ਆਪਣੇ ਵੱਡੇ ਜਰਨੈਲ ਨੂੰ ਮਨਾ ਲੈਣ 'ਚ ਕਾਮਯਾਬ ਹੋਏ ਕੈਪਟਨ !
ਕੈਪਟਨ ਵੱਲੋਂ ਸੁਰੇਸ਼ ਕੁਮਾਰ ਨੂੰ ਮੁੜ ਤੋਂ ਮਨਾ ਲੈਣ ਦੀਆਂ ਕਨਸੋਆਂ ਹਨ। ਸੁਰੇਸ਼ ਕੁਮਾਰ ਕੈਪਟਨ ਦੇ ਨਜ਼ਦੀਕੀ ਅਧਿਕਾਰੀਆਂ 'ਚੋਂ ਇਕ ਹਨ। ਇਸ ਲਈ ਕੈਪਟਨ ਉਨ੍ਹਾਂ ਨੂੰ ਜਾਣ ਨਹੀਂ ਦੇਣਾ ਚਾਹੁੰਦੇ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਵਾਰ ਫਿਰ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੇ ਜਾਣ ਦੀ ਚਰਚਾ ਹੈ। ਦੇਰ ਸ਼ਾਮ ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਨਾਲ ਇਕ ਘੰਟੇ ਤੋਂ ਵੱਧ ਮੁਲਾਕਾਤ ਕੀਤੀ।
ਸੀਐਮਓ ਦੇ ਹੀ ਸੀਨੀਅਰ ਅਧਿਕਾਰੀ ਸੁਰੇਸ਼ ਕੁਮਾਰ ਨੂੰ ਉਨ੍ਹਾਂ ਦੀ ਸੈਕਟਰ 16 ਚੰਡੀਗੜ੍ਹ ਦੀ ਰਿਹਾਇਸ਼ ਤੋਂ ਲੈਕੇ ਮੁੱਖ ਮੰਤਰੀ ਦੇ ਫਾਰਮ ਹਾਊਸ ਲੈ ਕੇ ਗਏ, ਜਿੱਥੇ ਮੁੱਖ ਮੰਤਰੀ ਨਾਲ ਖੁੱਲ੍ਹ ਕੇ ਗੱਲਬਾਤ ਹੋਈ ਦੱਸੀ ਜਾਂਦੀ ਹੈ। ਇਸ ਦੌਰਾਨ ਕੈਪਟਨ ਵੱਲੋਂ ਸੁਰੇਸ਼ ਕੁਮਾਰ ਨੂੰ ਮੁੜ ਤੋਂ ਮਨਾ ਲੈਣ ਦੀਆਂ ਕਨਸੋਆਂ ਹਨ। ਕਿਹਾ ਜਾਂਦਾ ਹੈ ਕਿ ਸੁਰੇਸ਼ ਕੁਮਾਰ ਕੈਪਟਨ ਦੇ ਨਜ਼ਦੀਕੀ ਅਧਿਕਾਰੀਆਂ 'ਚੋਂ ਇਕ ਹਨ।
ਸੋਨੂੰ ਪੰਜਾਬਣ ਨੂੰ ਹੋਈ 24 ਸਾਲ ਕੈਦ, ਕੋਰਟ ਨੇ ਕਿਹਾ ਸਮਾਜ 'ਚ ਰਹਿਣ ਦਾ ਅਧਿਕਾਰ ਨਹੀਂ
ਕੋਰੋਨਾ ਨੇ ਤੋੜਿਆ ਰਿਕਾਰਡ, 24 ਘੰਟਿਆਂ 'ਚ ਆਏ ਹੁਣ ਤਕ ਸਭ ਤੋਂ ਵੱਧ ਕੇਸ, ਮੌਤਾਂ ਦਾ ਅੰਕੜਾ ਵੀ ਵਧਿਆ
ਇਕ ਦਿਨ ਪਹਿਲਾਂ ਸੁਰੇਸ਼ ਕੁਮਾਰ ਨੇ ਆਪਣੀਆਂ ਸਰਕਾਰੀ ਗੱਡੀਆਂ ਤੇ ਸਟਾਫ ਵਾਪਸ ਕਰ ਦਿੱਤਾ ਸੀ ਤੇ ਉਨ੍ਹਾਂ ਦੇ ਚੌਥੀ ਵਾਰ ਅਸਤੀਫ਼ਾ ਦੇਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਤਿੰਨ ਵਾਰ ਅਸਤੀਫ਼ਾ ਦਿੱਤਾ ਸੀ, ਜਿਸ ਨੂੰ ਮੁੱਖ ਮੰਤਰੀ ਨਾਮਨਜ਼ੂਰ ਕਰ ਚੁੱਕੇ ਹਨ।
ਕੋਰੋਨਾ ਵਾਇਰਸ: WHO ਨੇ ਜਤਾਈ ਉਮੀਦ, 2020 ਸ਼ੁਰੂਆਤ ਤਕ ਵੈਕਸੀਨ ਦਾ ਹੋਵੇਗਾ ਉਪਯੋਗ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ

















