ਪੜਚੋਲ ਕਰੋ

ਹਰਪਾਲ ਚੀਮਾ ਨੇ ਸੂਬੇ ਦੀ ਬੇਰੁਜ਼ਗਾਰੀ ਮੁੱਦੇ ‘ਤੇ ਕੈਪਟਨ ਨੂੰ ਘੇਰਿਆ, ਪੁੱਛੇ ਕਈ ਸਵਾਲ

‘ਘਰ ਘਰ ਨੌਕਰੀ’ ਦੇਣ ਦਾ ਵਾਅਦਾ ਕਰਨ ਵਾਲੇ ਕੈਪਟਨ ਸਰਕਾਰੀ ਨੌਕਰੀਆਂ ਖ਼ਤਮ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਕਰ ਰਹੇ ਨੇ ਬੇਰੁਜ਼ਗਾਰ: ਹਰਪਾਲ ਸਿੰਘ ਚੀਮਾਇਸ ਦੇ ਨਾਲ ਹੀ ਚੀਮਾ ਨੇ ਪਾਵਰਕਾਮ ਦੀਆਂ 720 ਆਸਾਮੀਆਂ ਅਤੇ ਸਿਹਤ ਵਿਭਾਗ ਵਿਚੋਂ 489 ਆਸਾਮੀਆਂ ਖ਼ਤਮ ਕਰਨ ਨੂੰ ਨਿੰਦਣਯੋਗ ਕਰਾਰ ਦਿੱਤਾ। ਨਾਲ ਹੀ ਉਨ੍ਹਾਂ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਦੇ ਸਕੇ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਘਰ ਘਰ ਨੌਕਰੀ’ ਦੇਣ ਦਾ ਵਾਅਦਾ ਕਰਨ ਵਾਲੇ ਸੱਤਾ ਵਿੱਚ ਆ ਕੇ ਸਰਕਾਰੀ ਨੌਕਰੀਆਂ ਖ਼ਤਮ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪਾਵਰਕਾਮ, ਸਿਹਤ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਵਿੱਚੋਂ ਆਸਾਮੀਆਂ ਖ਼ਤਮ ਕਰਨ ਦਾ ਫ਼ੈਸਲਾ ਨਿੰਦਣਯੋਗ ਹੈ ਅਤੇ ਆਮ ਆਦਮੀ ਪਾਰਟੀ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕਰਦੀ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵਿਭਾਗਾਂ ਦੇ ਪੁਨਰਗਠਨ ਦੇ ਨਾਂ ’ਤੇ ਲੱਖਾਂ ਸਰਕਾਰੀ ਆਸਾਮੀਆਂ ਖ਼ਤਮ ਕਰ ਦਿੱਤੀਆਂ ਹਨ। ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਾ ਹਨ, ਉਦੋਂ ਤੋਂ ਹੀ ਸਰਕਾਰੀ ਨੌਕਰੀਆਂ ਕਰਦੇ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਤੋਂ ਬਾਹਰ ਕਰਨ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਵਰਕਾਮ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਚੋਂ 446 ਆਸਾਮੀਆਂ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾਂ ਮੁਹੱਬਤ ਚੋਂ 274 ਆਸਾਮੀਆਂ ਸਮੇਤ ਕੁਲ 720 ਆਸਾਮੀਆਂ ਖ਼ਤਮ ਕਰਨ ਦਾ ਫੈਸਲਾ ਬਹੁਤ ਹੀ ਮੰਦਭਾਗਾ ਹੈ। ਇਸ ਤੋਂ ਪਹਿਲਾਂ ਵੀ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਵਿਚੋਂ 2149 ਆਸਾਮੀਆਂ ਅਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਚੋਂ 1000 ਆਸਾਮੀਆਂ ਖ਼ਤਮ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਵੱਲੋਂ ਰੂਪਨਗਰ ਅਤੇ ਲਹਿਰਾਂ ਮੁਹੱਬਤ ਦੇ ਪਾਵਰ ਪਲਾਂਟਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਲਈ ਕਦਮ ਪੁੱਟੇ ਜਾ ਰਹੇ ਹਨ।

