ਪੜਚੋਲ ਕਰੋ

ਲੋਕ ਸਭਾ ਚੋਣਾਂ 'ਚ ਲੋਕ ਰੋਹ ਮਗਰੋਂ ਕੈਪਟਨ ਸਰਕਾਰ ਦਾ ਵੱਡਾ ਐਕਸ਼ਨ

ਲੋਕ ਸਭਾ ਚੋਣਾਂ ਵਿੱਚ ਜਨਤਾ ਦੇ ਸਵਾਲਾਂ ਨੇ ਕੈਪਟਨ ਸਰਕਾਰ ਦੀ ਨੀਂਦ ਖੋਲ੍ਹ ਦਿੱਤੀ ਹੈ। ਬੇਸ਼ੱਕ ਕਾਂਗਰਸ ਨੇ ਅੱਠ ਸੀਟਾਂ ਜਿੱਤ ਲਈਆਂ ਹਨ ਪਰ ਜਨਤਾ ਦੇ ਗੁੱਸੇ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਫਿਕਰਮੰਦ ਹੈ। ਕੈਪਟਨ ਸਰਕਾਰ ਦੇ ਨੁਮਾਇੰਦਿਆਂ ਨੂੰ ਸਭ ਤੋਂ ਜ਼ਿਆਦਾ ਵਿਰੋਧ ਮੁਲਾਜ਼ਮਾਂ ਦਾ ਹੀ ਝੱਲਣਾ ਪਿਆ। ਇਸ ਲਈ ਸਰਕਾਰ ਆਪਣੇ ਅਗਲੇ ਢਾਈ ਸਾਲ ਇਸ ਦਿਸ਼ਾ ਵਿੱਚ ਕੰਮ ਕਰਨ ਦੀ ਰਣਨੀਤੀ ਬਣਾਉਣ ਜਾ ਰਹੀ ਹੈ।

