ਪੜਚੋਲ ਕਰੋ
ਕੈਪਟਨ ਸਰਕਾਰ ਨੇ ਅਨਲੌਕ 1 ਦੇ ਦਿਸ਼ਾ ਨਿਰਦੇਸ਼ ਕੀਤੇ ਜਾਰੀ, ਖੁੱਲ੍ਹਣਗੀਆਂ ਇਹ ਸੇਵਾਵਾਂ
ਪੰਜਾਬ 'ਚ ਵੀ ਹੁਣ ਇਹ 1 ਜੂਨ ਯਾਨੀ ਕੱਲ੍ਹ ਤੋਂ 30 ਜੂਨ ਤੱਕ ਲਾਗੂ ਰਹੇਗਾ।ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਧਾਰਮਿਕ ਸਥਾਨ ਸ਼ਰਤਾਂ ਦੇ ਨਾਲ 8 ਜੂਨ ਤੋਂ ਖੁੱਲ੍ਹਣਗੇ।

ਚੰਡੀਗੜ੍ਹ: ਕੱਲ੍ਹ ਕੇਂਦਰ ਸਰਕਾਰ ਨੇ ਦੇਸ਼ ਵਿੱਚ ਲੌਕਡਾਉਨ 5.0 ਦਾ ਐਲਾਨ ਕੀਤਾ ਸੀ।ਜਿਸ ਦਾ ਨਾਅ ਉਨ੍ਹਾਂ ਅਨਲੌਕ 1 ਦੱਸਿਆ।ਪੰਜਾਬ 'ਚ ਵੀ ਹੁਣ ਇਹ 1 ਜੂਨ ਯਾਨੀ ਕੱਲ੍ਹ ਤੋਂ 30 ਜੂਨ ਤੱਕ ਲਾਗੂ ਰਹੇਗਾ।ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਧਾਰਮਿਕ ਸਥਾਨ ਸ਼ਰਤਾਂ ਦੇ ਨਾਲ 8 ਜੂਨ ਤੋਂ ਖੁੱਲ੍ਹਣਗੇ।ਇਸ ਦੇ ਨਾਲ ਹੀ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ। 8 ਜੂਨ ਤੋਂ ਪੰਜਾਬ 'ਚ ਖੁੱਲ੍ਹ ਸਕਣਗੀਆਂ ਇਹ ਸੇਵਾਵਾਂ
ਅਮਰੀਕਾ 'ਤੇ ਨਵੀਂ ਬਿਪਤਾ, ਦੇਸ਼ ਦੇ 25 ਸ਼ਹਿਰਾਂ 'ਚ ਕਰਫਿਊ, ਟਰੰਪ ਦੀ ਸਖਤ ਚੇਤਾਵਨੀ ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਤੋਂ ਤੁਰੰਤ ਪ੍ਰਭਾਵ ਨਾਲ ਨਾਨ ਕੰਨਟੇਨਮੈਂਟ ਜ਼ੋਨ 'ਚ ਸ਼ਰਾਬ ਦੇ ਠੇਕੇ, ਬਿਊਟੀ ਪਾਲਰ, ਸਪਾ ਸੈਂਟਰ ਆਦਿ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ। ਪੰਜਾਬ 'ਚ ਦੁਕਾਨਾਂ ਖੁੱਲ੍ਹਣ ਦਾ ਸਮਾਂ 7 ਸਵੇਰੇ ਵਜੇ ਤੋਂ ਸ਼ਾਮ 7 ਵਜੇ ਹੀ ਰਹੇਗਾ।ਜਦਕਿ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ।
- ਧਾਰਮਿਕ ਸਥਾਨ / ਪੂਜਾ ਸਥਾਨ
- ਹੋਟਲ, ਰੈਸਟੋਰੈਂਟ ਅਤੇ ਪਰਾਹੁਣਚਾਰੀ ਸੰਬੰਧੀ ਸੇਵਾਵਾਂ
- ਸ਼ਾਪਿੰਗ ਮਾਲ