ਹਰਪਾਲ ਸਿੰਘ ਚੀਮਾ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਵਿੱਚੋਂ 489 ਡਾਕਟਰਾਂ ਦੀਆਂ ਆਸਾਮੀਆਂ ਖ਼ਤਮ ਕਰਕੇ ਕੈਪਟਨ ਸਰਕਾਰ ਨੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਤੋਂ ਪਾਸਾ ਹੀ ਵੱਟ ਲਿਆ ਹੈ। ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ’ਚ ‘ਰੁਜ਼ਗਾਰ ਮੇਲੇ’ ਕਰਵਾ ਕੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਧੋਖ਼ਾ ਦੇ ਰਹੇ ਹਨ, ਉਥੇ ਹੀ ਸਰਕਾਰੀ ਖ਼ਜ਼ਾਨੇ ਦਾ ਪੈਸਾ ਪਾਣੀ ਵਾਂਗ ਰੋੜ ਰਹੇ ਹਨ। ਚੀਮਾ ਨੇ ਸਵਾਲ ਕੀਤਾ ਜਦੋਂ ਕਿ ਰੁਜ਼ਗਾਰ ਮੇਲੇ ਕਰਵਾ ਕੇ ਕੈਪਟਨ ਸਰਕਾਰ ਨੇ ਲੋਕਾਂ ਨੂੰ ਨੌਕਰੀਆਂ ਦੇਣੀਆਂ ਹਨ ਤਾਂ ਫਿਰ ਸਰਕਾਰੀ ਵਿਭਾਗਾਂ ਦੀਆਂ ਲੱਖਾਂ ਆਸਾਮੀਆਂ ਕਿਉਂ ਖ਼ਤਮ ਕੀਤੀਆਂ ਜਾ ਰਹੀਆਂ ਹਨ? ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਕੇਂਦਰ ਸਰਕਾਰ ਦੀ ਰਾਹ ’ਤੇ ਤੁਰ ਰਹੇ ਹਨ। ਇਸੇ ਲਈ ਕਾਂਗਰਸ ਸਰਕਾਰ ਸੂਬੇ ਦੀਆਂ ਸਰਕਾਰੀ ਸੰਪਤੀਆਂ ਦਾ ਨਿੱਜੀਕਰਨ ’ਤੇ ਜ਼ੋਰ ਦੇ ਰਹੀ ਹੈ।

ਚੀਮਾ ਨੇ  ਟਿੱਪਣੀ ਕਰਦਿਆਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਇੱਕ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਦੇ ਸਕੇ, ਪਰ ਹੁਣ ਅਗਲੇ ਛੇ ਮਹੀਨਿਆਂ ਵਿੱਚ ਇੱਕ ਲੱਖ ਸਰਕਾਰੀ ਨੌਕਰੀਆਂ ਦੇਣ ਦਾ ਲਾਰਾ ਲਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ 2017 ਦੀਆਂ ਚੋਣਾਂ ਤੋਂ ਪਹਿਲਾਂ ਨੌਕਰੀ ਦੇ ਫਾਰਮ ਭਰਨ ਵਾਲਿਆਂ ਨੂੰ ਸਿਧੇ ਤੌਰ ’ਤੇ ਨਿਯੁਕਤੀ ਪੱਤਰ ਕਿਉਂ ਨਹੀਂ ਦੇ ਦਿੰਦੇ?

ਇਹ ਵੀ ਪੜ੍ਹੋ: Farmer Suicide: ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਰਾਹੁਲ ਗਾਂਧੀ ਨੇ ਅਡਾਨੀ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ, ਵਿਰੋਧੀ ਧਿਰ ਦੇ ਹੰਗਾਮੇ ਮਗਰੋਂ ਲੋਕ ਸਭਾ ਦੀ ਕਾਰਵਾਈ ਮੁਲਤਵੀ
ਰਾਹੁਲ ਗਾਂਧੀ ਨੇ ਅਡਾਨੀ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ, ਵਿਰੋਧੀ ਧਿਰ ਦੇ ਹੰਗਾਮੇ ਮਗਰੋਂ ਲੋਕ ਸਭਾ ਦੀ ਕਾਰਵਾਈ ਮੁਲਤਵੀ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
BJP in Punjab: ਪੰਜਾਬੀ ਕਿਉਂ ਨਹੀਂ ਲਾ ਰਹੇ ਬੀਜੇਪੀ ਨੂੰ ਮੂੰਹ? ਹਿੰਦੂਵਾਦੀ ਏਜੰਡਾ ਵੀ ਫੇਲ੍ਹ
BJP in Punjab: ਪੰਜਾਬੀ ਕਿਉਂ ਨਹੀਂ ਲਾ ਰਹੇ ਬੀਜੇਪੀ ਨੂੰ ਮੂੰਹ? ਹਿੰਦੂਵਾਦੀ ਏਜੰਡਾ ਵੀ ਫੇਲ੍ਹ
Heart Health: ਕਦੇ ਨਹੀਂ ਹੋਏਗਾ ਹਾਰਟ ਅਟੈਕ, ਬਸ ਰੋਜ਼ਾਨਾ ਸਿਰਫ ਇੰਨੇ ਕਦਮ ਤੁਰੋ
Heart Health: ਕਦੇ ਨਹੀਂ ਹੋਏਗਾ ਹਾਰਟ ਅਟੈਕ, ਬਸ ਰੋਜ਼ਾਨਾ ਸਿਰਫ ਇੰਨੇ ਕਦਮ ਤੁਰੋ
Advertisement
ABP Premium

ਵੀਡੀਓਜ਼

ਰੈਪਰ ਬਾਦਸ਼ਾਹ ਦੇ ਕਲੱਬ 'ਚ ਹੋਇਆ ਧਮਾਕਾ , ਟੁੱਟ ਗਏ ਸ਼ੀਸ਼ੇਬੱਚੇ ਲਈ ਦਿਲਜੀਤ ਰੋਕਿਆ ਸ਼ੋਅ , ਦੋਸਾਂਝਵਾਲੇ ਲਈ ਵੱਧ ਗਈ ਇੱਜ਼ਤਦਿਲਜੀਤ ਦਾ ਮੁਫ਼ਤ 'ਚ ਵੇਖਦੇ ਲੋਕਾਂ ਲਈ , ਦੋਸਾਂਝਵਾਲੇ ਨੇ ਵੇਖੋ ਕੀ ਕੀਤਾਤਲਾਕ ਤੋਂ ਪਹਿਲਾਂ ਪਤਨੀ ਐਸ਼ਵਰਿਆ ਬਾਰੇ , ਆਹ ਕੀ ਬੋਲ ਗਏ ਅਭਿਸ਼ੇਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਾਹੁਲ ਗਾਂਧੀ ਨੇ ਅਡਾਨੀ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ, ਵਿਰੋਧੀ ਧਿਰ ਦੇ ਹੰਗਾਮੇ ਮਗਰੋਂ ਲੋਕ ਸਭਾ ਦੀ ਕਾਰਵਾਈ ਮੁਲਤਵੀ
ਰਾਹੁਲ ਗਾਂਧੀ ਨੇ ਅਡਾਨੀ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ, ਵਿਰੋਧੀ ਧਿਰ ਦੇ ਹੰਗਾਮੇ ਮਗਰੋਂ ਲੋਕ ਸਭਾ ਦੀ ਕਾਰਵਾਈ ਮੁਲਤਵੀ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
BJP in Punjab: ਪੰਜਾਬੀ ਕਿਉਂ ਨਹੀਂ ਲਾ ਰਹੇ ਬੀਜੇਪੀ ਨੂੰ ਮੂੰਹ? ਹਿੰਦੂਵਾਦੀ ਏਜੰਡਾ ਵੀ ਫੇਲ੍ਹ
BJP in Punjab: ਪੰਜਾਬੀ ਕਿਉਂ ਨਹੀਂ ਲਾ ਰਹੇ ਬੀਜੇਪੀ ਨੂੰ ਮੂੰਹ? ਹਿੰਦੂਵਾਦੀ ਏਜੰਡਾ ਵੀ ਫੇਲ੍ਹ
Heart Health: ਕਦੇ ਨਹੀਂ ਹੋਏਗਾ ਹਾਰਟ ਅਟੈਕ, ਬਸ ਰੋਜ਼ਾਨਾ ਸਿਰਫ ਇੰਨੇ ਕਦਮ ਤੁਰੋ
Heart Health: ਕਦੇ ਨਹੀਂ ਹੋਏਗਾ ਹਾਰਟ ਅਟੈਕ, ਬਸ ਰੋਜ਼ਾਨਾ ਸਿਰਫ ਇੰਨੇ ਕਦਮ ਤੁਰੋ
Punjab News: ਕਿਸਾਨ ਆਗੂ ਡੱਲੇਵਾਲ ਦਾ ਵਧਿਆ ਸ਼ੂਗਰ ਲੈਵਲ, ਚੈੱਕਅੱਪ ਕਰਵਾਉਣ ਤੋਂ ਕੀਤਾ ਇਨਕਾਰ
Punjab News: ਕਿਸਾਨ ਆਗੂ ਡੱਲੇਵਾਲ ਦਾ ਵਧਿਆ ਸ਼ੂਗਰ ਲੈਵਲ, ਚੈੱਕਅੱਪ ਕਰਵਾਉਣ ਤੋਂ ਕੀਤਾ ਇਨਕਾਰ
ਭਾਰਤ ਦਾ ਸਬਸਕ੍ਰਿਪਸ਼ਨ ਬੈਸਡ TV OS ਲਾਂਚ, 799 'ਚ ਮਿਲਣਗੇ 24 OTT ਅਤੇ 300 ਤੋਂ ਵੱਧ ਚੈਨਲ, ਪਹਿਲੇ ਮਹੀਨੇ ਫ੍ਰੀ ਮਿਲੇਗੀ ਸਬਸਕ੍ਰਿਪਸ਼ਨ
ਭਾਰਤ ਦਾ ਸਬਸਕ੍ਰਿਪਸ਼ਨ ਬੈਸਡ TV OS ਲਾਂਚ, 799 'ਚ ਮਿਲਣਗੇ 24 OTT ਅਤੇ 300 ਤੋਂ ਵੱਧ ਚੈਨਲ, ਪਹਿਲੇ ਮਹੀਨੇ ਫ੍ਰੀ ਮਿਲੇਗੀ ਸਬਸਕ੍ਰਿਪਸ਼ਨ
Jalandhar News: ਲਾਰੈਂਸ ਗੈਂਗ ਦੇ ਬਦਮਾਸ਼ਾਂ ਦਾ ਐਨਕਾਊਂਟਰ, ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲੀਆਂ
Jalandhar News: ਲਾਰੈਂਸ ਗੈਂਗ ਦੇ ਬਦਮਾਸ਼ਾਂ ਦਾ ਐਨਕਾਊਂਟਰ, ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲੀਆਂ
ਤਿੰਨ ਵਾਰ ਵਿਧਾਇਕ ਰਹਿ ਚੁੱਕੇ MLA ਜੋਗਿੰਦਰ ਪਾਲ ਦਾ ਹੋਇਆ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
ਤਿੰਨ ਵਾਰ ਵਿਧਾਇਕ ਰਹਿ ਚੁੱਕੇ MLA ਜੋਗਿੰਦਰ ਪਾਲ ਦਾ ਹੋਇਆ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
Embed widget