ਪੜਚੋਲ ਕਰੋ
Advertisement
(Source: ECI/ABP News/ABP Majha)
ਲੁਧਿਆਣਾ 'ਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ 5 ਲੋਕਾਂ ਖਿਲਾਫ਼ ਕੇਸ ਦਰਜ, ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ 'ਤੇ ਮਿਲੀ ਸੀ ਸ਼ਿਕਾਇਤ
ਲੁਧਿਆਣਾ 'ਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ 5 ਲੋਕਾਂ ਦੇ ਖਿਲਾਫ਼ ਥਾਣਾ ਕੁੰਭ ਕਲਾਂ 'ਚ ਪੁਲਿਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਮਿਲੀ ਸੀ।
ਲੁਧਿਆਣਾ : ਲੁਧਿਆਣਾ 'ਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ 5 ਲੋਕਾਂ ਦੇ ਖਿਲਾਫ਼ ਥਾਣਾ ਕੂੰਮਕਲਾਂ ਕਲਾਂ 'ਚ ਪੁਲਿਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਮਿਲੀ ਸੀ। ਜਾਣਕਾਰੀ ਅਨੁਸਾਰ ਗੁਰਨਾਮ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਕੂੰਮਕਲਾਂ ,ਗੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਮਿਆਣੀ , ਅਮਨਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਪਿੰਡ ਗਾਹੀ ਭੈਣੀ , ਸਤਨਾਮ ਸਿੰਘ ਪੁੱਤਰ ਨੱਥਾ ਸਿੰਘ ਪਿੰਡ ਕੂੰਮਕਲਾਂ , ਹਰਕੀਰਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਦੁਆਬਾ ਭੈਣੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦੀ ਸ਼ਿਕਇਤ ਕਰਨ ਨੂੰ ਲੈ ਕੇ ਐਂਟੀ-ਕੁਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਰਿਸ਼ਵਤਖੋਰੀ ਅਤੇ ਹਫ਼ਤਾਵਸੂਲੀ ਦੀ ਸ਼ਿਕਾਇਤ ਹੁਣ ਲੋਕ 9501-200-200 ਨੰਬਰ ’ਤੇ ਸ਼ਿਕਾਇਤ ਕਰ ਸਕਦੇ ਹਨ। ਲੋਕ ਇਸ ਵੈਟਸਐਪ ਨੰਬਰ ’ਤੇ ਵੀਡੀਓ ਅਤੇ ਆਡੀਓ ਵੀ ਭੇਜ ਸਕਦੇ ਹਨ, ਜੋਕਿ ਸਿੱਧੀ ਭਗਵੰਤ ਮਾਨ ਦੇ ਕੋਲ ਪਹੁੰਚੇਗੀ।
ਦੱਸਣਯੋਗ ਹੈ ਕਿ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ਦੀ ਜ਼ਿੰਮੇਵਾਰੀ ਚੀਫ਼ ਡਾਇਰੈਕਟਰ ਨੂੰ ਸੌਂਪੀ ਗਈ ਹੈ। ਵਸਟਐਪ ਨੰਬਰ ਜਾਰੀ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਸੀ ਕਿ ਜੇਕਰ ਕੋਈ ਵੀ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਹੈ ਤਾਂ ਉਨ੍ਹਾਂ ਨੂੰ ਮਨ੍ਹਾ ਨਾ ਕਰੀਓ, ਸਿਰਫ਼ ਉਨ੍ਹਾਂ ਦੀ ਆਡੀਓ ਅਤੇ ਵੀਡੀਓ ਬਣਾ ਕੇ ਜਾਰੀ ਕੀਤੇ ਗਏ ਵਟਸਐਪ ਨੰਬਰ ’ਤੇ ਭੇਜ ਦਿਓ। ਇਸ ਦੇ ਬਾਅਦ ਕਾਰਵਾਈ ਕਰਨ ਉਪਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ਲਈ ਸਾਡਾ ਇਹ ਛੋਟਾ ਜਿਹਾ ਕਦਮ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਐਲਾਨ ਕੀਤੇ ਜਾਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਦੇਸ਼
ਪੰਜਾਬ
Advertisement