ਪ੍ਰਧਾਨ ਰਾਜਾ ਵੜਿੰਗ ਸਮੇਤ ਪੰਜਾਬ ਕਾਂਗਰਸ ਦੇ 67 ਵਿਧਾਇਕਾਂਂ, ਸਾਬਕਾ ਵਿਧਾਇਕਾਂ 'ਤੇ ਪਰਚਾ ਦਰਜ
ਪ੍ਰਧਾਨ ਰਾਜਾ ਵੜਿੰਗ ਸਮੇਤ ਪੰਜਾਬ ਕਾਂਗਰਸ ਦੇ 67 ਵਿਧਾਇਕਾਂਂ, ਸਾਬਕਾ ਵਿਧਾਇਕਾਂ 'ਤੇ ਪਰਚਾ ਦਰਜ

ਚੰਡੀਗੜ੍ਹ: ਸੀਐੱਮ ਰਿਹਾਇਸ਼ ਦੇ ਬਾਹਰ ਧਰਨਾ ਲਾਉਣ ਅਤੇ ਸਰਕਾਰੀ ਕੰਮ 'ਚ ਰੁਕਾਵਟ ਬਣਨ ਲਈ ਕਾਂਗਰਸ ਦੇ 67 ਵਰਕਰਾਂ ਜਿਹਨਾਂ 'ਚ ਪ੍ਰਧਾਨ ਰਾਜਾ ਵੜਿੰਗ ਅਤੇ ਕਈ ਸਾਬਕਾ ਮੰਤਰੀ, ਵਿਧਾਇਕ ਅਤੇ ਸਾਬਕਾ ਵਿਧਾਇਕ ਸ਼ਾਮਲ ਹਨ।
ਦਸ ਦਈਏ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਘਿਰੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਾਬਕਾ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ 'ਤੇ ਹੋਈ FIR ਨੂੰ ਕਾਂਗਰਸ ਸਿਆਸੀ ਬਦਲਾਖੋਰੀ ਦੱਸ ਰਹੀ ਹੈ।ਇਸੇ ਸਿਲਸਿਲੇ 'ਚ ਅੱਜ ਬਿਨ੍ਹਾਂ ਟਾਇਮ ਲਏ ਕਾਂਗਰਸ ਮੁੱਖ ਮੰਤਰੀ ਮਾਨ ਨੂੰ ਮਿਲਣ ਪਹੁੰਚੇ ਪਰ ਸੀਐਮ ਵੱਲੋਂ ਮੁਲਾਕਾਤ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ CMO ਦਫ਼ਤਰ 'ਚ ਧਰਨੇ 'ਤੇ ਬੈਠ ਗਏ ਸਨ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਹਾਲਾਂਕਿ ਉਹਨਾਂ ਕੁਝ ਸਮੇਂ ਬਾਅਦ ਛੱਡ ਦਿੱਤਾ ਗਿਆ ਸੀ ਪਰ ਡੀਸੀਪੀ ਦੀ ਸ਼ਿਕਾਇਤ 'ਤੇ ਇਹਨਾਂ ਕਾਂਗਰਸੀਆਂ ਖਿਲਾਫ ਪਰਚਾ ਦਰਜ ਕਰਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਨੇ ਸੀਐੱਮ 'ਤੇ ਪਲਟਵਾਰ ਕੀਤਾ ਅਤੇ ਕਿਹਾ ਕਿ ਸੀਐੱਮ ਸਾਬ ਤੁਹਾਡੀ ਜਾਣਕਾਰੀ ਲਈ ਦਸ ਦਵਾਂ ਕਿ ਤੁਹਾਡੇ ਸਟਾਫ਼ ਦੇ ਅਫਸਰ ਬਰਾੜ ਸਾਬ੍ਹ ਸਾਨੂੰ ਮੁੱਖ ਮੰਤਰੀ ਮੰਤਰੀ ਨਿਵਾਸ ਅੰਦਰ ਲੈਕੇ ਗਏ ਸਨ। ਰਾਜਾ ਵੜਿੰਗ ਨੇ ਸੀਐੱਮ ਨਿਵਾਸ ਅੰਦਰ ਮੁਲਾਕਾਤ ਲਈ ਜਾਣ ਤੋਂ ਪਹਿਲਾਂ ਦੀ ਇੱਕ ਵੀਡੀਓ ਸ਼ੇਅਰ ਕਰਕੇ ਲਿਖਿਆ ਕਿ ਆਪਣੀ ਹਉਮੇ ਤਿਆਗੋ ਤੇ ਆਮ ਲੋਕਾਂ ਦੀ ਗੱਲ ਸੁਣੋ- ਤੁਹਾਡੇ ਇਸੇ ਹੰਕਾਰ ਨੇ ਸਾਡੇ ਭਰਾ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਜੀ ਦੀ ਜਾਨ ਲਈ ਹੈ। ਤੁਸੀਂ ਆਪ ਹੀ ਵਕੀਲ ਅਤੇ ਆਪ ਹੀ ਜੱਜ ਬਣੇ ਬੈਠੇ ਹੋ। ਤੁਹਾਡੀ ਜਾਣਕਾਰੀ ਲਈ ਦਸ ਦਵਾਂ ਕਿ ਤੁਹਾਡੇ ਸਟਾਫ਼ ਦੇ ਅਫਸਰ ਬਰਾੜ ਸਾਬ੍ਹ ਸਾਨੂੰ ਮੁੱਖ ਮੰਤਰੀ ਮੰਤਰੀ ਨਿਵਾਸ ਅੰਦਰ ਲੈਕੇ ਗਏ ਸਨ। ਪੰਜਾਬ ’ਚ ਕਾਨੂੰਨ ਵਿਵਸਥਾ ਦੇ ਹਾਲਾਤ ਦਿਨ ਪਰ ਦਿਨ ਬਦਤਰ ਹੁੰਦੇ ਜਾ ਰਹੇ ਹਨ। ਤੁਸੀਂ ਹੁਣ ਸ਼ਰਾਬ ਸਸਤੀ, ਪੜ੍ਹਾਈ ਮਹਿੰਗੀ ਕਰ ਦਿੱਤੀ ਹੈ। ਤੁਹਾਡੀ ਨਾਕਾਮੀ ਕਾਰਨ ਨਿੱਤ ਮਾਵਾਂ ਦੇ ਪੁੱਤ ਜਾਨਾਂ ਗਵਾ ਰਹੇ ਹਨ। ਆਪਣੀ ਹਉਮੇ ਤਿਆਗੋ ਤੇ ਆਮ ਲੋਕਾਂ ਦੀ ਗੱਲ ਸੁਣੋ।






















