ਪਹਿਲੇ ਹੀ ਦਿਨ ਕੈਪਟਨ 'ਤੇ ਸਿੱਧੂ ਨੇ ਛੱਡੇ ਤਿੱਖੇ ਤੀਰ, ਦੋਵਾਂ ਨੇ ਕੀਤੀਆਂ ਤਿੱਖੀਆਂ ਟਕੋਰਾਂ
ਪਹਿਲੇ ਹੀ ਦਿਨ ਕੈਪਟਨ 'ਤੇ ਸਿੱਧੂ ਨੇ ਛੱਡੇ ਤਿੱਖੇ ਤੀਰ, ਦੋਵਾਂ ਨੇ ਕੀਤੀਆਂ ਤਿੱਖੀਆਂ ਟਕੋਰਾਂ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਜਪੋਸ਼ੀ ਮੌਕੇ ਨਵਜੋਤ ਸਿੱਧੂ ਕਈ ਨਸੀਹਤਾਂ ਦਿੱਤੀਆਂ। ਇਸ ਮਗਰੋਂ ਸਿੱਧੂ ਨੇ ਵੀ ਜੋਸ਼ ਵਿੱਚ ਕਈ ਸਵਾਲ ਉਠਾਏ। ਅੱਜ ਦੋਵਾਂ ਲੀਡਰਾਂ ਦੀ ਤਕਰੀਰ ਵਿੱਚ ਵੀ ਟਕਰਾਅ ਨਜ਼ਰ ਆਇਆ।
ਇਸ ਮੌਕੇ ਕੈਪਟਨ ਨੇ ਕਿਹਾ ਕਿ ਉਹ ਸਿੱਧੂ ਨੂੰ ਬਚਪਨ ਤੋਂ ਜਾਣਦੇ ਹਨ। ਉਨ੍ਹਾਂ ਕਿਹਾ, 'ਜਦੋਂ ਸਿੱਧੂ ਦਾ ਜਨਮ ਹੋਇਆ ਸੀ, ਉਨ੍ਹਾਂ ਨੂੰ ਫੌਜ ਵਿੱਚ ਕਮਿਸ਼ਨ ਮਿਲਿਆ ਸੀ।' ਕੈਪਟਨ ਨੇ ਕਿਹਾ, ‘ਜਦੋਂ ਮੈਂ ਸਾਲ 1970 ਵਿੱਚ ਫੌਜ ਛੱਡੀ ਸੀ, ਤਾਂ ਮੇਰੀ ਮਾਂ ਨੇ ਮੈਨੂੰ ਰਾਜਨੀਤੀ ਵਿੱਚ ਆਉਣ ਦੀ ਸਲਾਹ ਦਿੱਤੀ ਸੀ। ਉਸ ਸਮੇਂ ਤੋਂ ਨਵਜੋਤ ਸਿੱਧੂ ਦੇ ਪਿਤਾ ਨਾਲ ਮੇਰਾ ਸਬੰਧ ਹੈ। ਇਹ ਸਾਡੇ ਦੋਵਾਂ ਦੇ ਪਰਿਵਾਰ ਦਾ ਪਿਛੋਕੜ ਹੈ।”
ਕੈਪਟਨ ਵੱਲੋਂ ਸਿੱਧੂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਸਿੱਧੂ ਦੀ ਪ੍ਰਧਾਨਗੀ ਬਾਰੇ ਕਿਹਾ ਕਿ ਪਹਿਲੇ ਹੀ ਦਿਨ ਮੈਂ ਕਹਿ ਦਿੱਤਾ ਸੀ ਕਿ ਹਾਈਕਮਾਨ ਦਾ ਹਰ ਫੈਸਲਾ ਮੈਨੂੰ ਮਨਜੂਰ ਹੈ। ਕੈਪਟਨ ਨੇ ਆਪਣੀਆਂ ਪ੍ਰਾਪਤੀਆਂ ਵੀ ਗਿਣਾਈਆਂ। ਆਪਣੀ ਅਲੋਚਨਾ ਬਾਰੇ ਉਨ੍ਹਾਂ ਕਿਹਾ ਕਿ ਕੁਝ ਕਾਨੂੰਨੀ ਗੱਲਾਂ ਹੋ ਜਾਂਦੀਆਂ ਹਨ ਜਿਵੇਂ ਬਰਗਾੜੀ ਤੇ ਕੋਟਕਪੂਰਾ ਦਾ ਮਸਲਾ ਹੈ। ਉਨ੍ਹਾਂ ਕਿਹਾ ਕਿ ਬਾਦਲ ਤੇ ਮਜੀਠਾ ਨਹੀਂ ਰਹਿਣਾ, ਅਗਲੀਆਂ ਚੋਣਾਂ ਵਿੱਚ ਵੇਖ ਲੈਣਾ।
