ਪੜਚੋਲ ਕਰੋ
Advertisement
ਡੀਜੀਪੀ ਦੀ ਨਿਯੁਕਤੀ ਲਈ ਪੰਜਾਬ ਸਰਕਾਰ ਦੀ ਖ਼ੁਦਮੁਖ਼ਤਿਆਰੀ ਦਾ ਰਾਹ ਪੱਧਰਾ
ਚੰਡੀਗੜ੍ਹ: ਵਿਧਾਨ ਸਭਾ ਦੇ ਜਾਰੀ ਮਾਨਸੂਨ ਇਜਲਾਸ ਦੇ ਤੀਜੇ ਦਿਨ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਬੈਠਕ ਵਿੱਚ ਆਪਣੀ ਮਰਜ਼ੀ ਨਾਲ ਪੁਲਿਸ ਮੁਖੀ ਨਿਯੁਕਤ ਕਰਨ ਸਬੰਧੀ ਕਾਨੂੰਨ ਵਿੱਚ ਸੋਧ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਸੀ ਕਿ ਯੂ.ਪੀ.ਐਸ.ਸੀ. ਸੂਬਾ ਸਰਕਾਰ ਵੱਲੋਂ ਭੇਜੇ ਗਏ ਤਿੰਨ ਨਾਵਾਂ 'ਚੋਂ ਇੱਕ ਨੂੰ ਸੂਬੇ ਦਾ ਪੁਲਿਸ ਮੁਖੀ ਨਿਯੁਕਤ ਕਰੇਗਾ।
ਸਰਕਾਰ ਨੇ ਪੰਜਾਬ ਪੁਲਿਸ ਐਕਟ 2007 ਵਿੱਚ ਸੋਧ ਕਰਕੇ ਪੰਜਾਬ ਪੁਲੀਸ ਸਕਿਓਰਿਟੀ ਕਮਿਸ਼ਨ ਬਣਾਉਣ ਦਾ ਮਤਾ ਪਾਸ ਕਰ ਦਿੱਤਾ ਹੈ। ਇਸ ਕਮਿਸ਼ਨ ਵਿੱਚ ਮੁੱਖ ਮੰਤਰੀ ਸਮੇਤ ਸੇਵਾਮੁਕਤ ਜੱਜ, ਇੱਕ ਕੈਬਨਿਟ ਮੰਤਰੀ ਤੇ ਹੋਰ ਕਈ ਮੈਂਬਰ ਸ਼ਾਮਲ ਕੀਤੇ ਜਾਣਗੇ।
ਕਮਿਸ਼ਨ ਦਾ ਮੁੱਖ ਮੁੱਦਾ ਡੀਜੀਪੀ ਦੀ ਚੋਣ ਸੁਪਰੀਮ ਕੋਰਟ ਦੀਆਂ ਗਾਈਡ ਲਾਈਨਜ਼ ਤਹਿਤ ਯੂ.ਪੀ.ਐਸ.ਸੀ. ਵੱਲੋਂ ਕਰਨ ਦੀ ਥਾਂ ਸੂਬਾ ਸਰਕਾਰ ਵੱਲੋਂ ਖ਼ੁਦ ਆਪਣਾ ਪੁਲਿਸ ਮੁਖੀ ਲਾਉਣਾ ਹੈ। ਇਸ ਦੇ ਨਾਲ ਹੀ ਕਮਿਸ਼ਨ ਸੁਰੱਖਿਆ ਨੂੰ ਲੈ ਕੇ ਤੇ ਪੰਜਾਬ ਪੁਲਿਸ ਦੀਆਂ ਬਾਕੀ ਨੀਤੀਆਂ ਨੂੰ ਵੀ ਸੁਧਾਰਨ ਦਾ ਮਤਾ ਪਾਸ ਹੋਇਆ। ਇਸ ਤੋਂ ਇਲਾਵਾ ਕੈਬਨਿਟ ਮੀਟਿੰਗ ਵਿੱਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਐਕਸ਼ਨ ਟੇਕਨ ਰਿਪੋਰਟ ਨੂੰ ਪ੍ਰਵਾਨਗੀ ਦੇ ਦਿੱਤੀ। ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੇਅਦਬੀ ਪੜਤਾਲੀਆ ਕਮਿਸ਼ਨ ਦੀ ਰਿਪੋਰਟਾਂ ਦੀ ਕਾਪੀਆਂ ਨੂੰ ਪੈਰਾਂ ਹੇਠਾਂ ਸੁੱਟ ਕੇ ਵਿਰੋਧ ਕਰਨ ਦੀ ਨਿਖੇਧੀ ਵੀ ਕੀਤੀ। ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਪਹਿਲਾਂ ਵਿਵਾਦਾਂ ਵਿੱਚ ਰਹਿ ਚੁੱਕੀ ਹੈ।At a Cabinet meeting before the Vidhan Sabha session. We have approved some important amendments to Punjab Police Act and a new litigation policy. The cabinet also accepted the Justice Ranjit Singh Commission report. The report with ATR will be tabled in the house today. pic.twitter.com/YEJsqX2VXb
— Capt.Amarinder Singh (@capt_amarinder) August 27, 2018
I strongly condemn @Akali_Dal_ for throwing around the Justice Ranjit Singh Commission report, pertaining to sacrilege of the revered holy Guru Granth Sahib ji. They are obviously rattled as @officeofssbadal and others stand exposed for their shady role in the entire episode.
— Capt.Amarinder Singh (@capt_amarinder) August 27, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement