![ABP Premium](https://cdn.abplive.com/imagebank/Premium-ad-Icon.png)
Punjab Election: ਪੰਜਾਬ ਦੀਆਂ 2022 ਚੋਣਾਂ ਲਈ ਕੈਪਟਨ ਨੇ ਖੁਦ ਕੀਤਾ ਤਿਆਰ, ਦੱਸਿਆ ਕੌਣ ਹੋਵੇਗਾ ਪਾਰਟੀ ਦਾ ਚਹਿਰਾ
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਹੋਣ ਵਾਲੀਆਂ 2022 ਦੀਆਂ ਚੋਣਾਂ ਲਈ ਖੁਦ ਨੂੰ ਫਿੱਟ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਵਜ਼ਲ ਘੱਟ ਕਰਨ ਮਗਰੋਂ ਉਹ ਅਜੇ ਵੀ ਕਈ ਸਾਲ ਰਾਜਨੀਤੀ ਕਰ ਸਕਦੇ ਹਨ।
![Punjab Election: ਪੰਜਾਬ ਦੀਆਂ 2022 ਚੋਣਾਂ ਲਈ ਕੈਪਟਨ ਨੇ ਖੁਦ ਕੀਤਾ ਤਿਆਰ, ਦੱਸਿਆ ਕੌਣ ਹੋਵੇਗਾ ਪਾਰਟੀ ਦਾ ਚਹਿਰਾ Captain prepares himself for Punjabs election 2022, reveals who will be the face of the party Punjab Election: ਪੰਜਾਬ ਦੀਆਂ 2022 ਚੋਣਾਂ ਲਈ ਕੈਪਟਨ ਨੇ ਖੁਦ ਕੀਤਾ ਤਿਆਰ, ਦੱਸਿਆ ਕੌਣ ਹੋਵੇਗਾ ਪਾਰਟੀ ਦਾ ਚਹਿਰਾ](https://feeds.abplive.com/onecms/images/uploaded-images/2021/02/18/c8d71a57d8f07cc71996ab3e400a95b2_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੋਮਵਾਰ ਨੂੰ ਆਪਣੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਔਰਤਾਂ ਅਤੇ ਕਿਸਾਨਾਂ ਲਈ ਸੌਗਾਤ ਦਿੱਤੀ। ਇਸ ਦੇ ਨਾਲ ਰਾਜਨੀਤੀ 'ਚ ਹਲਚਲ ਸ਼ੁਰੂ ਹੋ ਗਈ ਹੈ। ਵੱਖ-ਵੱਖ ਪਾਰਟੀਆਂ ਵਲੋਂ ਬਜਟ 'ਤੇ ਰਿਐਕਸ਼ਨ ਸਾਹਮਣੇ ਆਏ ਹਨ।
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸੂਬੇ 'ਚ 2022 'ਚ ਹੋਣ ਵਾਲੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਫਿੱਟ ਹਨ। ਵਜਨ ਘੱਟ ਕਰਨ ਮਗਰੋਂ ਉਹ ਹਾਲੇ ਵੀ 10-15 ਸਾਲ ਰਾਜਨੀਤੀ ਵਿੱਚ ਰਹੀ ਸਕਦੇ ਹਨ। ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ 2022 ਦੀਆਂ ਪੰਜਾਬ ਚੋਣਾਂ ਦੌਰਾਨ ਪੰਜਾਬ ਵਿੱਚ ਪਾਰਟੀ ਦਾ ਚਹਿਰਾ ਕੌਣ ਹੋਏਗਾ ਇਸ ਦਾ ਫੈਸਲਾ ਆਲਕਮਾਨ ਕਰੇਗੀ।
ਨਾਲ ਹੀ ਅਮਰਿੰਦਰ ਸਿੰਘ ਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਕਿਹਾ ਕਿ ਪੰਜਾਬ ਸਮੇਤ ਕਈ ਸੂਬਿਆਂ ਦੇ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਹੱਦਾਂ 'ਤੇ ਬੈਠੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ। ਪਰ ਕੇਂਦਰ ਸਰਕਾਰ ਹੰਕਾਰ ਗਈ ਹੈ ਜਿਸ ਕਰਕੇ ਉਹ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਾਫ਼ ਕਿਹਾ ਕਿ ਹੁਣ ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਉਹ ਕੇਂਦਰ ਸਰਕਾਰ ਨਾਲ ਕਿਸੇ ਤਰ੍ਹਾਂ ਦੀ ਗੱਲ ਨਹੀਂ ਕਰਨਗੇ, ਕਿਉਂਕਿ ਉਹ ਕੀ ਵਾਰ ਪੀਐਮ ਅਤੇ ਮੰਤਰੀਆਂ ਨਾਲ ਮੁਲਾਕਾਤ ਕਰ ਚੁੱਕੇ ਹਨ, ਪਰ ਕਿਸੇ ਨੇ ਕਿਸਾਨ ਅੰਦੋਲਨ ਦਾ ਹੱਲ ਨਹੀਂ ਕੱਢਿਆ। ਉਨ੍ਹਾਂ ਅੱਗੇ ਕਿ ਕਿਹਾ ਕਿ ਕਿਸਾਨ ਸੰਗਠਨ ਵੀ ਨਹੀਂ ਚਾਹੁੰਦੇ ਕਿ ਕੋਈ ਵੀ ਪਾਰਟੀ ਅੰਦੋਲਨ ਵਿੱਚ ਦਖਲਅੰਦਾਜ਼ੀ ਕਰੇ।
ਇਹ ਵੀ ਪੜ੍ਹੋ: Olivier Dassault Death: ਰਾਫੇਲ ਨਿਰਮਾਤਾ ਡਸੌਲਟ ਦੇ ਮਾਲਕ ਓਲੀਵੀਅਰ ਡਸੌਲਟ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)