ਪੜਚੋਲ ਕਰੋ
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੈਪਟਨ ਸਰਕਾਰ ਦਾ ਐਕਸ਼ਨ, 6 ਪੁਲਿਸ ਮੁਲਾਜ਼ਮ 'ਤੇ 7 ਐਕਸਾਈਜ਼ ਵਿਭਾਗ ਅਧਿਕਾਰੀ ਸੈਸਪੈਂਡ
ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਲਈ ਪੰਜਾਬ ਪੁਲਿਸ ਅਤੇ ਐਕਸਾਇਜ਼ ਵਿਭਾਗ ਦੀ ਨਲਾਈਕੀ ਕਬੂਲੀ ਹੈ।

ਪੁਰਾਣੀ ਤਸਵੀਰ
ਚੰਡੀਗੜ੍ਹ: ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਨਾਲ 86 ਲੋਕਾਂ ਦੀ ਮੌਤ ਹੋ ਚੁੱਕੀ ਹੈ।ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਲਈ ਪੰਜਾਬ ਪੁਲਿਸ ਅਤੇ ਐਕਸਾਇਜ਼ ਵਿਭਾਗ ਦੀ ਨਲਾਈਕੀ ਕਬੂਲੀ ਹੈ।ਉਨ੍ਹਾਂ 7 ਐਕਸਾਈਜ਼ ਵਿਭਾਗ ਦੇ ਅਫਸਰ ਅਤੇ 6 ਪੁਲਿਸ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਹੈ।ਇਨ੍ਹਾਂ 'ਚ ਦੋ ਡੀਐਸਪੀ ਵੀ ਸ਼ਾਮਲ ਹਨ।ਇਸ ਮਾਮਲੇ 'ਚ ਹੁਣ ਤੱਕ 25 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਸਰਕਾਰ ਵਲੋਂ ਐਕਸਾਈਜ਼ ਵਿਭਾਗ ਦੇ ਤਿੰਨ ਈਟੀਓਜ਼ ਅਤੇ ਚਾਰ ਇੰਨਸਪੈਕਟਰ ਮੁਅੱਤਲ ਕੀਤੇ ਗਏ ਹਨ।ਇਸਦੇ ਨਾਲ ਹੀ ਐਸਐਚਓ ਤਰਸਿੱਕਾ, ਬਟਾਲਾ, ਤਰਨਤਾਰਨ ਸਿਟੀ, ਅਤੇ ਸਦਰ ਥਾਣਾ ਤਰਨਤਾਰਨ ਨੂੰ ਮੁੱਅਤਲ ਕੀਤਾ ਗਿਆ ਹੈ। ਡੀਐਸਪੀ ਜੰਡਿਆਲਾ ਅਤੇ ਡੀਐਸਪੀ ਤਰਨਤਾਰਨ ਨੂੰ ਵੀ ਸੈਸਪੈਂਡ ਕਰ ਦਿੱਤਾ ਗਿਆ ਹੈ।
ਹੋਰ ਪੜ੍ਹੋ























