ਕਿਤੇ ਸੁਣਵਾਈ ਨਾ ਹੋਣ ਮਗਰੋਂ ਕੈਪਟਨ ਨੇ ਲੱਭਿਆ ਇਹ ਹੱਲ
ਵਿਧਾਇਕਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਇਹ ਧਰਨਾ ਪਹਿਲਾਂ ਰਾਜਘਾਟ ਵਿਖੇ ਰੱਖਿਆ ਗਿਆ ਸੀ। ਜਦਕਿ ਦਿੱਲੀ ਪੁਲਿਸ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਅਪੀਲ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਇਹ ਜੰਤਰ ਮੰਤਰ ਵਿਖੇ ਹੋਵੇਗਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਵਿਧਾਇਕ ਅੱਜ ਦਿੱਲੀ 'ਚ ਆਪਣੀ ਆਵਾਜ਼ ਬੁਲੰਦ ਕਰਨਗੇ। ਜਿੱਥ ਕੈਪਟਨ ਅਮਰਿੰਦਰ ਸਿੰਘ ਦੁਪਹਿਰ ਸਾਢੇ 12 ਵਜੇ ਜੰਤਰ ਮੰਤਰ ਵਿਖੇ ਮੀਡੀਆ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਉਹ ਰਾਜਘਾਟ ਵਿਖੇ ਰਾਸ਼ਟਰਪਿਤਾ ਮਹਮਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ।
Arnab Goswami Arrest: ਮੁੰਬਈ ਪੁਲਿਸ ਵੱਲੋਂ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਗ੍ਰਿਫਤਾਰ
ਵਿਧਾਇਕਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਇਹ ਧਰਨਾ ਪਹਿਲਾਂ ਰਾਜਘਾਟ ਵਿਖੇ ਰੱਖਿਆ ਗਿਆ ਸੀ। ਜਦਕਿ ਦਿੱਲੀ ਪੁਲਿਸ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਅਪੀਲ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਇਹ ਜੰਤਰ ਮੰਤਰ ਵਿਖੇ ਹੋਵੇਗਾ। ਪੰਜਾਬ ਚ ਮਾਲ ਗੱਡੀਆਂ ਦੀ ਆਮਦ ਬੰਦ ਹੋਣ ਕਾਰਨ ਸੰਕਟ ਦਿਨ ਬ ਦਿਨ ਗਹਿਰਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਰੇਲ ਮੰਤਰੀ ਪੀਊਸ਼ ਗੋਇਲ ਨੂੰ ਚਿੱਠੀ ਲਿਖ ਕੇ ਰੇਲ ਸੇਵਾ ਬਹਾਲ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਮਗਰੋਂ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਵੀ ਕੈਪਟਨ ਵੱਲੋਂ ਚਿੱਠੀ ਲਿਖੀ ਗਈ ਸੀ। ਪਰ ਕਿਤੇ ਵੀ ਸੁਣਵਾਈ ਨਾ ਹੋਣ ਮਗਰੋਂ ਆਖਿਰ ਮੁੱਖ ਮੰਤਰੀ ਨੇ ਦਿੱਲੀ ਕੂਚ ਕਰਨ ਦਾ ਹੀ ਫੈਸਲਾ ਕੀਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