ਪੜਚੋਲ ਕਰੋ

Coronavirus in Punjab: ਪੰਜਾਬ ਨੂੰ ਕੋਰੋਨਾ ਤੋਂ ਨਹੀਂ ਬਚਾ ਸਕੀ ਕੈਪਟਨ ਸਰਕਾਰ! ਕੇਂਦਰ ਸਰਕਾਰ ਦੇ ਅੰਕੜਿਆਂ ਨੇ ਉਡਾਈ ਨੀਂਦ

ਪੰਜਾਬ ’ਚ ਕੋਰੋਨਾ ਹੁਣ ਤੱਕ ਕੁੱਲ 4,542 ਜਾਨਾਂ ਲੈ ਚੁੱਕਾ ਹੈ। ਹੁਣ ਤੱਕ ਸੂਬੇ ’ਚ ਇੱਕ ਲੱਖ 43 ਹਜ਼ਾਰ 437 ਮਰੀਜ਼ ਦਰਜ ਹੋ ਚੁੱਕੇ ਹਨ। ਇੱਥੇ ਸਿਹਤਯਾਬੀ ਦਰ 92.8 ਫ਼ੀਸਦੀ ਹੈ। ਇਸ ਵੇਲੇ 5,951 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਦੁਨੀਆ ’ਚ ਵਧੇਰੇ ਮਰੀਜ਼ਾਂ ਵਾਲੇ ਦੇਸ਼ਾਂ ਵਿੱਚੋਂ ਸਿਰਫ਼ ਭਾਰਤ ਤੇ ਇੰਗਲੈਂਡ ਹੀ ਹਨ, ਜਿੱਥੇ ਕੋਰੋਨਾਵਾਇਰਸ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਘਟਦੀ ਜਾ ਰਹੀ ਹੈ।