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਜਨਤਾ ਦੇ ਸਵਾਲਾਂ ਨੇ ਕੈਪਟਨ ਸਰਕਾਰ ਦੀ ਨੀਂਦ ਖੋਲ੍ਹ ਦਿੱਤੀ ਹੈ। ਬੇਸ਼ੱਕ ਕਾਂਗਰਸ ਨੇ ਅੱਠ ਸੀਟਾਂ ਜਿੱਤ ਲਈਆਂ ਹਨ ਪਰ ਜਨਤਾ ਦੇ ਗੁੱਸੇ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਫਿਕਰਮੰਦ ਹੈ। ਕੈਪਟਨ ਸਰਕਾਰ ਦੇ ਨੁਮਾਇੰਦਿਆਂ ਨੂੰ ਸਭ ਤੋਂ ਜ਼ਿਆਦਾ ਵਿਰੋਧ ਮੁਲਾਜ਼ਮਾਂ ਦਾ ਹੀ ਝੱਲਣਾ ਪਿਆ। ਇਸ ਲਈ ਸਰਕਾਰ ਆਪਣੇ ਅਗਲੇ ਢਾਈ ਸਾਲ ਇਸ ਦਿਸ਼ਾ ਵਿੱਚ ਕੰਮ ਕਰਨ ਦੀ ਰਣਨੀਤੀ ਬਣਾਉਣ ਜਾ ਰਹੀ ਹੈ। ਇਸ ਤਹਿਤ ਸਭ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਪਿਛਲੀ ਬਾਦਲ ਸਰਕਾਰ ਵੇਲੇ ਠੇਕੇ ’ਤੇ ਰੱਖੇ ਤੇ ਹੋਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਣਾਏ ਐਕਟ ਦੀ ਥਾਂ ਨਵਾਂ ਕਾਨੂੰਨ ਲਿਆ ਕੇ ਇਨ੍ਹਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਕੈਬਨਿਟ ਸਬ ਕਮੇਟੀ ਦੀ 27 ਮਈ ਨੂੰ ਸੱਦੀ ਗਈ ਹੈ। ਮੁੱਖ ਮੰਤਰੀ ਨੇ ਕੈਬਨਿਟ ਸਬ ਕਮੇਟੀ ਨੂੰ ਮੀਟਿੰਗ ’ਚ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਤੇ ਹੋਰ ਸਰਕਾਰੀ ਕਰਮਚਾਰੀ ਐਸੋਸੀਏਸ਼ਨਾਂ ਦੇ ਵਫ਼ਦਾਂ ਦੀ ਸੁਣਵਾਈ ਦੇ ਹੁਕਮ ਵੀ ਦਿੱਤੇ ਹਨ। ਇਸ ਬਾਰੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਬਕਾਇਦਾ ਕੈਬਨਿਟ ਸਬ ਕਮੇਟੀ ਵਿਚਲੇ ਚਾਰ ਮੰਤਰੀਆਂ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ ਤੇ ਬਲਬੀਰ ਸਿੰਘ ਸਿੱਧੂ ਨੂੰ ਪੱਤਰ ਜਾਰੀ ਕੀਤਾ ਹੈ। ਮੁੱਖ ਸਕੱਤਰ ਨੇ ਲਿਖਿਆ ਹੈ ਕਿ ਕੈਬਨਿਟ ਸਬ ਕਮੇਟੀ ‘ਦੀ ਪੰਜਾਬ ਐੱਡਹਾਕ ਕੰਟਰੈਕਚੂਅਲ’, ਡੇਲੀ ਵੇਜ਼ਿਜ, ਟੈਂਪਰੇਰੀ, ਵਰਕ-ਚਾਰਜ਼ਡ ਤੇ ਆਊਟ-ਸੋਰਸਿਜ਼ ਐਂਪਲਾਈਜ਼ ਵੈੱਲਫੇਅਰ ਐਕਟ-2016 ਨੂੰ ਰਪੀਲ ਕਰਕੇ ਨਵਾਂ ਕਾਨੂੰਨ ਬਣਾਉਣ ਬਾਰੇ ਸਿਫ਼ਾਰਸ਼ਾਂ ਦੇਣ ਲਈ 27 ਮਈ ਨੂੰ ਮੀਟਿੰਗ ਕੀਤੀ ਜਾਵੇ। ਦੱਸਣਯੋਗ ਹੈ ਕਿ ਕਾਂਗਰਸ 2017 ਵਿਚ ਇਨ੍ਹਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਡੀਏ ਦੀਆਂ ਕਿਸ਼ਤਾਂ ਨਾਲੋ-ਨਾਲ ਜਾਰੀ ਕਰਨ ਤੇ ਪੰਜਾਬ ਦੇ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕਰਨ ਦਾ ਵਾਅਦੇ ਕਰਕੇ ਸੱਤਾ ਵਿਚ ਆਈ ਸੀ ਪਰ ਹੁਣ ਤੱਕ ਇਕ ਵੀ ਮੰਗ ਪ੍ਰਵਾਨ ਨਹੀਂ ਕੀਤੀ ਗਈ। ਮੁੱਖ ਮੰਤਰੀ ਨੇ ਗੁਰਦਾਸਪੁਰ ਦੀ ਉਪ ਚੋਣ ਤੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਵੇਲੇ ਸਾਰੀਆਂ ਮੰਗਾਂ ਨੂੰ ਚੋਣ ਜ਼ਾਬਤੇ ਤੋਂ ਬਾਅਦ ਲਾਗੂ ਕਰਨ ਦੇ ਭਰੋਸੇ ਦਿੱਤੇ ਸਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: CM ਮਾਨ ਨੇ ਔਰਤਾਂ ਨੂੰ ਦਿੱਤੀ ਖੁਸ਼ਖਬਰੀ! ਦੱਸਿਆ ਕਦੋਂ ਤੋਂ ਮਿਲਣਗੇ 1100 ਰੁਪਏ?

