ਪੜਚੋਲ ਕਰੋ
ਭਾਰੀ ਮੀਂਹ ਕਾਰਨ ਕੈਪਟਨ ਦੇ ਮੋਤੀ ਮਹਿਲ ਦੀ ਕੰਧ ਢਹਿ-ਢੇਰੀ
ਕੰਧ ਦਾ ਪੰਜਾਹ ਫੁੱਟ ਦੇ ਕਰੀਬ ਹਿੱਸਾ ਡਿੱਗ ਗਿਆ ਜਿਸ ਤੋਂ ਬਾਅਦ ਬਾਹਰ ਖੜ ਕੇ ਵੀ ਮਹਿਲ ਦਾ ਨਜ਼ਾਰਾ ਦਿਖਣ ਲੱਗਾ।

ਪਟਿਆਲਾ: ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਜ਼ਬਰਦਸਤ ਮੀਂਹ ਕਾਰਨ ਕਈ ਤਰ੍ਹਾਂ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਮੰਗਲਵਾਰ ਪਟਿਆਲਾ ਵਿੱਚ ਵੀ ਭਾਰੀ ਬਾਰਸ਼ ਹੋਈ। ਜਿਸ ਨਾਲ ਜਿੱਥੇ ਚਾਰ ਮੌਤਾਂ ਹੋਈਆਂ ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦੀ ਕੰਧ ਢਹਿ ਗਈ।
ਕੰਧ ਦਾ ਪੰਜਾਹ ਫੁੱਟ ਦੇ ਕਰੀਬ ਹਿੱਸਾ ਡਿੱਗ ਗਿਆ ਜਿਸ ਤੋਂ ਬਾਅਦ ਬਾਹਰ ਖੜ ਕੇ ਵੀ ਮਹਿਲ ਦਾ ਨਜ਼ਾਰਾ ਦਿਖਣ ਲੱਗਾ। ਪੁਲਿਸ ਨੇ ਵਾਹਨ ਇਸ ਤਰ੍ਹਾਂ ਖੜੇ ਕਰ ਦਿੱਤੇ ਤਾਂ ਜੋ ਬਾਹਰ ਖੜਿਆਂ ਨੂੰ ਮਹਿਲ ਦੇ ਅੰਦਰੋਂ ਕੁਝ ਦਿਖਾਈ ਨਾ ਦੇਵੇ।

Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