ਉਨ੍ਹਾਂ ਸਿੱਧੂ ਨੂੰ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਜੋੜਨਾ ਪਾਓ। ਪੰਜਾਬ ਦੇ ਨਾਲ-ਨਾਲ ਬਾਹਰੀ ਲੜਾਈ ਵੀ ਲੜਨੀ ਪੈਣੀ ਹੈ। ਉਨ੍ਹਾਂ ਪਾਕਿਸਤਾਨ, ਚੀਨ, ਤਾਲਿਬਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਨਹੀਂ ਸਗੋਂ ਪੂਰੇ ਦੇਸ਼ ਦੀ ਸੁਰੱਖਿਆ ਦਾ ਮਸਲਾ ਹੈ।
ਇਸ ਮਗਰੋਂ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਹੀਂ ਸਗੋਂ ਕਾਂਗਰਸ ਦਾ ਵਰਕਰ ਅੱਜ ਪ੍ਰਧਾਨ ਬਣ ਗਿਆ ਹੈ। ਉਨ੍ਹਾਂ ਆਪਣੇ ਬਾਰੇ ਕਿਹਾ ਕਿ ਨਿਮਾਣਾ ਜਿਹਾ ਵਰਕਰ ਵਿਰਾਟ ਸਮੁੰਦਰ ਵਿੱਚ ਸਮਾ ਚੁੱਕਿਆ ਹੈ। ਪਰਖਣਾ ਮੱਤ ਪਰਖਣੇ ਸੇ ਕੋਈ ਅਪਨਾ ਨਹੀਂ ਰਹਿਤਾ।
ਕੈਪਟਨ ਨਾਲ ਵਿਰੋਧ ਬਾਰੇ ਟਿੱਪਣੀ ਕਰਦਿਆਂ ਸਿੱਧੂ ਨੇ ਕਿਹਾ ਕਿ ਲੜਾਈ ਮਸਲਿਆਂ ਦੀ ਹੈ। ਮਸਲਾ ਸਿਰਫ ਕਿਸਾਨੀ ਦਾ ਹੈ, ਹੋਰ ਕੋਈ ਮਸਲਾ ਨਹੀਂ। ਮਸਲਾ ਅਧਿਆਪਕਾਂ ਦੇ ਧਰਨੇ ਤੇ ਗੁਰੂ ਦਾ ਮਸਲਾ ਹੈ। ਇਹ ਪ੍ਰਧਾਨਗੀ ਮਸਲਿਆ ਨੂੰ ਹੱਲ ਕਰਨ ਲਈ ਹੈ। ਜੇਕਰ ਮਸਲੇ ਹੱਲ ਹੁੰਦੇ ਤਾਂ ਪ੍ਰਧਾਨਗੀ ਸਫਲ ਹੈ। ਜੇਕਰ ਮਸਲੇ ਹੱਲ ਨਹੀਂ ਹੁੰਦੇ ਤੇ ਗੁਰੂ ਦਾ ਇਨਸਾਫ ਨਹੀਂ ਹੁੰਦਾ ਤਾਂ ਪ੍ਰਧਾਨਗੀ ਦਾ ਕੋਈ ਫਾਇਦਾ ਨਹੀ।
ਸਿੱਧੂ ਨੇ ਅਕਾਲੀ ਦਲ ਤੇ ਤਨਜ਼ ਕਰਦਿਆਂ ਕਿਹਾ ਕਿ ਜੀਜਾ-ਸਾਲਾ ਰਹਿਣ ਨਹੀਂ ਦੇਣਾ। ਪੰਜਾਬ ਸਵਾਲ ਕਰਦਾ ਹੈ। ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦੇ ਨਾਮ। ਇਨ੍ਹਾਂ ਨੂੰ ਟੰਗਣਾ ਹੀ ਪੈਣਾ ਹੈ।
ਸਿੱਧੂ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਹਾਂ। ਕਿਸਾਨੀ ਮਸਲੇ ਨੂੰ ਹੱਲ ਕਰਨ ਲਈ ਵਿਚਾਰ ਜ਼ਰੂਰੀ ਹੈ। ਅੱਜ ਕਾਂਗਰਸ ਇਕੱਠੀ ਹੈ। ਕਾਂਗਰਸ ਦੇ ਵਰਕਰਾਂ ਨੂੰ ਜ਼ਰੀਆ ਬਣਾਵਾਂਗਾ ਮਸਲੇ ਹੱਲ ਕਰਨ ਦਾ। ਸਾਰਿਆਂ ਦਾ ਅਸ਼ੀਰਵਾਦ ਲੈ ਕੇ ਨਾਲ ਚੱਲਾਂਗਾ। ਮੇਰੀ ਕੋਈ ਈਗੋ ਨਹੀਂ। ਮੋਢੇ ਨਾਲ ਮੋਢਾ ਲਾ ਕੇ ਚੱਲਾਂਗਾ। 15 ਅਗਸਤ ਤੋਂ ਕਾਂਗਰਸ ਭਵਨ ਵਿੱਚ ਸਿੱਧੂ ਦਾ ਬਿਸਤਰਾ ਲੱਗੇਗਾ।