ਚੰਡੀਗੜ੍ਹ: ਪੰਜਾਬ (Punjab) ਦੇ 22 ਵਿੱਚੋਂ 7 ਜ਼ਿਲ੍ਹੇ ਅਜਿਹੇ ਹਨ, ਜਿੱਥੇ ਕੋਰੋਨਾਵਾਇਰਸ (Coronavirus) ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਪੂਰੇ ਦੇਸ਼ ’ਚ ਸਭ ਤੋਂ ਵੱਧ ਹੈ। ਕੇਂਦਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਸਭ ਤੋਂ ਵੱਧ ਮੌਤਾਂ ਦਾ ਦਰਦ ਝੱਲਣ ਵਾਲੇ ਪਹਿਲੇ 10 ਜ਼ਿਲ੍ਹਿਆਂ ਵਿੱਚੋਂ ਵੀ ਪੰਜ ਪੰਜਾਬ ਦੇ ਹੀ ਹਨ। ਇਹ ਅੰਕੜੇ ਹੈਰਾਨ ਕਰਨ ਵਾਲੇ ਹਨ ਕਿਉਂਕਿ ਪੰਜਾਬ ਵਿੱਚ ਅਕਸਰ ਚੰਗੀਆਂ ਸਿਹਤ ਸਹੂਲਤਾਂ ਦਾ ਦਾਅਵਾ ਕੀਤਾ ਜਾਂਦਾ ਹੈ। ਇਸ ਕਰਕੇ ਇਹ ਅੰਕੜੇ ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤਾਂ ਉਪਰ ਵੀ ਸਵਾਲ ਉਠਾਉਂਦੇ ਹਨ। ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਮਰੀਜ਼ਾਂ ਦਾ ਸਹੀ ਇਲਾਜ ਨਹੀਂ ਹੋਇਆ ਜਿਸ ਕਰਕੇ ਉਹ ਮੌਤ ਦੇ ਮੂੰਹ ਜਾ ਪਏ। ਪੰਜਾਬ ਦਾ ਸਿਹਤ ਮਹਿਕਮਾ ਕਈ ਵਿਵਾਦਾਂ ਵਿੱਚ ਰਿਹਾ। ਇਸ ਤੋਂ ਪਤਾ ਲੱਗਦਾ ਹੈ ਕਿ ਕੈਪਟਨ ਸਰਕਾਰ ਨੇ ਆਮ ਲੋਕਾਂ ਉਪਰ ਸਖਤੀ ਤਾਂ ਕੀਤੀ ਪਰ ਸਿਹਤ ਸਹੂਲਤਾਂ ਦੇਣ ਵਿੱਚ ਫਾਡੀ ਰਹੀ। ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਮੌਤ ਦਰ ਸਭ ਤੋਂ ਵੱਧ 3.2 ਫ਼ੀਸਦੀ ਹੈ। ਦੇਸ਼ ਵਿੱਚ 5.1% ਨਾਲ ਸਭ ਤੋਂ ਵੱਧ ਮੌਤ ਦਰ ਵਾਲੇ ਰੋਪੜ ਜ਼ਿਲ੍ਹੇ ਵਿੱਚ ਹੁਣ ਤੱਕ 2,721 ਪੌਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇੱਥੇ ਹੁਣ ਤੱਕ 136 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇੰਝ ਹੀ ਦੇਸ਼ ਵਿੱਚ ਦੂਜੇ ਨੰਬਰ ’ਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਾ ਹੈ, ਜਿੱਥੇ ਹੁਣ ਤੱਕ 106 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ ਇੱਥੇ ਮੌਤ ਦਰ 4.7 ਫ਼ੀਸਦੀ ਹੈ। ਤੀਜੇ ਸਥਾਨ ’ਤੇ ਤਰਨ ਤਾਰਨ ਜ਼ਿਲ੍ਹਾ ਹੈ, ਜਿੱਥੇ 94 ਕੋਰੋਨਾ ਮਰੀਜ਼ਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਹਨ ਤੇ ਇਸ ਦੀ ਮੌਤ ਦਰ 4.6 ਫ਼ੀਸਦੀ ਹੈ। ਸੰਗਰੂਰ ਤੇ ਕਪੂਰਥਲਾ ਦੋਵੇਂ ਜ਼ਿਲ੍ਹੇ ਚੌਥੇ ਤੇ ਪੰਜਵੇਂ ਨੰਬਰ ’ਤੇ ਹਨ, ਜਿੱਥੇ 181-181 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇੰਝ ਹੀ ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਮੌਤ ਦਰ 4.0 ਫ਼ੀਸਦੀ ਤੇ 3.8 ਫ਼ੀਸਦੀ ਹੈ ਤੇ ਇਹ 7ਵੇਂ ਤੇ 9ਵੇਂ ਸਥਾਨ ’ਤੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

"ਜਿਨ੍ਹਾਂ ਦੀ ਉਮਰ 30 ਸਾਲ ਤੋਂ ਉੱਤੇ ਹੋ ਗਈ ਉਨ੍ਹਾਂ ਦੇ ਵਿਆਹ ਕਰਵਾਓ , ਭਾਨੀ ਨਹੀਂ ਮਾਰਨੀ" : ਜਥੇਦਾਰ ਕੁਲਦੀਪ ਸਿੰਘ ਗੜਗੱਜ
2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ ,ਕਿਹਾ - ਅਸੀਂ ਵੱਧ ਸੀਟਾਂ ਜਿੱਤ ਸਕਦੇ ਸੀ’
2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ ,ਕਿਹਾ - ਅਸੀਂ ਵੱਧ ਸੀਟਾਂ ਜਿੱਤ ਸਕਦੇ ਸੀ’
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
ਖੇਡ ਜਗਤ 'ਚ ਸੋਗ ਦੀ ਲਹਿਰ , ਪੰਜਾਬ ਦੇ ਇੱਕ ਹੋਰ ਮਸ਼ਹੂਰ ਕਬੱਡੀ ਖਿਡਾਰੀ ਦਾ ਹੋਇਆ ਦਿਹਾਂਤ
ਖੇਡ ਜਗਤ 'ਚ ਸੋਗ ਦੀ ਲਹਿਰ , ਪੰਜਾਬ ਦੇ ਇੱਕ ਹੋਰ ਮਸ਼ਹੂਰ ਕਬੱਡੀ ਖਿਡਾਰੀ ਦਾ ਹੋਇਆ ਦਿਹਾਂਤ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
 Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Embed widget