ਪੜਚੋਲ ਕਰੋ
(Source: ECI/ABP News)
ਕੈਪਟਨ ਨੇ ਪਟੇਲ ਨੂੰ ਸੌਪੀ ਰਿਪੋਰਟ, ਸਿੱਧੂ 'ਤੇ ਹੋ ਸਕਦਾ ਐਕਸ਼ਨ
ਸੂਤਰਾਂ ਨੇ ਦੱਸਿਆ ਇਸ ਦੌਰਾਨ ਕੈਪਟਨ ਨੇ ਪਟੇਲ ਨੂੰ ਸਿੱਧੂ ਬਾਰੇ ਰਿਪੋਰਟ ਵੀ ਸੌਪ ਦਿੱਤੀ ਹੈ। ਆਉਣ ਵਾਲੇ ਦਿਨਾਂ ਅੰਦਰ ਸਿੱਧੂ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ।
![ਕੈਪਟਨ ਨੇ ਪਟੇਲ ਨੂੰ ਸੌਪੀ ਰਿਪੋਰਟ, ਸਿੱਧੂ 'ਤੇ ਹੋ ਸਕਦਾ ਐਕਸ਼ਨ captain amrinder singh meets ahmad patel over sidhu controversy ਕੈਪਟਨ ਨੇ ਪਟੇਲ ਨੂੰ ਸੌਪੀ ਰਿਪੋਰਟ, ਸਿੱਧੂ 'ਤੇ ਹੋ ਸਕਦਾ ਐਕਸ਼ਨ](https://static.abplive.com/wp-content/uploads/sites/5/2019/06/29134130/captain-ahmad-patel.jpg?impolicy=abp_cdn&imwidth=1200&height=675)
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੇ ਰੇੜਕੇ ਦਾ ਹੱਲ ਕੱਢਣ ਲਈ ਅੱਜ ਕਾਂਗਰਸ ਦੇ ਸੀਨੀਅਰ ਲੀਡਰ ਅਹਿਮਦ ਪਟੇਲ ਨਾਲ ਗੱਲਬਾਤ ਕੀਤੀ। ਸੂਤਰਾਂ ਨੇ ਦੱਸਿਆ ਇਸ ਦੌਰਾਨ ਕੈਪਟਨ ਨੇ ਪਟੇਲ ਨੂੰ ਸਿੱਧੂ ਬਾਰੇ ਰਿਪੋਰਟ ਵੀ ਸੌਪ ਦਿੱਤੀ ਹੈ। ਆਉਣ ਵਾਲੇ ਦਿਨਾਂ ਅੰਦਰ ਸਿੱਧੂ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਾਂਗਰਸ ਹਾਈਕਮਾਨ ਨੇ ਅਹਿਮਦ ਪਟੇਲ ਨੂੰ ਇਸ ਮਾਮਲੇ ਦਾ ਨਿਪਟਾਰਾ ਕਰਨ ਲਈ ਜ਼ਿੰਮੇਦਾਰੀ ਦਿੱਤੀ ਸੀ।
ਉੱਧਰ, ਇਸ ਵਿਵਾਦ ਕਰਕੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕਰੀਅਰ ਵੀ ਦਾਅ 'ਤੇ ਲੱਗਾ ਹੋਇਆ ਹੈ। ਜਿੱਥੇ ਸਿੱਧੂ ਨਵਾਂ ਮਿਲਿਆ ਬਿਜਲੀ ਵਿਭਾਗ ਨਹੀਂ ਸੰਭਾਲ ਰਹੇ, ਉੱਥੇ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿੱਚ ਫਟਾਫਟ ਵੱਡੇ ਫੈਸਲੇ ਲੈ ਰਹੇ ਹਨ। ਇਨ੍ਹਾਂ ਫੈਸਲਿਆਂ ਵਿੱਚ ਸਿੱਧੂ ਦੇ ਬਿਜਲੀ ਵਿਭਾਗ ਦੇ ਵੀ ਕਈ ਫੈਸਲੇ ਸ਼ਾਮਲ ਹਨ। ਇੱਧਰ, ਸਿੱਧੂ ਦੇ ਪੁਰਾਣੇ ਵਿਭਾਗ ਦੇ ਬਾਹਰੋਂ ਉਨ੍ਹਾਂ ਦੀ ਨੇਮ ਪਲੇਟ ਵੀ ਬਦਲਵਾ ਦਿੱਤੀ ਗਈ ਹੈ।
ਪਿਛਲੇ ਦਿਨਾਂ ਦੌਰਾਨ ਕੈਪਟਨ ਸਰਕਾਰ ਨੇ ਜਲ ਨੀਤੀ ਨੂੰ ਮਨਜ਼ੂਰੀ ਦਿੱਤੀ, ਭੂ-ਜਲ ਅਥਾਰਟੀ ਦਾ ਗਠਨ ਕੀਤਾ ਤੇ ਬਿਜਲੀ ਵਿਭਾਗ ਦੀਆਂ ਫਾਈਲਾਂ ਨੂੰ ਮੁੱਖ ਮੰਤਰੀ ਵੱਲੋਂ ਹਰੀ ਝੰਡੀ ਦਿੱਤੀ ਗਈ। ਉੱਧਰ, ਸਿੱਧੂ ਦੀ ਚੁੱਪ ਤੋਂ ਸਾਫ ਹੈ ਕਿ ਜਦ ਤਕ ਹਾਈਕਮਾਨ ਉਨ੍ਹਾਂ ਨੂੰ ਵੱਡਾ ਅਹੁਦਾ ਜਾਂ ਵਿਭਾਗ ਨਹੀਂ ਦਿੰਦੀ, ਓਨਾ ਚਿਰ ਉਹ ਵਾਪਸੀ ਨਹੀਂ ਕਰਨਗੇ ਪਰ ਕੇਂਦਰੀ ਹਾਈਕਮਾਨ ਤੋਂ ਸਿੱਧੂ ਨੂੰ ਮਿਲਣ ਵਾਲੀ ਪਾਵਰ ਵੀ ਹੁਣ ਘੱਟ ਹੋ ਗਈ ਜਾਪਦੀ ਹੈ।
ਪਿਛਲੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭੂ-ਜਲ ਅਥਾਰਟੀ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿੱਧੂ ਦੇ ਵਿਭਾਗ ਤੋਂ ਪਾਸੇ ਹੁੰਦੇ ਹੀ ਕੈਪਟਨ ਨੇ ਅਥਾਰਟੀ ਵੀ ਬਣਾ ਦਿੱਤੀ ਤੇ ਨਾਲ ਹੀ ਇਸ ਮੁੱਦੇ 'ਤੇ ਸਰਬ ਦਲ ਬੈਠਕ ਵੀ ਸੱਦੀ ਹੈ। ਅਜਿਹੇ ਵਿੱਚ ਸਿੱਧੂ ਦਾ ਕਾਂਗਰਸ ਵਿੱਚ ਕੀ ਭਵਿੱਖ ਹੋਵੇਗਾ, ਸਿਆਸੀ ਸਫਾਂ ਵਿੱਚ ਇਹ ਚਰਚਾ ਚੱਲ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)