(Source: ECI/ABP News/ABP Majha)
ਅਕਾਲੀ ਦਲ ਦੇ ਇੰਚਾਰਜ ਹਰਦੀਪ ਡਿੰਪੀ ਖਿਲਾਫ ਮਾਮਲਾ ਦਰਜ, ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਆਰੋਪ
ਗਿੱਦੜਬਾਹਾ ਤੋਂ ਅਕਾਲੀ ਦਲ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਣ ਲਈ ਮਾਮਲਾ ਦਰਜ ਕੀਤਾ ਗਿਆ ਹੈ।ਜਾਣਕਾਰੀ ਮੁਤਾਬਿਕ ਹਰਦੀਪ ਸਿੰਘ ਡਿੰਪੀ ਨੇ ਆਪਣੇ ਪੀਤਾ ਦੇ ਸੋਗ ਸਮਾਗਮ ਵਿੱਚ ਇਜਾਜ਼ਤ ਨਾਲੋਂ ਵੱਧ ਲੋਕਾਂ ਦਾ ਇਕੱਠ ਕੀਤਾ ਸੀ।
ਮੁਕਤਸਰ ਸਾਹਿਬ: ਗਿੱਦੜਬਾਹਾ ਤੋਂ ਅਕਾਲੀ ਦਲ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਣ ਲਈ ਮਾਮਲਾ ਦਰਜ ਕੀਤਾ ਗਿਆ ਹੈ।ਜਾਣਕਾਰੀ ਮੁਤਾਬਿਕ ਹਰਦੀਪ ਸਿੰਘ ਡਿੰਪੀ ਨੇ ਆਪਣੇ ਪੀਤਾ ਦੇ ਸੋਗ ਸਮਾਗਮ ਵਿੱਚ ਇਜਾਜ਼ਤ ਨਾਲੋਂ ਵੱਧ ਲੋਕਾਂ ਦਾ ਇਕੱਠ ਕੀਤਾ ਸੀ।ਜੋ ਕਿ ਕੋਰੋਨਾ ਪਾਬੰਦੀਆਂ ਦੀ ਉਲੰਘਣ ਹੈ।ਦੱਸ ਦੇਈਏ ਕਿ ਡਿੰਪੀ ਦੇ ਪਿਤਾ ਸ. ਸ਼ਿਵਰਾਜ ਸਿੰਘ ਢਿੱਲੋਂ ਦੀ ਕੋਰੋਨਾ ਪੌਜ਼ੇਟਿਵ ਆਉਣ ਮਗਰੋਂ ਮੌਤ ਹੋ ਗਈ ਸੀ।ਉਨ੍ਹਾਂ ਦਾ ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਸੀ, ਜਿਥੇ ਉਹਨਾਂ ਆਖਰੀ ਸਾਹ ਲਏ।
ਜ਼ਿਕਰਯੋਗ ਹੈ ਕਿ ਵਿਧਾਇਕ ਡਿੰਪੀ ਢਿੱਲੋਂ ਵੱਲੋਂ ਮਰਹੂਮ ਪਿਤਾ ਦੇ ਸਸਕਾਰ ਦੀ ਮਿਤੀ ਦਾ ਐਲਾਨ ਕਰਦੇ ਹੋਏ ਇਹ ਕਿਹਾ ਗਿਆ ਸੀ ਕਿ ਸ਼ਮਸ਼ਾਨ ਘਾਟ ਗਿੱਦੜਬਾਹਾ ਵਿਖੇ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ।ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਕਿ "ਕੋਰੋਨਾ ਕਾਲ ‘ਚ ਇਕ ਦੂਜੇ ਦਾ ਸਾਥ ਮਨ ਨੂੰ ਧਰਵਾਸ ਦਿੰਦਾ ਹੈ। ਕਿਉਂਕਿ ਕੋਵਿਡ 19 ਮਹਾਮਾਰੀ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਅਜਿਹੇ ਸਮੇਂ ਕਿਸੇ ਤਰਾਂ ਵੀ ਇੱਕਠੇ ਹੋਣਾ ਸਭ ਦੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ।ਇਸ ਲਈ ਤੁਹਾਡੀ ਸਭ ਦੀ ਸਿਹਤ ਸੁਰੱਖਿਆ ਦੇ ਮੱਦੇਨਜਰ ਮੈਂ ਭਰੇ ਮਨ ਨਾਲ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸੰਸਕਾਰ ਤੇ ਪਹੁੰਚਣ ਦੀ ਖੇਚਲ ਨਾ ਕਰੋ। ਅਸੀਂ ਸੰਚਾਰ ਸਾਧਨਾਂ ਨਾਲ ਇਕ ਦੂਜੇ ਨਾਲ ਜੁੜੇ ਹੋਏ ਹਾਂ ਅਤੇ ਤੁਹਾਡੇ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਸਾਥ ਦੇਣ ਤੇ ਮੈਂ ਤੇ ਮੇਰਾ ਸਾਰਾ ਪਰਿਵਾਰ ਹਮੇਸ਼ਾ ਆਪ ਜੀ ਦੇ ਰਿਣੀ ਰਹਾਂਗੇ।" ਇਸ ਦੇ ਬਾਵਜੂਦ ਅੱਜ ਉਨ੍ਹਾਂ ਤੇ ਆਪਣੇ ਪਿਤਾ ਦੇ ਸੋਗ ਸਮਾਗਮ ਵਿੱਚ ਲੋਕਾਂ ਦਾ ਇਕੱਠ ਕਰਨ ਦੇ ਆਰੋਪ ਲੱਗੇ ਹਨ।
ਡਿੰਪੀ ਖਿਲਾਫ ਆਈਪੀਸੀ ਦੀ ਧਾਰਾ 188, 269 ਅਤੇ ਆਪਦਾ ਪ੍ਰਬੰਧਨ ਐਕਟ ਦੀ ਧਾਰਾ 54 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।