ਅਮਰੀਕਾ 'ਤੇ ਨਵੀਂ ਬਿਪਤਾ, ਦੇਸ਼ ਦੇ 25 ਸ਼ਹਿਰਾਂ 'ਚ ਕਰਫਿਊ, ਟਰੰਪ ਦੀ ਸਖਤ ਚੇਤਾਵਨੀ ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਤੋਂ ਤੁਰੰਤ ਪ੍ਰਭਾਵ ਨਾਲ ਨਾਨ ਕੰਨਟੇਨਮੈਂਟ ਜ਼ੋਨ 'ਚ ਸ਼ਰਾਬ ਦੇ ਠੇਕੇ, ਬਿਊਟੀ ਪਾਲਰ, ਸਪਾ ਸੈਂਟਰ ਆਦਿ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ। ਪੰਜਾਬ 'ਚ ਦੁਕਾਨਾਂ ਖੁੱਲ੍ਹਣ ਦਾ ਸਮਾਂ 7 ਸਵੇਰੇ ਵਜੇ ਤੋਂ ਸ਼ਾਮ 7 ਵਜੇ ਹੀ ਰਹੇਗਾ।ਜਦਕਿ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ। ਐਤਵਾਰ ਦੇਰ ਸ਼ਾਮ ਮੁੱਖ ਮੰਤਰੀ ਵਲੋਂ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਪੰਜਾਬ ਵਿੱਚ ਈ-ਕਾਮਰਸ ਨੂੰ ਗ਼ੈਰ-ਜ਼ਰੂਰੀ ਸਮੇਤ ਸਾਰੀਆਂ ਚੀਜ਼ਾਂ ਲਈ ਆਗਿਆ ਹੈ ਯਾਨੀ ਆਨਲਾਇਨ ਸ਼ੌਪਿੰਗ ਕਰ ਤੁਸੀ ਕੁੱਝ ਵੀ ਹੋਮ ਡਿਲਵਰ ਕਰਵਾ ਸਕੋਗੇ। ਸਪੋਰਟਸ ਕੰਪਲੈਕਸ ਅਤੇ ਸਟੇਡੀਅਮ ਵੀ ਮਿਆਰੀ ਓਪਰੇਟਿੰਗ ਪ੍ਰਕਿਰਿਆ ਦੇ ਅਨੁਸਾਰ ਦਰਸ਼ਕਾਂ ਤੋਂ ਬਿਨਾਂ ਖੁਲ੍ਹ ਸਕਦੇ ਹਨ। ਕਿਸਾਨਾਂ ਲਈ ਖੁਸ਼ਖਬਰੀ! ਭੱਵਿਖਬਾਣੀ ਤੋਂ ਵੀ ਦੋ ਦਿਨ ਪਹਿਲਾਂ ਆਇਆ ਮਾਨਸੂਨ ਇਹ ਸੇਵਾਵਾਂ ਰਹਿਣਗੀਆਂ ਬੰਦPunjab will have further extension of lockdown till June 30 with little more relaxations, in line with Central Govt guidelines. Sharing list of permitted activities. Appeal to everyone to avoid unnecessary travel, observe all precautions & follow social distancing. #MissionFateh pic.twitter.com/kjhgymwTUD
— Capt.Amarinder Singh (@capt_amarinder) May 31, 2020
- ਸਿਨੇਮਾ ਹਾਲ
- ਜਿਮਨੇਜ਼ੀਅਮ
- ਸਵੀਮਿੰਗ ਪੂਲ
- ਮਨੋਰੰਜਨ ਪਾਰਕ
- ਥੀਏਟਰ
- ਬਾਰ
- ਆਡੀਟੋਰੀਅਮ
- ਅਸੈਂਬਲੀ ਹਾਲ ਅਤੇ ਆਦਿ ਜਗ੍ਹਾਵਾਂ
- ਸਮਾਜਿਕ/ ਰਾਜਨੀਤਿਕ / ਖੇਡਾਂ / ਮਨੋਰੰਜਨ / ਅਕਾਦਮਿਕ / ਸਭਿਆਚਾਰਕ / ਧਾਰਮਿਕ ਕਾਰਜਾਂ ਅਤੇ ਹੋਰ ਵੱਡੇ ਇੱਕਠੇ ਨੂੰ ਇਜਾਜ਼ਤ ਨਹੀਂ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















