ਫਾਜ਼ਿਲਕਾ: ਨਹਿਰ ‘ਚ ਕਾਰ ਡਿੱਗਣ ਨਾਲ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਅਮਰਪੁਰਾ ਦੇ ਇੱਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਸਾਰਾ ਪਰਿਵਾਰ ਸੈਂਟ੍ਰੋ ਕਾਰ ‘ਚ ਸਵਾਰ ਕਿਸੇ ਬਾਬੇ ਦੇ ਮੱਥਾ ਟੇਕਣ ਜਾ ਰਿਹਾ ਸੀ। ਰਾਹ ‘ਚ ਕਾਰ ਦਾ ਸਟੇਰਿੰਗ ਜਾਮ ਹੋ ਗਿਆ ਤੇ ਕਾਰ ਗੰਗ ਕੈਨਾਲ ‘ਚ ਜਾ ਡਿੱਗੀ।



ਮਿਲੀ ਜਾਣਕਾਰੀ ਮੁਤਾਬਕ ਕਾਰ ‘ਚ ਕੁੱਲ ਅੱਠ ਲੋਕ ਸਵਾਰ ਸੀ। ਇਨ੍ਹਾਂ ‘ਚੋਂ ਇੱਕ ਤੈਰ ਕੇ ਬਾਹਰ ਆ ਗਿਆ। ਇੱਕ ਲਾਪਤਾ ਹੈ ਤੇ ਬਾਕੀ ਛੇ ਦੀ ਮੌਤ ਹੋ ਗਈ। ਮ੍ਰਿਤਕਾਂ ਨੂੰ ਪਿੰਡ ਵਾਸੀਆਂ ਤੇ ਪੁਲਿਸ ਦੀ ਮਦਦ ਨਾਲ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਇਨ੍ਹਾਂ ਦੀਆਂ ਲਾਸ਼ਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ‘ਚ ਰੱਖਿਆ ਗਿਆ ਹੈ। ਪੁਲਿਸ ਲਾਪਤਾ ਵਿਅਕਤੀ ਦੀ ਭਾਲ ਕਰ ਰਹੀ ਹੈ।




ਇਸ ਹਾਦਸੇ ਬਾਰੇ ਪਰਿਵਾਰ ਦੇ ਮੁਖੀ ਨੇ ਦੱਸਿਆ ਕਿ ਮ੍ਰਿਤਕਾਂ ‘ਚ ਉਸ ਦਾ ਬੇਟਾ ਤੇ ਚਾਰ ਬੱਚੀਆਂ ਤੇ ਉਸ ਦੀ ਪਤਨੀ ਤੇ ਇੱਕ ਨੂੰਹ ਦੀ ਮੌਤ ਹੋਈ ਹੈ ਜਦਕਿ ਇੱਕ ਬੇਟਾ ਲਾਪਤਾ ਹੈ। ਫਿਲਹਾਲ ਪੁਲਿਸ ਲਾਪਤਾ ਸੁਰਿੰਦਰ ਸਿੰਘ ਦੀ ਭਾਲ ਕਰ ਰਹੀ ਹੈ।