Weather Update: ਦਿੱਲੀ-NCR ਅਤੇ UP 'ਚ ਵਧੇਗੀ ਠੰਡ, ਅਗਲੇ 5 ਦਿਨਾਂ ਤੱਕ ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਹੋਵੇਗੀ ਬਾਰਿਸ਼ ਤੇ ਵਧੇਗਾ ਕੋਹਰਾ

Farmer Protest: ਏਕੇ ਵੱਲ ਵਧ ਰਹੀਆਂ ਜਥੇਬੰਦੀਆਂ 'ਚ  ਫੁੱਟ ਪਾਉਣ ਦੀ 'ਕੇਂਦਰੀ ਸਾਜ਼ਿਸ਼' ! ਮੀਟਿੰਗ ਲਈ SKM ਨੂੰ ਨਹੀਂ ਦਿੱਤਾ ਸੱਦਾ, ਸਮਝੋ ਕੀ ਘੜੀ ਰਣਨੀਤੀ ?

Kho Kho World Cup: ਭਾਰਤ ਦੀਆਂ ਧੀਆਂ ਨੇ ਵਿਸ਼ਵ ਕੱਪ ਜਿੱਤ ਕੇ ਰਚਿਆ ਇਤਿਹਾਸ, ਫਾਈਨਲ ਮੈਚ 'ਚ ਨੇਪਾਲ ਨੂੰ ਚਟਾਈ ਧੂੜ

