ ਦਾ ਇਕਲੌਤਾ ਲੜਕਾ ਸੀ।