ABP Premium

ਵੀਡੀਓਜ਼

ਕੇਂਦਰੀ ਨੁਮਾਇੰਦੇ ਨਾਲ ਡੱਲੇਵਾਲ ਦੀ ਗੱਲਬਾਤ ਲਾਈਵਡੱਲੇਵਾਲ ਨੇ ਕੇਂਦਰ ਸਰਕਾਰ ਨੂੰ ਦਿਖਾਈ ਕਿਸਾਨਾਂ ਦੀ ਅਸਲ ਤਾਕਤਕਿਸਾਨਾਂ ਨੇ ਸਰਕਾਰ ਦੇ ਲਵਾਏ ਗੋਡੇ, ਕਿਸਾਨਾਂ ਨੂੰ ਭੇਜਿਆ ਪ੍ਰਸਤਾਵKomi Insaf Morcha| ਕੌਮੀ ਇਨਸਾਫ ਮੌਰਚਾ ਵੱਲੋਂ ਵੱਡਾ ਐਲਾਨ | ABP Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: CM ਮਾਨ ਨੇ ਔਰਤਾਂ ਨੂੰ ਦਿੱਤੀ ਖੁਸ਼ਖਬਰੀ! ਦੱਸਿਆ ਕਦੋਂ ਤੋਂ ਮਿਲਣਗੇ 1100 ਰੁਪਏ?
Punjab News: CM ਮਾਨ ਨੇ ਔਰਤਾਂ ਨੂੰ ਦਿੱਤੀ ਖੁਸ਼ਖਬਰੀ! ਦੱਸਿਆ ਕਦੋਂ ਤੋਂ ਮਿਲਣਗੇ 1100 ਰੁਪਏ?
Weather Update: ਦਿੱਲੀ-NCR ਅਤੇ UP 'ਚ ਵਧੇਗੀ ਠੰਡ, ਅਗਲੇ 5 ਦਿਨਾਂ ਤੱਕ ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਹੋਵੇਗੀ ਬਾਰਿਸ਼ ਤੇ ਵਧੇਗਾ ਕੋਹਰਾ
Weather Update: ਦਿੱਲੀ-NCR ਅਤੇ UP 'ਚ ਵਧੇਗੀ ਠੰਡ, ਅਗਲੇ 5 ਦਿਨਾਂ ਤੱਕ ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਹੋਵੇਗੀ ਬਾਰਿਸ਼ ਤੇ ਵਧੇਗਾ ਕੋਹਰਾ
Farmer Protest: ਏਕੇ ਵੱਲ ਵਧ ਰਹੀਆਂ ਜਥੇਬੰਦੀਆਂ 'ਚ  ਫੁੱਟ ਪਾਉਣ ਦੀ 'ਕੇਂਦਰੀ ਸਾਜ਼ਿਸ਼' ! ਮੀਟਿੰਗ ਲਈ SKM ਨੂੰ ਨਹੀਂ ਦਿੱਤਾ ਸੱਦਾ, ਸਮਝੋ ਕੀ ਘੜੀ ਰਣਨੀਤੀ ?
Farmer Protest: ਏਕੇ ਵੱਲ ਵਧ ਰਹੀਆਂ ਜਥੇਬੰਦੀਆਂ 'ਚ ਫੁੱਟ ਪਾਉਣ ਦੀ 'ਕੇਂਦਰੀ ਸਾਜ਼ਿਸ਼' ! ਮੀਟਿੰਗ ਲਈ SKM ਨੂੰ ਨਹੀਂ ਦਿੱਤਾ ਸੱਦਾ, ਸਮਝੋ ਕੀ ਘੜੀ ਰਣਨੀਤੀ ?
Kho Kho World Cup: ਭਾਰਤ ਦੀਆਂ ਧੀਆਂ ਨੇ ਵਿਸ਼ਵ ਕੱਪ ਜਿੱਤ ਕੇ ਰਚਿਆ ਇਤਿਹਾਸ, ਫਾਈਨਲ ਮੈਚ 'ਚ ਨੇਪਾਲ ਨੂੰ ਚਟਾਈ ਧੂੜ
Kho Kho World Cup: ਭਾਰਤ ਦੀਆਂ ਧੀਆਂ ਨੇ ਵਿਸ਼ਵ ਕੱਪ ਜਿੱਤ ਕੇ ਰਚਿਆ ਇਤਿਹਾਸ, ਫਾਈਨਲ ਮੈਚ 'ਚ ਨੇਪਾਲ ਨੂੰ ਚਟਾਈ ਧੂੜ
Air Pollution: ਹਰ ਸਾਲ ਹਵਾ ਪ੍ਰਦੂਸ਼ਣ ਨਾਲ ਇੱਕ ਲੱਖ ਤੋਂ ਵੱਧ ਮੌਤਾਂ, ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਹੋ ਜਾਂਦਾ ਨੁਕਸਾਨ, ਹੈਰਾਨ ਕਰ ਦੇਣਗੇ ਇਹ ਆਂਕੜੇ

ਹਰ ਰੋਜ਼ ਪੀਣਾ ਸ਼ੁਰੂ ਕਰ ਦਿਓ ਇੱਕ ਗਲਾਸ ਦੁੱਧ, ਨੇੜੇ ਨਹੀਂ ਆਉਣਗੀਆਂ ਇਹ ਖ਼ਤਰਨਾਕ ਬਿਮਾਰੀਆਂ !

Rinku Singh: ਟੀਮ ਇੰਡੀਆ ਦੇ ਖਿਡਾਰੀ ਨੇ ਵੰਡੇ ਪੈਸੇ? ਫੈਨਜ਼ ਬੋਲੇ ''ਵੱਡੇ ਦਿਲ ਵਾਲਾ'', ਦੇਖੋ ਦਿਲ ਜਿੱਤਣ ਵਾਲੀ ਇਹ ਵੀਡੀਓ

Punjab News: ਸੁਖਬੀਰ ਬਾਦਲ ਨੂੰ ਮਿਲੀ ਮੁਆਫੀ ਤੋਂ ਬਾਅਦ ਸਾੜੇ ਗਏ ਜਥੇਦਾਰਾਂ ਦੇ ਪੁਤਲੇ, ਪੰਜਾਬ ਭਰ 'ਚ ਕੀਤੇ ਜਾਣਗੇ ਪ੍ਰਦਰਸ਼ਨ, ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਾਏ ਦੋਸ਼

Embed widget